ਕੀ ਤੁਸੀਂ ਆਪਣੇ ਬੱਚੇ ਨੂੰ ਪ੍ਰਦਰਸ਼ਨ ਕਰਦਾ ਦੇਖ ਰਹੇ ਹੋ

Monday, Jan 13, 2020 - 01:27 AM (IST)

ਕੀ ਤੁਸੀਂ ਆਪਣੇ ਬੱਚੇ ਨੂੰ ਪ੍ਰਦਰਸ਼ਨ ਕਰਦਾ ਦੇਖ ਰਹੇ ਹੋ

ਰਾਬਰਟ ਕਲੀਮੈਂਟਸ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਗੁੰਡੇ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੂੰ ਸਿਰ ’ਤੇ ਲੋਹੇ ਦੀ ਰਾਡ ਨਾਲ ਮਾਰਿਆ ਗਿਆ, ਜ਼ਮੀਨ ’ਤੇ ਡੇਗਿਆ ਗਿਆ, ਲੱਤ ਮਾਰੀ, ਮੁੱਕੇ ਮਾਰੇ ਗਏ, ਉਸ ਦੇ ਸਿਰ ’ਚੋਂ ਖੂਨ ਨਿਕਲਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਖੂਨ ਨਾਲ ਲੱਥਪਥ ਉਸ ਦੇ ਮੱਥੇ ’ਤੇ 16 ਟਾਂਕੇ ਲੱਗੇ। ਦੂਜੇ ਦਿਨ ਪੁਲਸ ਨੇ ਘੋਸ਼ ’ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਸੇ ਨੂੰ ਗ੍ਰਿਫਤਾਰ ਕਰ ਲਿਆ।

ਕੁਝ ਸਾਲ ਪਹਿਲਾਂ ਜਦੋਂ ਮੇਰੀ ਵੱਡੀ ਬੇਟੀ ਕਾਲਜ ਵਿਚ ਪੜ੍ਹ ਰਹੀ ਸੀ, ਉਦੋਂ ਮੈਨੂੰ ਉਸ ਦਾ ਫੋਨ ਆਇਆ। ਉਸ ਨੇ ਮੈਨੂੰ ਕਿਹਾ ਕਿ ਉਸ ਦਾ ਫੋਨ ਬੈਗ ’ਚੋਂ ਚੋਰੀ ਹੋ ਗਿਆ ਹੈ, ਜਿਸ ਨੂੰ ਉਸ ਨੇ ਕਾਲਜ ਦੀ ਲਾਇਬ੍ਰੇਰੀ ਵਿਚ ਬੈਗ ਸਮੇਤ ਜਮ੍ਹਾ ਕਰਵਾ ਦਿੱਤਾ ਸੀ। ਮੈਂ ਉਸ ਦੇ ਕਾਲਜ ਪਹੁੰਚਿਆ ਅਤੇ ਦੇਖਿਆ ਕਿ ਸਾਰੇ ਵਿਦਿਆਰਥੀ ਇਕ ਖੁੱਲ੍ਹੇ ਲਾਕਰ ਵਿਚ ਆਪਣੇ ਬੈਗ ਛੱਡ ਜਾਂਦੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਟੋਕਨ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਵਾਪਿਸ ਲੈਣ ਲਈ ਕਾਊਂਟਰ ’ਤੇ ਚਪੜਾਸੀ ਨੂੰ ਟੋਕਨ ਦਿੱਤਾ ਜਾਂਦਾ ਹੈ।

ਮੇਰੀ ਬੇਟੀ ਨੇ ਅਜਿਹਾ ਹੀ ਕੀਤਾ ਸੀ ਕਿਉਂਕਿ ਲਾਇਬ੍ਰੇਰੀ ਵਿਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ। ਜਦੋਂ ਉਸ ਨੇ ਆਪਣਾ ਬੈਗ ਖੋਲ੍ਹਿਆ ਤਾਂ ਉਸ ਵਿਚ ਫੋਨ ਨਹੀਂ ਸੀ। ਮੈਂ ਕਾਊਂਟਰ ਉੱਤੇ ਸਬੰਧਤ ਵਿਅਕਤੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਿਰ ਮੈਂ ਲਾਇਬ੍ਰੇਰੀਅਨ ਤੋਂ ਪੁੱਛਿਆ ਅਤੇ ਅਖੀਰ ਵਿਚ ਪ੍ਰਿੰਸੀਪਲ ਤੋਂ। ਸਭ ਨੇ ਮੈਨੂੰ ਕਿਹਾ ਕਿ ਉਹ ਬੇਵੱਸ ਹਨ। ਮੈਂ ਆਪਣੀ ਬੇਟੀ ਨੂੰ ਮੁੰਬਈ ਦੇ ਬਾਂਦ੍ਰਾ ਪੁਲਸ ਸਟੇਸ਼ਨ ਲੈ ਗਿਆ। ਪੁਲਸ ਨੇ ਇਕ ਕਾਂਸਟੇਬਲ ਨੂੰ ਮੇਰੇ ਨਾਲ ਭੇਜਿਆ ਅਤੇ ਮੈਂ ਸਿੱਧਾ ਕਾਲਜ ਚਲਾ ਗਿਆ। ਬਾਅਦ ਵਿਚ ਪ੍ਰਿੰਸੀਪਲ ਨੇ ਮੈਨੂੰ ਕਿਹਾ ਕਿ ਤੁਸੀਂ ਕਾਲਜ ਵਿਚ ਪੁਲਸ ਨੂੰ ਕਿਉਂ ਲੈ ਕੇ ਆਏ? ਮੈਂ ਉਨ੍ਹਾਂ ਨੂੰ ਕਿਹਾ ਕਿਉਂਕਿ ਚੋਰੀ ਦਾ ਮਾਮਲਾ ਹੈ ਅਤੇ ਮੈਂ ਕਾਨੂੰਨ ਦੀ ਵਰਤੋਂ ਕੀਤੀ ਹੈ। ਮੈਂ ਆਪਣੀ ਬੇਟੀ ਨੂੰ ਪ੍ਰਿੰਸੀਪਲ ਕੋਲ ਪੇਸ਼ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਅਣਹੋਣੀ ਹੋ ਜਾਂਦੀ ਤਾਂ ਉਹ ਕੀ ਕਰਦੀ? ਸਬੰਧਤ ਵਿਅਕਤੀਆਂ ਨੇ ਗਲਤੀ ਨੂੰ ਸੁਧਾਰਨ ਦੀ ਇੱਛਾ ਨਹੀਂ ਦਿਖਾਈ।

ਪਰ ਅੱਜ ਮੈਂ ਦੇਖਦਾ ਹਾਂ ਕਿ ਦਿੱਲੀ ਵਿਚ ਕੀ ਹੋ ਰਿਹਾ ਹੈ? ਮੈਂ ਆਪਣੇ ਆਪ ਤੋਂ ਪੁੱਛਿਆ ਕਿ ਸਾਡੇ ਬੱਚੇ ਕੀ ਸੰਦੇਸ਼ ਹਾਸਿਲ ਕਰ ਰਹੇ ਹਨ? ਮੇਰੀ ਬੇਟੀ ਨੇ ਤਾਂ ਨਿਆਂ ਲੈਣਾ ਸਿੱਖ ਲਿਆ ਪਰ ਦੇਸ਼ ਦੇ ਬੱਚੇ ਕੀ ਦੇਖ ਰਹੇ ਹਨ?

ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਪੀੜਤ ’ਤੇ ਅਪਰਾਧ ਕਰਨਾ ਚਲਾਕੀ ਭਰਿਆ ਕੰਮ ਹੈ ਪਰ ਕੀ ਅਪਰਾਧੀ ਜਨਤਾ ਹੈ ਕਿ ਲੱਖਾਂ ਬੱਚੇ ਭਟਕ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਖਾਕੀ ਵਰਦੀ ’ਤੇ ਹੋਰ ਜ਼ਿਆਦਾ ਵਿਸ਼ਵਾਸ ਨਹੀਂ ਕਰ ਸਕਦੇ। ਦੇਸ਼ ਵਿਚ ਹੋਰ ਜ਼ਿਆਦਾ ਨਿਆਂ ਮਿਲਣ ਦੀ ਗੁੰਜਾਇਸ਼ ਨਹੀਂ।

ਜਦੋਂ ਬੱਚਾ ਵਿਵਸਥਾ ਵਿਚ ਭਰੋਸਾ ਜਤਾਉਂਦੇ ਹੋਏ ਵੱਡਾ ਹੁੰਦਾ ਹੈ ਤਾਂ ਕੀ ਉਹ ਨਿਡਰ ਅਤੇ ਆਤਮ-ਵਿਸ਼ਵਾਸੀ ਹੁੰਦਾ ਹੈ? ਅਜਿਹੀ ਹਾਲਤ ਵਿਚ ਭਿਆਨਕ ਅਤੇ ਡਰਾਉਣੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਸਾਡੀ ਵਿਵਸਥਾ ਵਿਚ ਵਿਸ਼ਵਾਸਘਾਤ ਕੀਤਾ ਜਾਂਦਾ ਹੈ। ਜਦੋਂ ਸਾਡੇ ਬੱਚੇ ਵਿਸ਼ਵਾਸ ਦੀ ਕਿਸੇ ਕਮੀ ਵਿਚ ਪਲਦੇ-ਵਧਦੇ ਹਨ, ਉਦੋਂ ਉਹ ਸਰਕਾਰ ਵਿਚ ਭਰੋਸਾ ਗੁਆ ਦਿੰਦੇ ਹਨ ਅਤੇ ਆਪਣੇ ਹੀ ਕਾਨੂੰਨ ਦੀ ਖੋਜ ਕਰਦੇ ਹਨ।

ਮੈਂ ਆਪਣੀ ਬੇਟੀ ਨੂੰ ਉਸ ਸਮੇਂ ਇਹ ਸਿਖਾ ਦਿੱਤਾ ਕਿ ਨਿਆਂ ਕਿਵੇਂ ਹਾਸਿਲ ਕੀਤਾ ਜਾਂਦਾ ਹੈ, ਜਦੋਂ ਮੈਂ ਉਸ ਨੂੰ ਪੁਲਸ ਸਟੇਸ਼ਨ ਲੈ ਗਿਆ। ਮੈਂ ਹੈਰਾਨ ਰਹਿ ਗਿਆ ਕਿ ਆਪਣੇ ਬੱਚਿਆਂ ਨੂੰ ਮਾਂ-ਬਾਪ ਕਿੱਥੇ ਲੈ ਜਾਣ? ਕੀ ਤੁਸੀਂ ਆਪਣੇ ਬੱਚੇ ਨੂੰ ਪ੍ਰਦਰਸ਼ਨ ਕਰਦੇ ਹੋਏ ਦੇਖ ਰਹੇ ਹੋ? ਇਹ ਬੱਚੇ ਨਹੀਂ, ਅਸੀਂ ਸਰਪ੍ਰਸਤ ਹਾਂ, ਜਿਨ੍ਹਾਂ ਨੂੰ ਅਜਿਹੇ ਸਵਾਲ ਪੁੱਛਣੇ ਚਾਹੀਦੇ ਹਨ।

(bobsbanter@gmail.com)


author

Bharat Thapa

Content Editor

Related News