ਈਰਾਨ ਅਜੇ ਵੀ ‘ਅਮੇਰਿਕਾਜ਼’ ਲਈ ਖਤਰਾ ਬਣਿਆ ਹੋਇਆ ਹੈ

Wednesday, Jul 09, 2025 - 05:16 PM (IST)

ਈਰਾਨ ਅਜੇ ਵੀ ‘ਅਮੇਰਿਕਾਜ਼’ ਲਈ ਖਤਰਾ ਬਣਿਆ ਹੋਇਆ ਹੈ

ਆਪ੍ਰੇਸ਼ਨ ਮਿਡ ਨਾਈਟ ਹੈਮਰ ਤੋਂ ਬਾਅਦ ਦੇ ਦਿਨਾਂ ’ਚ, ਯੂ. ਐੱਸ. ਇਮੀਗ੍ਰੇਸ਼ਨ ਇਨਫੋਰਸਮੈਂਟ ਨੇ 8 ਸੂਬਿਆਂ ’ਚ 11 ਈਰਾਨੀ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ’ਚ ਲਿਆ। ਇਨ੍ਹਾਂ ’ਚੋਂ ਇਕ ਬੰਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦਾ ਸਾਬਕਾ ਮੈਂਬਰ ਹੈ। ਆਈ. ਸੀ. ਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ‘ਹਿਜਬੁੱਲਾ ਨਾਲ ਸੰਬੰਧ ਹੋਣ ਦੀ ਗੱਲ ਸਵੀਕਾਰ ਕੀਤੀ ਹੈ।’ ਇਕ ਹੋਰ ਅੱਤਵਾਦੀ ਨਿਗਰਾਨੀ ਸੂਚੀ ’ਚ ਹੈ। 5 ਵਿਅਕਤੀਆਂ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।

ਅਸੀਂ ਨਹੀਂ ਜਾਣਦੇ ਕਿ ਉਕਤ ਵਿਅਕਤੀ ਅਮਰੀਕਾ ’ਚ ਕੀ ਕਰ ਰਹੇ ਸਨ ਪਰ ਇਨ੍ਹਾਂ ਗ੍ਰਿਫਤਾਰੀਆਂ ਨਾਲ ਇਕ ਮੁੱਦਾ ਉੱਠਦਾ ਹੈ ਜਿਸ ਬਾਰੇ ਈਰਾਨੀ ਪ੍ਰਮਾਣੂ ਅਦਾਰਿਆਂ ’ਤੇ ਹਮਲੇ ਪਿੱਛੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਤਹਿਰਾਨ ਉਨ੍ਹਾਂ ਪ੍ਰੌਕਸੀ ਅਤੇ ਫੌਜੀ ਗੱਠਜੋੜ ਦੀ ਸਟੇਜ ਨਾਲ ਕੀ ਕਰੇਗਾ, ਜਿਸ ਨੂੰ ਉਸ ਨੇ ਪੱਛਮੀ ਅਰਧ ਗੋਲੇ ’ਚ ਦਹਾਕਿਆਂ ਤੱਕ ਬਣਾਇਆ ਹੈ, ਹੁਣ ਜਦੋਂ ਕਿ ਉਸ ਨੂੰ ਅਮਰੀਕੀ ਹਵਾਈ ਸ਼ਕਤੀ ਵਲੋਂ ਅਪਮਾਨਿਤ ਕੀਤਾ ਗਿਆ ਹੈ।

ਲਾਤੀਨੀ ਅਮਰੀਕਾ ’ਚ ਈਰਾਨੀ ਹਮਲਾਵਰਤਾ ਦਾ ਦਸਤਾਵੇਜ਼ੀਕਰਨ ਕੀਤਾ ਜਾ ਚੁੱਕਾ ਹੈ। 18 ਜੁਲਾਈ ਨੂੰ ਬਿਊਨਸ ਆਇਰਸ ’ਚ ਯਹੂਦੀ ਭਾਈਚਾਰੇ ਦੇ ਇਕ ਕੇਂਦਰ ’ਤੇ ਈਰਾਨ ਹਮਾਇਤੀ ਹਿਜਬੁੱਲਾ ਵਲੋਂ 85 ਵਿਅਕਤੀਆਂ ਦੀ ਹੱਤਿਆ ਦੀ 31ਵੀਂ ਵਰ੍ਹੇਗੰਢ ਹੈ। ਇਹੀ ਅੱਤਵਾਦੀ ਨੈੱਟਵਰਕ 1992 ’ਚ ਬਿਊਨਸ ਆਇਰਸ ’ਚ ਇਜ਼ਰਾਈਲੀ ਦੂਤਘਰ ’ਤੇ ਹੋਏ ਆਤਮਘਾਤੀ ਬੰਬ ਧਮਾਕੇ ਲਈ ਜ਼ਿੰਮੇਵਾਰ ਸੀ ਜਿਸ ’ਚ 29 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

ਇਕ ਬੰਦੂਕਧਾਰੀ ਨੇ ਅਰਜਨਟੀਨਾ ਦੇ ਫੈਡਰਲ ਇਸਤਗਾਸਾ ਅਤੇ 1994 ਦੇ ਬੰਬ ਧਮਾਕੇ ਦੇ ਜਾਂਚਕਰਤਾ ਅਲ-ਬਰਟੋ ਨਿਸਮਾਨ ਦੀ ਹੱਤਿਆ ਕਰ ਦਿੱਤੀ। ਜਨਵਰੀ 2015 ’ਚ ਬਿਊਨਸ ਆਇਰਸ ਦੇ ਆਪਣੇ ਅਪਾਰਟਮੈਂਟ ’ਚ ਨਿਸਮਾਨ ਦੀ ਲਾਸ਼ ਮਿਲੀ। ਉਨ੍ਹਾਂ ਦੀ ਲਾਸ਼ ਅਰਜਨਟੀਨਾ ਦੀ ਕਾਂਗਰਸ ਦੇ ਸਾਹਮਣੇ ਗਵਾਹੀ ਦੇਣ ਤੋਂ ਇਕ ਦਿਨ ਪਹਿਲਾਂ ਮਿਲੀ ਸੀ, ਜਿਸ ’ਚ ਰਾਸ਼ਟਰਪਤੀ ਕ੍ਰਿਸਟੀਨਾ ਕਿਰਚਨਰ ਦੀ ਸਰਕਾਰ ਵਲੋਂ ਈਰਾਨ ਦੀ ਭੂਮਿਕਾ ਨੂੰ ਲੁਕਾਉਣ ਦਾ ਦੋਸ਼ ਲਾਇਆ ਗਿਆ ਸੀ। ਨਿਸਮਾਨ ਦੀ ਹੱਤਿਆ ਦੀ ਗੁੱਥੀ ਅਜੇ ਤੱਕ ਨਹੀਂ ਸੁਲਝੀ ਹੈ।

ਰਾਸ਼ਟਰਪਤੀ ਜੇਵੀਅਰ ਮਿਲੀ ਦੀ ਅਗਵਾਈ ਹੇਠ ਅਰਜਨਟੀਨਾ ਇਜ਼ਰਾਈਲ ਦੇ ਸਭ ਤੋਂ ਵੱਡੇ ਸਹਿਯੋਗੀਆਂ ’ਚੋਂ ਇਕ ਹੈ ਜੋ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਅਰਜਨਟੀਨਾ ਦੇ ਰਾਸ਼ਟਰਪਤੀ ਮੈਰੀਸੀਓ ਮੈਕ੍ਰੀ ਨੇ 2019 ’ਚ ਹਿਜਬੁੱਲਾ ਨੂੰ ਇਕ ਅੱਤਵਾਦੀ ਸੰਗਠਨ ਐਲਾਨਿਆ ਸੀ ਅਤੇ ਮਿਲੀ ਨੇ 2024 ’ਚ ਹਮਾਸ ਨੂੰ ਵੀ ਇਹੀ ਦਰਜਾ ਦਿੱਤਾ ਸੀ।

ਪਿਛਲੇ ਵੀਰਵਾਰ ਬਿਊਨਸ ਆਇਰਸ ਦੀ ਇਕ ਫੈਡਰਲ ਅਦਾਲਤ ਨੇ ਫੈਸਲਾ ਸੁਣਾਇਆ ਕਿ 1994 ਦੇ ਬੰਬ ਧਮਾਕੇ ਲਈ 10 ਲਿਬਨਾਨੀ ਅਤੇ ਈਰਾਨੀ ਨਾਗਰਿਕਾਂ ’ਤੇ ‘ਗੈਰ-ਹਾਜ਼ਰੀ’ ’ਚ ਮੁਕੱਦਮਾ ਚਲਾਇਆ ਜਾਵੇਗਾ।

ਇਹ ਉਤਸ਼ਾਹਜਨਕ ਘਟਨਾਵਾਂ ਹਨ ਪਰ ਇਸਲਾਮਿਕ ਕੱਟੜਵਾਦ ਲਾਤੀਨੀ ਅਮਰੀਕਾ ’ਚ ਕਿਤੇ ਹੋਰ ਪੈਰ ਟਿਕਾ ਰਿਹਾ ਹੈ। 2023 ’ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ‘ਲੂਲਾ’ ਦਾ ਸਿਲਵਾ ਨੇ 2 ਈਰਾਨੀ ਜੰਗੀ ਬੇੜਿਆਂ ਨੂੰ ਰਿਓ ਡੀ ਜੇਨੇਰੀਓ ’ਚ ਡੌਕ ਕਰਨ ਦੀ ਆਗਿਆ ਦਿੱਤੀ ਜੋ ਬ੍ਰਾਜ਼ੀਲੀਆ ਅਤੇ ਤਹਿਰਾਨ ਦਰਮਿਆਨ ਗਰਮਜ਼ੋਸ਼ੀ ਦਾ ਸੰਕੇਤ ਸੀ।

ਈਰਾਨ ਅਤੇ ਬੋਲੀਵੀਆ, ਸਾਬਕਾ ਰਾਸ਼ਟਰਪਤੀ ਈਵੋ ਮੋਰਾਲੇਸ ਦੀ ਅਗਵਾਈ ’ਚ, ਜੋ ਅਜੇ ਵੀ ਬਹੁਤ ਸ਼ਕਤੀਸ਼ਾਲੀ ਹਨ, ਪੱਛਮੀ ਵਿਰੋਧੀ ਵਿਚਾਰਧਾਰਾ ਨੂੰ ਸਾਂਝਾ ਕਰਦੇ ਹਨ। ਕਿਊਬਾ ਅਤੇ ਨਿਕਾਰਗੁਆ ਵੀ ਈਰਾਨ ਦਾ ਸਹਿਯੋਗੀ ਹੈ।

ਕਾਰਾਕਾਸ ਨਾਲ ਤਹਿਰਾਨ ਦੇ ਡੂੰਘੇ ਸੰਸਥਾਗਤ ਸੰਬੰਧ ਹਨ। ਵੈਨੇਜ਼ੁਏਲਾ ਈਰਾਨੀ ਤਕਨੀਕ ਦੀ ਵਰਤੋਂ ਕਰ ਕੇ ਡਰੋਨ ਅਸੈਂਬਲ ਕਰਦਾ ਹੈ। 2022 ਦੀ ਫੌਜੀ ਪਰੇਡ ’ਚ ਸ਼੍ਰੀ ਮਾਦੁਰੋ ਨੇ ਵੈਨੇਜ਼ੁਏਲਾ ’ਚ ਅਸੈਂਬਲ ਕੀਤੇ ਗਏ ਹਥਿਆਰਬੰਦ ਏ. ਐੱਮ. ਐੱਸ. ਯੂ.-100 ਡਰੋਨ ਅਤੇ ਹੁਣ ਵੀ ਵਿਕਾਸ ’ਚ ਚੱਲ ਰਹੇ ਏ. ਐੱਨ. ਐੱਸ. ਯੂ.-200 ਡਰੋਨ ਦਿਖਾਏ।

ਵਾਸ਼ਿੰਗਟਨ ਸਥਿਤ ਸੈਂਟਰਲ ਫਾਰ ਦਿ ਸਕਿਓਰ ਫ੍ਰੀ ਸੋਸਾਇਟੀ ਦੀ 24 ਜੂਨ ਦੀ ਰਿਪੋਰਟ ਮੁਤਾਬਕ ‘‘ਇਮੇਜਰੀ ਅਤੇ ਲੀਕ ਹੋਏ ਖਰੀਦ ਆਰਡਰ ਤੋਂ ਪਤਾ ਲੱਗਦਾ ਹੈ ਕਿ ਵੈਨੇਜ਼ੁਏਲਾ ’ਚ ਲਗਭਗ 50’’ ਏ. ਐੱਨ. ਐੱਸ. ਯੂ.-100 ਡਰੋਨ ਅਤੇ ‘ਸਟੀਲਥੀਅਰ ਏ. ਐੱਨ. ਐੱਸ. ਯੂ. 200 ਲਈ ‘ਸਬ-ਕਿਟ’ ਦਾ ਸਾਲਾਨਾ ਉਤਪਾਦਨ ਹੁੰਦਾ ਹੈ। ਜੇ ਵੈਨੇਜ਼ੁਏਲਾ ਗੁਆਨਾ ’ਚ ਗੈਰ-ਸਮੁੰਦਰੀ ਕੰਢੇ ’ਤੇ ਤੇਲ ਦੇ ਨਿਵੇਸ਼ ’ਤੇ ਹਮਲਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਦੋਵੇਂ ਹੀ ਉਪਯੋਗੀ ਹੋਣਗੇ।

ਈਰਾਨ ਵੈਨੇਜ਼ੁਏਲਾ ਨੂੰ ਤੇਜ਼ ਕਿਸ਼ਤੀਆਂ ਸਪਲਾਈ ਕਰਦਾ ਹੈ ਜੋ ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਿਮਜ਼ਾਈਲਾਂ ਵੀ ਲਿਜਾ ਸਕਦੀਆਂ ਹਨ। ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਵੈਨੇਜ਼ੁਏਲਾ ਨੂੰ ਗੁਆਨਾ ਦੇ ਪਾਣੀ ਖੇਤਰ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ ਪਰ ਸੈਂਟਰ ਫਾਰ ਸਕਿਓਰ ਫ੍ਰੀ ਸੁਸਾਇਟੀ ਦੀ ਰਿਪੋਰਟ ਹੈ ਕਿ ਆਈ. ਆਰ. ਜੀ. ਸੀ. ਦੇ ਸਲਾਹਕਾਰ ਸ਼ਰੇਆਮ ‘ਕੈਰੇਬੀਅਨ ਦੇ ਹੈਤੀ’ ਬਣਾਉਣ ਦੀ ਗੱਲ ਕਰਦੇ ਹਨ–ਛੋਟੀਆਂ ਮਿਜ਼ਾਈਲਾਂ ਨਾਲ ਲੈਸ ਕਿਸ਼ਤੀਆਂ, ਮਾਈਨਜ਼ ਅਤੇ ਮਿਕਾਜੇ ਡਰੋਨ, ਜੋ ਅਮਰੀਕਾ ਜਾਂ ਸਹਿਯੋਗੀ ਬੇੜੇ ਨੂੰ ਦੱਖਣੀ ਐਟਲਾਂਟਿਕ ਤੱਕ ਬਿਨਾਂ ਕਿਸੇ ਚੁਣੌਤੀ ਤੋਂ ਪਹੁੰਚਣ ਤੋਂ ਰੋਕ ਸਕਦੇ ਹਨ।

ਸੈਂਟਰ ਦਾ ਕਹਿਣਾ ਹੈ ਕਿ ਈਰਾਨੀ ਜਹਾਜ਼ ਆਪਣੇ ‘ਓਥਲੇ ਮਸੌਦੇ’ ਨਾਲ ਸਮੁੰਦਰੀ ਕੰਢਿਆਂ ਦੇ ਖੇਤਰ ਤੱਕ ਪਹੁੰਚ ਸਕਦੇ ਹਨ ਅਤੇ ਵੈਨੇਜ਼ੁਏਲਾ ਦੇ ਕਮਾਂਡਰ ਨੇ ਉਨ੍ਹਾਂ ਨੂੰ ਸਪਲਾਈ ਲਈ ਈਰਾਨੀ ਮੂਲ ਦੇ ਟਰਾਂਸਪੋਰਟ ਹੋ ਸਕਣ ਵਾਲੇ ਹਥਿਆਰਾਂ ਨਾਲ ਪਹਿਲਾਂ ਹੀ ਜ਼ੋਰ ਦਿੱਤਾ ਹੈ।

ਜੇ ਈਰਾਨ ਆਪਣੇ ਤਾਜ਼ਾ ਨੁਕਸਾਨ ਦਾ ਬਦਲਾ ਲੈਣਾ ਚਾਹੁੰਦਾ ਹੈ ਤਾਂ ਇਸ ਗੱਲ ਦੀ ਵਧੇਰੇ ਸੰਭਾਵਨਾ ਹੈ ਕਿ ਉਹ ਅਮਰੀਕਾ ਜਾਂ ਉਸ ਦੇ ਸਹਿਯੋਗੀਆਂ ’ਤੇ ਹਮਲਾ ਕਰਨ ਲਈ ਗੁਪਤ ਪ੍ਰੌਕਸੀ ਦੀ ਵਰਤੋਂ ਕਰੇਗਾ ਜਿਵੇਂ ਕਿ ਉਸ ਨੇ 1990 ਦੇ ਦਹਾਕੇ ’ਚ ਅਰਜਨਟੀਨਾ ’ਚ ਕੀਤਾ ਸੀ। ਤਹਿਰਾਨ ਕਈ ਸਾਲਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਹੈ। ਅੱਤਵਾਦੀ ਜਿਨ੍ਹਾਂ ਨੂੰ ਫੰਡ ਮਿਲਦਾ ਹੈ, ਹੁਣ ਬ੍ਰਾਜ਼ੀਲ, ਅਰਜਨਟੀਨਾ ਅਤੇ ਪੈਰਾਗੁਵੇ ਦੇ ਤੀਹਰੇ ਬਾਰਡਰ ਖੇਤਰ ਤੋਂ ਅੱਗੇ ਵਧ ਕੇ ਚਿਲੀ ਦੇ ਬੰਦਰਗਾਹ ਇਕਵਿਕ, ਵੈਨੇਜ਼ੁਏਲਾ ਦੇ ਮਾਰਗਾਰੀਟਾ ਟਾਪੂ ਅਤੇ ਸੈਂਟਰ ਫਾਰ ਏ ਸਕਿਓਰ ਫ੍ਰੀ ਸੁਸਾਇਟੀ, ਕੋਲੋਨ, ਪਨਾਮਾ ਤੱਕ ’ਚ ਸਰਗਰਮ ਹਨ।

ਇਸ ਦੌਰਾਨ ਈਰਾਨ ਨੇ ਆਪਣੇ ਏਜੰਟਾਂ ਨੂੰ ਤਹਿਰਾਨ ਤੋਂ ਕਾਰਾਕਾਸ ਤੱਕ ਸਿੱਧੀਆਂ ਉਡਾਣਾਂ ਰਾਹੀਂ ਸਮੱਗਲ ਕਰ ਦਿੱਤਾ ਹੈ, ਜਿੱਥੇ ਅਧਿਕਾਰੀ ਉਨ੍ਹਾਂ ਨੂੰ ਵੈਨੇਜ਼ੁਏਲਾ ਦੇ ਪਾਸਪੋਰਟ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਸ਼ੱਕ ਪੈਦਾ ਕੀਤੇ ਬਿਨਾਂ ਇਸ ਖੇਤਰ ਦੀ ਯਾਤਰਾ ਕਰ ਸਕਣ। 2017 ’ਚ ਮਿਆਮੀ ਹੈਰਾਲਡ ਨੇ ਵੈਨੇਜ਼ੁਏਲਾ ਦੇ ਇਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਸੰਬੰਧੀ ਰਿਪੋਰਟ ਕੀਤੀ ਜਿਸ ਨੇ 2008-09 ਦੇ ਆਸ-ਪਾਸ ਵੈਨੇਜ਼ੁਏਲਾ ਦੇ ਸਾਬਕਾ ਉਪ ਰਾਸ਼ਟਰਪਤੀ ਤਾਰੇਕ ਐੱਲ. ਏਸਾਮੀ ਅਧੀਨ ਕੰਮ ਕੀਤਾ ਸੀ।

ਸਾਬਕਾ ਅਧਿਕਾਰੀ ਨੇ ਅੰਦਾਜ਼ਾ ਲਾਇਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹਰ ਸਾਲ ਲਗਭਗ 10,000 ਮੱਧ ਪੂਰਬੀ ਲੋਕਾਂ ਨੂੰ ਵੈਨੇਜ਼ੁਏਲਾ ਦਾ ਦਸਤਾਵੇਜ਼ ਮਿਲੇ। ਇਕ ਭਰੋਸੇਯੋਗ ਖੁਫੀਆ ਵਿਸ਼ਲੇਸ਼ਕ ਨੇ ਮੈਨੂੰ ਪਿਛਲੇ ਹਫਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਇਸ ਕੰਮ ’ਚ ਤੇਜ਼ੀ ਆਈ ਹੈ।

1979 ਤੋਂ ਈਰਾਨ ਨੂੰ ਚਲਾ ਰਹੇ ਕੱਟੜਪੰਥੀਆਂ ਦੇ ਹੱਥਾਂ ’ਚ ਪ੍ਰਮਾਣੂ ਹਥਿਆਰ ਤਬਾਹਕੁੰਨ ਹੋਣਗੇ ਅਤੇ ਸਿਰਫ ਇਜ਼ਰਾਈਲ ਲਈ ਹੀ ਨਹੀਂ। ਰਾਸ਼ਟਰਪਤੀ ਟਰੰਪ ਦਾ ਬੀ-2 ਟੀਮ ਨੂੰ ਉਸ ਦੇ ਸ਼ਾਨਦਾਰ ਅਤੇ ਬਹਾਦਰੀ ਭਰੇ ਮਿਸ਼ਨ ’ਤੇ ਭੇਜਣ ਦਾ ਫੈਸਲਾ ਮਨੱੁਖਤਾ ਲਈ ਇਕ ਤੋਹਫਾ ਸੀ ਪਰ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਈਰਾਨ ਅਤੇ ਅਮਰੀਕਾ ’ਚ ਉਸ ਦੇ ਹਮਾਇਤੀ ਆਪਣਾ ਕੰਮ ਖਤਮ ਕਰਨ ਤੋਂ ਇਨਕਾਰ ਕਰ ਦੇਣ।

ਮੈਰੀ ਅਨਾਸਤਾਸੀਆ ਓ ’ਗ੍ਰੇਡੀ


author

Rakesh

Content Editor

Related News