ਭਾਰਤ ਦੀ ਖੇਤਰੀ ਸ਼ਕਤੀ ਅਤੇ ਪ੍ਰਭਾਵ ਨੂੰ ਪਛਾਣਦਾ ਹੈ ਕੈਨੇਡਾ
Tuesday, Sep 26, 2023 - 01:59 PM (IST)
ਵੱਡੇ ਡਿਪਲੋਮੈਟਿਕ ਵਿਵਾਦ ਕਾਰਨ ਭਾਰਤ ਅਤੇ ਕੈਨੇਡਾ ਦੇ ਸਬੰਧ ਅੱਜਕਲ ਚਰਚਾ ’ਚ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਖਵਾਦੀ ਸਿੱਖ ਵਰਕਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਉਣ ਪਿੱਛੋਂ ਦੋਹਾਂ ਦੇਸ਼ਾਂ ਦਰਮਿਆਨ ਮਤਭੇਦ ਉਭਰ ਦੇ ਸਾਹਮਣੇ ਆਏ ਹਨ। ਨਵੀਂ ਦਿੱਲੀ ਨੇ ਨਾਰਾਜ਼ ਹੋ ਕੇ ਟਰੂਡੋ ਦੇ ਦਾਅਵੇ ਦਾ ਜ਼ੋਰਦਾਰ ਖੰਡਨ ਕੀਤਾ ਹੈ ਅਤੇ ਇਸ ਨੂੰ ‘ਬੇਤੁਕਾ ਅਤੇ ਪ੍ਰੇਰਿਤ’ ਦੱਸ ਕੇ ਰੱਦ ਕੀਤਾ ਹੈ।
ਇਸ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਇਕ ਗੁਰਦੁਆਰੇ ਦੇ ਬਾਹਰ ਖਾਲਿਸਤਾਨ ਹਮਾਇਤੀ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਉਸ ਨੂੰ ਲੋੜੀਂਦਾ ਅੱਤਵਾਦੀ ਐਲਾਨਿਆ ਹੋਇਆ ਸੀ।
ਜੇ ਭਾਰਤ ਅਤੇ ਕੈਨੇਡਾ ਦਰਮਿਆਨ ਸਬੰਧ ਸੁਚਾਰੂ ਢੰਗ ਨਾਲ ਚੱਲ ਰਹੇ ਸਨ ਤਾਂ ਇਸ ਦਾ ਕਾਰਨ ਜ਼ਮੀਨੀ ਸਿਆਸੀ ਵਿਕਾਸ, ਆਰਥਿਕ ਵਿਕਾਸ ਅਤੇ ਆਬਾਦੀ ਦੇ ਅੰਕੜੇ ਇਕ ਰੂਝਾਨ ਸਨ। ਨਿੱਝਰ ਦੀ ਹੱਤਿਆ ਪਿੱਛੋਂ ਇਹ ਹੋਰ ਵੀ ਖਰਾਬ ਹੋ ਗਏ। ਦੋਹਾਂ ਦੇਸ਼ਾਂ ਨੇ ਇਕ-ਦੂਜੇ ਵਿਰੁੱਧ ‘ਅਦਲੇ ਕਾ ਬਦਲਾ’ ਵਰਗੀ ਪ੍ਰਤੀਕਿਰਿਆ ਦੀ ਵਰਤੋਂ ਕੀਤੀ।
ਪਿਛਲੇ ਹਫਤੇ ਜੀ-20 ਸਿਖਰ ਸੰਮੇਲਨ ਲਈ ਦੌਰੇ ’ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ਸਬੰਧ ਸਪੱਸ਼ਟ ਰੂਪ ਨਾਲ ਠੰਡੇ ਵਿਖਾਈ ਦੇ ਰਹੇ ਸਨ। ਨਵੀਂ ਦਿੱਲੀ ਕੈਨੇਡਾ ’ਚ ਖਾਲਿਸਤਾਨ ਹਮਾਇਤੀ ਅਨਸਰਾਂ ਦੀ ਮੌਜੂਦਗੀ ਦਾ ਵਿਰੋਧ ਕਰਦੀ ਰਹੀ ਹੈ। ਨਵੀਂ ਦਿੱਲੀ ਨੇ ਖਾਲਿਸਤਾਨ ਲਈ ਉਨ੍ਹਾਂ ਦੀ ਰਾਏਸ਼ੁਮਾਰੀ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਖਾਲਿਸਤਾਨੀ ਹਮਾਇਤੀ ਅਨਸਰਾਂ ਨੇ ਓਟਾਵਾ ’ਚ ਭਾਰਤੀ ਡਿਪਲੋਮੈਟਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ’ਤੇ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ।
ਕੈਨੇਡਾ ਭਾਰਤ ਲਈ ਕਿਉਂ ਅਹਿਮ ਹੈ? : ਬਰਤਾਨੀਆ ਦੀ ਸਾਬਕਾ ਬਸਤੀ ਕੈਨੇਡਾ ’ਚ ਸਿੱਖਾਂ ਦੀ ਆਬਾਦੀ ਭਾਰਤ ਦੇ ਪੰਜਾਬ ਸੂਬੇ ਨਾਲੋਂ ਵੀ ਵੱਧ ਹੈ। ਕੈਨੇਡਾ ਵਿਚ 40 ਮਿਲੀਅਨ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿਚੋਂ 7 ਲੱਖ ਤੋਂ ਵੱਧ ਸਿੱਖ ਹਨ।
ਵਿਵਾਦ ਪਿੱਛੋਂ ਕੈਨੇਡਾ ਅਤੇ ਭਾਰਤ ਨੇ ਇਸ ਹਫਤੇ ਦੇ ਸ਼ੁਰੂ ’ਚ ਵੱਖ-ਵੱਖ ਕਦਮ ਚੁੱਕਦੇ ਹੋਏ ਸੀਨੀਅਰ ਡਿਪਲੋਮੈਟਾਂ ਨੂੰ ਕੱਢਣ ਦੀ ਤੁਰੰਤ ਕਾਰਵਾਈ ਕੀਤੀ। ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕੈਨੇਡੀਆਈ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ। ਓਟਾਵਾ ਦਾ ਦਾਅਵਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਨਿੱਝਰ ਦੀ ਹੱਤਿਆ ਲਈ ਭਾਰਤ ਸਰਕਾਰ ਦੇ ਸਬੰਧ ਹੋਣ ਦੇ ਸਬੂਤ ਉਜਾਗਰ ਕੀਤੇ ਹਨ।
ਘਰੇਲੂ ਸਿਆਸਤ ਦੀ ਗੱਲ ਕਰੀਏ ਤਾਂ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਭਾਰਤ ਸਰਕਾਰ ਦੀ ਹਮਾਇਤ ਕੀਤੀ ਹੈ ਅਤੇ ਟਰੂਡੋ ਦੇ ਬਿਆਨ ਦੀ ਅਾਲੋਚਨਾ ਕੀਤੀ ਹੈ। ਉਹ ਇਸ ਦੋਸ਼ ਤੋਂ ਹੈਰਾਨ ਹੈ ਕਿ ਭਾਰਤ ਸਰਕਾਰ ਨੇ ਕੈਨੇਡਾ ਦੀ ਧਰਤੀ ’ਤੇ ਭਾਰਤੀ ਮੂਲ ਦੇ ਕੈਨੇਡੀਆਈ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਸਾਊਥ ਬਲਾਕ ਨੇ ਇਸ ਦੀ ਹਮਾਇਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਨੇ ਸੁਝਾਅ ਦਿੱਤਾ ਕਿ ਮੀਡੀਆ ਵਿਚ ਸਿੱਖ ਵਿਰੋਧੀ ਪ੍ਰਚਾਰ ਨੂੰ ਰੋਕਣ ਲਈ ਸਿਆਸੀ ਪਾਰਟੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਜਿੱਥੋਂ ਤੱਕ ਕੌਮਾਂਤਰੀ ਸੰਦਰਭ ਦੀ ਗੱਲ ਹੈ ਤਾਂ ਭਾਰਤ ਪ੍ਰਤੀ ਉਸ ਦੇ ਪੱਛਮੀ ਸਹਿਯੋਗੀਆਂ ਦੀ ਪ੍ਰਤੀਕਿਰਿਆ ਚੌਕਸੀ ਭਰੀ ਰਹੀ। ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਡੇਵਿਡ ਕੋਹੇਨ ਨੇ ਦਾਅਵਾ ਕੀਤਾ ਕਿ ‘ਫਾਈਵ ਆਈਜ਼’ ਨੈੱਟਵਰਕ ਇਕ ਖੁਫੀਆ ਸੰਗਠਨ ਹੈ, ਜਿਸ ਵਿਚ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸ਼ਾਮਲ ਹਨ।
‘ਨਿਊਯਾਰਕ ਟਾਈਮਜ਼’ ਨੇ ਐਤਵਾਰ ਕਿਹਾ ਕਿ ਜੂਨ ’ਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਦੀ ਹੱਤਿਆ ਪਿੱਛੋਂ ਅਮਰੀਕੀ ਖੁਫੀਆ ਏਜੰਸੀਆਂ ਨੇ ਆਪਣੇ ਕੈਨੇਡੀਆਈ ਹਮ-ਅਹੁਦਿਆਂ ਦਾ ਸੰਦਰਭ ਪੇਸ਼ ਕੀਤਾ। ਇਸ ਵਿਚ ਕੈਨੇਡਾ ਨੂੰ ਇਹ ਸਿੱਟਾ ਕੱਢਣ ’ਚ ਮਦਦ ਮਿਲੀ ਕਿ ਭਾਰਤ ਇਸ ਵਿਚ ਸ਼ਾਮਲ ਸੀ।
ਟਰੂਡੋ ਨੇ ਭਾਰਤ ਨੂੰ ਕਤਲ ਸਬੰਧੀ ਸੱਚਾਈ ਦੱਸਣ ਲਈ ਕੈਨੇਡਾ ਦੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ ਪਰ ਕਿਹਾ ਕਿ ਉਹ ਦੋਹਾਂ ਦੇਸ਼ਾਂ ਦਰਮਿਆਨ ਖਿਚਾਅ ਨੂੰ ਵਧਾਉਣਾ ਨਹੀਂ ਚਾਹੁੰਦੇ।
ਡੈੱਡਲਾਕ ਦਾ ਅਸਰ ਭਾਰਤ ਅਤੇ ਕੈਨੇਡਾ ਦੋਹਾਂ ਦੇਸ਼ਾਂ ’ਤੇ ਪਏਗਾ। ਭਾਰਤ ਕੈਨੇਡਾ ਦਾ 10ਵਾਂ ਸਭ ਤੋਂ ਅਹਿਮ ਵਪਾਰਕ ਭਾਈਵਾਲ ਹੈ। ਕੈਨੇਡਾ ਦੀ 2022 ਦੀ ਇੰਡੋ-ਪੈਸਿਫਿਕ ਰਣਨੀਤੀ ਵਿਚ ਪ੍ਰਮੁੱਖ ਭੂਮਿਕਾ ਹੈ। ਨਾਲ ਹੀ ਅਹਿਮ ਗੱਲ ਇਹ ਹੈ ਕਿ ਦੋਵੇਂ ਦੇਸ਼ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਵਪਾਰ ਸਮਝੌਤੇ ਨੂੰ ਲੈ ਕੇ ਚਰਚਾ ਕਰ ਰਹੇ ਹਨ।
ਮੁੱਢਲੀ ਪ੍ਰਗਤੀ ਵਪਾਰ ਸਮਝੌਤੇ (ਈ. ਪੀ. ਟੀ. ਏ.) ਲਈ ਉੱਚ ਪੱਧਰੀ ਗੱਲਬਾਤ ਲਈ ਢੁੱਕਵਾਂ ਮਾਹੌਲ ਮੌਜੂਦ ਸੀ। ਈ. ਪੀ. ਟੀ. ਏ. ਗੱਲਬਾਤ ਲਈ ਅਕਤੂਬਰ ਦੀ ਬੈਠਕ ਹੁਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਕੈਨੇਡੀਆਈ ਵਪਾਰ 2012 ’ਚ ਲਗਭਗ 3.87 ਬਿਲੀਅਨ ਡਾਲਰ ਤੋਂ ਵਧ ਕੇ 2022 ’ਚ 10.18 ਬਿਲੀਅਨ ਡਾਲਰ ਹੋ ਗਿਆ ਸੀ। ਵਪਾਰ ਦੋਹਾਂ ਪੱਖਾਂ ਨੂੰ ਪ੍ਰਭਾਵਿਤ ਕਰੇਗਾ।
ਇਕ ਹੋਰ ਅਹਿਮ ਗੱਲ ਇਹ ਹੈ ਕਿ ਭਾਰਤ ਦੇ ਨਾਗਰਿਕਾਂ ਲਈ ਕੈਨੇਡਾ ’ਚ ਠਹਿਰਨ ’ਚ ਕਮੀ ਆ ਸਕਦੀ ਹੈ। ਕੈਨੇਡਾ ਪਿਛਲੇ ਕੁਝ ਸਾਲਾਂ ਦੌਰਾਨ ਕਈ ਪ੍ਰਵਾਸੀਆਂ ਦਾ ਘਰ ਰਿਹਾ ਹੈ। 2013 ’ਚ ਇਹ ਤਿੰਨ ਗੁਣਾ ਹੋ ਗਿਆ ਸੀ। ਨਾਲ ਹੀ ਚੀਨ ਤੋਂ ਵੀ ਅੱਗੇ ਨਿਕਲ ਗਿਆ ਸੀ। ਵਿਦਿਆਰਥੀਆਂ ਦੀ ਆਮਦ ’ਤੇ ਵੀ ਉਲਟ ਅਸਰ ਪਏਗਾ। 30 ਫੀਸਦੀ ਤੋਂ ਵੱਧ ਵਿਦਿਆਰਥੀ ਕੈਨੇਡਾ ਵਿਚ ਪੜ੍ਹਨ ਲਈ ਭਾਰਤ ਤੋਂ ਆਉਂਦੇ ਹਨ। ਇਸ ਤੋਂ ਇਲਾਵਾ ਸੈਰ-ਸਪਾਟੇ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ।
21 ਸਤੰਬਰ ਨੂੰ ਭਾਰਤ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਵਿਚ ਆਪਣੇ ਮਿਸ਼ਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਰੱਖਿਆ ਚਿੰਤਾ ਕਾਰਨ ਆਰਜ਼ੀ ਤੌਰ ’ਤੇ ਕੈਨੇਡਾ ਦੇ ਲੋਕਾਂ ਲਈ ਵੀਜ਼ੇ ਜਾਰੀ ਕਰਨਾ ਬੰਦ ਕਰ ਦੇਵੇਗਾ। ਨਵੀਂ ਦਿੱਲੀ ਖਾਲਿਸਤਾਨੀਆਂ ਲਈ ਵਿਦੇਸ਼ੀ ਨਾਗਰਿਕਤਾ ਨੂੰ ਰੱਦ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ।
1980 ਅਤੇ 1990 ਦੇ ਦਹਾਕੇ ਪਿੱਛੋਂ ਭਾਰਤ ਨੇ ਤੇਜ਼ੀ ਨਾਲ ਸਿਆਸੀ ਅਤੇ ਆਰਥਿਕ ਸ਼ਕਤੀ ਹਾਸਲ ਕਰਦੇ ਹੋਏ ਇਕ ਲੰਬਾ ਸਫਰ ਤੈਅ ਕੀਤਾ ਹੈ। ਅਮਰੀਕਾ ਚੀਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ ਭਾਰਤ ਨਾਲ ਭਾਈਵਾਲੀ ਕਰਨਾ ਚਾਹੁੰਦਾ ਹੈ। ਉਹ ਆਪਣੇ ਸਹਿਯੋਗੀਆਂ ਦਰਮਿਆਨ ਖਿਚਾਅ ਨੂੰ ਵਿਕਸਿਤ ਹੋਣ ਤੋਂ ਬਚਣਾ ਪਸੰਦ ਕਰੇਗਾ।
ਪੈਂਟਾਗਨ ਦੇ ਇਕ ਸਾਬਕਾ ਅਧਿਕਾਰੀ ਦਾ ਕਹਿਣਾ ਹੈ ਕਿ ਜੇ ਅਮਰੀਕਾ ਨੇ ਦੋਹਾਂ ਦੇਸ਼ਾਂ ਨੂੰ ਚੁਣਿਆ ਤਾਂ ਉਹ ਭਾਰਤ ਦਾ ਪੱਖ ਲੈ ਸਕਦਾ ਹੈ ਕਿ ਕਿਉਂਕਿ ਵਾਸ਼ਿੰਗਟਨ ਖੇਤਰ ’ਚ ਚੀਨ ਨੂੰ ਸੰਤੁਲਿਤ ਕਰਨ ਲਈ ਭਾਰਤ ਨੂੰ ਲੁਭਾ ਰਿਹਾ ਹੈ। ਕੈਨੇਡਾ ਭਾਰਤ ਦੀ ਕੇਂਦਰੀ ਸ਼ਕਤੀ ਅਤੇ ਪ੍ਰਭਾਵ ਨੂੰ ਪਛਾਣਦਾ ਹੈ।