ਮੋਹਨ ਭਾਗਵਤ ਦੇ ਨਵਜਾਗਰਣ ਵਿਚਾਰਾਂ ਨੂੰ ਕਿਵੇਂ ਪਰਖੀਏ

07/18/2021 3:26:21 AM

ਐੱਚ. ਖੁਰਸ਼ੀਦ 
ਇਕ ਦੁਖਦਾਈ ਹਾਲਤ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਭਾਗਵਤ ਦੇ ਸਪੱਸ਼ਟ ਬਿਆਨ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ’ਤੇ ਪਾਖੰਡ ਦਾ ਦੋਸ਼ ਲਗਾਇਆ ਹੈ।

ਦਾਰਸ਼ਨਿਕ ਅਲੀ-ਇਬਨ-ਅਲੀ ਤਾਲਿਬ ਨੇ ਇਕ ਵਾਰ ਕਿਹਾ ਸੀ, ‘‘ਇਹ ਨਾ ਦੇਖੋ ਕਿ ਕੌਣ ਕਹਿ ਰਿਹਾ ਹੈ, ਦੇਖੋ ਉਹ ਕੀ ਕਹਿ ਰਿਹਾ ਹੈ!’’ ਰਿਗਵੇਦ ਕਹਿੰਦਾ ਹੈ,‘‘ਸਾਰੀਆਂ ਨੁੱਕਰਾਂ ਤੋਂ ਚੰਗੇ ਵਿਚਾਰ ਆਉਣ ਦਿਓ।’’

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਮੁਸਲਿਮ ਰਾਸ਼ਟਰੀ ਮੰਚ ਵੱਲੋਂ ਆਯੋਜਿਤ ਪੁਸਤਕ ਦੀ ਘੁੰਡ-ਚੁਕਾਈ ਦੇ ਇਕ ਪ੍ਰੋਗਰਾਮ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ’ਚ ਇਸਲਾਮ ਦੇ ਖਤਰੇ ਬਾਰੇ ‘ਡਰ ਦੇ ਚੱਕਰ ’ਚ ਨਾ ਫਸਣ।’ ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਮੁਸਲਮਾਨਾਂ ਨੂੰ ਦੇਸ਼ ਛੱਡਣ ਲਈ ਕਹਿ ਰਹੇ ਹਨ, ਉਹ ਖੁਦ ਨੂੰ ਹਿੰਦੂ ਨਹੀਂ ਕਹਿ ਸਕਦੇ ਅਤੇ ਜੋ ਲੋਕ ਗਊਆਂ ਦੇ ਨਾਂ ’ਤੇ ਲੋਕਾਂ ਦੀ ਹੱਤਿਆ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ

ਭਾਗਵਤ ਦੀ ਬਿਆਨਬਾਜ਼ੀ ਦੇ ਇਕ ਦਿਨ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਪਿੱਛੇ ਦੇ ਇਰਾਦੇ ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੰਘ ਪਰਿਵਾਰ, ਭਾਜਪਾ ਅਤੇ ਸਰਕਾਰ ਇਸ ਮਾਮਲੇ ’ਤੇ ਵੱਖ-ਵੱਖ ਗੱਲ ਕਰਦੇ ਹਨ। ਕਾਂਗਰਸ ਨੇ ਕਿਹਾ ਕਿ ਜੇਕਰ ਭਾਗਵਤ ਆਪਣੀ ਗੱਲ ’ਤੇ ਖੜ੍ਹੇ ਹਨ ਤਾਂ ਉਨ੍ਹਾਂ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ ਨਿਰਦੋਸ਼ ਮੁਸਲਮਾਨਾਂ ਨੂੰ ‘ਪ੍ਰੇਸ਼ਾਨ’ ਕਰਨ ਵਾਲੇ ਸਾਰੇ ਭਾਜਪਾ ਨੇਤਾਵਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਕਿਹਾ, ‘‘ਮੋਹਨ ਭਾਗਵਤ ਜੀ, ਕੀ ਤੁਸੀਂ ਇਨ੍ਹਾਂ ਵਿਚਾਰਾਂ ਨੂੰ ਆਪਣੇ ਪੈਰੋਕਾਰਾਂ, ਪ੍ਰਚਾਰਕਾਂ, ਵਿਸ਼ਵ ਹਿੰਦੂ ਪ੍ਰੀਸ਼ਦ/ਬਜਰੰਗ ਦਲ ਦੇ ਵਰਕਰਾਂ ਤੱਕ ਵੀ ਪਹੁੰਚਾਓਗੇ? ਕੀ ਤੁਸੀਂ ਇਹ ਸਿੱਖਿਆਵਾਂ ਮੋਦੀ-ਸ਼ਾਹ ਜੀ ਅਤੇ ਭਾਜਪਾ ਦੇ ਮੁੱਖ ਮੰਤਰੀਆਂ ਨੂੰ ਵੀ ਦੇਵੋਗੇ?’’

ਏ. ਆਈ. ਐੱਮ. ਆਈ. ਐੱਮ. ਮੁਖੀ ਅਸਦੁਦੀਨ ਓਵੈਸੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਭਾਗਵਤ ਦੇ ਬਿਆਨ ਦੀ ਇਕੋ ਜਿਹੀ ਆਲੋਚਨਾ ਕੀਤੀ। ਮਾਇਆਵਤੀ ਨੇ ਇਕ ਹਿੰਦੀ ਕਹਾਵਤ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਆਰ. ਐੱਸ. ਐੱਸ. ਮੁਖੀ ਦਾ ਬਿਆਨ ‘ਮੂੰਹ ਮੇਂ ਰਾਮ, ਬਗਲ ਮੇਂ ਛੁਰੀ’ ਵਰਗਾ ਸੀ।

ਤਰਕਸੰਗਤ ਦੇ ਸਿਧਾਂਤ ਦੇ ਆਧਾਰ ’ਤੇ ਕਿਸੇ ਨੂੰ ਇਹ ਜਵਾਬ ਦੇਣ ਦੀ ਲੋੜ ਹੈ ਕਿ ਕੀ ਮੋਹਨ ਭਾਗਵਤ, ਆਰ. ਐੱਸ. ਐੱਸ. ਦੇ ਇਕ ਤਜਰਬੇਕਾਰ ਆਗੂ ਹੋਣ ਦੇ ਨਾਤੇ, ਘੱਟ ਗਿਣਤੀ ਭਾਈਚਾਰੇ ਦੀਆਂ ਵੋਟਾਂ ਨੂੰ ਘੱਟ ਕਰਨ ਦੇ ਤਰਕ ਨੂੰ ਸਮਝਣ ਦੀ ਸਿਆਣਪ ਨਹੀਂ ਰੱਖਦੇ ਜੋ ਸ਼ਾਇਦ ਹਿੰਦੂਆਂ ਦੀਆਂ ਵੋਟਾਂ ਨੂੰ ਗੁਆ ਸਕਦੇ ਹਨ, ਜੋ ਉਨ੍ਹਾਂ ਦੇ ਸ਼ਬਦਾਂ ਨਾਲ ਨਾਰਾਜ਼ਗੀ ਦਾ ਕਾਰਨ ਬਣ ਸਕਦੇ ਹਨ?

ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਸ ਤੱਥ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਹਰੇਕ ਵਿਅਕਤੀ ਦੀ ਜ਼ਿੰਦਗੀ ’ਚ ਆਤਮ-ਨਿਰੀਖਣ, ਸੁਧਾਰ ਅਤੇ ਪ੍ਰਾਪਤੀ ਲਈ ਹਮੇਸ਼ਾ ਥਾਂ ਹੁੰਦੀ ਹੈ। ਇਸੇ ਤਰ੍ਹਾਂ ਪ੍ਰਾਪਤੀ ਲਈ ਕੋਈ ਨਿਸ਼ਚਿਤ ਸਮਾਂ ਜਾਂ ਉਮਰ ਨਹੀਂ ਹੈ।

ਸਮਰਾਟ ਅਸ਼ੋਕ ਨੇ ਕਲਿੰਗਾ ਵਿਰੁੱਧ ਇਕ ਤਬਾਹਕੁੰਨ ਜੰਗ ਛੇੜੀ ਸੀ, ਜਿਸ ਦੇ ਨਤੀਜੇ ਵਜੋਂ 1,00,000 ਮੌਤਾਂ ਅਤੇ 1,50,000 ਜਲਾਵਤਨ ਹੋਏ ਸਨ। ਫਿਰ ਉਨ੍ਹਾਂ ਨੇ ਆਪਣੇ ਕਾਰਜਾਂ ’ਤੇ ਪਸ਼ਚਾਤਾਪ ਕੀਤਾ ਅਤੇ ਬੁੱਧ ਧਰਮ ’ਚ ਤਬਦੀਲ ਹੋ ਗਏ। ਚੇਤਨਾ ਖੁਦ (ਆਤਮਾ) ਦਾ ਸਾਰ ਹੈ। ਭਾਗਵਤ ਦੇ ਕਥਨ ਨੂੰ ਤਰਕ ਦੇ ਆਧਾਰ ’ਤੇ ਖੁਦ ਦੀ ਚੇਤਨਾ ਦੀ ਮਹਾਨਤਾ ਦਾ ਸੰਕੇਤ ਕਿਉਂ ਨਹੀਂ ਮੰਨਿਆ ਜਾ ਸਕਦਾ?

ਮਹਾਨ ਬੁੱਧ ਵਿਚਾਰਕਾਂ ਲਈ, ਤਰਕ ਮੁੱਖ ਅਸਲਾਘਰ ਸੀ, ਜਿਸ ’ਚ ਉਨ੍ਹਾਂ ਨੇ ਤਬਾਹਕੁੰਨ ਆਲੋਚਨਾ ਦਾ ਮੁਕਾਬਲਾ ਕਰਨ ਲਈ ‘ਹਥਿਆਰ’ ਬਣਾਏ। ਰੋਕ, ਠੰਡੀ ਆਲੋਚਨਾ ਦੇ ਦੁਖਦਾਇਕ ਪ੍ਰਭਾਵਾਂ ਨੂੰ ਦਿਮਾਗ ਤੋਂ ਸਾਫ ਕਰਨ ’ਚ ਤਰਕ ਇਕ ਭਾਵ ਵਿਚਾਰਕ ਦੇ ਰੂਪ ’ਚ ਕੰਮ ਕਰ ਸਕਦਾ ਹੈ? ਹਰੇਕ ਮਨੁੱਖ ਆਤਮਾ ਦੀ ਹਨੇਰੀ ਸੁਰੰਗ ਤੋਂ ਅਧਿਆਤਮਕ ਪ੍ਰਕਾਸ਼ ਅਤੇ ਬੋਧ ਦੇ ਚਰਨਾਂ ਨੂੰ ਪਾਰ ਕਰਦੇ ਹੋਏ, ਉਪਰ ਵੱਲ ਜਾਣ ਲਈ ਸਫਲਤਾਪੂਰਵਕ ਕਦਮ ਵਧਾ ਸਕਦਾ ਹੈ।

ਇਸ ਦੇ ਇਲਾਵਾ, ਆਰ. ਐੱਸ. ਐੱਸ. ਮੁਖੀ ਦੇ ਬਿਆਨ ਦੀ ਸੱਚਾਈ ਦਾ ਪਤਾ ਲਗਾਉਣ ਲਈ ਕਈ ਮਾਪਦੰਡ ਹਨ। ਪਹਿਲਾ ਪ੍ਰੀਖਣ ਇਹ ਹੈ ਕਿ ਕੀ ਭਾਗਵਤ ਦੀ ਬਿਆਨਬਾਜ਼ੀ ਯੋਗੀ ਆਦਿੱਤਿਆਨਾਥ ਅਤੇ ਅਨੁਰਾਗ ਠਾਕੁਰ ਦੇ ਬਰਾਬਰ ਹੈ? ਦੂਸਰਾ, ਕੀ ਉਨ੍ਹਾਂ ਦੇ ਬਿਆਨਾਂ ਤੋਂ ਹਾਂ-ਪੱਖਤਾ ਜਾਂ ਨਾਂਹ-ਪੱਖਤਾ ਦਾ ਪਤਾ ਲੱਗਦਾ ਹੈ?

ਸੰਘ ਪਰਿਵਾਰ ਦੇ ਭਾਈਵਾਲਾਂ ਵੱਲੋਂ ਭਾਗਵਤ ਦੇ ਬਿਆਨਾਂ ’ਤੇ ਦੋ ਪ੍ਰਤੀਕਿਰਿਆਵਾਂ ਆ ਸਕਦੀਆਂ ਹਨ। ਹਿੰਦੂਤਵ ਦਾ ਸਮੂਹ ਉਨ੍ਹਾਂ ਦੀ ਬੇਨਤੀ ਦਾ ਅਨੁਸਰਨ ਕਰ ਸਕਦਾ ਹੈ ਅਤੇ ਆਪਣੀ ਵਿਚਾਰ ਪ੍ਰਕਿਰਿਆ ਨੂੰ ਬਦਲ ਸਕਦਾ ਹੈ। ਜਾਂ, ਉਹ ਉਨ੍ਹਾਂ ਦੇ ਬਿਆਨਾਂ ਤੋਂ ਖੁਦ ਨੂੰ ਦੂਰ ਕਰ ਲੈਣਗੇ। ਜੇਕਰ ਇਨ੍ਹਾਂ ’ਚੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਉਂਦੀ ਹੈ ਤਾਂ ਸਮੇਂ ਦੇ ਨਾਲ ਭਾਗਵਤ ਦੇ ਤੰਦਰੁਸਤ ਵਿਚਾਰ ਫਿੱਕੇ ਪੈ ਜਾਣਗੇ।

ਰਾਸ਼ਟਰ ਹਿੱਤ ’ਚ ਹਿੰਦੂ-ਮੁਸਲਿਮ ਏਕਤਾ ਦੀ ਤਤਕਾਲ ਲੋੜ ਹੈ। ਕਈ ਸਮਾਜ ਸੁਧਾਰਕਾਂ ਨੇ ਧਾਰਮਿਕ ਮਰਿਆਦਾਵਾਂ ਨੂੰ ਤੋੜ ਕੇ ਸਮਾਜ ਨੂੰ ਇਕ ਕਰਨ ਲਈ ਸੰਘਰਸ਼ ਕੀਤਾ ਹੈ। ਮਹਾਤਮਾ ਗਾਂਧੀ ਜੋ ਜ਼ਿੰਦਗੀ ਭਰ ਮਹਾਨ ਸੰਗਠਿਤਕਰਤਾ ਸਨ, ਨੇ ਭਾਈਚਾਰੇ ਨੂੰ ਸੰਸਥਾਗਤ ਬਣਾਉਣ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਕਿਹਾ, ‘‘ਧਰਮ ਤੋਂ ਮੇਰਾ ਮਤਲਬ ਰਸਮੀ ਧਰਮ ਤੋਂ ਨਹੀਂ ਹੈ, ਸਗੋਂ ਉਸ ਧਰਮ ਤੋਂ ਹੈ ਜੋ ਸਾਰੇ ਧਰਮਾਂ ਨੂੰ ਦਰਸਾਉਂਦਾ ਹੈ, ਜੋ ਸਾਨੂੰ ਸਾਡੇ ਬਣਾਉਣ ਵਾਲਿਆਂ ਦੇ ਨਾਲ ਆਹਮੋ-ਸਾਹਮਣੇ ਲਿਆਉਂਦਾ ਹੈ।’’ ਉਨ੍ਹਾਂ ਨੇ ਇਹ ਵੀ ਕਿਹਾ, ‘‘ਅਸੀਂ ਮ੍ਰਿਤ ਪੱਧਰ ’ਤੇ ਨਹੀਂ ਸਗੋਂ ਵੰਨ-ਸੁਵੰਨਤਾ ’ਚ ਏਕਤਾ ਤੱਕ ਪਹੁੰਚਣਾ ਚਾਹੁੰਦੇ ਹਾਂ।’’

ਮਹਾਨ ਸੁਧਾਰਕ ਸਰ ਸਈਅਦ ਅਹਿਮਦ ਖਾਨ ਨੇ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕੀਤੀ, ‘‘ਸਦੀਆਂ ਬੀਤ ਚੁੱਕੀਆਂ ਹਨ, ਜਦੋਂ ਤੋਂ ਪਰਮਾਤਮਾ ਨੇ ਚਾਹਿਆ ਕਿ ਹਿੰਦੂ ਅਤੇ ਮੁਸਲਮਾਨ ਇਸ ਭੂਮੀ ਦੇ ਜਲਵਾਯੂ ਅਤੇ ਉਪਜ ਨੂੰ ਸਾਂਝਾ ਕਰ ਸਕਣ ਅਤੇ ਇਸ ’ਤੇ ਇਕੱਠੇ ਰਹਿਣ ਅਤੇ ਮਰ ਸਕਣ।’’ ਇਸ ਤਰ੍ਹਾਂ ਦੁਨੀਆ ਇਕ ਪਰਿਵਾਰ ਤੇ ਇਕ ਆਲ੍ਹਣਾ ਹੈ।


Bharat Thapa

Content Editor

Related News