ਕੋਵਿਡ ਨੇ ਦਿਖਾਇਆ ਕਿ ਸਾਡੇ ਮਾਹਿਰਾਂ ਕੋਲ ਕਿੰਨੀ ਕੁ ਨਿਪੁੰਨਤਾ

06/30/2021 3:28:36 AM

ਸੰਦੀਪਨ ਦੇਬ 
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਾਇਕ ਅਕਸਰ ਸਾਧਾਰਨ ਲੋਕ ਹੁੰਦੇ ਹਨ ਪਰ ਚੁਣੌਤੀ ਨੂੰ ਝੱਲਣ ਦੇ ਬਾਅਦ ਉਹ ਖਾਸ ਕਾਰਨਾਮੇ ਕਰਦੇ ਹਨ। ਮੈਂ ਇਹ ਤਜਵੀਜ਼ਤ ਕਰਨਾ ਚਾਹਾਂਗਾ ਕਿ ਜ਼ਿਆਦਾਤਰ ਮਾਹਿਰ ਅਜਿਹੇ ਲੋਕ ਹੁੰਦੇ ਹਨ ਜੋ ਘਟਨਾ ਹੋਣ ਤੋਂ ਬਾਅਦ ਇਹ ਵਿਆਖਿਆ ਕਰਦੇ ਹਨ ਕਿ ਆਖਿਰ ਇਹ ਕਿਉਂ ਵਾਪਰਿਆ? ਸਾਡੇ ਮਾਹਿਰ ਸੋਸ਼ਲ ਮੀਡੀਆ ’ਤੇ ਬੜੀ ਵੱਡੀ ਭੀੜ ਦੇ ਵਾਂਗ ਹਨ ਜੋ ਵ੍ਹਟਸਐਪ ਰਾਹੀਂ ਭੇਜੀਆਂ ਗਈਆਂ ਚੀਜ਼ਾਂ ਨੂੰ ਪਛਾਣਦੇ ਹਨ।

ਅਸੀਂ ਸਾਰੇ ਅੰਕੜਿਆਂ ਦੇ ਮਾਹਿਰ ਹਾਂ। ਭਾਰਤ ’ਚ ਜਿਵੇਂ ਹੀ ਕੋਵਿਡ-19 ਦੀ ਦੂਸਰੀ ਲਹਿਰ ਆਈ ਮਾਹਿਰ ਇਕ ਦਮ ਘਬਰਾ ਗਏ ਕਿ ਕਿਵੇਂ ਸਰਕਾਰ ਨੂੰ ਇਸ ਵੱਲ ਦੇਖਣਾ ਚਾਹੀਦਾ ਹੈ। ਕਿਸੇ ਨੇ ਵੀ ਦੂਸਰੀ ਲਹਿਰ ਦੇ ਬਾਰੇ ’ਚ ਭਵਿੱਖਬਾਣੀ ਨਹੀਂ ਕੀਤੀ।

ਪਰ ਜਿਵੇਂ ਹੀ ਦੂਸਰੀ ਲਹਿਰ ਚੱਲੀ ਇਸ ਦੇ ਬਾਰੇ ’ਚ ਭੜਥੂ ਪੈ ਗਿਆ। ਪਹਿਲੀ ਲਹਿਰ ਦੇ ਦਿਨਾਂ ’ਚ ਜੋ ਚਰਚਿਤ ਹੋਏ ਉਨ੍ਹਾਂ ’ਚੋਂ ਡਾ. ਰਮਣਨ ਲਕਸ਼ਮੀਨਾਰਾਇਣ ਵੀ ਸਨ ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਕਿ ਪਿਛਲੀ ਅਗਸਤ ਤਕ 3 ਤੋਂ 4 ਮਿਲੀਅਨ ਮੌਤਾਂ ਹੋ ਜਾਣਗੀਆਂ। ਜਦੋਂ ਭਾਰਤ ਨੇ ਉਨ੍ਹਾਂ ’ਤੇ ਭਰੋਸਾ ਨਾ ਕੀਤਾ ਤਾਂ ਰਮਣਨ ਕੁਝ ਮਹੀਨਿਆਂ ਲਈ ਦਿਖਾਈ ਨਹੀਂ ਦਿੱਤੇ ਪਰ ਜਿਵੇਂ ਹੀ ਦੂਸਰੀ ਲਹਿਰ ਨੇ ਸਾਡੇ ’ਤੇ ਸੱਟ ਮਾਰੀ ਤਾਂ ਉਨ੍ਹਾਂ ਦੇ ਵਿਚਾਰਾਂ ਨੂੰ ਪੱਛਮੀ ਮੀਡੀਆ ਵੱਲੋਂ ਮੁੜ ਸੁਰਜੀਤ ਕੀਤਾ ਗਿਆ।

ਰਮਣਨ ਦਾ ਵਰਤਮਾਨ ਟੀਚਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਐਂਟੀਬਾਡੀ ਸਰਵੇ ’ਤੇ ਹੈ ਜਿਸ ਨੇ ਪਾਇਆ ਕਿ ਹਰੇਕ ਰਜਿਸਟਰਡ ਕੋਵਿਡ ਮਾਮਲੇ ਨਾਲ 34 ਹੋਰ ਮਾਮਲੇ ਜੁੜੇ ਹੋ ਸਕਦੇ ਹਨ। ਅਸਲ ’ਚ ਸਰਵੇ ਦੇ ਨਤੀਜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਹਰੇਕ ਅਧਿਕਾਰਤ ਅੰਕੜੇ ਦੇ ਨਾਲ 34 ਹੋਰ ਲੋਕ ਵੀ ਇਨਫੈਕਟਿਡ ਹੋਏ, ਜਿਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ’ਚ ਰੋਗ ਪ੍ਰਤੀਰੋਧਕ ਸ਼ਕਤੀ ਵਿਕਸਿਤ ਹੋਈ।

ਕੁਝ ਨੇ ਮਹਿਸੂਸ ਕੀਤਾ ਕਿ ਉਹ ਇਨਫੈਕਟਿਡ ਹੋ ਚੁੱਕੇ ਹਨ। ਸਾਡੇ ਹਸਪਤਾਲ ਹੁਣ ਹੋਰ ਜ਼ਿਆਦਾ ਭਰੇ ਨਹੀਂ ਹਨ ਜਦਕਿ ਰਮਣਨ ਮਹਿਸੂਸ ਕਰਦੇ ਹਨ ਕਿ ਦੇਸ਼ ਕਿਆਮਤ ਵੱਲ ਵਧ ਰਿਹਾ ਹੈ। ਰੋਗ ਪ੍ਰਤੀਰੋਧਕ ਸ਼ਕਤੀ ਹੋਣੀ ਚੰਗੀ ਖਬਰ ਹੈ। ਫਰਵਰੀ 2020 ’ਚ ਵਿਸ਼ਵ ਦੇ ਪ੍ਰਸਿੱਧ ਕੋਰੋਨਾ ਵਾਰੀਅਰ ਡਾ. ਐਂਥਨੀ ਫਾਉਚੀ ਨੇ ਮਾਸਕ ਪਹਿਨਣ ਦੀ ਲੋੜ ਨੂੰ ਨਕਾਰ ਦਿੱਤਾ। ਕੁਝ ਮਹੀਨਿਆਂ ਬਾਅਦ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੀ ਨਹੀਂ ਕਿਹਾ ਕਿ ਮਾਸਕ ਬੇਕਾਰ ਦੀ ਚੀਜ਼ ਹੈ। ਉਨ੍ਹਾਂ ਨੇ ਸਿਰਫ ਲੋਕਾਂ ਨੂੰ ਇਹ ਕਿਹਾ ਕਿ ਮਾਸਕ ਨਾ ਖਰੀਦਣ ਤਾਂ ਕਿ ਸਿਹਤ ਮੁਲਾਜ਼ਮਾਂ ਕੋਲ ਲੋੜੀਂਦੀ ਸਪਲਾਈ ਹੋਵੇ।

ਇਹ ਭੈੜੀ ਸਥਿਤੀ ’ਤੇ ਧੋਖਾ ਦੇਣ ਵਾਲੀ ਗੱਲ ਹੈ ਜੋ ਕਿ ਅਣਜਾਣਤਾ ਹੈ। ਇਕ ਸਾਲ ਤੋਂ ਵੱਧ ਸਮੇਂ ਤੋਂ ਡਾ. ਫਾਉਚੀ ਨੇ ਇਹ ਕਹਾਣੀ ਘੜੀ ਕਿ ਕੋਵਿਡ ਵਾਇਰਸ ਕੁਦਰਤੀ ਤੌਰ ’ਤੇ ਜਨਮਿਆ ਹੈ ਅਤੇ ਇਸ ਨੂੰ ਇਕ ਮਨੁੱਖ ਵੱਲੋਂ ਜੋੜ-ਤੋੜ ਕੇ ਨਹੀਂ ਬਣਾਇਆ ਗਿਆ ਜਿਸ ਦੀ ਪੈਦਾਇਸ਼ ਵੁਹਾਨ ਦੀ ਵਾਇਰੋਲੋਜੀ ਲੈਬ ’ਚ ਹੋਈ।

ਵਧੇਰੇ ਅਮਰੀਕੀ ਮੀਡੀਆ ਨੇ ਸਾਥ ਨਿਭਾਇਆ। ਇਸੇ ਤਰ੍ਹਾਂ ਲਾਂਸੇਂਟ ਵਰਗੇ ਸਾਇੰਟਿਫਿਕ ਰਸਾਲਿਆਂ ਨੇ ਕੀਤਾ ਜਿਸ ਨੇ ਉਨ੍ਹਾਂ ਪੰਨਿਆਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਨੇ ਤਰਕ ਦਿੱਤਾ ਕਿ ਵਾਇਰਸ ’ਚ ਪ੍ਰੋਟੀਨ ਸ਼ੱਕੀ ਗੈਰ-ਕੁਦਰਤੀ ਦਿਖਾਈ ਦਿੰਦੇ ਹਨ।

ਅੱਜ ਡਾ. ਫਾਉਚੀ ਮੰਨਦੇ ਹਨ ਕਿ ਇਸ ਨੂੰ ਨਕਾਰਨ ਦੇ ਲਈ ਉਨ੍ਹਾਂ ਕੋਲ ਲੋੜੀਂਦੀ ਸੂਚਨਾ ਹੀ ਨਹੀਂ ਸੀ। ਫਿਰ ਵੀ ਉਸ ਸਿਧਾਂਤ ਨੂੰ ਉਤਸ਼ਾਹਿਤ ਕਰਨ ’ਚ ਮੁਕਤੀਦਾਤਾ ਨਜ਼ਰ ਆਏ ਕਿ ਵਾਇਰਸ ਇਕ ਜਾਨਵਰ ਤੋਂ ਮਨੁੱਖ ’ਚ ਸਿੱਧੇ ਤੌਰ ’ਤੇ ਛਾਲ ਮਾਰ ਕੇ ਆਇਆ। ਹਾਲਾਂਕਿ ਇਕ ਵੀ ਜਾਨਵਰ ਵਾਇਰਸ ਨਾਲ ਇਨਫੈਕਟਿਡ ਨਹੀਂ ਪਾਇਆ ਗਿਆ।

ਇਸ ਦੌਰਾਨ ‘ਦਿ ਵਾਸ਼ਿੰਗਟਨ ਪੋਸਟ’ ਨੇ ਫਰਵਰੀ 2020 ਦੇ ਲੇਖ ’ਚ ਸ਼ਬਦਾਂ ਨੂੰ ਬਦਲ ਦਿੱਤਾ। ਲੇਖ ਦੀਆਂ ਲਾਈਨਾਂ ਦੇ ਅਨੁਸਾਰ ਰਿਪਬਲਿਕਨ ਸੀਨੇਟਰ ਟਾਮ ਕਾਟਨ ਉਸ ਕੋਰੋਨਾ ਵਾਇਰਸ ਦੇ ਇਕ ਵਿਵਾਦਿਤ ਸਿਧਾਂਤ ਨੂੰ ਦੁਹਰਾਉਂਦੇ ਰਹੇ ਜਿਸ ਨੂੰ ਪਹਿਲਾਂ ਤੋਂ ਹੀ ਖਾਰਿਜ ਕਰ ਦਿੱਤਾ।

ਹੁਣ ਤੀਸਰੀ ਲਹਿਰ ਦੇ ਬਾਰੇ ’ਚ ਚਰਚਾ ਹੈ ਕਿ ਹੁਣ ਕਦੋਂ ਇਹ ਸਾਡੇ ’ਤੇ ਵਾਰ ਕਰੇਗੀ। ਕਿਸ ਸਮੇਂ ਇਹ ਸਿਖਰ ’ਤੇ ਤੇ ਕਿਸ ਸਮੇਂ ਉਤਾਰ ’ਤੇ ਹੋਵੇਗੀ। ਸਭ ਤੋਂ ਮਸ਼ਹੂਰ ਸਿਧਾਂਤ ਦੇ ਅਨੁਸਾਰ ਇਹ ਲਹਿਰ ਆਪਣੇ ਸਿਖਰ ’ਤੇ ਸਤੰਬਰ ਅਤੇ ਨਵੰਬਰ ਮਹੀਨੇ ਦੇ ਦਰਮਿਆਨ ’ਚ ਹੋਵੇਗੀ ਅਤੇ ਉਸ ਦੇ ਬਾਅਦ ਜਨਵਰੀ ਤੱਕ ਇਹ ਖਤਮ ਹੋ ਜਾਵੇਗੀ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਪਾਬੰਦੀ ਪੂਰੀ ਤਰ੍ਹਾਂ ਉਠਾ ਲਈ ਜਾਵੇ ਜਾਂ ਹੋਰ ਜ਼ਿਆਦਾ ਸਖਤ ਕਰ ਦਿੱਤੀ ਜਾਵੇ।

ਜਦਕਿ ਇਹ ਸਾਰੇ ਅੰਦਾਜ਼ੇ ਨੀਤੀ ਘਾੜਿਆਂ ਦੇ ਮੰਤਵ ਲਈ ਹਨ ਪਰ ਸਾਨੂੰ ਇਕ ਔਸਤਨ ਜਨਤਾ ਦੇ ਤੌਰ ’ਤੇ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਭਵਿੱਖਬਾਣੀ ਕਲਪਨਾ ਦੇ ਵਾਂਗ ਹੀ ਚੰਗੀ ਹੁੰਦੀ ਹੈ। ਕਿਸੇ ਨੇ ਵੀ ਡੈਲਟਾ ਵੇਰੀਐਂਟ ਅਤੇ ਇਸ ਦੀ ਇਨਫੈਕਸ਼ਨ ਦੇ ਬਾਰੇ ’ਚ ਕੋਈ ਭਵਿੱਖਬਾਣੀ ਨਹੀਂ ਕੀਤੀ, ਨਾ ਹੀ ਕਿਸੇ ਨੇ ਬਲੈਕ ਫੰਗਸ ਦੇ ਬਾਰੇ ’ਚ ਦੱਸਿਆ।

ਦੂਸਰੀ ਲਹਿਰ ਦੇ ਉਤਰਨ ਦੇ ਦਿਨਾਂ ’ਚ ਮਾਹਿਰ ਤੀਸਰੀ ਲਹਿਰ ਦੇ ਬਾਰੇ ’ਚ ਰੌਲਾ ਪਾ ਰਹੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਸਾਡੇ ਬੱਚੇ ਵੀ ਪ੍ਰਭਾਵਿਤ ਹੋਣਗੇ। ਕੀ ਇਹ ਸਹੀ ਹੈ? ਸਾਡੇ ਮਾਹਿਰਾਂ ਨੇ ਇਹ ਵੀ ਨਹੀਂ ਦੇਖਿਆ ਕਿ ਦੂਸਰੀ ਲਹਿਰ ਆ ਰਹੀ ਹੈ, ਨਾ ਹੀ ਕਿਸੇ ਨੇ ਪਰਿਵਰਤਨ ਦੇ ਬਾਰੇ ’ਚ ਦੱਸਿਆ। ਮਾਹਿਰਾਂ ਦੇ ਬਿਆਨ ਤਾਂ ਸੜਕ ਕੰਢੇ ਬੈਠੇ ਜੋਤਿਸ਼ੀਆਂ ਵਾਂਗ ਸਨ ਜੋ ਇਹ ਕਹਿੰਦੇ ਹਨ ਕਿ ‘‘ਮੈਂ ਪਹਿਲਾਂ ਹੀ ਤੁਹਾਨੂੰ ਸੁਚੇਤ ਕੀਤਾ ਸੀ ਕਿ ਇਹ ਬੁਰਾ ਹੋ ਸਕਦਾ ਹੈ ਜਾਂ ਇੰਨਾ ਬੁਰਾ ਹੋ ਹੀ ਨਹੀਂ ਸਕਦਾ।’’

ਸੱਚਾਈ ਇਹ ਹੈ ਕਿ ਮਾਹਿਰਾਂ ਨੇ ਸਾਨੂੰ ਕੋਵਿਡ ਦੇ ਮਾਮਲੇ ’ਚ ਨੀਵਾਂ ਦਿਖਾਇਆ ਹੈ। ਟੀ. ਵੀ. ’ਤੇ ਆਕਸੀਜਨ ਦੀ ਕਿੱਲਤ ਦੇ ਬਾਰੇ ’ਚ ਗੱਲ ਕੀਤੀ ਜਾਂਦੀ ਹੈ ਪਰ ਆਕਸੀਜਨ ਪਲਾਂਟਾਂ ਨੂੰ ਸਥਾਪਿਤ ਕਰਨ ਦੇ ਬਾਰੇ ’ਚ ਕੋਈ ਚਿੰਤਤ ਨਹੀਂ।


Bharat Thapa

Content Editor

Related News