ਕੈਨੇਡਾ-ਭਾਰਤ ਸਬੰਧ : ਹੁਣ ਅੱਗੇ ਕੀ ਹੋਵੇਗਾ?

Saturday, Jul 20, 2024 - 12:39 PM (IST)

ਜ਼ਿਆਦਾ ਭਵਿੱਖਬਾਣੀਆਂ ਦੇ ਉਲਟ ਪ੍ਰਧਾਨ ਮੰਤਰੀ ਮੋਦੀ ਭਾਰਤ ਦੀਆਂ ਚੋਣਾਂ ਤੋਂ ਬਹੁਤ ਹੀ ਨਿਰਾਸ਼ ਹੋ ਕੇ ਉਭਰਦੇ ਹਨ ਕਿਉਂਕਿ ਉਹ ਆਪਣੀ ਪਾਰਟੀ ਭਾਜਪਾ ਲਈ ਮੁਕੰਮਲ ਬਹੁਮਤ ਹਾਸਲ ਕਰਨ ’ਚ ਅਸਫਲ ਰਹੇ ਹਨ। ਪਿਛਲੇ ਸਾਲ ਕੈਨੇਡਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ’ਚ ਮੋਦੀ ਦੀ ਸਖਤ ਪ੍ਰਤੀਕਿਰਿਆ ਸ਼ਾਇਦ ਚੋਣਾਂ ਤੋਂ ਪਹਿਲਾਂ ਭਾਰਤੀਆਂ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਸੀ। ਹੁਣ ਜਦੋਂ ਵੋਟਾਂ ਪੈ ਚੁੱਕੀਆਂ ਹਨ ਤਾਂ ਇਸ ਤਰ੍ਹਾਂ ਦੀ ਰਾਸ਼ਟਰਵਾਦੀ ਬਿਆਨਬਾਜ਼ੀ ਨਰਮ ਪੈ ਸਕਦੀ ਹੈ। ਜਦਕਿ ਵਿਸ਼ਵ ਮੰਚ ’ਤੇ ਭਾਰਤ ਦਾ ਜ਼ਿਆਦਾ ਬੜਬੋਲੇਪਨ ਦਾ ਰੁਖ ਬਿਨਾਂ ਸ਼ੱਕ ਜਾਰੀ ਰਹੇਗਾ। ਮੋਦੀ ਕੈਨੇਡਾ ਦੇ ਨਾਲ ਹਾਲ ਹੀ ’ਚ ਹੋਏ ਝਗੜੇ ’ਤੇ ਪੰਨਾ ਬਦਲਣ ਲਈ ਤਿਆਰ ਹੋ ਸਕਦੇ ਹਨ। ਟਰੂਡੋ ਦੇ ਨਾਲ ਜੀ-7 ਦੀ ਗੱਲਬਾਤ ਦਾ ਤੱਥ ਹੀ ਉਤਸ਼ਾਹਜਨਕ ਹੈ।

ਪਰ ਚਲੋ ਬਹੁਤ ਜ਼ਿਆਦਾ ਅੰਦਾਜ਼ਾ ਨਹੀਂ ਲਾਉਂਦੇ ਹਾਂ। 1985 ’ਚ ਏਅਰ ਇੰਡੀਆ ਬੰਬ ਧਮਾਕੇ ਦੇ ਬਾਅਦ ਤੋਂ ਕੈਨੇਡਾ -ਭਾਰਤ ਸਬੰਧ ਤਣਾਅਪੂਰਨ ਰਹੇ ਹਨ ਅਤੇ ਟਰੂਡੋ ਅਤੇ ਮੋਦੀ ਦੇ ਕਾਰਜਕਾਲ ’ਚ ਹੋਰ ਵੀ ਖਰਾਬ ਹੋਏ ਹਨ। ਹਾਲ ਹੀ ਦੇ ਸਾਲਾਂ ’ਚ ਹੋਈਆਂ ਕਈ ਘਟਨਾਵਾਂ-2018 ’ਚ ਟਰੂਡੋ ਦੀ ਭਾਰਤ ਦੀ ਮੰਦਭਾਗੀ ਯਾਤਰਾ, 2020 ’ਚ ਭਾਰਤੀ ਖੇਤੀ ਕਾਨੂੰਨਾਂ ਦੇ ਵਿਰੋਧ ’ਤੇ ਉਨ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਂਚ ਰਾਹੀਂ ਨਵੀਂ ਦਿੱਲੀ ’ਤੇ ਉਂਗਲੀ ਚੁੱਕਣ ਸਬੰਧੀ ਮੁੱਖ ਮੁੱਦੇ ਨੂੰ ਨਹੀਂ ਲੁਕਾਉਣਾ ਚਾਹੀਦਾ।

ਕੈਨੇਡਾ ਵੱਲੋਂ ਆਪਣੇ ਦੇਸ਼ ’ਚ ਸਿੱਖ ਅੱਤਵਾਦ ਨੂੰ ਸੰਬੋਧਿਤ ਕਰਨ ’ਚ ਕਥਿਤ ਅਣਇੱਛਾ ਨਾਲ ਭਾਰਤ ਨੂੰ ਦੁੱਖ ਹੋਇਆ ਹੈ। ਅੱਤਵਾਦ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀਆਂ ਵੱਖਰੀਆਂ ਧਾਰਨਾਵਾਂ ਦੋ-ਪੱਖੀ ਗੱਲਬਾਤ ’ਚ ਹਾਵੀ ਰਹੀਆਂ ਹਨ ਅਤੇ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਚ ਭਾਰਤ ਦੇ ਹੌਸਲੇ ਨੂੰ ਅਖੀਰ ਖਤਮ ਕਰ ਦਿੱਤਾ। ਜੇਕਰ ਅਜਿਹਾ ਹੈ ਤਾਂ ਕੈਨੇਡਾ ਮੂਕਦਰਸ਼ਕ ਬਣ ਕੇ ਨਹੀਂ ਰਹਿ ਸਕਦਾ ਜਦਕਿ ਇਕ ਵਿਦੇਸ਼ੀ ਸ਼ਕਤੀ ਉਸ ਦੇ ਇਲਾਕੇ ’ਚ ਇਕ ਕੈਨੇਡੀਆਈ ਨਾਗਰਿਕ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਹੈ।

ਇਨ੍ਹਾਂ ਔਖੀਆਂ ਤੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਹਾਲਤਾਂ ਨੂੰ ਦੇਖਦੇ ਹੋਏ, ਓਟਾਵਾ ਅਤੇ ਨਵੀਂ ਦਿੱਲੀ ਸਬੰਧਾਂ ਨੂੰ ਫਿਰ ਤੋਂ ਆਮ ਵਰਗੇ ਕਿਵੇਂ ਕਰ ਸਕਦੇ ਹਨ? ਉਹ ਇਕ ਮਹੱਤਵਪੂਰਨ ਰਣਨੀਤਕ ਸਬੰਧ ਨੂੰ ਕਾਮਯਾਬ ਬਣਾਉਂਦੇ ਹੋਏ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਅਤੇ ਮਾਣ ਦੀ ਭਾਵਨਾ ਦੀ ਰੱਖਿਆ ਕਿਵੇਂ ਕਰਦੇ ਹਨ? ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬਿਆਨਬਾਜ਼ੀ ਦੇ ਤਾਪਮਾਨ ਨੂੰ ਘਟਾਉਣਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਸ਼ਾਂਤ ਕੂਟਨੀਤੀ ਦਾ ਅਭਿਆਸ ਕਰਨਾ ਚਾਹੀਦਾ ਹੈ। ਅੱਗੇ ਜਨਤਕ ਨਾਮ-ਪੁਕਾਰ ਘਰੇਲੂ ਸਿਆਸੀ ਬਿੰਦੂਆਂ ਨੂੰ ਹਾਸਲ ਕਰਨ ਤੋਂ ਇਲਾਵਾ ਕੋਈ ਮਕਸਦ ਨਹੀਂ ਰੱਖਦੀ ਹੈ। ਛੋਟੇ ਵਿਹਾਰਕ ਕਦਮ ਵੀ ਮਦਦ ਕਰਨਗੇ। ਭਾਰਤ ਨੇ ਪਹਿਲਾਂ ਹੀ ਕੈਨੇਡਾ ਦੇ ਵੀਜ਼ੇ ’ਤੇ ਆਪਣੀ ਪਾਬੰਦੀ ਹਟਾ ਲਈ ਹੈ। ਪਹਿਲਾਂ ਕੱਢੇ ਗਏ ਕੈਨੇਡਾ ਦੇ ਰਾਜਦੂਤਾਂ ਨੂੰ ਭਾਰਤ ਪਰਤਣ ਦੀ ਇਜਾਜ਼ਤ ਦੇਣਾ ਵਿਸ਼ਵਾਸ ਬਣਾਉਣ ਦਾ ਇਕ ਹੋਰ ਤਰੀਕਾ ਹੋਵੇਗਾ। ਸਾਈਬਰ ਸੁਰੱਖਿਆ ਅਤੇ ਡਿਜੀਟਲ ਅਰਥਵਿਵਸਥਾ ਦੇ ਖੇਤਰਾਂ ਸਮੇਤ ਗੈਰ-ਸਰਕਾਰੀ ਸੰਸਥਾਵਾਂ ਨੂੰ ਸ਼ਾਮਲ ਕਰਦੇ ਹੋਏ ਵਧੀ ਹੋਈ ਕੂਟਨੀਤੀ ਵੀ ਅੱਗੇ ਵਧਾਉਣ ਲਾਇਕ ਹੈ।

ਦੂਜਾ, ਦੋਵਾਂ ਦੇਸ਼ਾਂ ਨੂੰ ਵਪਾਰਕ ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਬੇਸ਼ੱਕ ਹੀ ਸ਼ੁਰੂਆਤ ’ਚ ਮੱਠੀ ਰਫਤਾਰ ਨਾ ਹੋਵੇ। ਨਿੱਝਰ ਦੀ ਹੱਤਿਆ ਦੇ ਕਾਰਨ ਸਾਲਾਂ ਤੋਂ ਚੱਲ ਰਹੀ ਗੱਲਬਾਤ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਦੋਵੇਂ ਦੇਸ਼ ਸਵੱਛ ਊਰਜਾ, ਖੇਤੀਬਾੜੀ, ਮਾਈਨਿੰਗ, ਤੇਲ ਅਤੇ ਗੈਸ ਜਾਂ ਟ੍ਰਾਂਸਪੋਰਟ ਖੇਤਰਾਂ ’ਚ ਦਾਅ ’ਤੇ ਲੱਗੇ ਆਪਾਰ ਆਰਥਿਕ ਲਾਭਾਂ ਨੂੰ ਸਮਝਦੇ ਹਨ। ਇਨ੍ਹਾਂ ਚਰਚਾਵਾਂ ਨੂੰ ਮੁੜ ਤੋਂ ਲੀਹ ’ਤੇ ਲਿਆਉਣਾ ਨਵੇਂ ਸਿਰਿਓਂ ਸਹਿਯੋਗ ਅਤੇ ਵਿਸ਼ਵਾਸ ਦਾ ਪ੍ਰਤੀਕ ਹੋਵੇਗਾ।

ਅਖੀਰ ’ਚ ਦੋਵਾਂ ਦੇਸ਼ਾਂ ਨੂੰ ਸੰਯੁਕਤ ਰਾਜ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਵਾਸ਼ਿੰਗਟਨ ਨੂੰ ਨਵੀਂ ਦਿੱਲੀ ਦੇ ਨਾਲ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤ ਸਰਕਾਰ ਨੇ ਇਕ ਕੈਨੇਡਾਈ ਅਤੇ ਅਮਰੀਕੀ ਸਿੱਖ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਭਾਰਤ ਨੇ ਇਕ ਬਿਨਾਂ ਸੀਲ ਕੀਤੇ ਗਏ ਅਮਰੀਕੀ ਮੁਕੱਦਮੇ ’ਚ ਸਾਹਮਣੇ ਆਏ ਸਬੂਤਾਂ ਦਾ ਸਾਹਮਣਾ ਕੀਤਾ, ਜਾਂਚ ਦੇ ਅਖੀਰ ’ਚ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਦੀ ਖੁਫੀਆ ਏਜੰਸੀ ਦੇ ਅੰਦਰ ਭੈੜੇ ਤੱਤਾਂ ਨੇ ਇਸ ’ਚ ਭੂਮਿਕਾ ਨਿਭਾਈ ਸੀ। ਜਦਕਿ ਭਾਰਤ ਨੂੰ ਕੈਨੇਡਾ ਤੋਂ ਵੱਧ ਅਮਰੀਕਾ ਦੀ ਲੋੜ ਹੈ ਪਰ ਕੈਨੇਡਾ ਦੇ ਮਾਮਲੇ ’ਚ ਵੀ ਉਸ ਦੇ ਕੋਲ ਅਜਿਹਾ ਹੀ ਦਾਅਵਾ ਕਰਨ ਦੇ ਇਲਾਵਾ ਕੋਈ ਬਦਲ ਨਹੀਂ ਹੋ ਸਕਦਾ ਕਿਉਂਕਿ ਨਿੱਝਰ ਦੀ ਹੱਤਿਆ ’ਚ 4 ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਸਬੂਤ ਸਾਹਮਣੇ ਆਉਣ ਲੱਗੇ ਹਨ।

ਅਮਰੀਕਾ ਦੋਵਾਂ ਦੇਸ਼ਾਂ ਨੂੰ ਇਕ ਅਸਹਿਜ ਸਮਝੌਤਾ ਕਰਨ ਅਤੇ ਰਿਸ਼ਤੇ ਨੂੰ ਹੋਰ ਅੱਗੇ ਵਧਣ ਦੇਣ ’ਚ ਮਦਦ ਕਰਨ ’ਚ ਭੂਮਿਕਾ ਨਿਭਾਅ ਸਕਦਾ ਹੈ। ਦੋਵਾਂ ਪ੍ਰਧਾਨ ਮੰਤਰੀਆਂ ਦਰਮਿਆਨ ਨਿੱਜੀ ਮਤਭੇਦ ਥੋੜ੍ਹੇ ਸਮੇਂ ’ਚ ਕੈਨੇਡਾ-ਭਾਰਤ ਸਬੰਧਾਂ ’ਚ ਕਿਸੇ ਵੀ ਮਹੱਤਵਪੂਰਨ ਸੁਧਾਰ ਨੂੰ ਰੋਕ ਸਕਦੇ ਹਨ ਪਰ ਬੇਸ਼ੱਕ ਹੀ ਦੋਵਾਂ ਦੇਸ਼ਾਂ ਦੇ ਦਰਮਿਆਨ ਭਰੋਸੇ ਦਾ ਵਿਆਪਕ ਮੁੜ-ਨਿਰਮਾਣ ਨਵੀਂ ਲੀਡਰਸ਼ਿਪ ਦੀ ਉਡੀਕ ਕਰ ਰਿਹਾ ਹੋਵੇ। ਉਹ ਸਬੰਧਾਂ ਨੂੰ ਹੋਰ ਵੱਧ ਰਚਨਾਤਮਕ ਰਾਹ ’ਤੇ ਲਿਆਉਣ ਲਈ ਹੁਣ ਮਾਮੂਲੀ ਕਦਮ ਚੁੱਕ ਸਕਦੇ ਹਨ। ਮੁਅੱਤਲੀ ਅਵਸਥਾ ਦੀ ਮੌਜੂਦਾ ਸਥਿਤੀ ਕਿਸੇ ਵੀ ਦੇਸ਼ ਲਈ ਕੰਮ ਨਹੀਂ ਕਰਦੀ ਹੈ। 

ਵਿਸੇਂਟ ਰਿਗਬੀ ਅਤੇ ਆਫਤਾਬ ਅਹਿਮਦ


Tanu

Content Editor

Related News