ਭਾਰਤ ’ਚ 99ਵੇਂ ਫੀਸਦੀ ਲੋਕ ਧਰਮ ਤਬਦੀਲ ਕਰ ਕੇ ਬਣੇ ਹਨ ਮੁਸਲਮਾਨ

Wednesday, Nov 20, 2019 - 01:52 AM (IST)

ਭਾਰਤ ’ਚ 99ਵੇਂ ਫੀਸਦੀ ਲੋਕ ਧਰਮ ਤਬਦੀਲ ਕਰ ਕੇ ਬਣੇ ਹਨ ਮੁਸਲਮਾਨ

ਭਗਵਾਨ ਰਾਮ ਨੂੰ ਹਿੰਦੂ ਹੀ ਨਹੀਂ, ਮੁਸਲਮਾਨ ਵੀ ਪੂਜਦੇ ਹਨ। ਭਾਰਤ ’ਚ 99ਵੇਂ ਫੀਸਦੀ ਮੁਸਲਮਾਨ ਤਾਂ ਧਰਮ ਤਬਦੀਲ ਕਰ ਕੇ ਮੁਸਲਮਾਨ ਬਣੇ ਹਨ। ਇਹ ਕਹਿਣਾ ਹੈ ਯੋਗ ਗੁਰੂ ਬਾਬਾ ਰਾਮਦੇਵ ਦਾ। ਉਨ੍ਹਾਂ ਦਾ ਮੰਨਣਾ ਹੈ ਕਿ ਭਗਵਾਨ ਰਾਮ, ਹਿੰਦੂਆਂ ਅਤੇ ਅਯੁੱਧਿਆ ਵਿਚ ਆਪਸ ’ਚ ਕੋਈ ਤਾਰ ਜੁੜੀ ਹੈ। ਭਗਵਾਨ ਰਾਮ ਨੂੰ ਮੁਸਲਮਾਨ ਵੀ ਉਸੇ ਸਤਿਕਾਰ ਨਾਲ ਪੂਜਦੇ ਹਨ, ਜਿਵੇਂ ਕਿ ਹਿੰਦੂ। ਅਯੁੱਧਿਆ ਮਸਲੇ ਨੂੰ ਉਹ ਰਾਸ਼ਟਰੀ ਏਕਤਾ ਦੇ ਤੌਰ ’ਤੇ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਹਿੰਦੂਆਂ ਦੀ ਸੰਸਕ੍ਰਿਤੀ ਬਾਰੇ ਬਹੁਤ ਕੁਝ ਕਹਿੰਦਾ ਹੈ ਅਤੇ ਇਹ ਵਿਸ਼ਵ ’ਚ ਸਭ ਤੋਂ ਸੋਹਣੇ ਮੰਦਰਾਂ ’ਚੋਂ ਇਕ ਅਖਵਾਏਗਾ ਅਤੇ ਇਹ ਹਿੰਦੂਆਂ ਦਾ ਸੁਪਨਾ ਵੀ ਹੈ। ਰਾਮ ਮੰਦਰ ਹਿੰਦੂਆਂ ਦੀ ਸੰਸਕ੍ਰਿਤਕ ਵਿਰਾਸਤ ਨੂੰ ਦਰਸਾਏਗਾ।

ਰਾਮਦੇਵ ਅਜਿਹਾ ਮੰਨਦੇ ਹਨ ਕਿ ਕੈਥੋਲਿਕਾਂ ਲਈ ਜਿਵੇਂ ਵੈਟੀਕਨ ਹੈ, ਮੁਸਲਮਾਨਾਂ ਲਈ ਜਿਵੇਂ ਮੱਕਾ ਹੈ, ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ, ਉਸੇ ਤਰ੍ਹਾਂ ਹੀ ਅਯੁੱਧਿਆ ਹਿੰਦੂ ਲਈ ਹੈ। ਰਾਮਦੇਵ ਕਹਿੰਦੇ ਹਨ ਕਿ ਸੁਪਰੀਮ ਕੋਰਟ ਦੇ ਅਯੁੱਧਿਆ ਵਿਵਾਦ ਉੱਤੇ ਆਏ ਫੈਸਲੇ ਤੋਂ ਬਾਅਦ ਦੋਹਾਂ ਧਿਰਾਂ ਨੂੰ ਰਾਮ ਮੰਦਰ ਅਤੇ ਮਸਜਿਦ ਦੇ ਨਿਰਮਾਣ ਲਈ ਹੱਥ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਮੁਸਲਮਾਨਾਂ ਨੂੰ ਰਾਮ ਮੰਦਰ ਬਣਾਉਣ ਵਿਚ ਆਪਣਾ ਯੋਗਦਾਨ ਦੇਣਾ ਹੋਵੇਗਾ ਅਤੇ ਹਿੰਦੂਆਂ ਨੂੰ ਨਵੀਂ ਮਸਜਿਦ ਬਣਾਉਣ ਲਈ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਸਲੇ ਤੋਂ ਪਹਿਲਾਂ ਕਈ ਤਰ੍ਹਾਂ ਦੇ ਭੁਲੇਖੇ ਸਨ ਕਿ ਅਯੁੱਧਿਆ ਵਿਵਾਦ ਦੇ ਫੈਸਲੇ ਤੋਂ ਬਾਅਦ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋਵੇਗਾ। ਦੇਸ਼ ਵਿਚ ਇਸ ਦੇ ਉਲਟ ਦੇਖਣ ਨੂੰ ਮਿਲਿਆ। ਕਿਸੇ ਨੇ ਵੀ ਇਕ-ਦੂਸਰੇ ਭਾਈਚਾਰੇ ’ਤੇ ਪੱਥਰ ਨਹੀਂ ਉਛਾਲਿਆ ਅਤੇ ਇਹ ਗੱਲ ਇਹੋ ਸਾਬਿਤ ਕਰਦੀ ਹੈ ਕਿ ਭਾਰਤ ਅੱਗੇ ਵਧ ਰਿਹਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸ਼ਾਂਤੀ ਸਥਾਪਨਾ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।


author

Bharat Thapa

Content Editor

Related News