ਕੋਰੋਨਾ ਸੰਕਟ: ਚੰਗਿਆਈਆਂ-ਬੁਰਾਈਆਂ ਨੂੰ ਸਮਝ ਕੇ ਭਵਿੱਖ ਬਦਲੋ

06/09/2020 2:53:10 AM

ਐੱਨ.ਕੇ.ਸਿੰਘ

ਉਦਮਿਤਾ ਬਾਲਕੋਨੀ ’ਚ ਦੀਵੇ ਜਗਾਉਣ ਨਾਲੋਂ ਅਲੱਗ ਹੈ। ਇਹ ਭਾਵਨਾ ਨਹੀਂ, ਸੱਭਿਆਚਾਰ, ਕੰਮ- ਸੱਭਿਆਚਾਰ, ਸੂਬਾ ਅਤੇ ਉਸ ਦੇ ਅਦਾਰਿਆਂ ਪ੍ਰਤੀ ਵਿਅਕਤੀ ਦਾ ਯਕੀਨ, ਜਿਸ ਨੂੰ ਰੋਬਰਟ ਪੁਟਨਮ ‘ਸੋਸ਼ਲ ਕੈਪੀਟਲ’ ਦਾ ਨਾਂ ਦਿੱਤਾ ਸੀ, ਤੋਂ ਪੈਦਾ ਹੁੰਦਾ ਹੈ। ਕੋਰੋਨਾ ਸੰਕਟ ’ਚ ਅਣਹੋਂਦਗ੍ਰਸਤ ਕਰੋੜਾਂ ਲੋਕਾਂ ਨੇ ਦਿਖਾ ਦਿੱਤਾ ਸੀ ਕਿ ਉਦਮਿਤਾ ਦੇ ਸਾਰੇ ਤੱਤ ਉਨ੍ਹਾਂ ਦੇ ਅੰਦਰ ਹਨ। ਜੇਕਰ ਗਾਇਬ ਹੈ ਤਾਂ ਸੂਬੇ ਦੀ ਭੂਮਿਕਾ, ਉਸ ’ਤੇ ਯਕੀਨ ਅਤੇ ਇਸ ਬੇਯਕੀਨੀ ਤੋਂ ਉਪਜੀ ਉਦਾਸੀਨਤਾ, ਉਦਮਿਤਾ ਲਈ ‘ਵੋਕਲ ਫਾਰ ਲੋਕਲ’ ਦਾ ਨਾਅਰਾ ਨਹੀਂ, ਚੰਗੀ ਕੁਆਲਿਟੀ ਦਾ ਮਾਰਗ ਬਣਾਉਣਾ ਹੋਵੇਗਾ ਅਤੇ ਇਹ ਉਦੋਂ ਹੋਵੇਗਾ ਜਦੋਂ ਬੈਂਕ ਅਤੇ ਉਦਯੋਗ ਵਿਭਾਗ ਦਾ ਸਿਸਟਮ ਭ੍ਰਿਸ਼ਟ ਨਾ ਹੋਵੇ, ਮਦਦਗਾਰ ਹੋਵੇ ਜਾਂ ਕੰਮ-ਸੱਭਿਆਚਾਰ ਬਦਲਿਆ ਜਾਵੇ।

ਚੰਗਿਆਈਆਂ

ਕੇਸ ਨੰ. 1 : ਬੈਰਾਗੀ ਅਤੇ ਕੋਕਲਾ ਦਿਲੇਸ਼ ਸਮੇਤ 13 ਪ੍ਰਵਾਸੀ ਮਛੇਰੇ ਤਾਮਿਲਨਾਡੂ ’ਚ ਕੰਮ ਖੁੱਸ ਜਾਣ ’ਤੇ ਉਹ ਇਕ ਮਹੀਨੇ ਤਕ ਆਸ ਲਗਾਈ ਬੈਠੇ ਰਹੇ। ਹਾਲਤ ਹੋਰ ਵਿਗੜੀ ਤਾਂ ਸਾਰਿਆਂ ਨੇ ਵਾਪਸ ਆਪਣੇ ਮੂਲ ਸੂਬੇ ਓਡਿਸ਼ਾ ਜਾਣ ਦੀ ਪੱਕੀ ਧਾਰ ਲਈ। ਗਰੀਬੀ ’ਚ ਵੀ ਉਦਮਸ਼ੀਲਤਾ ਦੇਖੋ। ਆਪਣੀ ਬੱਚਤ ’ਚੋਂ ਚੰਦਾ ਕੱਢ ਕੇ ਇਕ ਤਿੰਨ ਇੰਜਣ ਵਾਲੀ ਵੱਡੀ ਕਿਸ਼ਤੀ 1.83 ਲੱਖ ਰੁਪਏ ’ਚ ਖਰੀਦੀ ਅਤੇ ਸਮੁੰਦਰ ਦੇ ਰਸਤੇ 514 ਨਾਟੀਕਲ ਮਾਈਲਜ਼ (ਲਗਭਗ 1000 ਕਿਲੋਮੀਟਰ) ਪਿੰਡ ਨੂੰ ਚੱਲ ਪਏ। ਦੋ ਵਾਰ ਤੂਫਾਨ ਨੇ ਜੀਵਨ-ਲੀਲਾ ਖਤਮ ਕਰ ਦਿੱਤੀ ਹੁੰਦੀ ਪਰ ਸਮੁੰਦਰ ਦਾ ਤਜਰਬਾ ਕੰਮ ਆ ਗਿਆ। ਪਿੰਡ ਪਹੁੰਚੇ, 2 ਹਫਤਿਆਂ ’ਚ ਹੀ ਸਮਝ ’ਚ ਆ ਗਿਆ ਕਿ ਇਥੇ ਜ਼ਿੰਦਗੀ ਹੋਰ ਵੀ ਭੈੜੀ ਹੈ। ਸੋਚਿਅਾ ਸੀ ਆਪਣੀ ਸਾਂਝੀ ਕਿਸ਼ਤੀ ਨਾਲ ਮੱਛੀਆਂ ਫੜਾਂਗੇ ਅਤੇ ਵਧੀਆ ਜ਼ਿੰਦਗੀ ਪਰਿਵਾਰ ਨੂੰ ਦੇਵਾਂਗੇ ਪਰ ਸਰਕਾਰ ਨੇ ਮੱਛੀ ਨੂੰ ਸੁਰੱਖਿਅਤ ਰੱਖਣ ਲਈ ਨਾ ਤਾਂ ਕੋਲਡ ਸਟੋਰ ਬਣਾਇਆ ਨਾ ਬਰਫ ਪਲਾਂਟ ਅਤੇ ਨਾ ਹੀ ਸਮੁੰਦਰ ਤੋਂ ਬਾਜ਼ਾਰ ਲਈ ਕੋਈ ਲਿੰਕ ਬਣਾਇਆ। ਪਿੰਡ ’ਚ ਮਜ਼ਦੂਰੀ ’ਚ ਸਿਰਫ 200 ਰੁਪਏ ਮਿਲਦੇ ਹਨ, ਜਿਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਸੀ। ਮੱਛੀ ਜ਼ਿਆਦਾ ਆਈ ਤਾਂ ਰੱਖਣ ਦਾ ਪ੍ਰਬੰਧ ਨਾ ਹੋਣ ਨਾਲ ਵਪਾਰੀਅਾਂ ਦਾ ਸ਼ੋਸ਼ਣ ਹੋਰ ਘੱਟ ਹੋਵੇ ਤਾਂ ਡੀਜ਼ਲ ਵੀ ਔਖਾ। ਉਹ ਫਿਰ ਵਾਪਸ ਤਾਮਿਲਨਾਡੂ ਜਾਣਾ ਚਾਹੁੰਦੇ ਹਨ, ਦਿਹਾੜੀ ’ਤੇ ਮਾਲਕ ਲਈ ਮੱਛੀਆਂ ਫੜਨ ਪਰ ਮਾਲਕ ਨੇ ਕੰਮ ਬੰਦ ਕਰ ਦਿੱਤਾ।

ਕੇਸ ਨੰ. 2, ਸਿਰਫ 15 ਸਾਲਾ ਜੋਤੀ ਪਾਸਵਾਨ ਲਾਕਡਾਊਨ ਦੀ ਤ੍ਰਸਾਦੀ ’ਚ ਬੇਰੋਜ਼ਗਾਰ ਹੋ ਕੇ ਆਪਣੀ ਮਜ਼ਦੂਰੀ ’ਚੋਂ ਹੋਈ ਬੱਚਤ ’ਚੋਂ 2000 ਰੁਪਏ ਦੀ ਪੈਡਲ-ਸਾਈਕਲ ਖਰੀਦ ੀ ਹੈ ਅਤੇ ਬੀਮਾਰ ਪਿਤਾ ਨੂੰ ਪਿੱਛੇ ਬਿਠਾ ਕੇ 1200 ਕਿਲੋਮੀਟਰ (ਹਰਿਆਣਾ ਤੋਂ ਦੁਰਭੰਗਾ (ਬਿਹਾਰ)) ਦੀ ਅਣਕਿਆਸੀ ਯਾਤਰਾ ’ਤੇ ਨਿਕਲਦੀ ਹੈ। ਰੋਜ਼ 150 ਕਿਲੋਮੀਟਰ ਸਾਈਕਲ ਚਲਾਉਂਦੀ, 8 ਦਿਨ ’ਚ ਉਹ ਆਪਣੀ ਮੰਜ਼ਿਲ ’ਤੇ ਪਹੁੰਚਦੀ ਹੈ।

ਕੇਸ ਨੰ. 3 ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਦੇ ਬਣਪਤੀ ਪਿੰਡ ਦੇ ਬਚਪਨ ਤੋਂ ਦੋਸਤ ਮੁਹੰਮਦ ਸੈਯੂਬ ਅਤੇ ਅੰਮ੍ਰਿਤ ਕੁਮਾਰ ਗੁਜਰਾਤ ਦੇ ਸੂਰਤ ’ਚ ਮਜ਼ਦੂਰੀ ਕਰਦੇ ਸਨ। ਲਾਕਡਾਊਨ ਦੇ ਅਗਲੇ ਦਿਨ ਬੇਰੋਜ਼ਗਾਰ ਹੋ ਗਏ। 48 ਦਿਨ ਤਕ ਬੱਚਤ ’ਚੋਂ ਖਾਂਦੇ ਰਹੇ, ਜਦੋਂ ਦੁਬਾਰਾ ਕੰਮ ਮਿਲਣ ਦੀ ਆਸ ਬਿਲਕੁਲ ਖਤਮ ਹੋ ਗਈ ਤਾਂ ਸੜਕੇ ਦੇ ਰਸਤੇ 1400 ਕਿਲੋਮੀਟਰ ਦੂਰ ਪਿੰਡ ਵਲ ਚੱਲ ਪਏ। ਕਦੀ ਪੈਦਲ ਅਤੇ ਟਰੱਕ ’ਤੇ ਬੈਠ ਕੇ ਅੱਧਾ ਰਸਤਾ ਤੈਅ ਕਰ ਕੇ ਸ਼ਿਵਪੁਰੀ ਜ਼ਿਲੇ ਦੇ ਕੋਲਰਾਸ (ਮੱਧ ਪ੍ਰਦੇਸ਼) ਕਸਬੇ ’ਚ ਪਹੁੰਚੇ ਪਰ ਸੂਰਜ ਦੀ ਤਪਸ਼ ’ਚ ਅੰਮ੍ਰਿਤ ਦੀ ਹਾਲਤ ਬਿਗੜ ਗਈ। ਉਸਦਾ ਬਚਣਾ ਮੁਸ਼ਕਲ ਲਗਣ ਲੱਗਾ। ਜਿਥੇ ਬਾਕੀ ਸਾਰੇ ਮਜ਼ਦੂਰਾਂ ਨੇ ਘਰ ਪਹੁੰਚਣ ਲਈ ਸਾਥ ਛੱਡ ਦਿੱਤਾ, ਸੈਯੂਬ ਉਸ ਨੂੰ ਲੈ ਕੇ ਕੋਲਰਾਸ ਦੇ ਸਰਕਾਰੀ ਹਸਪਤਾਲ ਪਹੁੰਚਿਆ। ਕਈ ਘੰਟਿਆਂ ਦੀ ਉਡੀਕ ਦੇ ਬਾਅਦ ਡਾਕਟਰ ਆਏ। ਉਦੋਂ ਤਕ ਉਹ ਅੰਮ੍ਰਿਤ ਦੇ ਸਿਰ ਨੂੰ ਆਪਣੀ ਗੋਦ ’ਤੇ ਰੱਖ ਕੇ ਭੁੱਖੇ-ਪਿਆਸੇ ਪਿਆ ਰਿਹਾ। ਜਦੋਂ ਡਾਕਟਰਾਂ ਨੇ ਉਸਨੂੰ ਕਿਹਾ, ‘‘ਤੁਸੀਂ ਆਪਣੇ ਪਿੰਡ ਚਲੇ ਜਾਓ ਕਿਉਂਕਿ ਇਸ ਦੀ ਹਾਲਤ ਬਚਣ ਵਾਲੀ ਨਹੀਂ ਹੈ। ’’ ਤਾਂ ਸੈਯੂਬ ਦਾ ਜਵਾਬ ਸੀ, ‘‘ਮੈਂ ਇਸਦੇ ਮਾਂ-ਬਾਪ ਨੂੰ ਕੀ ਮੂੰਹ ਦਿਖਾਵਾਂਗਾ। ’’ ਸੈਯੂਬ ਅਖੀਰ ’ਚ ਉਸਦੀ ਲਾਸ਼ ਲੈ ਕੇ ਪਿੰਡ ਪੁੱਜਾ।

ਇਨ੍ਹਾਂ ਤਿੰਨਾਂ ਘਟਨਾਵਾਂ ’ਚ ਗਰੀਬੀ ’ਚ ਵੀ ਲੋਕਾਂ ਦੀ ਬੜੀ ਉਦਮਿਤਾ ਦਾ ਮੁਜ਼ਾਹਰਾ ਹੁੰਦਾ ਹੈ। ਬੱਚਤ ’ਚੋਂ ਵੱਡੀ ਕਿਸ਼ਤੀ (ਜਿਸ ਨੂੰ ਘਰ ਪਹੁੰਚ ਕੇ ਆਮਦਨ ਦਾ ਸਾਧਨ ਵੀ ਬਣਾਇਆ ਜਾਣਾ ਮਕਸਦ ਸੀ) ਖਰੀਦ ਕੇ ਸਮੁੰਦਰੀ ਰਸਤੇ ਰਾਹੀਂ 1000 ਕਿਲੋਮੀਟਰ ਚਲਣਾ ਹੋਵੇ ਜਾਂ ‘‘ਪੀਜ਼ਾ ਖਾਣ ਅਤੇ ਟਵਿਟਰ ’ਤੇ ਚੈਟ ਕਰਨ ਵਾਲੇ ਵੰਨ-ਸੁਵੰਨੇ ਖਿਅਾਲਾਂ ਵਾਲੇ ਅੱਲ੍ਹੜ ਚਰਿੱਤਰ ਤੋਂ ਦੂਰ ਬੀਮਾਰ ਬਾਪ ਨੂੰ 1200 ਕਿਲੋਮੀਟਰ ਸਾਈਕਲ ’ਤੇ ਲਿਜਾਣ ਦਾ ਬੇਮਿਸਾਲ ਹੌਸਲਾ ਹੋਵੇ, ਕੀ ਇਨ੍ਹਾਂ ’ਚ ਕਿਸੇ ਸੁੰਦਰ ਪਿਚਾਈ, ਮਾਰਕ ਜ਼ੂਕਰਬਰਗ ਜਾਂ ਬਿਲ ਗੇਟਸ ਜਾਂ ਇੰਦਰਾ ਨੂਈ ਜਾਂ ਫਿਰ ਰਿਤੇਸ਼ ਅਗਰਵਾਲ ਵਰਗੇ ਉਦਮੀਆਂ ਵਰਗਾ ਹੌਂਸਲਾ ਨਹੀਂ ਸੀ?

ਘਾਟ ਕਿੱਥੇ ਸੀ?

ਕੇਸ ਨੰ. 2 ਮਛੇਰਿਆਂ ਨੂੰ ਪਿੰਡ ਦੇ ਨੇੜੇ ਕੋਲਡ ਸਟੋਰ ਮਿਲਦਾ ਜਾਂ ਬਾਜ਼ਾਰ ਦੀ ਵਧੀਆ ਸ਼ੋਸ਼ਣ ਮੁਕਤ ਵਿਵਸਥਾ ਮਿਲਦੀ ਤਾਂ ਇਹ ਐਕਸਪੋਰਟਰ ਬਣ ਸਕਦੇ ਸਨ ਪਰ ਸੂਬਾ ਅਤੇ ਉਸ ਦੇ ਅਦਾਰਿਆਂ ਨੇ ਆਪਣੀ ਭੂਮਿਕਾ ਨਹੀਂ ਨਿਭਾਈ।

ਕੇਸ ਨੰ. 2 ਜੋ ਬੱਚੀ ਪੌਰਾਣਿਕ ਸ਼ਰਵਣ ਕੁਮਾਰ ਦੇ ਮਾਪਿਆਂ ਪ੍ਰਤੀ ਪ੍ਰੇਮ ਨੂੰ ਵੀ ਆਪਣੇ ਵੱਡੇ ਉਤਸ਼ਾਹ ਨਾਲ ਹੌਲਾ ਕਰ ਸਕਦੀ ਹੈ ਜੋ ਕਾਮੁੱਖ-ਹਿੰਸਕ ਸਮਾਜ ਦੇ ਬਾਵਜੂਦ ‘ਨਿਡਰ’ ਹੋ ਕੇ ਮੰਜ਼ਿਲ ’ਤੇ ਪਹੁੰਚਦੀ ਹੈ, ਉਹ ਪੜ੍ਹ ਵੀ ਸਕਦੀ ਸੀ ਪਰ ਗਰੀਬੀ ਨੇ ਉਸਨੂੰ ਬਾਪ ਨਾਲ ਕੰਮ ’ਤੇ ਜਾਣ ਲਈ ਮਜਬੂਰ ਕੀਤਾ। ਗ੍ਰਹਿ ਸੂਬੇ ’ਚ ਕਹਿਣ ਲਈ ਤਾਂ ਸਿੱਖਿਆ ਮੁਫਤ ਹੈ ਅਤੇ ਪੜ੍ਹਨ ਲਈ ਸਾਈਕਲ ਵੀ ਸਰਕਾਰੀ ਵਿਭਾਗ ਦੀ ਸੌਗਾਤ ਹੈ (ਜਿਸ ਦੀ ਬਦੌਲਤ ਸੱਤਾਧਾਰੀ ਪਾਰਟੀ ਕਈ ਵਾਰ ਚੋਣ ਜਿੱਤ ਚੁੱਕੀ ਹੈ) ਪਰ ਰੁਜ਼ਗਾਰ ਨਹੀਂ ਹੈ। ਲਿਹਾਜ਼ਾ ਬਾਪ ਬਾਹਰ ਜਾ ਕੇ ਕਮਾਉਂਦਾ ਹੈ ਪਰ ਅਮਨ-ਕਾਨੂੰਨ ਦੀ ਹਾਲਤ ਕਮਜ਼ੋਰ ਹੋਣ ਕਾਰਨ ਜਵਾਨ ਹੁੰਦੀ ਧੀ ਨੂੰ ਵੀ ਸਾਹਮਣੇ ਹੀ ਰੱਖਣਾ ਚਾਹੁੰਦਾ ਹੈ ਕਿ ਜੇਕਰ ਧੀ ਮਜ਼ਦੂਰੀ ਕਰੇਗੀ ਤਾਂ ਕੁਝ ਕਮਾਈ ਵਧ ਜਾਵੇਗੀ।

ਕੇਸ ਨੰ. 3 ਸੈਯੂਬ ਬੀਮਾਰ ਅੰਮ੍ਰਿਤ ਨੂੰ ਨਹੀਂ ਛੱਡ ਸਕਦਾ ਜਦਕਿ ਡਾਕਟਰ ਉਸਨੂੰ ਕੋਰੋਨਾ ਦਾ ਭੈਅ ਵੀ ਦਿਖਾਉਂਦਾ ਹੈ। ਸੈਯੂਬ ਆਪਣੇ ਦੋਸਤ ਦੇ ਮਾਂ-ਬਾਪ ਦੇ ਪ੍ਰਤੀ ਨੈਤਿਕ ਜ਼ਿੰਮੇਵਾਰੀ ਨੂੰ ਜਾਣਦਾ ਹੈ ਪਰ ਦੇਸ਼ ’ਚ ਪਿਛਲੇ ਕਈ ਸਾਲਾਂ ਤੋਂ ਫਿਰਕੂ ਤਣਾਅ ਆਪਣੇ ਸ਼ਬਾਬ ’ਤੇ ਹੈ। ਕਿਸਨੇ ਵਿਗਾੜਿਆ ਸ਼ੈਯੂਬਾਂ ਦੀ ਨੈਤਕਿਤਾ ਜਾਂ ਬੈਰਾਗੀਆਂ ਦੀ ਉਦਮਿਤਾ ਦੇ ਬੋਧ ਨੂੰ?

ਭ੍ਰਿਸ਼ਟ ਅਤੇ ਨਿਕੰਮਾ ਸੂਬਾ ਅਤੇ ਉਸਦੇ ਤੰਤਰ

ਸਾਈਕਲ ਦੇ ਇਕ ਵੱਡੇ ਬ੍ਰਾਂਡ ਨੇ 2 ਦਿਨ ਪਹਿਲਾਂ ਆਪਣੀ ਗਾਜ਼ੀਅਾਬਾਦ ਸਥਿਤ ਫੈਕਟਰੀ ਹਮੇਸ਼ਾ ਲਈ ਬੰਦ ਕਰ ਦਿੱਤੀ। ਮਾਲਕ ਦਾ ਕਹਿਣਾ ਹੈ ਕਿ ਤਨਖਾਹ ਦੇਣ ਲਈ ਪੈਸੇ ਨਹੀਂ ਸਨ। ਲਗਭਗ 1000 ਕਿਰਤੀ ਬੇਕਾਰ ਹੋ ਗਏ। ਸਰਕਾਰ ਕਹਿੰਦੀ ਹੈ (ਦਿੰਦੀ ਨਹੀਂ), ‘‘ਬੈਂਕਾਂ ਤੋਂ ਕਰਜ਼ਾ ਲੈ ਲਵੋ, ਅਸੀਂ ਗਾਰੰਟੀ ਲਵਾਂਗੇ।’’ ਹਕੀਕਤ ਹੈ ਕਿ ਕੋਈ ਵੀ ਬੈਂਕ ਆਪਣੇ ਦਰਵਾਜ਼ੇ ਤੋਂ ਉਦਮੀਆਂ ਨੂੰ ਭਜਾ ਰਿਹਾ ਹੈ। ਬੈਕਾਂ ਨੂੰ ‘‘ਤਿੰਨ ਸੀ’’(ਸੀ.ਬੀ.ਆਈ., ਸੀ.ਵੀ.ਸੀ. ਅਤੇ ਸੀ.ਏ.ਜੀ.) ਦਾ ਡਰ ਹੈ ਭਾਵ ਸਰਕਾਰ ’ਤੇ ਬੈਕਾਂ ਨੂੰ ਭਰੋਸਾ ਨਹੀਂ।

ਦੇਸ਼ ’ਚ ਉਦਮਿਤਾ ਕਿਉਂ ਨਹੀਂ ਹੈ?

ਰਾਜਸਥਾਨ ਦੇ 2000 ਆਬਾਦੀ ਵਾਲੇ ਪਾਲੀ ਪਿੰਡ ’ਚ 44 ਡਿਗਰੀ ਤਾਪਮਾਨ ’ਤੇ ਕਈ ਘੰਟਿਆਂ ਤੋਂ 2 ਕਿਲੋਮੀਟਰ ਲੰਬੀ ਲਾਈਨ ਲਗਾ ਕੇ ਬੱਚੇ, ਮੁਟਿਆਰਾਂ ਟੈਂਕਰ ਦੀ ਉਡੀਕ ਕਰਦੇ ਹਨ, ਤਦ ਮਿਲਦਾ ਹੈ 20 ਹਜ਼ਾਰ ਲਿਟਰ ਪਾਣੀ। ਹਰ ਘਰ ਨੂੰ ਇਕ ਦਿਨ ’ਚ 2 ਤੋਂ 3 ਬਾਲਟੀਆਂ ਪਾਣੀ। ਜੇਕਰ ਨੌਜਵਾਨ ਪਾਣੀ ਲਈ ਸਾਰੇ ਦਿਨ ਤੇਜ਼ ਧੁੱਪ ਝੱਲਣਗੇ ਤਾਂ ਪੜ੍ਹਾਈ ਜਾਂ ਉਦਮਿਤਾ ਤਾਂ ਉਸ ਧੁੱਪ ’ਚ ਸੁੱਝੇਗੀ ਹੀ ਨਹੀਂ । ਕੀ 70 ਸਾਲ ’ਚ ਸਰਕਾਰਾਂ ਸਿਰਫ ਇਕ ਟੈਂਕਰ ਪਾਣੀ ਦੇ ਸਕੀਆਂ। ਇਕ ਇੰਜੀਨੀਅਰਿੰਗ ਦਾ ਆਖਰੀ ਸਾਲ ਦਾ ਦਰਮਿਆਨਾ ਜਾਂ ਹੇਠਲੇ ਵਰਗ ਦਾ ਵਿਦਿਆਰਥੀ ਸੋਚਦਾ ਹੈ ਕਿ ਨੌਕਰੀ ਕਿਵੇਂ ਹੋਵੇਗੀ ਜਦੋਂ ਵੀ ਉਹ ਫੈਕਟਰੀ ਲਗਾਉਣ ਦੀ ਗੱਲ ਕਹਿੰਦਾ ਹੈ ਲਗਭਗ ਹਰ ਜਮਾਤੀ ਉਸ ਨੂੰ ‘ਹਿੱਲਿਆ’ ਮੰਨ ਲੈਂਦਾ ਹੈ।

‘ਵਾਈਬ੍ਰੇਂਟ ਗੁਜਰਾਤ’ ਦੀ ਤਸਵੀਰ ਇਕ ਅਖਬਾਰ ’ਚ 2 ਦਿਨ ਪਹਿਲਾਂ ਛਪੀ। ਉਥੇ ਦੇਸ਼ ਦੇ ਸਭ ਤੋਂ ਗਰੀਬ ਜ਼ਿਲੇ ਡਾਂਗ ਦੇ ਕਰਾੜੀਅੰਬਾ ਪਿੰਡ ਦੀ ਸਰਿਤਾ ਗਾਇਕਵਾੜ ਨੇ 2 ਸਾਲ ਪਹਿਲਾਂ ਏਸ਼ੀਆਈ ਖੇਡਾਂ ’ਚ ਦੌੜ ’ਚ ਦੇਸ਼ ਲਈ ਗੋਲਡ ਜਿੱਤਿਆ। ਇਸ ਤਾਜ਼ਾ ਤਸਵੀਰ ’ਚ ਪਿੰਡ ਦੀਆਂ ਲੜਕੀਆਂ ਦੇ ਨਾਲ ਇਕ ਅੰਤਰ -ਰਾਸ਼ਟਰੀ ਦੌੜਾਕ ਸਿਰ ’ਤੇ ਮਟਕਾ ਚੁੱਕੀ ਇਕ ਕਿਲੋਮੀਟਰ ਦੂਰ ਖੂਹ ਤਕ ਜਾਂਦੀ ਦਿਸੀ। ਸ਼ਾਇਦ ਉਹ ਸਮਾਂ ਟਰੈਕ ’ਤੇ ਬਿਤਾਉਂਦੀ ਤਾਂ ਦੇਸ਼ ਦੀ ‘‘ਖੇਡ ਉਦਮਿਤਾ’’ ਕੁਝ ਹੋਰ ਹੁੰਦੀ। ਸੰਭਵ ਹੈ ਕੁੱਝ ਦਿਨ ’ਚ ਸਰਿਤਾ ਵੀ ਖੇਡ ’ਚ ਭਵਿੱਖ ਨਾ ਦੇਖਦੇ ਹੋਏ ਲੋਕਾਂ ਤੋਂ ਵੰਦੇ ਮਾਤਰਮ ਅਖਵਾਉਣ ਲੱਗੇ ਅਤੇ ਉਸਨੂੰ ਉਸ ਨਵੀਂ ਉਦਮਿਤਾ ਦੇ ਪੁਰਸਕਾਰ ਵਜੋਂ ਕੋਈ ਪਾਰਟੀ ਦੀ ਟਿਕਟ ਦੇਵੇ ਅਤੇ ਉਹ ਸਿਆਸੀ ਉਦਮਿਤਾ ਦੇ ਧੰਦੇ ’ਚ ਲੱਗ ਜਾਵੇ।


Bharat Thapa

Content Editor

Related News