ਕੋਵਿਡ-19: ਬਾਅਦ ’ਚ ਅਫਸੋਸ ਕਰਨ ਦੀ ਬਜਾਏ ਸਾਵਧਾਨੀ ਵਰਤਣੀ ਚੰਗੀ

11/16/2021 3:48:02 AM

ਕਲਿਆਣੀ ਸ਼ੰਕਰ
ਕੀ ਕੋਵਿਡ-19 ਦੀ ਤੀਜੀ ਲਹਿਰ ਆਏਗੀ? ਸਿਹਤ ਮੰਤਰਾਲਾ ਕੁਝ ਹਫਤਿਆਂ ਤੋਂ ਸੰਭਾਵਿਤ ਤੀਜੀ ਲਹਿਰ ਦੇ ਬਾਰੇ ’ਚ ਚਿਤਾਵਨੀ ਦੇ ਰਿਹਾ ਹੈ। ਹਾਲਾਂਕਿ ਕੋਈ ਵੀ ਨਹੀਂ ਜਾਣਦਾ ਕਿ ਇਹ ਭਾਰਤ ’ਚ ਆਏਗੀ ਵੀ ਜਾਂ ਨਹੀਂ ਅਤੇ ਜੇਕਰ ਆਉਂਦੀ ਹੈ ਤਾਂ ਇਹ ਕਿੰਨੀ ਤਾਕਤਵਰ ਹੋਵੇਗੀ। ਕੋਵਿਡ-19 ਦੇ ਉਭਰਨ ਅਤੇ ਸ਼ਾਂਤ ਰਹਿਣ ਦੇ ਸਮੇਂ ਵੱਖ-ਵੱਖ ਰਹੇ ਹਨ ਅਤੇ ਫਿਲਹਾਲ ਭਾਰਤ ’ਚ ਇਹ ਸ਼ਾਂਤ ਹਨ।

ਜਨਵਰੀ 2020 ਤੋਂ ਬਾਅਦ ਤੋਂ ਕੋਵਿਡ ਨੇ ਵਧੇਰੇ ਦੇਸ਼ਾਂ ਅਤੇ ਖੇਤਰਾਂ ’ਤੇ ਹਮਲਾ ਕੀਤਾ ਹੈ।       ਇਸ ਵਾਇਰਸ ਨੇ ਕੌਮਾਂਤਰੀ ਪੱਧਰ ’ਤੇ ਲਗਭਗ 25.20 ਕਰੋੜ ਲੋਕਾਂ ਨੂੰ ਇਨਫੈਕਟਿਡ ਕੀਤਾ ਹੈ ਅਤੇ ਮੌਤਾਂ ਦੀ ਗਿਣਤੀ 50 ਲੱਖ ਤਕ ਪਹੁੰਚ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ’ਚ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਸ਼ਾਮਲ ਹਨ।

ਭਾਰਤ ’ਚ ਪਹਿਲਾ ਕੇਸ ਜਨਵਰੀ 2020 ਦੇ ਅੰਤ ’ਚ ਸਾਹਮਣੇ ਆਇਆ ਸੀ। ਉਦੋਂ ਤਿੰਨ ਭਾਰਤੀ ਵਿਦਿਆਰਥੀਆਂ ਨੇ ਚੀਨ ਦੇ ਵੁਹਾਨ ਤੋਂ ਦੱਖਣੀ ਸੂਬੇ ਕੇਰਲ ਦੀ ਯਾਤਰਾ ਕੀਤੀ ਸੀ। ਸਿਹਤ ਮੰਤਰਾਲਾ ਮੁਤਾਬਕ ਭਾਰਤ ’ਚ ਹੁਣ ਤਕ ਕੁੱਲ 3,44,37,307 ਮਾਮਲੇ ਹਨ ਅਤੇ ਮੌਤਾਂ ਦੀ ਗਿਣਤੀ 4,63,530 ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਜਾਏਗਾ ਨਹੀਂ ਅਤੇ ਸਾਨੂੰ ਇਸ ਦੇ ਨਾਲ ਹੀ ਰਹਿਣਾ ਹੋਵੇਗਾ। ਉਨ੍ਹਾਂ ਇਹ ਭਵਿੱਖਬਾਣੀ ਵੀ ਕੀਤੀ ਕਿ ਮੌਜੂਦਾ ਖਾਮੋਸ਼ੀ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ। ਤੀਜੀ ਲਹਿਰ ਇਕ ਸਪੱਸ਼ਟ ਸੰਭਾਵਨਾ ਹੈ। ਅਜਿਹਾ ਦਿਖਾਈ ਦਿੰਦਾ ਹੈ ਕਿ 6 ਮਈ ਨੂੰ ਸਿਖਰ ’ਤੇ ਪੁੱਜਣ ਪਿਛੋਂ ਅਜਿਹਾ ਹੁਣ ਕੌਮੀ ਦੁਖਾਂਤ ਗਿਰਾਵਟ ਦੇ ਪੜਾਅ ’ਚ ਦਾਖਲ ਹੋ ਗਿਆ ਹੈ।

ਹਾਲਾਂਕਿ ਨੀਤੀ ਅਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਚਿਤਾਵਨੀ ਦਿੱਤੀ ਹੈ ਕਿ ਅਸੀਂ ਮੌਜੂਦਾ ਸਥਿਰ ਸਥਿਤੀ ਨੂੰ ਗਾਰੰਟੀ ਵਜੋਂ ਨਹੀਂ ਲੈ ਸਕਦੇ। ਸਾਨੂੰ ਇਸ ਤੱਥ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਮਹਾਮਾਰੀ ਅਜੇ ਜਾਰੀ ਹੈ। ਜੇ ਅਸੀਂ ਚੌਕਸ ਨਹੀਂ ਹੋਵਾਂਗੇ ਤਾਂ ਇਹ ਇਕ ਖਤਰਨਾਕ ਮੋੜ ਲੈ ਸਕਦੀ ਹੈ।

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਜੇ ਤੀਜੀ ਲਹਿਰ ਹਮਲਾ ਕਰਦੀ ਹੈ ਤਾਂ ਇਸ ਦੇ ਪਹਿਲਾਂ ਵਾਲੀ ਲਹਿਰ ਤੋਂ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਤੀਜੀ ਲਹਿਰ ਨਾਲ ਨਜਿੱਠਣ ਲਈ ਵਧੀਆ ਢੰਗ ਨਾਲ ਤਿਆਰ ਹੈ। ਕੇਂਦਰ ਅਤੇ ਸੂਬਾਈ ਸਰਕਾਰਾਂ ਨੇ ਕਿਹਾ ਹੈ ਕਿ ਉਹ ਭਾਰਤ ’ਚ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਵਧੇਰੇ ਤਿਆਰ ਹਨ।

ਕੌਮੀ ਪੱਧਰ ’ਤੇ ਭਾਰਤ ਨੇ ਬੀਤੇ ਕੁਝ ਮਹੀਨਿਆ ’ਚ ਹਸਪਤਾਲਾਂ ’ਚ ਵਧੇਰੇ ਬੈੱਡ ਜੋੜੇ ਹਨ ਅਤੇ 100 ਆਕਸੀਜਨ ਕਰੀਅਰ ਤੋਂ ਵੱਧ ਦੀ ਦਰਾਮਦ ਕਰ ਕੇ ਉਨ੍ਹਾਂ ਦੀ ਗਿਣਤੀ ਨੂੰ ਲਗਭਗ 1250 ਤਕ ਪਹੁੰਚਾ ਦਿੱਤਾ ਹੈ।

ਡਾ. ਪਾਲ ਨੇ ਕਿਹਾ ਕਿ ਸਾਡੇ ਕੋਲ ਇਹ ਗਿਣਤੀ ਕਰਨ ਲਈ ਕੋਈ ਸਿੱਧਾ ਅਤੇ ਸਪੱਸ਼ਟ ਫਾਰਮੂਲਾ ਨਹੀਂ ਕਿ ਇਸ ਵਾਰ ਇਹ ਕਿਸ ਹੱਦ ਤਕ ਸਿਖਰ ’ਤੇ ਪੁੱਜੇਗਾ ਕਿਉਂਕਿ 71 ਫੀਸਦੀ ਲੋਕਾਂ ਨੂੰ ਪਹਿਲਾ ਟੀਕਾ ਲੱਗ ਚੁੱਕਾ ਹੈ। ਇਨਫੈਕਸ਼ਨ ਵਿਰੁੱਧ ਕੁਝ ਪੱਧਰ ਤਕ ਕੁਦਰਤੀ ਸੁਰੱਖਿਆ ਵੀ ਪੈਦਾ ਹੋ ਚੁੱਕੀ ਹੈ ਪਰ ਸਰਕਾਰ ਰੋਜ਼ਾਨਾ 4.5 ਤੋਂ 5 ਲੱਖ ਕੇਸਾਂ ਦੇ ਉਭਾਰ ਲਈ ਤਿਆਰੀ ਕਰ ਰਹੀ ਹੈ।

ਹਰ ਪਾਸੇ ਉਮੀਦ ਹੈ। ਸਭ ਤੋਂ ਪਹਿਲਾਂ 1.10 ਅਰਬ ਤੋਂ ਵੱਧ ਲੋਕਾਂ ਨੇ ਪਹਿਲਾਂ ਹੀ ਟੀਕਾਕਰਨ ਕਰਵਾ ਲਿਆ ਹੈ। ਮਹਾਮਾਰੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੇ ਮੁਖੀ ਡਾ. ਕੇ. ਸ਼੍ਰੀਨਾਥ ਰੈੱਡੀ ਮੁਤਾਬਕ ਹੁਣ ਅਤਿਅੰਤ ਨਾਜ਼ੁਕ ਲੋਕਾਂ ਦੀ ਗਿਣਤੀ ਘੱਟ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਟੀਕਾ ਲਗਵਾ ਚੁੱਕੇ ਹਨ।

ਦੂਜਾ ਲੋਕਾਂ ਦੀ ਮੁੱਢਲੀ ਝਿਜਕ ਨੇ ਹੁਣ ਭਰੋਸੇ ਨੂੰ ਥਾਂ ਦੇ ਦਿੱਤੀ ਹੈ। ਵੱਧ ਤੋਂ ਵੱਧ ਲੋਕ ਹੁਣ ਟੀਕਾਕਰਨ ਲਈ ਅੱਗੇ ਆ ਰਹੇ ਹਨ। ਇਸ ਸਾਲ ਦੇ ਸ਼ੁਰੂ ’ਚ ਜਦੋਂ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ, ਬਹੁਤ ਸਾਰੇ ਪੜ੍ਹੇ-ਲਿਖੇ ਲੋਕਾਂ ਨੇ ਵੀ ‘ਉਡੀਕ ਕਰੋ ਅਤੇ ਦੇਖੋ’ ਵਾਲਾ ਰਵੱਈਆ ਅਪਣਾਇਆ ਸੀ।

ਤੀਜਾ ਪਿਛਲੇ ਸਾਲ ’ਚ ਕੇਂਦਰ ਅਤੇ ਸੂਬਿਆਂ ਨੇ ਸਿਹਤ ਦੇਖ-ਰੇਖ ਸਹੂਲਤਾਂ ’ਚ ਸੁਧਾਰ ਕੀਤਾ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਬਿਸਤਰਿਆਂ ਦੀ ਗਿਣਤੀ ਵਧਾਈ ਗਈ ਹੈ ਅਤੇ ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਵੱਖ-ਵੱਖ ਸੂਬੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਨ।

ਮੰਦੇ ਭਾਗੀ ਵਿਸ਼ੇਸ਼ ਤੌਰ ’ਤੇ ਅਸੀਂ ਤਿਉਹਾਰਾਂ ਦੌਰਾਨ ਦੇਖਿਆ ਕਿ ਬਹੁਤ ਸਾਰੇ ਲੋਕ ਲਾਪਰਵਾਹ ਹੋ ਗਏ। ਕੁਦਰਤ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ ਅਤੇ ਮੀਂਹ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਦੋਂ ਆਪਣੀ ਜ਼ਿੰਦਗੀ ਅਤੇ ਜਾਇਦਾਦ ਦੇ ਲਈ ਖਤਰੇ ਦਾ ਸਾਹਮਣਾ ਕਰ ਰਹੇ ਹੋਣ ਤਾਂ ਉਹ ਨਿਯਮਾਂ ਦਾ ਪਾਲਣ ਨਹੀਂ ਕਰ ਸਕਦੇ।

ਇਹ ਲਾਪਰਵਾਹੀ ਇਸ ਮਾਨਤਾ ਦੇ ਕਾਰਨ ਵੀ ਹੈ ਕਿ ਸਭ ਤੋਂ ਖਰਾਬ ਸਥਿਤੀ ਹੁਣ ਨਿਕਲ ਚੁੱਕੀ ਹੈ। ਭਾਰਤ ਦੀ ਕੋਵਿਡ -19 ਦੀ ਦੂਸਰੀ ਵਿਨਾਸ਼ਕਾਰੀ ਲਹਿਰ ਦੀਆਂ ਯਾਦਾਂ ਹੁਣ ਹੌਲੀ-ਹੌਲੀ ਘੱਟ ਹੋ ਰਹੀਆਂ ਹਨ। ਕੋਵਿਡ ਨਿਯਮਾਂ ’ਚ ਛੋਟ ਮਿਲਣ ਤੋਂ ਬਾਅਦ ਸ਼ਹਿਰਾਂ ’ਚ ਮਾਲਜ਼ ਅਤੇ ਪਾਰਕਾਂ ’ਚ ਹੁਣ ਭੀੜ-ਭੜੱਕਾ ਦਿਖਾਈ ਦੇਣ ਲੱਗਾ ਹੈ। ਕਾਰੋਬਾਰ ਪਟੜੀ ’ਤੇ ਪਰਤਣ ਲੱਗੇ ਹਨ । ਇਹ ਸਭ ਇਸ ਪ੍ਰਭਾਵ ਕਾਰਨ ਹੋ ਰਿਹਾ ਹੈ ਕਿ ਕੋਵਿਡ ਖਤਮ ਹੋ ਗਿਆ ਹੈ। ਇਥੋਂ ਤਕ ਕਿ ਸਰਕਾਰ ਦਾ ਵੀ ਇਹੀ ਮੰਨਣਾ ਹੈ ਕਿ ਕਿਉਂਕਿ ਪਿਛਲੀ ਮਾਰਚ ’ਚ ਤਤਕਾਲੀਨ ਸਿਹਤ ਮੰਤਰੀ ਹਰਸ਼ਵਰਧਨ ਨੇ ਐਲਾਨ ਕੀਤਾ ਸੀ ਕਿ ਭਾਰਤ ’ਚ ਕੋਵਿਡ ਮ੍ਰਿਤ ਹੈ।

ਚੌਥਾ, ਅਜੇ ਵੀ ਗਰੀਬ ਦੇਸ਼ਾਂ ਦੇ ਵਧੇਰੇ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਹੈ ਜਦਕਿ ਅਮੀਰ ਦੇਸ਼ ਬੂਸਟਰ ਡੋਜ਼ ਦੇ ਨਾਲ ਅੱਗੇ ਵਧੇ ਹਨ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਵਿਸ਼ਵ ਤੋਂ ਕੋਵਿਡ ਦਾ ਪੂਰੀ ਤਰ੍ਹਾਂ ਸਫਾਇਆ ਕਾਫੀ ਗੈਰ ਯਕੀਨੀ ਦਿਖਾਈ ਦਿੰਦਾ ਹੈ।

ਦਿੱਲੀ ਵਰਗੇ ਸੂਬਿਆਂ ਨੂੰ ਦੋਹਰੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਵੰਬਰ ਅਤੇ ਦਸੰਬਰ ਦੌਰਾਨ ਸ਼ਹਿਰ ਉੱਚ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਦਾ ਹੈ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਕੋਵਿਡ-19 ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ, ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਨਾਲ ਫੇਫੜਿਆਂ ’ਤੇ ਦੋਹਰਾ ਪ੍ਰਭਾਵ ਪੈਂਦਾ ਹੈ। ਇਹ ਜ਼ਿਆਦਾ ਸਖਤ ਬੀਮਾਰੀਆਂ ਦਾ ਕਾਰਨ ਬਣਦਾ ਹੈ, ਜਿਸ ਦੇ ਸਿੱਟੇ ਵਜੋਂ ਹਸਪਤਾਲਾਂ ’ਚ ਜ਼ਿਆਦਾ ਭਰਤੀਆਂ ਅਤੇ ਮੌਤਾਂ ਹੁੰਦੀਆਂ ਹਨ।

ਹਾਲਾਂਕਿ ਅਫਸੋਸ ਕਰਨ ਦੀ ਬਜਾਏ ਸਾਵਧਾਨੀ ਵਰਤਣੀ ਚੰਗੀ ਹੈ। ਜਿਥੇ ਸਰਕਾਰ ਜਿੰਨਾ ਕਰ ਸਕਦੀ ਹੈ ਓਨਾ ਉਸ ਨੇ ਕੀਤਾ ਹੈ। ਜ਼ਿੰਮੇਵਾਰੀ ਆਮ ਜਨਤਾ ’ਤੇ ਵੀ ਹੈ ਕਿ ਉਹ ਸਹਿਯੋਗ ਕਰੇ। ਉਨ੍ਹਾਂ ਨੂੰ ਨਿਯਮਾਂ ਦਾ ਪਾਲਣ ਨਾ ਕਰਕੇ ਕੋਵਿਡ ਵਲੋਂ ਫੈਲਾਏ ਜਾਣ ਵਾਲੇ ਖਤਰੇ ਦੇ ਪ੍ਰਤੀ ਵੱਧ ਜਾਗਰੂਕ ਜ਼ਰੂਰ ਹੋਣਾ ਚਾਹੀਦਾ ਹੈ।

ਮਹਾਮਾਰੀ ਦੇ ਨਾਲ ਲੜਾਈ ’ਚ ਕੇਂਦਰ, ਸੂਬਿਆਂ, ਜਨਤਾ ਅਤੇ ਨਿੱਜੀ ਖੇਤਰ ਨੂੰ ਆਪਣੀ ਨਿਰਧਾਰਿਤ ਭੂਮਿਕਾ ਨਿਭਾਉਣੀ ਹੈ। ਜਦੋਂ ਸਾਰੇ ਹਿਤਧਾਰਕਾਂ ਦਰਮਿਆਨ ਤਾਲਮੇਲ ਹੋਵੇਗਾ ਸਿਰਫ ਉਦੋਂ ਦੇਸ਼ ਸਫਲਤਾਪੂਰਵਕ ਕੋਵਿਡ ਦੇ ਨਾਲ ਲੜਾਈ ਲੜ ਸਕੇਗਾ।


Bharat Thapa

Content Editor

Related News