‘ਏਕ ਭਾਰਤ ਸ੍ਰੇਸ਼ਠ ਭਾਰਤ’ ਜ਼ਰੀਏ ਏਕਤਾ, ਤਾਲਮੇਲ ਤੇ ਦੋਸਤੀ ਦੀ ਸਥਾਪਨਾ

09/20/2021 4:20:17 PM

ਜੀ. ਕਿਸ਼ਨ ਰੈੱਡੀ, ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ 
ਨਵੀਂ ਦਿੱਲੀ- ਅਸੀਂ ਭਾਰਤੀਆਂ ਨੇ ਸਦਾ ਆਪਣੀ ਮਾਤਭੂਮੀ ਨੂੰ ਇਕ ਸੱਭਿਅਤਾ ਸੰਪੰਨ ਰਾਸ਼ਟਰ ਵਜੋਂ ਦੇਖਿਆ ਹੈ। ਅਜਿਹੇ ਰਾਸ਼ਟਰ ਦੀ ਸੱਭਿਅਤਾ ਦੀਆਂ ਹੱਦਾਂ; ਰਾਸ਼ਟਰ ਦੇ ਸੱਭਿਆਚਾਰ ਦੀ ਪਹੁੰਚ, ਉਸ ਦੇ ਲੋਕਾਚਾਰ ਤੇ ਇਕ–ਦੂਸਰੇ ਨੂੰ ਵਿਆਪਕ ਰੂਪ ’ਚ ਜੋੜਨ ਵਾਲੀ ਅਧਿਆਤਮਕ ਭਾਵਨਾ ਦੇ ਪ੍ਰਭਾਵ ਨਾਲ ਤੈਅ ਹੁੰਦੀਆਂ ਹਨ। ਨਤੀਜੇ ਵਜੋਂ, ਰਾਸ਼ਟਰਵਾਦ ਦੀ ਸਾਡੀ ਧਾਰਨਾ ਭੂਗੋਲਿਕ ਹੱਦਾਂ ਤੱਕ ਸੀਮਤ ਨਹੀਂ ਹੈ। ਸਾਡਾ ਸਨਾਤਨ ਧਰਮ ਪੂਰੇ ਵਿਸ਼ਵ ਨੂੰ ਇਕ ਪਰਿਵਾਰ ਵਜੋਂ ਦੇਖਦਾ ਹੈ–ਵਸੁਧੈਵ ਕੁਟੁੰਬਕਮ। ਭਾਰਤ ਦੀਆਂ ਖੇਤਰੀ ਤੇ ਸੱਭਿਅਕ ਹੱਦਾਂ ਦੀ ਵੱਧ ਤੋਂ ਵੱਧ ਸੰਭਵ ਹੱਦ ਤੱਕ ਨੇੜਤਾ ਨਾਲ ਜੁੜੇ ਰਹਿਣਾ ਯਕੀਨੀ ਬਣਾਉਣ ’ਚ ਜੇ ਕਿਸੇ ਵਿਅਕਤੀ ਦਾ ਅਸਾਧਾਰਨ ਯੋਗਦਾਨ ਸੀ, ਤਾਂ ਉਹ ਸਨ–ਸਰਦਾਰ ਵੱਲਭਭਾਈ ਪਟੇਲ। ਇਸ ਪਿਛੋਕੜ ’ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਅਕਤੂਬਰ, 2015 ਨੂੰ ਸਰਦਾਰ ਵੱਲਭਭਾਈ ਪਟੇਲ ਦੀ 140ਵੀਂ ਜਯੰਤੀ ਮੌਕੇ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਸ਼ੁਰੂਆਤ ਕਰਨੀ ਸਭ ਤੋਂ ਵੱਧ ਉਚਿਤ ਸੀ।

ਇਸ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ 2016–17 ਦੇ ਆਪਣੇ ਬਜਟ ਭਾਸ਼ਣ ’ਚ ਇਸ ਪਹਿਲ ਦਾ ਐਲਾਨ ਕਰਦਿਆਂ ਕਿਹਾ, ‘‘ਸੁਸ਼ਾਸਨ ਲਈ ਸਾਨੂੰ ਦੇਸ਼ ਦੀ ਵੰਨ-ਸੁਵੰਨਤਾ ’ਚ ਏਕਤਾ ਦੀ ਭਾਵਨਾ ਨੂੰ ਪ੍ਰਮੁੱਖਤਾ ਦੇਣੀ ਹੋਵੇਗੀ। ਇਕ–ਦੂਸਰੇ ਦੀ ਸਮਝ ਨੂੰ ਮਜ਼ਬੂਤ ਕਰਨ ਲਈ, ਢਾਂਚਾਗਤ ਤਰੀਕੇ ਨਾਲ ਵੱਖ-ਵੱਖ ਰਾਜਾਂ ਤੇ ਜ਼ਿਲਿਆਂ ’ਚ ਗੂੜ੍ਹੇ ਆਪਸੀ ਸਬੰਧ ਬਣਾਉਣ ਦੀ ਤਜਵੀਜ਼ ਦਿੱਤੀ ਗਈ ਹੈ। ਰਾਜਾਂ ਤੇ ਜ਼ਿਲਿਆਂ ਨੂੰ ਆਪਸ ਵਿਚ ਜੋੜਨ ਲਈ ਇਕ ਸਾਲਾਨਾ ਪ੍ਰੋਗਰਾਮ ਅਧੀਨ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਨੂੰ ਸ਼ੁਰੂ ਕੀਤਾ ਜਾਵੇਗਾ, ਜੋ ਭਾਸ਼ਾ, ਵਪਾਰ, ਸੱਭਿਆਚਾਰ, ਯਾਤਰਾ ਤੇ ਟੂਰਿਜ਼ਮ ਦੇ ਖੇਤਰਾਂ ’ਚ ਵਟਾਂਦਰੇ ਦੇ ਰਾਹੀਂ ਲੋਕਾਂ ਨੂੰ ਆਪਸ ’ਚ ਜੋੜੇਗਾ।’’ ਵੱਖ-ਵੱਖ ਸੱਭਿਆਚਾਰਾਂ ਦੇ ਪੱਖਾਂ ਨੂੰ ਸਾਂਝਾ ਕਰ ਕੇ ਰਾਸ਼ਟਰੀ ਪਛਾਣ ਦੀ ਸਾਂਝੀ ਭਾਵਨਾ ਦਾ ਅਨੁਭਵ ਕਰਦਾ ਹੈ। ਉਹ ਇਕ–ਦੂਸਰੇ ਦੇ ਸੰਪਰਕ ’ਚ ਆਉਂਦੇ ਹਨ। ਇਸ ਦੌਰਾਨ ਉਹ ਭਾਸ਼ਾ, ਸਾਹਿਤ, ਵਿਅੰਜਨਾਂ, ਤਿਉਹਾਰਾਂ, ਸੱਭਿਆਚਾਰਕ ਸਮਾਗਮਾਂ, ਟੂਰਿਜ਼ਮ ਆਦਿ ਦੇ ਖੇਤਰਾਂ ’ਚ ਨਿਯਮਿਤ ਦੋਸਤੀ ਰਾਹੀਂ ਰਾਸ਼ਟਰੀ ਪਛਾਣ ਦਾ ਅਨੁਭਵ ਕਰਦੇ ਹਨ।

‘ਏਕ ਭਾਰਤ ਸ੍ਰੇਸ਼ਠ ਭਾਰਤ’ ਇਕ ਅਜਿਹੀ ਭਾਵਨਾ ਹੈ ਜਿਸ ਦੇ ਤਹਿਤ ਵੱਖ-ਵੱਖ ਸੱਭਿਆਚਾਰਕ ਇਕਾਈਆਂ, ਵੱਖੋ-ਵੱਖਰੇ ਭੂਗੋਲਿਕ ਖੇਤਰਾਂ ਵਿਚ ਪਹੁੰਚ ਕੇ, ਇਕ-ਦੂਸਰੇ ਨਾਲ ਜੁੜਦੀਆਂ ਅਤੇ ਆਪਸੀ ਸੰਵਾਦ ਕਰਦੀਆਂ ਹਨ। ਇਸ ਦੇ ਜ਼ਰੀਏ ਇਕ ਪਾਸੇ ਵੱਖੋ-ਵੱਖਰੇ ਗੁਣਾਂ ਵਾਲਾ ਅਤੇ ਦੂਸਰੇ ਪਾਸੇ ਮਹਾਨਗਰੀ ਸਮਾਜ ਨੂੰ ਆਪਸੀ ਸਬੰਧਾਂ ਅਤੇ ਭਾਈਚਾਰੇ ਦੀ ਸੁਭਾਵਿਕ ਭਾਵਨਾ ਨਾਲ ਜੋੜਨ ਦਾ ਮੌਕਾ ਮਿਲਦਾ ਹੈ। ਇਹ ਨਜ਼ਦੀਕੀ ਸੱਭਿਆਚਾਰਕ ਸਾਂਝ ਅਤੇ ਪਰਸਪਰ ਪ੍ਰਭਾਵ ਲੋਕਾਂ ਵਿਚ ਸਮੁੱਚੇ ਰਾਸ਼ਟਰ ਲਈ ਜ਼ਿੰਮੇਵਾਰੀ ਅਤੇ ਮਾਲਕੀ ਦੀ ਭਾਵਨਾ ਪੈਦਾ ਕਰਦਾ ਹੈ। ਇਹ ਰਾਸ਼ਟਰ ਨਿਰਮਾਣ ਦੀ ਭਾਵਨਾ ਅਤੇ ਸਾਰਿਆਂ ਲਈ ਲਾਭ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਹੈ। ਇਸ ਦਾ ਉਦੇਸ਼ ਹਿੱਸਾ ਲੈਣ ਵਾਲੇ ਰਾਜਾਂ ਦੀਆਂ ਵੱਖ-ਵੱਖ ਸਬੰਧਤ ਧਿਰਾਂ ’ਚ ਗਿਆਨ-ਪ੍ਰਾਪਤੀ ਦਾ ਇਕ ਵਧੀਆ ਮਾਹੌਲ ਬਣਾਉਣਾ ਹੈ, ਤਾਂ ਕਿ ਦੋਵੇਂ ਰਾਜਾਂ ਵਿਚਾਲੇ ਸੰਪਰਕ ਦੀ ਸਥਾਪਨਾ ਨਾਲ ਉਹ ਦੂਸਰੇ ਰਾਜ ਦੀਆਂ ਉੱਤਮ ਰੀਤਾਂ ਸਿੱਖ ਸਕਣ ਅਤੇ ਲਾਭ ਹਾਸਲ ਕਰ ਸਕਣ।

‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਦੀ ਬਿਹਤਰ ਸਮਝ ਹੋਰਨਾਂ ਸੱਭਿਆਚਾਰਾਂ ਨੂੰ ਦੇਖਣ ਅਤੇ ਜਾਣਨ ਲਈ ਦੇਸ਼ਵਾਸੀਆਂ ’ਚ ਉਤਸੁਕਤਾ ਪੈਦਾ ਕਰਦੀ ਹੈ। ਇਸ ਤਰ੍ਹਾਂ ਉਹ ਟੂਰਿਜ਼ਮ ਤੇ ਉਨ੍ਹਾਂ ਭਾਈਚਾਰਿਆਂ ਲਈ ਅਹਿਮ ਯੋਗਦਾਨ ਪਾਉਂਦੇ ਹਨ, ਜੋ ਟੂਰਿਜ਼ਮ ਤੋਂ ਲਾਭ ਪ੍ਰਾਪਤ ਕਰਦੇ ਹਨ। ਇਹ ਗੱਲ, ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ 2022 ਤੱਕ ਭਾਰਤ ਦੇ ਵੱਖ-ਵੱਖ ਖੇਤਰਾਂ ’ਚ ਸਥਿਤ ਘੱਟੋ-ਘੱਟ 15 ਟੂਰਿਸਟ ਸਥਾਨਾਂ ਦਾ ਦੌਰਾ ਕਰਨ ਲਈ ਉਤਸ਼ਾਹਿਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਇਸ ਰਾਹੀਂ ਟੂਰਿਜ਼ਮ ਆਪਣੇ–ਆਪ ਪੂਰੇ ਦੇਸ਼ ’ਚ ਵਿਕਸਿਤ ਹੋ ਜਾਵੇਗਾ ਅਤੇ ਨਾਲ ਹੀ ਨਾਗਰਿਕਾਂ ਨੂੰ ਦੇਸ਼ ਦੇ ਸੁੰਦਰ ਸਥਾਨਾਂ ਅਤੇ ਭਾਰਤ ਦੀ ਕੁਦਰਤੀ ਸੁੰਦਰਤਾ ਅਤੇ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ।

ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਲੀਡਰਸ਼ਿਪ ਨੇ ਟੂਰਿਜ਼ਮ ਮੰਤਰਾਲੇ ਦੇ ‘ਦੇਖੋ ਅਪਨਾ ਦੇਸ਼’ ਅਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਜਿਹੇ ਪ੍ਰੋਗਰਾਮਾਂ ’ਚ ਨੇੜਲੇ ਤਾਲਮੇਲ ਅਤੇ ਨੇੜਤਾ ਨੂੰ ਸੰਭਵ ਬਣਾਇਆ ਹੈ। ਵੱਧ ਤੋਂ ਵੱਧ ਵੈਕਸੀਨ ਖੁਰਾਕਾਂ ਨਾਲ, ਟੂਰਿਜ਼ਮ ਖੇਤਰ ਜਨਵਰੀ 2022 ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੇ ਯੋਗ ਹੋਵੇਗਾ ਅਤੇ ‘ਅਤੁਲਯ ਭਾਰਤ’ ਦੇ ਅੰਦਰ ਮੌਜੂਦ ਤਾਕਤ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਮੂਲ ਭਾਵਨਾ ਦਾ ਲਾਭ ਉਠਾ ਕੇ ਖੁਸ਼ਹਾਲੀ ਪ੍ਰਾਪਤ ਕਰ ਸਕੇਗਾ। ਇਹ ਵਿਲੱਖਣ ਸੰਘ ਧਰਮਾਂ, ਸੱਭਿਆਚਾਰਾਂ, ਕਬੀਲਿਆਂ, ਭਾਸ਼ਾਵਾਂ, ਵਿਅੰਜਨਾਂ ਅਤੇ ਲੋਕਾਂ ਦਾ ਇਕ ਵੱਖ-ਵੱਖ ਸੰਮੇਲਨ ਹੈ। ਭਾਰਤ ਜਿਹਾ ਕੋਈ ਵੀ ਦੇਸ਼ ਨਹੀਂ ਹੈ, ਜੋ ਇੰਨੀ ਜ਼ਿਆਦਾ ਵੰਨ-ਸੁਵੰਨਤਾ ਵਾਲਾ, ਬਹੁ -ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਹੋਵੇ, ਫਿਰ ਵੀ ਸਾਂਝੀਆਂ ਪਰੰਪਰਾਵਾਂ, ਸੱਭਿਆਚਾਰਾਂ ਅਤੇ ਕਦਰਾਂ-ਕੀਮਤਾਂ ਦੇ ਪੁਰਾਣੇ ਬੰਧਨਾਂ ਨਾਲ ਜੁੜਿਆ ਹੋਇਆ ਹੈ। ਅਸੀਂ ਆਪਣੇ ਪੂਰਵਜਾਂ ਦੁਆਰਾ ਸਾਡੇ ਦੇਸ਼ ਦੀ ਵੰਨ-ਸੁਵੰਨਤਾ ਦੀ ਰੱਖਿਆ ਅਤੇ ਸੰਭਾਲ ਲਈ ਕੀਤੀਆਂ ਅਣਗਿਣਤ ਕੁਰਬਾਨੀਆਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ‘ਏਕ ਭਾਰਤ ਸ੍ਰੇਸ਼ਠ ਭਾਰਤ’ ਪ੍ਰੋਗਰਾਮ ਦਾ ਉਦੇਸ਼ ਅਜਿਹੀ ਮਹਾਨ ਸ਼ਖਸੀਅਤ ਨਾਲ ਨਿਆਂ ਕਰਨਾ ਹੈ, ਜਿਸ ਨੇ 565 ਦੇਸੀ ਰਿਆਸਤਾਂ ਨੂੰ ਭਾਰਤ ਦੇ ਸੰਘ ਵਿਚ ਜੋੜਨ ਦਾ ਮਹਾਨ ਕਾਰਜ ਕੀਤਾ ਹੈ।


DIsha

Content Editor

Related News