ਧਨ ਅਤੇ ਬਲ ਨਾਲ ਜ਼ਿੰਦਗੀ ਅਤੇ ਮੌਤ ਨੂੰ ਕੰਟਰੋਲ ਕਰਨਾ ਸੰਭਵ ਨਹੀਂ

Saturday, Dec 07, 2024 - 06:04 PM (IST)

ਧਨ ਅਤੇ ਬਲ ਨਾਲ ਜ਼ਿੰਦਗੀ ਅਤੇ ਮੌਤ ਨੂੰ ਕੰਟਰੋਲ ਕਰਨਾ ਸੰਭਵ ਨਹੀਂ

ਪਿਛਲੇ ਦਿਨੀਂ ਇਕ ਅਮਰੀਕੀ ਅਰਬਪਤੀ ਬ੍ਰਾਇਨ ਜਾਨਸਨ ਦੇ ਭਾਰਤ ਆਉਣ ਦੀ ਚਰਚਾ ਸੀ। ਉਸ ਦਾ ਆਉਣਾ ਕੋਈ ਖਾਸ ਘਟਨਾ ਨਹੀਂ ਸੀ ਪਰ ਇਹ ਸੀ ਕਿ ਉਹ 18 ਸਾਲ ਦਾ ਹੀ ਰਹਿਣਾ ਚਾਹੁੰਦਾ ਸੀ ਭਾਵੇਂ ਉਸ ਦੀ ਅਸਲ ਉਮਰ ਕਿੰਨੀ ਵੀ ਹੋਵੇ। ਫਿਲਹਾਲ ਉਹ 60-70 ਦੇ ਕਰੀਬ ਹੋਵੇਗਾ। ਹੁਣ ਕਿਉਂਕਿ ਉਹ ਬਹੁਤ ਅਮੀਰ ਹੈ, ਉਸ ਕੋਲ ਹਰ ਤਰ੍ਹਾਂ ਦੇ ਸਾਧਨ ਹਨ।

ਉਹ ਜਵਾਨ ਰਹਿਣ ਲਈ ਹਰ ਸਾਲ ਲਗਭਗ 20 ਕਰੋੜ ਰੁਪਏ ਖਰਚ ਕਰਦਾ ਹੈ। ਖਾਣ-ਪੀਣ ਬਾਰੇ ਹਰ ਚੀਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਹੈ, ਨਾਪਤੋਲ ਅਤੇ ਕਦੋਂ ਕੀ ਲੈਣਾ ਹੈ, ਇਸਦਾ ਪੂਰਾ ਚਾਰਟ ਹੈ, ਇਸ ਦੀ ਪਾਲਣਾ ਕਰਨ ਲਈ ਕਰਮਚਾਰੀਆਂ ਦੀ ਇਕ ਫੌਜ। ਸਵੇਰੇ 11 ਵਜੇ ਦਿਨ ਦਾ ਆਖਰੀ ਭੋਜਨ, ਇਸ ਤੋਂ ਬਾਅਦ ਲਗਭਗ 100 ਗੋਲੀਆਂ ਖਾਣੀਆਂ। ਨਿਸ਼ਚਿਤ ਸਮੇਂ ’ਤੇ ਕੰਟਰੋਲ ਵਾਤਾਵਰਣ ਵਿਚ, ਰੋਸ਼ਨੀ ਤੋਂ ਲੈ ਕੇ ਬਿਸਤਰੇ ਦੇ ਆਕਾਰ ਅਤੇ ਬਨਾਵਟ ਤੱਕ, ਨਪੀ-ਤੁਲੀ ਨੀਂਦ, ਜੋ ਆਉਂਦੀ ਹੈ ਜਾਂ ਨਹੀਂ, ਇਹ ਸਿਰਫ ਉਹੀ ਜਾਣੇ ਕਿਉਂਕਿ ਉਹ ਇਕੱਲਾ ਸੌਂਦਾ ਹੈ।

ਚਿਰੰਜੀਵੀ ਵਿਅਕਤੀ : ਹਿੰਦੂ ਗ੍ਰੰਥਾਂ ਅਨੁਸਾਰ, ਚਿਰੰਜੀਵੀ ਜਾਂ ਅਮਰ ਅਰਥਾਤ ਜਿਨ੍ਹਾਂ ਦੀ ਨਾ ਮੌਤ ਹੋਈ ਹੈ ਅਤੇ ਨਾ ਹੋਵੇਗੀ, ਉਨ੍ਹਾਂ ’ਚ ਰਾਮ ਭਗਤ ਹਨੂੰਮਾਨ, ਪਰਸ਼ੂਰਾਮ, ਅਸ਼ਵਥਾਮਾ, ਵਿਭੀਸ਼ਣ, ਰਿਸ਼ੀ ਵਿਆਸ, ਦੈਂਤ ਰਾਜ ਬਾਲੀ, ਗੁਰੂ ਕ੍ਰਿਪਾਚਾਰੀਆ, ਰਿਸ਼ੀ ਮਾਰਕੰਡੇ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਇਹ ਸਾਰੇ ਧਰਤੀ ਉੱਤੇ ਕਿਤੇ ਨਾ ਕਿਤੇ ਵਾਸ ਕਰ ਰਹੇ ਹਨ।

ਉਨ੍ਹਾਂ ਦੇ ਦਰਸ਼ਨਾਂ ਬਾਰੇ ਵੀ ਕਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਜੋ ਕਿ ਇਕ ਤਰ੍ਹਾਂ ਨਾਲ ਦੰਦ-ਕਥਾਵਾਂ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ। ਹਨੂੰਮਾਨ ਜੀ ਦੇ ਦਰਸ਼ਨਾਂ ਦੀਆਂ ਸਭ ਤੋਂ ਵੱਧ ਕਹਾਣੀਆਂ ਹਨ। ਬਜਰੰਗ ਬਲੀ ਦੇ ਸ਼ਰਧਾਲੂਆਂ ਦੀ ਸਭ ਤੋਂ ਵੱਡੀ ਗਿਣਤੀ ਹੋਵੇਗੀ ਅਤੇ ਉਨ੍ਹਾਂ ਵਿਚੋਂ ਹਰ ਇਕ ਉਨ੍ਹਾਂ ਦੇ ਪ੍ਰਗਟ ਹੋਣ ਦੇ ਜਾਂ ਸਿੱਧੇ ਦਰਸ਼ਨ ਦੇ ਅਨੁਭਵਾਂ ਨੂੰ ਬਿਆਨ ਕਰ ਸਕਦਾ ਹੈ।

ਹੁੰਦਾ ਇਹ ਹੈ ਕਿ ਹਰ ਕੋਈ ਆਪਣੇ ਮਨ ਵਿਚ ਆਪਣੇ ਪਿਆਰੇ ਦਾ ਅਕਸ ਬਣਾ ਲੈਂਦਾ ਹੈ ਅਤੇ ਕਿਸੇ ਵੀ ਮੁਸੀਬਤ ਦੇ ਸਮੇਂ ਉਸ ਨੂੰ ਯਾਦ ਕਰਦਾ ਹੈ। ਜਦੋਂ ਮੁਸੀਬਤ ਵਿਚੋਂ ਨਿਕਲਿਆ ਤਦ ਉਨ੍ਹਾਂ ਦੀ ਕਿਰਪਾ ਅਤੇ ਇਸ ਵਿਚੋਂ ਨਹੀਂ ਨਿਕਲ ਸਕਿਆ ਅਤੇ ਫਸ ਗਿਆ, ਤਾਂ ਇਹ ਕਿਸਮਤ ਦਾ ਦੋਸ਼। ਜੋ ਵਿਅਕਤੀ ਧੀਰਜ ਨਾਲ ਸੋਚ-ਵਿਚਾਰ ਕਰਦਾ ਹੈ ਅਤੇ ਆਪਣੀ ਭੁੱਲ ਜਾਂ ਗਲਤੀ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਉਹ ਯਕੀਨੀ ਤੌਰ ’ਤੇ ਕਿਸੇ ਵੀ ਸੰਕਟ ਨਾਲ ਜੂਝਦਾ ਹੋਇਆ ਬਾਹਰ ਨਿਕਲ ਹੀ ਆਉਂਦਾ ਹੈ।

ਬੁਢਾਪੇ ਦੇ ਬਦਲੇ ਜਵਾਨੀ : ਆਓ, ਅਸੀਂ ਇਕ ਮਿਥਿਹਾਸਕ ਕਹਾਣੀ ਦਾ ਆਨੰਦ ਮਾਣੀਏ ਜਿਸਦਾ ਵਰਨਣ ਸਾਡੇ ਬਹੁਤ ਸਾਰੇ ਗ੍ਰੰਥਾਂ ਵਿਚ ਕੀਤਾ ਗਿਆ ਹੈ। ਛੇ ਇੰਦਰੀਆਂ ਵਾਂਗ, ਰਾਜਾ ਨਹੁਸ਼ ਦੇ 6 ਪੁੱਤਰ ਸਨ, ਯਤੀ, ਯਯਾਤੀ, ਸੰਯਾਤੀ, ਆਯਤੀ, ਵਿਯਤੀ ਅਤੇ ਕ੍ਰਿਤੀ। ਨਹੁਸ਼ ਆਪਣੇ ਵੱਡੇ ਪੁੱਤਰ ਯਤੀ ਨੂੰ ਰਾਜ ਦੇਣਾ ਚਾਹੁੰਦਾ ਸੀ ਪਰ ਉਸ ਨੇ ਇਹ ਸਵੀਕਾਰ ਨਹੀਂ ਕੀਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ਰਾਜ ਇਕ ਅਜਿਹੀ ਚੀਜ਼ ਹੈ ਜਿਸ ਵਿਚ ਕੋਈ ਵਿਅਕਤੀ ਆਪਣੇ ਅਸਲ ਸੁਭਾਅ ਨੂੰ ਨਹੀਂ ਸਮਝ ਸਕਦਾ, ਭਾਵ ਸ਼ਾਸਨ ਵਿਚ ਬਹੁਤ ਸਾਰੀਆਂ ਚਾਲਾਂ ਹਨ। ਹੁਣ ਹੋਇਆ ਕੀ ਕਿ ਜਦੋਂ ਨਹੁਸ਼ਾ ਨੇ ਇੰਦਰ ਦੀ ਪਤਨੀ ਸ਼ਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬ੍ਰਾਹਮਣ ਵਰਗ ਨੇ ਉਸ ਨੂੰ ਇੰਦਰ ਦੀ ਗੱਦੀ ਤੋਂ ਹਟਾ ਦਿੱਤਾ ਅਤੇ ਉਸ ਨੂੰ ਅਜਗਰ ਬਣਨ ਦਾ ਸਰਾਪ ਦਿੱਤਾ।

ਉਸ ਤੋਂ ਬਾਅਦ ਯਯਾਤੀ ਰਾਜਾ ਬਣਿਆ। ਉਸਨੇ ਆਪਣੇ ਚਹੁੰਆਂ ਭਰਾਵਾਂ ਨੂੰ ਚਾਰ ਦਿਸ਼ਾਵਾਂ ਵਿਚ ਨਿਯੁਕਤ ਕੀਤਾ ਅਤੇ ਸ਼ੁਕਰਾਚਾਰੀਆ ਦੀ ਪੁੱਤਰੀ ਦੇਵਯਾਨੀ ਨਾਲ ਵਿਆਹ ਕਰਵਾ ਲਿਆ। ਇਸ ਦੇ ਨਾਲ ਹੀ ਉਸ ਨੇ ਦੈਂਤ ਰਾਜੇ ਵ੍ਰਿਸ਼ ਪਰਵਾ ਦੀ ਧੀ ਸ਼ਰਮਿਸ਼ਠਾ ਨਾਲ ਨਾਜਾਇਜ਼ ਸਬੰਧ ਬਣਾਏ ਅਤੇ ਫਿਰ ਉਸ ਨੂੰ ਆਪਣੀ ਪਤਨੀ ਬਣਾ ਲਿਆ। ਇਹ ਕਿਵੇਂ ਹੋਇਆ ਇਸ ਦੀ ਵੀ ਇਕ ਕਥਾ ਹੈ।

ਹੋਇਆ ਇਹ ਕਿ ਦੇਵਯਾਨੀ ਅਤੇ ਸ਼ਰਮਿਸ਼ਠਾ ਆਪਣੇ ਕੱਪੜੇ ਉਤਾਰ ਕੇ ਆਪਣੀਆਂ ਸਹੇਲੀਆਂ ਨਾਲ ਸਰੋਵਰ ’ਚ ਖੇਡ ਰਹੀਆਂ ਸਨ ਕਿ ਸ਼ੰਕਰ ਪਾਰਵਤੀ ਉਥੇ ਆ ਗਏ। ਉਸ ਨੂੰ ਦੇਖ ਕੇ ਸਾਰੀਆਂ ਘਬਰਾ ਗਈਆਂ ਅਤੇ ਗਲਤੀ ਨਾਲ ਸ਼ਰਮਿਸ਼ਠਾ ਨੇ ਦੇਵਯਾਨੀ ਦੇ ਕੱਪੜੇ ਪਾ ਲਏ। ਦੋਵਾਂ ਵਿਚ ਲੜਾਈ ਹੋ ਗਈ ਅਤੇ ਸ਼ਰਮਿਸ਼ਠਾ ਨੇ ਦੇਵਯਾਨੀ ਦੇ ਕੱਪੜੇ ਖੋਹ ਲਏ ਅਤੇ ਉਸ ਨੂੰ ਖੂਹ ਵਿਚ ਧੱਕਾ ਦੇ ਕੇ ਘਰ ਆ ਗਈ।

ਯਯਾਤੀ ਸ਼ਿਕਾਰ ਖੇਡਦਾ ਹੋਇਆ ਉੱਥੇ ਪਹੁੰਚਿਆ ਅਤੇ ਜਦੋਂ ਉਹ ਪਾਣੀ ਪੀਣ ਲਈ ਖੂਹ ਦੇ ਕੋਲ ਪਹੁੰਚਿਆ ਤਾਂ ਉਸ ਨੇ ਦੇਵਯਾਨੀ ਨੂੰ ਉੱਥੇ ਨਗਨ ਹਾਲਤ ਵਿਚ ਦੇਖਿਆ। ਆਪਣਾ ਦੁਪੱਟਾ ਸੁੱਟ ਕੇ, ਉਸ ਦਾ ਹੱਥ ਫੜ ਕੇ ਬਾਹਰ ਕੱਢ ਲਿਆ। ਦੋਵਾਂ ਨੂੰ ਪਿਆਰ ਹੋ ਗਿਆ। ਦੇਵਯਾਨੀ ਨੇ ਆਪਣੇ ਪਿਤਾ ਕੋਲ ਜਾ ਕੇ ਸ਼ਰਮਿਸ਼ਠਾ ਬਾਰੇ ਦੱਸਿਆ। ਪਿਤਾ ਕੋਲੋਂ ਵਚਨ ਲਿਆ ਕਿ ਿਜਸ ਨਾਲ ਉਸ ਦਾ ਵਿਆਹ ਹੋਵੇਗਾ, ਸ਼ਰਮਿਸ਼ਠਾ ਦਾਸੀ ਬਣ ਕੇ ਰਹੇਗੀ।

ਹੁਣ ਜਦੋਂ ਦੇਵਯਾਨੀ ਦਾ ਵਿਆਹ ਯਯਾਤੀ ਨਾਲ ਹੋ ਗਿਆ ਤਾਂ ਸ਼ਰਮਿਸ਼ਠਾ ਵੀ ਉਸ ਨੂੰ ਦਾਸੀ ਦੇ ਰੂਪ ਵਿਚ ਿਮਲੀ। ਯਯਾਤੀ ਦੀ ਕਾਮੁਕਤਾ ਜਾਗ ਗਈ ਅਤੇ ਉਸ ਨੇ ਦਾਸੀ ਸ਼ਰਮਿਸ਼ਠਾ ਨਾਲ ਸੰਬੰਧ ਬਣਾ ਲਏ। ਦੋਵੇਂ ਗਰਭਵਤੀ ਹੋ ਗਈਆਂ। ਜਦੋਂ ਦੇਵਯਾਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਵਿਚ ਘਰ ਛੱਡ ਕੇ ਆਪਣੇ ਪਿਤਾ ਕੋਲ ਚਲੀ ਗਈ। ਜਦੋਂ ਯਯਾਤੀ ਬਾਅਦ ’ਚ ਉੱਥੇ ਪਹੁੰਚਿਆ ਤਾਂ ਸ਼ੁਕਰਾਚਾਰੀਆ ਨੇ ਉਸ ਨੂੰ ਲੋਫਰ ਅਤੇ ਵਿਭਚਾਰੀ ਕਿਹਾ ਅਤੇ ਤੁਰੰਤ ਬੁੱਢੇ ਹੋਣ ਦਾ ਸਰਾਪ ਦੇ ਦਿੱਤਾ।

ਯਯਾਤੀ ਨੇ ਕਿਹਾ ਕਿ ਵਾਸਨਾ ਅਜੇ ਮਿਟੀ ਨਹੀਂ ਹੈ ਅਤੇ ਹੁਣ ਉਹ ਆਪਣੀ ਪਤਨੀ ਨਾਲ ਵੀ ਸੰਬੰਧ ਨਹੀਂ ਬਣਾ ਸਕੇਗਾ। ਇਹ ਦੇਖ ਕੇ ਸ਼ੁਕਰਾਚਾਰੀਆ ਨੇ ਕਿਹਾ ਕਿ ਜੋ ਤੁਹਾਨੂੰ ਆਪਣੀ ਜਵਾਨੀ ਦੇਵੇ, ਉਸ ਨਾਲ ਆਪਣਾ ਬੁਢਾਪਾ ਬਦਲ ਸਕਦਾ ਹੈ।

ਯਯਾਤੀ ਨੇ ਆਪਣੇ ਵੱਡੇ ਪੁੱਤਰਾਂ ਨੂੰ ਇਕ-ਇਕ ਕਰਕੇ ਪੁੱਛਿਆ ਅਤੇ ਉਨ੍ਹਾਂ ਨੂੰ ਆਪਣੇ ਦਾਦੇ ਦੇ ਸਰਾਪ ਕਾਰਨ ਬੁਢਾਪੇ ਨਾਲ ਆਪਣੀ ਜਵਾਨੀ ਬਦਲ ਲੈਣ ਲਈ ਕਿਹਾ। ਕੋਈ ਨਾ ਮੰਨਿਆ ਪਰ ਸਭ ਤੋਂ ਛੋਟੇ ਪੁਰੂ ਜੋ ਸਭ ਤੋਂ ਗੁਣੀ ਸੀ, ਨੇ ਆਪਣੇ ਪਿਤਾ ਦੇ ਹੁਕਮ ਦੀ ਪਾਲਣਾ ਕੀਤੀ ਅਤੇ ਜਵਾਨੀ ਦੀ ਬਲੀ ਦੇ ਕੇ ਬੁਢਾਪੇ ਨੂੰ ਸਵੀਕਾਰ ਕਰ ਲਿਆ।

ਕਿਹਾ ਜਾਂਦਾ ਹੈ ਕਿ ਯਯਾਤੀ ਇਕ ਹਜ਼ਾਰ ਸਾਲ ਤੱਕ ਜਿਨਸੀ ਭੋਗਾਂ ਵਿਚ ਰੁੱਝਿਆ ਰਿਹਾ ਅਤੇ ਚੱਕਰਵਰਤੀ ਸਮਰਾਟ ਵਜੋਂ ਰਾਜ ਕੀਤਾ। ਇਕ ਦਿਨ ਉਸ ਨੂੰ ਵੈਰਾਗ ਹੋਇਆ। ਇਸ ਸਿਲਸਿਲੇ ਵਿਚ ਉਸ ਨੇ ਆਪਣੇ ਬੁੱਢੇ ਪੁੱਤਰ ਪੁਰੂ ਨੂੰ ਉਸਦੀ ਜਵਾਨੀ ਵਾਪਸ ਕਰ ਦਿੱਤੀ ਅਤੇ ਉਸ ਨੂੰ ਰਾਜਾ ਬਣਾ ਦਿੱਤਾ ਅਤੇ ਆਪਣੀਆਂ ਦੋਵਾਂ ਪਤਨੀਆਂ ਨਾਲ ਜੰਗਲ ਵਿਚ ਚਲਾ ਗਿਆ। ਉਥੇ ਸਰੀਰ ਨੂੰ ਨਸ਼ਟ ਹੋਣ ਦਿੱਤਾ ਅਤੇ ਮਨੁੱਖਾ ਸਰੀਰ ਤੋਂ ਮੁਕਤੀ ਪ੍ਰਾਪਤ ਕੀਤੀ। ਇਹ ਸਿਲਸਿਲਾ ਪੁਰੂ ਦੇ ਉੱਤਰਾਧਿਕਾਰੀਆਂ, ਰਾਜਾ ਦੁਸ਼ਯੰਤ ਅਤੇ ਰਾਜਾ ਭਰਤ ਤੱਕ ਜਾਂਦਾ ਹੈ, ਜਿਨ੍ਹਾਂ ਦੇ ਨਾਂ ’ਤੇ ਸਾਡੇ ਦੇਸ਼ ਨੂੰ ਭਾਰਤ ਵਰਸ਼ ਕਿਹਾ ਜਾਂਦਾ ਹੈ।

ਆਧੁਨਿਕਤਾ ਅਤੇ ਵਿਗਿਆਨ : ਅੱਜ ਦਾ ਯੁੱਗ ਵਿਗਿਆਨਕ ਸੋਚ ਦਾ ਹੈ। ਵਿਗਿਆਨ ਨੇ ਅਜਿਹੀਆਂ ਗੱਲਾਂ ਸਿੱਧ ਕੀਤੀਆਂ ਹਨ ਅਤੇ ਕਲਪਨਾ ਕਰਦਿਆਂ ਹੀ ਸਾਡੇ ਸਾਹਮਣੇ ਪੇਸ਼ ਵੀ ਕੀਤੀਆਂ ਹਨ, ਜਿਨ੍ਹਾਂ ਦੇ ਸਾਹਮਣੇ ਅਕਲ ਭੰਬਲਭੂਸੇ ਵਿਚ ਪੈ ਜਾਂਦੀ ਹੈ ਪਰ ਅੱਜ ਤੱਕ ਕੋਈ ਵੀ ਕਿਸੇ ਦੀ ਉਮਰ ਦਾ ਹਿਸਾਬ ਨਹੀਂ ਲਗਾ ਸਕਿਆ।

ਪੂਰਨ ਚੰਦ ਸਰੀਨ


author

Rakesh

Content Editor

Related News