ਜੇਕਰ ਮਮਤਾ ਦੇ ਕੋਲ ਚੁੰਬਕੀ ਖਿੱਚ ਤਾਂ ਕਾਂਗਰਸ ਦੇ ਕੋਲ ਕੀ

06/15/2021 3:55:09 AM

ਅਦਿਤੀ ਫੜਣੀਸ
ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਇੰਚਾਰਜ ਰਹੇ ਜਿਤਿਨ ਪ੍ਰਸਾਦ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਪਰ ਪਾਰਟੀ ਬਦਲਣ ਦੇ ਉਨ੍ਹਾਂ ਦੇ ਰੁਖ ਨੇ ਕਾਂਗਰਸ ’ਚ ਜ਼ਿਆਦਾ ਹਲਚਲ ਪੈਦਾ ਨਹੀਂ ਕੀਤੀ।

ਉਨ੍ਹਾਂ ਨੇ ਲਗਾਤਾਰ ਤਿੰਨ ਚੋਣਾਂ ਨੂੰ ਗੁਆਇਆ ਹੈ। ਆਖਰੀ ਚੋਣ ’ਚ ਉਨ੍ਹਾਂ ਨੇ ਆਪਣੀ ਜ਼ਮਾਨਤ ਤਕ ਜ਼ਬਤ ਕਰਵਾ ਲਈ। ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ। ਤਮਿਲਨਾਡੂ ਦੇ ਇਕ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਜਿਤਿਨ ਪ੍ਰਸਾਦ ਦਾ ਪਾਰਟੀ ’ਚ ਜਾਣਾ ਕੋਈ ਵੱਡੀ ਡੀਲ ਨਹੀਂ ।

ਪਰ ਉਨ੍ਹਾਂ ਦੀ ਪਾਰਟੀ ਦੇ ਕੋਲ ਵੱਡੇ ਮੁੱਦੇ ਹਨ, ਜਿਨ੍ਹਾਂ ਦੇ ਬਾਰੇ ’ਚ ਚਿੰਤਾ ਕਰਨੀ ਲਾਜ਼ਮੀ ਹੈ।

ਮੁਕੁਲ ਰਾਏ ਭਾਜਪਾ ’ਚੋਂ ਫਿਰ ਤੋਂ ਆਪਣੀ ਮੂਲ ਪਾਰਟੀ ਤ੍ਰਿਣਮੂਲ ਕਾਂਗਰਸ ’ਚ ਪਰਤ ਆਏ ਕਿਉਂਕਿ ਉਥੇ ਇਕ ਚੁੰਬਕੀ ਖਿੱਚ ਹੈ । ਇਹ ਚੁੰਬਕੀ ਖਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰੂਪ ’ਚ ਹੈ। ਕਾਂਗਰਸੀ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਕਾਂਗਰਸ ’ਚ ਸਾਡੀ ਚੁੰਬਕੀ ਖਿੱਚ ਕਿੱਥੇ ਹੈ?

ਇਸ ਸਮੇਂ ਪਾਰਟੀ ਨੇ ਪ੍ਰਧਾਨ ਦੇ ਅਹੁਦੇ ਲਈ ਚੋਣ ਆਯੋਜਿਤ ਕਰਨੀ ਸੀ, ਜਿਸ ਲਈ ਅਸਲ ਡੈੱਡਲਾਈਨ 30 ਜੂਨ ਸੀ। ਕੋਵਿਡ-19 ਸੰਕਟ ਦੇ ਮੱਧ ’ਚ ਇਹ ਪ੍ਰਕਿਰਿਆ ਅਣਮਿੱਥੇ ਸਮੇਂ ਦੇ ਲਈ ਰੱਦ ਹੋ ਗਈ ਅਤੇ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਨੇ ਇਸ ਨੂੰ ਰੱਦ ਕਰਨ ’ਤੇ ਆਪਣੀ ਮੋਹਰ ਲਗਾ ਦਿੱਤੀ।

ਇਸ ਕਾਰਨ 23 ਕਾਂਗਰਸੀ ਆਗੂਆਂ ਦੇ ਸਮੂਹ ਦੀ ਅਗਵਾਈ ਨੂੰ ਲੈ ਕੇ ਅਦਲਾ-ਬਦਲੀ ਦੀ ਮੰਗ ਡਰਾਫਟਿੰਗ ਟੇਬਲ ’ਤੇ ਹੀ ਰਹਿ ਗਈ। ਕਾਂਗਰਸ ਦੇ ਇਕ ਸਾਬਕਾ ਕੇਂਦਰੀ ਮੰਤਰੀ ਦੇ ਅਨੁਸਾਰ ਸਭ ਤੋਂ ਵੱਡੀ ਲੋੜ ਇਕ ਚੁਣੀ ਹੋਈ ਸੀ. ਡਬਲਿਊ. ਸੀ. ਦੀ ਹੈ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਕਾਂਗਰਸ ਦੇ ਹਾਰਨ ਦਾ ਮੁੱਖ ਕਾਰਨ ਚੋਟੀ ਦੀ ਲੀਡਰਸ਼ਿਪ ਦੀ ਪ੍ਰਚਾਰ ’ਚ ਗੈਰ-ਹਾਜ਼ਰੀ ਸੀ। ਕੋਵਿਡ ਸੰਕਟ ਕਾਰਨ ਰਾਹੁਲ ਗਾਂਧੀ ਨੇ 2 ਰੈਲੀਆਂ ਦੇ ਬਾਅਦ ਪੱਛਮੀ ਬੰਗਾਲ ’ਚ ਜਾਣਾ ਛੱਡ ਦਿੱਤਾ।

ਦੂਸਰੇ ਪਾਸੇ ਕੇਰਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਮੇਸ਼ ਚੈਨੀਥੱਲਾ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਬਿਨਾਂ ਦੱਸਿਆਂ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਇਸ ਲਈ ਉਹ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰਦੇ ਹਨ। ਪਾਰਟੀ ਨੇ ਉਨ੍ਹਾਂ ਨੂੰ ਬੀ.ਡੀ. ਸਾਥੀਸਨ ਦੇ ਨਾਲ ਬਦਲ ਦਿੱਤਾ।

ਇਸੇ ਤਰ੍ਹਾਂ ਇਕ ਸਾਲ ਪਹਿਲਾਂ ਰਾਜਸਥਾਨ ਦੇ ਤਤਕਾਲੀਨ ਉਪ-ਮੁੱਖ ਮੰਤਰੀ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਉਹ ਭਾਜਪਾ ਵਲ ਜਾਣ ਦੀ ਰਾਹ ’ਤੇ ਸਨ। ਇਹ ਕਦਮ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਡੇਗ ਸਕਦਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਮੰਤਰੀ ਪ੍ਰੀਸ਼ਦ ’ਚ ਸਮਾਯੋਜਿਤ ਕੀਤਾ ਜਾਵੇਗਾ। ਹੁਣ ਪਾਇਲਟ ਉਸੇ ਵਾਅਦੇ ਨੂੰ ਪੂਰਾ ਕਵਰਾਉਣ ਦੇ ਲਈ ਦਿੱਲੀ ’ਚ ਬੈਠੇ ਹਨ।

ਗਹਿਲੋਤ ਦੇ ਕੋਲ 9 ਕੈਬਨਿਟ ਥਾਵਾਂ ਖਾਲੀ ਹਨ ਅਤੇ ਪਾਇਲਟ ਨੇ ਇਨ੍ਹਾਂ ਸਾਰਿਆਂ ਦੀ ਮੰਗ ਕੀਤੀ ਹੈ। ਓਧਰ ਗਹਿਲੋਤ ਨੇ ਪਾਰਟੀ ਲੀਡਰਸ਼ਿਪ ਨੂੰ ਕਿਹਾ ਕਿ ਉਹ ਆਜ਼ਾਦ ਵਿਧਾਇਕਾਂ ਅਤੇ ਹੋਰ ਲੋਕਾਂ ਨੂੰ ਨਕਾਰ ਨਹੀਂ ਸਕਦੇ, ਜਿਨ੍ਹਾਂ ਨੇ ਪਾਇਲਟ ਦੀ ਬਗਾਵਤ ਦੇ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ ਸੀ। ਦੂਸਰੇ ਸ਼ਬਦਾਂ ’ਚ ਜੁਲਾਈ 2020 ਦਾ ਮੁੜ ਵਾਪਰਨਾ ਹੋ ਸਕਦਾ ਹੈ। ਗਹਿਲੋਤ ਦਾ ਮੰਨਣਾ ਹੈ ਕਿ ਪਾਰਟੀ ਦੇ ਬਾਹਰ ਰਹਿਣ ਵਾਲੇ ਪਾਰਟੀ ਦੇ ਅੰਦਰ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸ਼ਰਧਾਵਾਨ ਹੈ।

ਓਧਰ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਸਪਸ਼ਟ ਕਾਰਨਾਂ ਦੇ ਲਈ ਇਸ ਨੂੰ ਮੰਨਣ ਦੇ ਲਈ ਅਸਮਰਥ ਹਨ। ਪਾਇਲਟ ਇਕ ਸੀਨੀਅਰ ਕਾਂਗਰਸੀ ਨੇਤਾ ਹਨ ਅਤੇ ਪਾਰਟੀ ’ਚ ਕੋਈ ਸਮੱਸਿਆ ਨਹੀਂ। ਰਾਜਸਥਾਨ ਦੇ ਪਾਰਟੀ ਇੰਚਾਰਜ ਅਜੇ ਮਾਕਨ ਨੇ ਕਿਹਾ ਹੈ ਕਿ ਸੂਬੇ ’ਚ ਜਲਦੀ ਹੀ ਕੈਬਨਿਟ ’ਚ ਰੱਦੋਬਦਲ ਹੋਵੇਗਾ। ਉਹੀ ਪਾਇਲਟ ਅਨੁਸਾਰ ਮੈਨੂੰ 10 ਮਹੀਨੇ ਸਮਝਣ ਦੇ ਲਈ ਦੇ ਦਿੱਤੇ ਗਏ ਸਨ ਪਰ ਅਜੇ ਤਕ ਕੋਈ ਤੇਜ਼ ਕਾਰਵਾਈ ਨਹੀਂ ਹੋਈ। ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਅਜੇ ਵੀ ਨਹੀਂ ਸੁਲਝਾਇਆ ਗਿਆ। ਬਦਕਿਸਮਤੀ ਨਾਲ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਨ੍ਹਾਂ ਦੇ ਬਲਬੂਤੇ ’ਤੇ ਪਾਰਟੀ ਨੂੰ ਰਾਜਸਥਾਨ ’ਚ ਵੱਡਾ ਲੋਕ ਫਤਵਾ ਮਿਲਿਆ ਸੀ।

ਪੰਜਾਬ ਦੀ ਕਹਾਣੀ ਵੀ ਅਜਿਹੀ ਹੈ। ਅੰਮ੍ਰਿਤਸਰ ’ਚ ਰਾਤ ਨੂੰ ਪੋਸਟਰ ਦਿਖਾਈ ਦਿੱਤੇ ਜੋ ਕਿ ਮਤਭੇਦ ਰੱਖਣ ਵਾਲੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਚੋਣ ਹਲਕਾ ਹੈ। ਉਹ ਵੀ ਸੂਬੇ ’ਚ ਲੀਡਰਸ਼ਿਪ ’ਚ ਬਦਲਾਅ ਚਾਹੁੰਦੇ ਹਨ। ਕੁਝ ਪੋਸਟਰਾਂ ’ਚ ਲਿਖਿਆ ਹੈ ਕਿ ‘ਪੰਜਾਬ ਦਾ ਇਕ ਹੀ ਕੈਪਟਨ’ ਉਥੇ ਹੀ ਕੁਝ ’ਚ ਲਿਖਿਆ ਹੈ ਕਿ ‘2022 ਦੇ ਲਈ ਕੈਪਟਨ’। ਇਹ ਪੋਸਟਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹਨ।

ਇਕ ਹੋਰ ਪੋਸਟਰ ’ਚ ਲਿਖਿਆ ਹੈ ਕਿ ‘ਕੈਪਟਨ ਇਕ ਹੀ ਹੁੰਦਾ ਹੈ’। ਇਸ ਦੌਰਾਨ ਪਟਿਆਲਾ ’ਚ ਸਿੱਧੂ ਦੇ ਸਮਰਥਕਾਂ ਦੀ ਸ਼ਹਿ ’ਤੇ ਪੋਸਟਰ ਲਗਾਏ ਗਏ ਜਿਨ੍ਹਾਂ ’ਚ ਲਿਖਿਆ ਹੈ ਕਿ ‘ਸਾਰਾ ਪੰਜਾਬ ਸਿੱਧੂ ਦੇ ਨਾਲ’ ਅਤੇ ‘ਕਿਸਾਨਾਂ ਦੀ ਆਵਾਜ਼ ਮੰਗਦਾ ਹੈ ਪੰਜਾਬ, ਗੁਰੂ ਦੀ ਬੇਅਦਬੀ ਦਾ ਹਿਸਾਬ’।

ਪੰਜਾਬ ’ਚ ਚੋਣਾਂ ਅਗਲੇ ਸਾਲ ਫਰਵਰੀ-ਮਾਰਚ ’ਚ ਹੋਣੀਆਂ ਹਨ। ਜੀ-23 ਇਕ ਨੇਤਾ ਨੇ ਕਿਹਾ ਕਿ ਅਜਿਹੀ ਸਥਿਤੀ ਉਨ੍ਹਾਂ ਸੂਬਿਆਂ ’ਚ ਹੈ ਜਿਥੇ ਅਸੀਂ ਸੱਤਾ ’ਚ ਹਾਂ ਜਾਂ ਸਾਡੀ ਹਾਜ਼ਰੀ ਹੈ। ਇਹ ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਕਿਸ ਵੱਲ ਜਾ ਰਹੇ ਹਾਂ। (ਧੰਨਵਾਦ ਸਹਿਤ ਬੀ.ਐੱਸ ’ਚੋਂ)


Bharat Thapa

Content Editor

Related News