ਬੱਚਿਆਂ ਅਤੇ ਨੌਜਵਾਨਾਂ ਨੂੰ ਅੱਤਵਾਦੀ ਬਣਨ ਤੋਂ ਰੋਕਣਾ ਬੇਹੱਦ ਜ਼ਰੂਰੀ

09/14/2020 2:51:26 AM

ਕਾਕਾ ਰਾਮ ਵਰਮਾ

ਦੁਨੀਆ ਅੰਦਰ ਅੱਤਵਾਦੀ ਸੰਗਠਨ ਅਤੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਤਵਾਦੀ ਿਵਚਾਰ ਅਤੇ ਭਾਵਨਾਵਾਂ ਜੇਕਰ ਕਿਸੇ ਦੇ ਦਿਲ ਦਿਮਾਗ ਵਿਚ ਕਾਇਮ ਹੋ ਜਾਣ, ਫਿਰ ਬਹੁਤ ਘੱਟ ਮੌਕੇ ਹਨ ਿਕ ਇਹ ਭਾਵਨਾਵਾਂ ਬਿਨਾਂ ਬਦਲਾ ਲਏ ਜਾਂ ਤਬਾਹੀ ਕਰਨ ਜਾਂ ਮੌਤ ਤੋਂ ਪਹਿਲਾਂ ਦੇ ਖਤਮ ਹੋ ਸਕਣ। ਦੁਨੀਆ ਿਵਚ ਅੱਜ ਅੱਤਵਾਦੀ ਹਮਲੇ ਵਧਦੇ ਜਾ ਰਹੇ ਹਨ ਕਿਉਂਕਿ ਨੌਜਵਾਨਾਂ ਨੂੰ ਆਪਣੀ ਿਜ਼ੰਦਗੀ ਨਾਲ ਪ੍ਰੇਮ ਨਹੀਂ ਿਰਹਾ। ਸਬਰ, ਸ਼ਾਂਤੀ, ਅਨੁਸ਼ਾਸਨ, ਵੱਡਿਆਂ ਤੋਂ ਆਗਿਆ ਲੈਣ, ਆਗਿਆ ਪਾਲਣ ਦੀ ਸਮਝਦਾਰੀ ਦੇ ਗੁਣ ਬੱਚਿਆਂ ਅਤੇ ਨੌਜਵਾਨਾਂ ਅੰਦਰ ਘਟਦੇ ਜਾ ਰਹੇ ਹਨ, ਨੌਜਵਾਨ ਜੋ ਸੋਚਦੇ ਹਨ ਉਨ੍ਹਾਂ ਦੀ ਪੂਰਤੀ ਲਈ ਤੁਰੰਤ ਯਤਨਸ਼ੀਲ ਹੋ ਜਾਂਦੇ ਹਨ।

ਜ਼ਿਆਦਾਤਰ ਨੌਜਵਾਨ ਕਾਨੂੰਨਾਂ, ਨਿਯਮਾਂ, ਅਸੂਲਾਂ ਅਤੇ ਮਰਿਆਦਾਵਾਂ ਨੂੰ ਘੱਟ ਹੀ ਮੰਨਦੇ ਹਨ, ਉਹ ਅੱਜ ਦੇ ਧੱਕੇਸ਼ਾਹੀ, ਬੇਇਨਸਾਫੀ, ਅੱਿਤਆਚਾਰੀ, ਿਰਸ਼ਵਤਖੋਰੀ ਿਸਸਟਮ ਤੋਂ ਬੁਰੀ ਤਰ੍ਹਾਂ ਖਫਾ ਹੋ ਚੁੱਕੇ ਹਨ। ਉਨ੍ਹਾਂ ਨੂੰ ਿਜਊਣ ਦਾ ਕੋਈ ਮੋਹ ਨਹੀਂ ਿਰਹਾ, ਇਸੇ ਕਰ ਕੇ ਉਹ ਨਸ਼ਿਆਂ, ਝਗੜਿਆਂ, ਅਪਰਾਧਾਂ ਵਿਚ ਫਸਦੇ ਜਾ ਰਹੇ ਹਨ, ਿਕਸੇ ਨੂੰ ਮਾਰਨਾ ਉਨ੍ਹਾਂ ਲਈ ਇਕ ਮਨਪਸੰਦ ਜਨੂੰਨ ਬਣਦਾ ਜਾ ਿਰਹਾ ਹੈ ਅਤੇ ਜਵਾਨੀ ਦੇ ਜੋਸ਼ ਿਵਚ ਉਹ ਬਦਲਾ ਲੈਣ, ਤਬਾਹੀ ਕਰਨ ਅਤੇ ਆਪਣੇ ਖਤਰਨਾਕ ਇਰਾਦੇ ਪੂਰੇ ਕਰਨ ਦੇ ਮੌਕੇ ਲੱਭਦੇ ਜਾ ਰਹੇ ਹਨ।

ਦੂਜੇ ਪਾਸੇ ਅੱਜ ਇਕ ਦੇਸ਼ ਦੂਸਰੇ ਦੇਸ਼ ਨੂੰ, ਇਕ ਲੀਡਰ ਦੂਜੇ ਲੀਡਰ ਨੂੰ, ਇਕ ਵਪਾਰੀ ਦੂਜੇ ਵਪਾਰੀ ਨੂੰ ਬਰਬਾਦ ਕਰਨ ਲਈ ਅੱਤਵਾਦੀ ਿਵਚਾਰਾਂ ਦੇ ਨੌਜਵਾਨਾਂ ਨੂੰ ਲੱਭਦੇ ਅਤੇ ਉਨ੍ਹਾਂ ਦੀ ਅੱਤਵਾਦੀ ਬਣਨ ਿਹੱਤ ਮਦਦ ਕਰ ਰਹੇ ਹਨ। ਇਸੇ ਕਰ ਕੇ ਅੱਤਵਾਦ ਦੁਨੀਆ ਭਰ ਵਿਚ ਵਧਦਾ ਜਾ ਰਿਹਾ ਹੈ। ਅੱਤਵਾਦੀਆਂ ਨੂੰ ਧਨ, ਨਸ਼ਿਆਂ, ਐਸ਼ਪ੍ਰਸਤੀ ਦੀਆਂ ਚੀਜ਼ਾਂ, ਵਧੀਆ ਆਧੁਨਿਕ ਆਰਮੀ ਵਾਲੇ ਹਥਿਆਰ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਲਈ ਮੁਹੱਈਆ ਕਰਵਾਏ ਜਾ ਰਹੇ ਹਨ।

ਅੱਜ ਤਾਂ ਬੱਿਚਆਂ ਦੇ ਿਖਡੌਣੇ ਤੇ ਿਪਚਕਾਰੀਆਂ ਵੀ ਹਥਿਆਰਾਂ ਦੇ ਰੂਪ ਵਿਚ ਮਿਲ ਰਹੇ ਹਨ, ਨੈੱਟ ਰਾਹੀਂ ਕੰਪਿਊਟਰਾਂ, ਮੋਬਾਈਲਾਂ ’ਤੇ ਖੇਡਾਂ ਵੀ ਮਾਰਕੁੱਟ ਦੀਆਂ ਚੱਲਦੀਆਂ ਹਨ। 99 ਫੀਸਦੀ ਫਿਲਮਾਂ ਵੀ ਹਿੰਸਾ ਵਾਲੀਆਂ, ਬਦਲਾ ਲੈਣ ਵਾਲੀਆਂ ਅਤੇ ਮੰਤਰੀਆਂ, ਅਧਿਕਾਰੀਆਂ, ਪੁਲਸ ਅਫਸਰਾਂ ਨੂੰ ਫਿਲਮਾਂ ਵਿਚ ਜ਼ਾਲਮ, ਚੋਰ, ਲੁਟੇਰੇ, ਦੇਸ਼ ਿਵਰੋਧੀ ਸਮੱਗਲਰ ਦਿਖਾਇਆ ਜਾ ਰਿਹਾ ਹੈ ਅਤੇ ਹੀਰੋ ਨੂੰ ਇਨ੍ਹਾਂ ਦਾ ਖਾਤਮਾ ਕਰਨ ਵਾਲਾ ਮਹਾਨ ਯੋਧਾ ਦਿਖਾਇਆ ਜਾਂਦਾ ਹੈ।

ਮਾਹਿਰਾਂ ਦੀ ਰਾਏ ਹੈ ਕਿ 10 ਸਾਲਾਂ ਤੱਕ ਦਾ ਬੱਚਾ ਟੀ. ਵੀ. ਅਤੇ ਮੋਬਾਈਲ ਉਤੇ ਹਜ਼ਾਰਾਂ ਜਬਰ-ਜ਼ਨਾਹ, ਕਤਲ, ਲੁੱਟਮਾਰ, ਬਦਲੇ ਲੈਣ ਲਈ ਹਥਿਆਰਾਂ ਦੀ ਵਰਤੋਂ ਦੇ ਸੀਨ ਦੇਖ ਚੁੱਕਦਾ ਹੈ ਭਾਵ ਬਚਪਨ ਨੂੰ ਹਿੰਸਾਵਾਦੀ ਬਣਾਇਆ ਜਾ ਰਿਹਾ ਹੈ। ਅੱਤਵਾਦੀਆਂ ਨੂੰ ਮਿਲਣ ਵਾਲੇ ਹਥਿਆਰ ਤਾਂ ਪੁਲਸ ਜਾਂ ਪੈਰਾਮਿਲਟਰੀ ਫੋਰਸਿਸ ਦੇ ਜਵਾਨਾਂ ਨੂੰ ਵੀ ਨਹੀਂ ਮਿਲਦੇ। ਪੰਜਾਬ ਵਿਚ ਅੱਤਵਾਦ ਦੇ ਦੌਰ ਸਮੇਂ ਜੋ ਹਥਿਆਰ ਪੁਲਸ ਵਲੋਂ ਅੱਤਵਾਦੀਆਂ ਤੋਂ ਫੜੇ ਗਏ ਸਨ, ਉਹ ਹੀ ਹਥਿਆਰ ਅੱਜ ਪੁਲਸ ਜਵਾਨ ਵਰਤ ਰਹੇ ਹਨ।

ਅੱਜ ਤੋਂ 50-60-70 ਸਾਲ ਪਹਿਲਾਂ ਬੱਚਿਆਂ ਅਤੇ ਨੌਜਵਾਨਾਂ ਦੇ ਦਿਲ-ਦਿਮਾਗ ਵਿਚ ਵਿਚਾਰ ਸਨ ਕਿ ਉਹ ਵੱਡੇ ਹੋ ਕੇ ਆਪਣੇ ਦੇਸ਼ ਦੀ ਸੁਰੱਖਿਆ, ਉੱਨਤੀ, ਤਰੱਕੀ ਲਈ ਆਰਮੀ ਵਿਚ ਜਾਣਗੇ। ਈਮਾਨਦਾਰ ਵਫਾਦਾਰ ਨੇਤਾ ਬਣ ਕੇ ਦੇਸ਼, ਲੋਕਾਂ ਦੀ ਸੇਵਾ ਕਰਨਗੇ, ਆਪਣੇ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੀ ਜਾਨ ਵੀ ਕੁਰਬਾਨ ਕਰ ਦੇਣਗੇ, ਜਿਸ ਲਈ ਨੌਜਵਾਨ ਆਪਣੀ ਸਿਹਤ, ਸਨਮਾਨ, ਜ਼ਿੰਦਗੀ ਨੂੰ ਪਿਆਰ ਕਰਦੇ ਸਨ, ਅਨੁਸ਼ਾਸਨ ਵਿਚ ਰਹਿੰਦੇ ਸਨ, ਆਗਿਆਕਾਰੀ ਅਤੇ ਅਸੂਲਾਂ ਵਿਚ ਰਹਿੰਦੇ ਸਨ ਅਤੇ ਹਰੇਕ ਮਾੜੀ ਚੀਜ਼, ਘਟੀਆ ਸੋਚ ਤੋਂ ਬਚ ਕੇ ਰਹਿੰਦੇ ਸਨ, ਬੱਚੇ ਅਕਸਰ ਚੋਰ-ਸਿਪਾਹੀ ਖੇਡਦੇ ਸਮੇਂ ਸਿਪਾਹੀ ਬਣ ਕੇ ਖੁਸ਼ ਹੁੰਦੇ ਸਨ, ਜਨਮ ਿਦਨ ਮੌਕੇ ਫੌਜੀ ਵਰਦੀ ਪਾਉਂਦੇ ਸਨ।

ਫੈਂਸੀ ਡ੍ਰੈੱਸ ਮੁਕਾਬਲਿਆਂ ਵਿਚ ਬੱਚੇ ਨੇਤਾਵਾਂ, ਫੌਜੀਆਂ, ਸਿਪਾਹੀਆਂ, ਸ. ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਦੇ ਰੂਪ ਵਿਚ ਆਉਂਦੇ ਸਨ, ਹਰ ਬੱਚਾ ਵੱਡਾ ਹੋ ਕੇ ਦੇਸ਼ ਦਾ ਸਿਪਾਹੀ ਹੀ ਬਣਨਾ ਪਸੰਦ ਕਰਦਾ ਸੀ। ਸ਼ਹੀਦ ਭਗਤ ਸਿੰਘ ਸਟਾਈਲ ਪੱਗੜੀ ਬਹੁਤ ਚੱਲਦੀ ਸੀ, ਘਰਾਂ, ਸਕੂਲਾਂ, ਦਫਤਰਾਂ ਅਤੇ ਲਾਇਬ੍ਰੇਰੀਆਂ ਅੰਦਰ ਸ਼ਹੀਦ ਭਗਤ ਸਿੰਘ ਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਝਾਂਸੀ ਦੀ ਰਾਣੀ, ਚੌਕਾਂ ਵਿਚ ਸ਼ਹੀਦਾਂ ਦੇ ਬੁੱਤ ਲੱਗਦੇ ਸਨ। ਸਕੂਲਾਂ ਵਿਚ ਸਵੇਰ ਦੀ ਸਭਾ ਸਮੇਂ ਦੇਸ਼ ਪ੍ਰੇਮ ਦੇ ਗੀਤ ਚੱਲਦੇ ਸਨ।

ਕਿਤਾਬਾਂ ਵਿਚ ਦੇਸ਼ ਭਗਤਾਂ, ਯੋਧਿਆਂ, ਸ਼ਹੀਦਾਂ, ਸਾਇੰਸਦਾਨਾਂ, ਵਿਗਿਆਨੀਆਂ, ਮਾਨਵਤਾ ਨੂੰ ਪ੍ਰੇਮ ਕਰਨ ਵਾਲਿਆਂ ਅਤੇ ਵਿਦਵਾਨਾਂ ਦੀਆਂ ਕਹਾਣੀਆਂ ਸਨ, ਸਮਾਗਮਾਂ ਸਮੇਂ ਦੇਸ਼ ਪ੍ਰੇਮ ਦੇ ਨਾਟਕ ਖੇਡੇ ਜਾਂਦੇ ਸਨ, ਸ. ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਸਨ, ਮੁਹੱਿਲਆਂ- ਪਿੰਡਾਂ ਵਿਚ ਦੇਸ਼ ਪ੍ਰੇਮ, ਕੁਰਬਾਨੀਆਂ, ਤਿਆਗ, ਆਦਰਸ਼ਵਾਦੀ ਅਤੇ ਮਾਨਵਤਾਵਾਦੀ ਨਾਟਕ ਖੇਡੇ ਜਾਂਦੇ ਸਨ। ਆਜ਼ਾਦੀ ਅਤੇ ਗਣਤੰਤਰ ਦਿਵਸ ਮੌਕੇ ਸਕੂਲਾਂ, ਕਾਲਜਾਂ, ਦਫਤਰਾਂ ਅਤੇ ਰਾਜਨੀਤਕ ਪਾਰਟੀਆਂ ਵਿਚ ਦੇਸ਼ ਭਗਤੀ ਦੇ ਵਿਸ਼ੇਸ਼ ਪ੍ਰੋਗਰਾਮ ਹੁੰਦੇ ਸਨ, ਉੱਚੀ-ਉੱਚੀ ਆਵਾਜ਼ ਵਿਚ ਦੇਸ਼ ਪ੍ਰੇਮ ਦੇ ਗੀਤ ਲਾਊਡ ਸਪੀਕਰ ’ਤੇ ਵੱਜਦੇ ਰਹਿੰਦੇ ਸਨ, ਹਫਤਾ ਭਰ ਦੇਸ਼ ਪ੍ਰੇਮੀਆਂ, ਫੌਜੀਆਂ ਦੀਆਂ ਫਿਲਮਾਂ ਚੱਲਦੀਆਂ ਰਹਿੰਦੀਆਂ ਸਨ, ਭੰਗੜਿਆਂ, ਗਿੱਧਿਆਂ ਵਿਚ ਵੀ ਦੇਸ਼-ਪ੍ਰੇਮ, ਕੁਰਬਾਨੀਆਂ ਦੀਆਂ ਬੋਲੀਆਂ ਅਤੇ ਗੀਤ ਹੁੰਦੇ ਸਨ ਪਰ ਅੱਜ ਿਫਲਮੀ ਗੀਤਾਂ, ਿਫਲਮੀ ਐਕਟਰਾਂ, ਸਿੰਗਰਾਂ, ਡਾਂਸਰਾਂ ਨੂੰ ਹੀ ਬੱਚਿਆਂ ਅਤੇ ਨੌਜਵਾਨਾਂ ਨੇ ਆਪਣੀ ਪਹਿਲੀ ਅਤੇ ਆਖਰੀ ਪਸੰਦ ਬਣਾ ਲਿਆ ਹੈ। ਐਕਟਰਾਂ ਵਾਲੇ ਹੀ ਕੱਪੜੇ, ਵਾਲਾਂ ਦੇ ਸਟਾਈਲ, ਫੈਸ਼ਨ, ਪ੍ਰੋਗਰਾਮ, ਗੀਤ-ਸੰਗੀਤ, ਡਾਂਸ ਅਤੇ ਦਿਖਾਵੇ ਹੁੰਦੇ ਹਨ। ਸਕੂਲਾਂ-ਕਾਲਜਾਂ ਅੰਦਰ ਫਿਲਮੀ ਮਨੋਰੰਜਨਾਂ ਤੋਂ ਇਲਾਵਾ ਹੋਰ ਕੋਈ ਪ੍ਰੋਗਰਾਮ ਹੁੰਦਾ ਹੀ ਨਹੀਂ। ਜ਼ਿਆਦਾਤਰ ਨੌਜਵਾਨ ਟੀਚਰ ਵੀ ਫਿਲਮੀ ਸਿਤਾਰਿਆਂ ਵਾਂਗ ਸ਼ਿੰਗਾਰ ਕਰ ਕੇ ਸਕੂਲਾਂ-ਕਾਲਜਾਂ ਵਿਚ ਆਉਂਦੇ ਹਨ।

ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਜੇਕਰ ਪੁੱਛੇ ਿਕ ਉਹ ਵੱਡੇ ਹੋ ਕੇ ਕੀ ਬਣਨਗੇ ਤਾਂ ਸਾਰੇ ਬੱਚੇ ਅਤੇ ਨੌਜਵਾਨ ਕਹਿਣਗੇ ਕਿ ਉਹ ਵੱਡੇ ਹੋ ਕੇ ਫਿਲਮੀ ਐਕਟਰ, ਡਾਂਸਰ ਜਾਂ ਸਿੰਗਰ ਬਣਨਗੇ। ਵੱਧ ਹੁਸ਼ਿਆਰ ਨੌਜਵਾਨ ਬਾਹਰਲੇ ਮੁਲਕਾਂ ਵੱਲ ਜਾਣ ਲਈ ਤਿਆਰ ਰਹਿੰਦੇ ਹਨ, ਜਿਹੜੇ ਨਹੀਂ ਜਾ ਸਕਦੇ, ਉਹ ਬੇਰੋਜ਼ਗਾਰੀ ਅਤੇ ਰਿਸ਼ਵਤਖੋਰੀ ਨੂੰ ਦੇਖਦੇ ਹੋਏ ਨੌਕਰੀ ਜਾਂ ਕਾਰੋਬਾਰ ਤੋਂ ਬੇਮੁੱਖ ਸਮਝਦੇ ਹੋਏ, ਦੇਸ਼-ਪ੍ਰਦੇਸ਼ ਅੰਦਰ ਫੈਲੇ ਨਸ਼ਿਆਂ, ਭ੍ਰਿਸ਼ਟਾਚਾਰ, ਹੇਰਾਫੇਰੀ, ਬੇਈਮਾਨੀ, ਬੇਇਨਸਾਫੀ, ਬੇਰੋਜ਼ਗਾਰੀ, ਲੁੱਟਮਾਰ ਅਤੇ ਮੰਤਰੀਆਂ, ਲੀਡਰਾਂ, ਅਫਸਰਾਂ ਵਲੋਂ ਦੇਸ਼, ਪਬਲਿਕ ਦੇ ਧਨ ਦੀ ਲੁੱਟਮਾਰ ਨੂੰ ਦੇਖਦੇ ਹੋਏ, ਜੋ ਹਰ ਰੋਜ਼ ਅਖਬਾਰਾਂ, ਟੀ. ਵੀ. ਚੈਨਲਾਂ, ਸੋਸ਼ਲ ਮੀਡੀਆ ਅਤੇ ਫਿਲਮਾਂ ਆਦਿ ਿਵਖੇ ਦਿਖਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਗਰੀਬ ਮਜਬੂਰ ਨੌਜਵਾਨ ਅਜਿਹੇ ਰਾਜਨੀਤਕ ਅੱਤਿਆਚਾਰ ਨੂੰ ਸਹਿ ਵੀ ਰਹੇ ਹਨ, ਦੇਸ਼ ਅੰਦਰ ਚੱਲ ਰਹੀ ਲੁੱਟਮਾਰ ਨੂੰ ਸਾਹਮਣੇ ਰੱਖ ਕੇ ਉਹ ਮੰਤਰੀਆਂ, ਲੀਡਰਾਂ, ਅਫਸਰ ਤੇ ਪ੍ਰਸ਼ਾਸਨ ਨੂੰ ਦੋਸ਼ੀ ਮੰਨਦੇ ਹਨ ਅਤੇ ਬਦਲਾ ਲੈਣ, ਦੇਸ਼-ਪ੍ਰਦੇਸ਼ ਵਿਚੋਂ ਭ੍ਰਿਸ਼ਟਾਚਾਰ, ਲੁੱਟਮਾਰ, ਬੇਈਮਾਨੀ, ਹੇਰਾਫੇਰੀ, ਬੇਇਨਸਾਫੀ ਖਤਮ ਕਰਨ ਲਈ ਅੰਦੋਲਨ, ਧਰਨਿਆਂ ਦੀ ਥਾਂ ਤੁਰੰਤ ਬਦਲਾਅ ਕਰਨ ਲਈ ਮਰਨ ਮਾਰਨ ਵਾਲੇ ਪਾਸੇ ਜਾ ਰਹੇ ਹਨ।

ਉਹ ਹਿੰਸਾ ਨੂੰ ਪਹਿਲ ਦੇ ਰਹੇ ਹਨ, ਅੱਜ ਦੇ ਜ਼ਿਆਦਾਤਰ ਨੌਜਵਾਨ ਸ਼ਹੀਦ ਭਗਤ ਸਿੰਘ ਵਾਲੀ ਕ੍ਰਾਂਤੀਕਾਰੀ ਸੋਚ ਨੂੰ ਅਪਣਾ ਕੇ ਦੇਸ਼ ਨੂੰ ਤਬਾਹੀ ਤੋਂ ਬਚਾਉਣ ਲਈ ਹਥਿਆਰ ਚੁੱਕਣ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਦੇਸ਼ ਦੀਆਂ ਸਰਕਾਰਾਂ, ਅਦਾਲਤਾਂ, ਪ੍ਰਸ਼ਾਸਨਿਕ ਸਿਸਟਮ, ਮੰਤਰੀਆਂ ’ਤੇ ਭਰੋਸਾ ਨਹੀਂ ਰਿਹਾ। ਦੂਜਾ ਹਰ ਰੋਜ਼ ਦੀਆਂ ਘਟਨਾਵਾਂ, ਫਿਲਮਾਂ ਅਤੇ ਕੱਚੇ-ਪੱਕੇ ਕਰਮਚਾਰੀਆਂ, ਕਿਸਾਨਾਂ-ਗਰੀਬਾਂ, ਬਿਪਤਾ ਮਾਰਿਆਂ ਦੇ ਧਰਨੇ-ਅੰਦੋਲਨ, ਇਸ ਦੇ ਨਾਲ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਵਿਰੁੱਧ ਆ ਰਹੇ ਿਵਰੋਧੀਆਂ ਦੇ ਬਿਆਨ, ਧਰਨੇ ਆਦਿ ਨੌਜਵਾਨਾਂ ਨੂੰ ਦੱਸ ਰਹੇ ਹਨ ਕਿ ਹਰ ਪਾਸੇ ਲੁੱਟਮਾਰ, ਬੇਈਮਾਨੀ, ਹੇਰਾਫੇਰੀ, ਬੇਇਨਸਾਫੀ, ਰਿਸ਼ਵਤਖੋਰੀ ਹੀ ਚੱਲ ਰਹੀ ਹੈ। ਜੋ ਕੁਰਸੀਆਂ ’ਤੇ ਬੈਠੇ ਹਨ, ਉਹ ਗਰੀਬਾਂ, ਮਜ਼ਲੂਮਾਂ, ਮਜ਼ਦੂਰਾਂ, ਕਿਸਾਨਾਂ ’ਤੇ ਅੱਤਿਆਚਾਰ ਕਰ ਰਹੇ ਹਨ, ਮਜਬੂਰ ਹੋ ਕੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਤਬਾਹੀ ਕਰਨ ਹਿੱਤ ਅੱਤਵਾਦੀ ਬਣਨ ਲਈ ਹਥਿਆਰਾਂ ਦੀ ਭਾਲ ਕਰ ਰਹੇ ਹਨ, ਵਿਰੋਧੀ ਪਾਰਟੀਆਂ ਅਤੇ ਲੀਡਰ ਨੌਜਵਾਨਾਂ ਨੂੰ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਦੀਆਂ ਯੂਨੀਅਨਾਂ ਰਾਹੀਂ ਉਨ੍ਹਾਂ ਨੂੰ ਹਿੰਸਾ ਕਰਨ ਅਤੇ ਆਪਣੇ ਹੱਕਾਂ ਲਈ ਲੜਨ ਲਈ ਉਤਸ਼ਾਹਿਤ ਕਰਦੇ ਆ ਰਹੇ ਹਨ ਕਿ ਇਸ ਮਾੜੇ ਸਿਸਟਮ ਨੂੰ ਅੱਜ ਦੇ ਸ਼ਕਤੀਸ਼ਾਲੀ ਨੌਜਵਾਨ ਹੀ ਸੁਧਾਰ ਸਕਦੇ ਹਨ ਅਤੇ ਸੁਧਾਰਾਂ ਲਈ ਮਹਾਤਮਾ ਗਾਂਧੀ ਜੀ ਜਾਂ ਮਹਾਤਮਾ ਬੁੱਧ ਦੀ ਅਹਿੰਸਾਵਾਦੀ ਸੋਚ ਦਾ ਅੰਦੋਲਨ ਨਾਲ ਨਹੀਂ ਸਗੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜ਼ਾਦ ਦਾ ਕ੍ਰਾਂਤੀਕਾਰੀ ਰਸਤਾ ਅਪਣਾ ਕੇ ਜਲਦੀ ਤੋਂ ਜਲਦੀ ਬਦਲਾਅ ਲਿਆ ਸਕਦੇ ਹਨ। ਇਸ ਵਿਚ ਬੱਚਿਆਂ ਅਤੇ ਨੌਜਵਾਨਾਂ ਦਾ ਦੋਸ਼ ਨਹੀਂ, ਉਹ ਜਿਊਣਾ ਚਾਹੁੰਦੇ ਹਨ, ਹੱਸਣਾ, ਨੱਚਣਾ, ਟੱਪਣਾ ਚਾਹੁੰਦੇ ਹਨ, ਭੰਗੜੇ ਅਤੇ ਗਿੱਧੇ ਪਾਉਣਾ, ਗੀਤ ਗਾਉਣਾ ਅਤੇ ਦੇਸ਼, ਸਮਾਜ ਤੇ ਪਬਲਿਕ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਸੁਪਨੇ, ਵਿਚਾਰ, ਭਾਵਨਾਵਾਂ, ਇਰਾਦੇ, ਜੋਸ਼, ਰਾਸ਼ਟਰ ਪ੍ਰੇਮ, ਫਰਜ਼, ਜ਼ਿੰਮੇਵਾਰੀਆਂ, ਮਿਹਨਤ, ਵਫਾਦਾਰੀਆਂ ਸਭ ਉਨ੍ਹਾਂ ਦੀਆਂ ਡਿਗਰੀਆਂ ਵਿਚ ਸਿਮਟ ਕੇ ਹੀ ਖਤਮ ਹੋਣ ਲੱਗਦੇ ਹਨ ਜੋ ਉਹ ਬਰਦਾਸ਼ਤ ਨਹੀਂ ਕਰ ਰਹੇ ਕਿਉਂਕਿ ਸਬਰ-ਸ਼ਾਂਤੀ ਤਾਂ ਉਹ ਬਚਪਨ ਤੋਂ ਹੀ ਭੁੱਲ ਚੁੱਕੇ ਸਨ, ਫਿਰ ਭਾਰਤੀਆਂ ਅਤੇ ਪੰਜਾਬੀਆਂ ਦੇ ਖੂਨ ਵਿਚ ਤਾਂ ਦੇਸ਼ ਭਗਤੀ ਦਾ ਜੋਸ਼, ਦੁਨੀਆ ਨਾਲੋਂ ਵਧ ਹੈ ਪਰ ਉਨ੍ਹਾਂ ਨੂੰ ਠੀਕ ਅਗਵਾਈ, ਈਮਾਨਦਾਰੀ ਵਾਲੀਆਂ ਸਰਕਾਰਾਂ, ਮੰਤਰੀ, ਪ੍ਰਸ਼ਾਸਨ, ਪੁਲਸ, ਅਦਾਲਤਾਂ ਦੀ ਥਾਂ ਧੋਖੇ, ਬੇਈਮਾਨੀ, ਹੇਰਾਫੇਰੀ, ਬੇਇਨਸਾਫੀ, ਰਿਸ਼ਵਤਖੋਰੀ ਸਿਸਟਮ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਮਾਤਾ-ਪਿਤਾ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ਵਿਚ ਰੋਜ਼ੀ-ਰੋਟੀ ਲਈ ਧੱਕੇ ਖਾਣ, ਹਮੇਸ਼ਾ ਲਈ ਮਾਪਿਆਂ ਨੂੰ ਛੱਡ ਕੇ ਵਿਦੇਸ਼ਾਂ ਵਿਚ ਭਟਕਣ ਪਰ ਮਾਪੇ ਵੀ ਸਮਝਦੇ ਹਨ ਕਿ ਆਪਣੇ ਦੇਸ਼ ਦਾ ਸਿਸਟਮ ਵਿਦਵਾਨਾਂ ਦੀ ਕਦਰ ਨਹੀਂ ਕਰਦਾ ਪਰ ਵਿਦੇਸ਼ਾਂ ਵਿਚ ਹਰੇਕ ਸਿਸਟਮ ਬਹੁਤ ਵਧੀਆ ਹੈ, ਸਰਕਾਰਾਂ, ਪ੍ਰਸ਼ਾਸਨ, ਪੁਲਸ ਅਤੇ ਅਦਾਲਤਾਂ ਈਮਾਨਦਾਰ, ਵਫਾਦਾਰ, ਅਨੁਸ਼ਾਸਨ, ਇਨਸਾਫ ਅਤੇ ਕਦਰ ਕਰਨ ਵਾਲੀਆਂ ਹਨ।


Bharat Thapa

Content Editor

Related News