ਜੋਅ ਬਾਈਡੇਨ ਦੀ ਮਾਸਟਰ ਸਟ੍ਰੋਕ ਹਨ ਕਮਲਾ ਹੈਰਿਸ?

08/25/2020 2:53:20 AM

ਤੁਸੀਂ ਕਮਲਾ ਹੈਰਿਸ ਨੂੰ ਕੀ ਕਹੋਗੇ? ਬਲੈਕ ਅਮਰੀਕਨ, ਏਸ਼ੀਅਨ ਅਮਰੀਕਨ, ਇੰਡੋ-ਅਮਰੀਕਨ ਜਾਂ ਅਮਰੀਕਨ ਲੈਫਟ? ਉਂਝ ਰਾਏ ਤਾਂ ਬਹੁਤ ਹੋ ਸਕਦੀਆਂ ਹਨ। ਬਹੁਤ ਸਾਰੀਆਂ ਟਿੱਪਣੀਆਂ ਵੀ ਆ ਰਹੀਆਂ ਹਨ ਪਰ ਜੋਅ ਬਾਈਡੇਨ ਦੇ ਫੈਸਲੇ ਨੇ ਡੋਨਾਲਡ ਟਰੰਪ ਨੂੰ ਪ੍ਰੇਸ਼ਾਨ ਕੀਤਾ ਹੈ। ਟਰੰਪ ਨੇ ਸਿੱਧਾ ਕਮਲਾ ਹੈਰਿਸ ’ਤੇ ਵਾਰ ਕੀਤਾ ਹੈ ਕਿਉਂਕਿ ਟਰੰਪ ਨੂੰ ਕਈ ਵਾਰ ਪ੍ਰੇਸ਼ਾਨ ਕੀਤਾ ਹੈ। ਟਰੰਪ ਜਾਣਦੇ ਹਨ ਕਿ ਜੇਕਰ ਹੈਰਿਸ ਉਪ-ਰਾਸ਼ਟਰਪਤੀ ਬਣਦੀ ਹੈ ਤਾਂ ਭਵਿੱਖ ਦੇ ਰਸਤੇ ਹੋਰ ਪ੍ਰੇਸ਼ਾਨ ਕਰਨ ਵਾਲੇ ਹੋਣਗੇ। ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਜੋਅ ਬਾਈਡੇਨ ਨੇ ਕਾਫੀ ਸੋਚ-ਸਮਝ ਕੇ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾ ਕੇ ਅਮਰੀਕਾ ਦੀ ਘਰੇਲੂ ਰਾਜਨੀਤੀ ਅਤੇ ਵੋਟ ਬੈਂਕ ਦਾ ਕਾਫੀ ਖਿਆਲ ਰੱਖਿਆ ਹੈ।

ਅਮਰੀਕੀ ਰਾਜਨੀਤੀ ਨੂੰ ਅਮਰੀਕਾ ਦੀ ਵਿਦੇਸ਼ ਨੀਤੀ ਕਾਫੀ ਪ੍ਰਭਾਵਿਤ ਕਰ ਰਹੀ ਹੈ। ਉਥੇ ਮੌਜ਼ੂਦ ਵੋਟਰਾਂ ਨੂੰ ਵੀ ਅਮਰੀਕੀ ਵਿਦੇਸ਼ ਨੀਤੀ ਪ੍ਰਭਾਵਿਤ ਕਰ ਰਹੀ ਹੈ। ਇਹੀ ਕਾਰਣ ਹੈ ਕਿ ਬਹੁਤ ਸੋਚ-ਸਮਝ ਕੇ ਕਮਲਾ ਹੈਰਿਸ ਨੂੰ ਇਕ ਰਣਨੀਤੀ ਤਹਿਤ ਜੋਅ ਬਾਈਡੇਨ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਹੈ।

ਜਾਰਜ ਫਲਾਇਡ ਦੀ ਪੁਲਸ ਹੱਥੋਂ ਹੱਤਿਆ ਨੂੰ ਲੈ ਕੇ ਅਮਰੀਕਾ ’ਚ ਅਸ਼ਵੇਤ ਆਬਾਦੀ ’ਚ ਕਾਫੀ ਨਾਰਾਜ਼ਗੀ ਹੈ। ਜਮੈਕਾ ਮੂਲ ਦੇ ਪਿਤਾ ਅਤੇ ਭਾਰਤੀ ਮੂਲ ਦੀ ਮਾਤਾ ਦੀ ਧੀ ਕਮਲਾ ਏਸ਼ੀਅਨ ਅਮਰੀਕਨ ਅਤੇ ਬਲੈਕ ਅਮਰੀਕਨਾਂ ਦੇ ਵੋਟ ਫੀਸਦੀ ਨੂੰ ਵਧਾ ਸਕਦੀ ਹੈ। ਅਮਰੀਕਨ ਅਮਰੀਕਾ ਦੀ ਰਾਜਨੀਤੀ ’ਚ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਹੀ ਹਨ ਪਰ ਹੈਰਿਸ ਦੇ ਆਉਣ ਤੋਂ ਬਾਅਦ ਉਨ੍ਹਾਂ ਦਾ ਵੋਟ ਫੀਸਦੀ ਵਧੇਗਾ। ਇਸ ਸਮੇਂ ਅਮਰੀਕਾ ਵਿਚ 1 ਕਰੋੜ 64 ਲੱਖ ਬਲੈਕ ਵੋਟਰ ਹਨ, ਜਦਕਿ ਏਸ਼ੀਅਨ ਅਮਰੀਕਨ ਵੋਟਰਾਂ ਦੀ ਗਿਣਤੀ 1 ਕਰੋੜ 10 ਲੱਖ ਦੇ ਲਗਭਗ ਹੈ। 2016 ਦੀ ਪੋਲਿੰਗ ’ਚ ਬਲੈਕ ਅਮਰੀਕਨ ਵੋਟਰ ਉਦਾਸੀਨ ਹੋ ਗਏ ਹਨ। ਉਨ੍ਹਾਂ ਦਾ ਵੋਟ ਫੀਸਦੀ 2012 ਦੀਆਂ ਰਾਸ਼ਟਰਪਤੀ ਚੋਣਾਂ ਦੇ ਮੁਕਾਬਲੇ ਘੱਟ ਸੀ। 2012 ਦੀਆਂ ਚੋਣਾਂ ’ਚ 66 ਫੀਸਦੀ ਬਲੈਕ ਵੋਟਰਾਂ ਨੇ ਵੋਟਾਂ ਪਾਈਆਂ ਸਨ। 2012 ’ਚ ਬਲੈਕ ਬਰਾਕ ਓਬਾਮਾ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਨ। ਜੋਅ ਬਾਈਡੇਨ ਨੂੰ ਲੱਗਦਾ ਹੈ ਕਿ ਕਮਲਾ ਹੈਰਿਸ ਦੇ ਉਮੀਦਵਾਰ ਬਣਨ ਨਾਲ ਬਲੈਕ ਅਮਰੀਕਨ ਵੋਟਰਾਂ ਦਾ ਪੋਲਿੰਗ ਫੀਸਦੀ ਵਧੇਗਾ। ਇਸਦਾ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਹੋਵੇਗਾ। ਬਾਈਡੇਨ ਚਾਹੁੰਦੇ ਹਨ ਜਾਰਜ ਫਲਾਇਡ ਦੀ ਹੱਤਿਆ ਨਾਲ ਨਾਰਾਜ਼ ਬਲੈਕ ਵੱਡੀ ਗਿਣਤੀ ’ਚ ਨਿਕਲ ਕੇ ਟਰੰਪ ਵਿਰੁੱਧ ਵੋਟਾਂ ਪਾਉਣ।

ਕਮਲਾ ਹੈਰਿਸ ਦੀ ਮਾਂ ਦੇ ਭਾਰਤੀ ਮੂਲ ਦੀ ਹੋਣ ਨਾਲ ਕੁਦਰਤੀ ਤੌਰ ’ਤੇ ਕਮਲਾ ਹੈਰਿਸ ਨੂੰ ਇਸਦਾ ਲਾਭ ਮਿਲੇਗਾ। ਜੋਅ ਬਾਈਡੇਨ ਚਾਹੁੰਦੇ ਹਨ ਕਿ ਟਰੰਪ ਦੇ ਨਾਲ ਭਾਰਤੀ ਮੂਲ ਦੇ ਅਮਰੀਕੀ ਵੋਟਰ ਨਾ ਜਾਣ। ਉਂਝ ਭਾਰਤੀ ਮੂਲ ਦੇ ਅਮਰੀਕਨ ਵੋਟਰ ਟਰੰਪ ਨਾਲ ਨਹੀਂ ਹਨ ਪਰ ਪਿਛਲੇ ਸਾਲ ਸਤੰਬਰ ’ਚ ਹਿਊਸਟਨ ’ਚ ਆਯੋਜਿਤ ‘ਹਾਉਡੀ ਮੋਦੀ’ ’ਚ ਡੋਨਾਲਡ ਟਰੰਪ ਪਹੁੰਚੇ ਸਨ। ਉੱਥੇ ਜਾਣਾ ਟਰੰਪ ਦਾ ਸਿਆਸੀ ਏਜੰਡਾ ਸੀ। ਉਹ ਭਾਰਤੀ ਮੂਲ ਦੇ ਵੋਟਰਾਂ ’ਚ ਸੰਨ੍ਹ ਲਗਾਉਣੀ ਚਾਹੁੰਦੇ ਹਨ। ਟਰੰਪ ਨੂੰ ਇਹ ਪਤਾ ਹੈ ਕਿ ਅਮਰੀਕੀ ਚੋਣਾਂ ਵਿਚ ਇੰਡੋ-ਅਮਰੀਕਨ ਅਾਬਾਦੀ ਡੈਮੋਕਰੇਟ ਦੇ ਨਾਲ ਰਹੀ ਹੈ। ਉਂਝ ਜਦੋਂ ਅਮਰੀਕਾ ਵਿਚ ਪਹਿਲੀ ਵਾਰ ਭਾਰਤਵੰਸ਼ੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜ ਰਹੀ ਹੈ ਤਾਂ ਇੰਡੋ-ਅਮਰੀਕਨ ਵੋਟਰਾਂ ਦੀ ਪੋਲਿੰਗ ਫੀਸਦੀ ਕਾਫੀ ਵਧੇਗੀ।

ਕਮਲਾ ਹੈਰਿਸ ਦਾ ਉਪ-ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਹੋਣਾ ਭਾਰਤ ਅਤੇ ਚੀਨ ਲਈ ਫਿਲਹਾਲ ਥੋੜ੍ਹੀ ਕੌੜੀ ਖ਼ਬਰ ਹੈ ਕਿਉਂਕਿ ਕਮਲਾ ਹੈਰਿਸ ਊਈਗਰ ਅਤੇ ਕਸ਼ਮੀਰ ਦੇ ਮਸਲੇ ’ਤੇ ਖੁੱਲ੍ਹ ਕੇ ਵਿਚਾਰ ਰੱਖਦੀ ਹੈ। ਕਸ਼ਮੀਰ ’ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਮਲਾ ਹੈਰਿਸ ਨੇ ਕਿਹਾ ਸੀ ਕਿ ਕਸ਼ਮੀਰੀ ਆਪਣੇ ਆਪ ਨੂੰ ਇਕੱਲੇ ਨਾ ਸਮਝਣ। ਸਾਡੀ ਕਸ਼ਮੀਰ ’ਤੇ ਨਜ਼ਰ ਹੈ। ਭਾਰਤ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਯੂ.ਐੱਸ. ਦੇ ਏਜੰਡੇ ’ਚ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਕਾਫੀ ਮਹੱਤਵ ਹੈ।

ਦਰਅਸਲ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲੈ ਕੇ ਕਮਲਾ ਹੈਰਿਸ ਦੇ ਇਕ ਟਵੀਟ ਨੇ ਭਾਰਤੀ ਕੂਟਨੀਤੀ ਨੂੰ ਪ੍ਰੇਸ਼ਾਨ ਕੀਤਾ ਸੀ। ਪਿਛਲੇ ਸਾਲ ਐੱਸ. ਜੈਸ਼ੰਕਰ ਦੀ ਅਮਰੀਕਾ ’ਚ ਯੂ. ਐੱਸ. ਕਾਂਗਰਸ ਦੀ ਕਮੇਟੀ ਨਾਲ ਬੈਠਕ ਤੈਅ ਸੀ, ਜਿਸ ਦੀ ਮੈਂਬਰ ਅਮਰੀਕੀ ਕਾਂਗਰਸ ਦੀ ਮੈਂਬਰ ਪ੍ਰੋਮੀਲਾ ਜੈਪਾਲ ਵੀ ਸਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਨੀਤੀ ਦੀ ਖੁੱਲ੍ਹ ਕੇ ਆਲੋਚਨਾ ਕਰ ਰਹੀ ਸੀ। ਜੈਸ਼ੰਕਰ ਨੇ ਕਾਂਗਰਸ ਦੀ ਕਮੇਟੀ ਸਾਹਮਣੇ ਸ਼ਰਤ ਰੱਖੀ ਕਿ ਉਹ ਬੈਠਕ ’ਚ ਉਦੋਂ ਹੀ ਜਾਣਗੇ, ਜਦੋਂ ਜੈਪਾਲ ਉਸ ਬੈਠਕ ’ਚ ਨਹੀਂ ਹੋਵੇਗੀ। ਇਸ ’ਤੇ ਕਮਲਾ ਹੈਰਿਸ ਨੇ ਜੈਸ਼ੰਕਰ ਨੂੰ ਲੈ ਕੇ ਸਖਤ ਟਿੱਪਣੀ ਕਰ ਦਿੱਤੀ ਸੀ।

ਹਾਲਾਂਕਿ ਆਸ ਇਹੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਡੈਮੋਕ੍ਰੇਟਿਕ ਪਾਰਟੀ ਜੇਕਰ ਅਮਰੀਕਾ ’ਚ ਸੱਤਾ ’ਚ ਆਉਂਦੀ ਹੈ ਤਾਂ ਚੀਨ ਨੂੰ ਲਾਭ ਹੋਵੇਗਾ ਕਿਉਂਕਿ ਡੈਮੋਕ੍ਰੇਟ ਚੀਨ ਨਾਲ ਸਿੱਧਾ ਟਕਰਾਅ ਨਹੀਂ ਚਾਹੁੰਦੇ। ਆਸ ਕੀਤੀ ਜਾ ਰਹੀ ਹੈ ਕਿ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਜੇਕਰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਚੀਨ-ਅਮਰੀਕਾ ਦੇ ਸਬੰਧਾਂ ’ਚ ਸੁਧਾਰ ਹੋਵੇਗਾ ਕਿਉਂਕਿ ਡੈਮੋਕ੍ਰੇਟਿਕ ਉਸ ਹੱਦ ਤਕ ਚੀਨ ਨਾਲ ਸੰਘਰਸ਼ ਨਹੀਂ ਚਾਹੁੰਦੇ, ਜਿਸ ਤਰ੍ਹਾਂ ਡੋਨਾਲਡ ਟਰੰਪ ਕਰ ਰਹੇ ਹਨ।

ਟਰੰਪ ਤਾਂ ਲਗਾਤਾਰ ਜੋਅ ਬਾਈਡੇਨ ’ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਨੂੰ ਚੀਨ ਨਾਲ ਘੁਲਿਆ-ਮਿਲਿਆ ਦੱਸ ਰਹੇ ਹਨ। ਟਰੰਪ ਦਾ ਇਹ ਵੀ ਦੋਸ਼ ਹੈ ਕਿ ਚੀਨ ਜੋਅ ਬਾਈਡੇਨ ਦੀ ਜਿੱਤ ਚਾਹੁੰਦਾ ਹੈ। ਟਰੰਪ ਜੋਅ ਬਾਈਡੇਨ ਅਤੇ ਚੀਨ ਦਰਮਿਆਨ ਆਰਥਿਕ ਸਬੰਧਾਂ ਦੇ ਦੋਸ਼ ਲਗਾ ਰਹੇ ਹਨ ਪਰ ਕਮਲਾ ਹੈਰਿਸ ਦੀ ਉਮੀਦਵਾਰੀ ਨਾਲ ਚੀਨ ਦੀ ਵੀ ਪ੍ਰੇਸ਼ਾਨੀ ਵਧੀ ਹੈ ਕਿਉਂਕਿ ਹੈਰਿਸ ਚੀਨ ਦੇ ਅੰਦਰ ਚੱਲ ਰਹੇ ਊਈਗਰ ਅੰਦੋਲਨ ’ਤੇ ਖੁੱਲ੍ਹ ਕੇ ਆਪਣਾ ਪੱਖ ਰੱਖਦੀ ਰਹੀ ਹੈ। ਉਹ ਊਈਗਰਾਂ ਦੇ ਮਨੁੱਖੀ ਹੱਕਾਂ ਦਾ ਸਮਰਥਨ ਕਰਦੀ ਰਹੀ ਹੈ।


Bharat Thapa

Content Editor

Related News