ਕੋਰੋਨਾ ’ਚ ਜਿਊਣਾ ਅਤੇ ਮਰਨਾ, ਦੋਵੇਂ ਮੁਹਾਲ

06/15/2020 3:56:02 AM

ਡਾ. ਵੇਦਪ੍ਰਤਾਪ ਵੈਦਿਕ

ਕੋਰੋਨਾ ਦਾ ਸੰਕਟ ਵੀ ਕੀ ਅਜੀਬ ਜਿਹਾ ਸੰਕਟ ਹੈ। ਇਸਨੇ ਲੋਕਾਂ ਦਾ ਜਿਊਣਾ ਅਤੇ ਮਰਨਾ, ਦੋੋਵੇਂ ਮੁਹਾਲ ਕਰ ਦਿੱਤੇ ਹਨ। ਦੁਨੀਆ ਦੇ ਦੂਸਰੇ ਮੁਲਕਾਂ ਦੇ ਮੁਕਾਬਲੇ ਭਾਰਤ ’ਚ ਕੋਰੋਨਾ ਬਹੁਤ ਭਿਆਨਕ ਨਹੀਂ ਹੋਇਆ ਹੈ ਪਰ ਇਨ੍ਹੀਂ ਦਿਨੀਂ ’ਚ ਜਿਸ ਰਫਤਾਰ ਨਾਲ ਉਹ ਵੱਧਦਾ ਚਲਿਆ ਜਾ ਰਿਹਾ ਹੈ, ਉਹ ਕਿਸੇ ਵੀ ਸਰਕਾਰ ਦੇ ਹੋਸ਼ ਉਡਾਉਣ ਲਈ ਕਾਫੀ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜਿਉਂ ਹੀ ਮਈ-ਜੂਨ ਦੀ ਗਰਮੀ ਸ਼ੁਰੂ ਹੋਵੇਗੀ, ਕੋਰੋਨਾ ਭਾਰਤ ’ਚੋਂ ਭਜਦਾ ਨਜ਼ਰ ਆਵੇਗਾ ਪਰ ਜਿਉਂ-ਜਿਉਂ ਗਰਮੀ ਵਧ ਰਹੀ ਹੈ ਕੋਰੋਨਾ ਵੀ ਉਸ ਨਾਲ ਅੱਗੇ ਦੌੜਦਾ ਚੱਲਿਆ ਜਾ ਰਿਹਾ ਹੈ। ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ’ਚ ਮਰੀਜ਼ਾਂ ਲਈ ਬਿਸਤਰਾਂ ਦੀ ਘਾਟ ਪੈਦਾ ਹੋ ਗਈ ਹੈ ਅਤੇ ਜੋ ਲੋਕ ਜ਼ਿੰਦਾ ਨਹੀਂ ਰਹੇ ਸਕੇ, ਉਨ੍ਹਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਵੀ ਥਾਂ ਦੀ ਘਾਟ ਪੈਦਾ ਹੋ ਗਈ ਹੈ। ਕੋਰੋਨਾ ਦੀ ਹਾਲਤ ’ਚ ਜੋ ਲੋਕ ਘਰਾਂ ਜਾਂ ਹਸਪਤਾਲਾਂ ’ਚ ਕੈਦ ਕੀਤੇ ਜਾਂਦੇ ਹਨ, ਉਹ ਡਰਦੇ ਹਨ ਕਿ ਕਿਸੇ ਨੂੰ ਪਤਾ ਨਾ ਲਗ ਜਾਵੇ ਕਿ ਉਹ ਕੋਰੋਨਾ ਦੇ ਮਰੀਜ਼ ਹਨ। ਜੋ ਜੀਅ ਨਹੀਂ ਸਕਦੇ ਉਨ੍ਹਾਂ ਦੇ ਘਰਵਾਲੇ ਵਾਲੇ ਵੀ ਉਨ੍ਹਾਂ ਦੇ ਅੰਤਿਮ ਕ੍ਰਿਆ-ਕਰਮ ਦੇ ਲਈ ਸ਼ਮਸ਼ਾਨਘਾਟ ਜਾਂ ਕਬਰਿਸਤਾਨ ਜਾਣ ਤੋਂ ਵੀ ਕੰਨੀ ਕਤਰਾਉਂਦੇ ਹਨ। ਇਹ ਹਾਲਤ ਦੇਖ ਕੇ ਮੈਨੂੰ ਮਿਰਜ਼ਾ ਗਾਲਿਬ ਦਾ ਇਹ ਸ਼ੇਅਰ ਯਾਦ ਆਉਂਦਾ ਹੈ :

ਹੋਏ ਮਰਕੇ ਹਮ ਜੋ ਰੁਸਵਾ, ਹੋਏ ਕਿਉਂ ਨਾ ਗਰਕੇ-ਦਰਿਆ।

ਨਾ ਕਭੀ ਜਨਾਜ਼ਾ ਉੱਠਤਾ, ਨਾ ਕਹੀਂ ਮਜ਼ਾਰ ਹੋਤਾ।।

ਅਜਿਹੀ ਬੁਰੀ ਹਾਲਤ ’ਚ ਵੀ ਸਾਡੇ ਨੇਤਾ ਲੋਕ ਇਕ ਦੂਸਰੇ ਦੇ ਨਾਲ ਸਹਿਯੋਗ ਕਰਨ ਦੀ ਬਜਾਏ ਇਕ ਦੂਸਰੇ ਦੀਆਂ ਲੱਤਾਂ ਖਿੱਚਣ ’ਚ ਭਿੜੇ ਹੋਏ ਹਨ। ਅਜਿਹਾ ਲਗਦਾ ਹੈ ਕਿ ਉਨ੍ਹਾਂ ਦੇ ਦਿਲ ’ਚ ਦਿਆ ਘੱਟ, ਸੱਤਾ ਦੀ ਭੁੱਖ ਵੱਧ ਹੈ। ਇਹੀ ਹਾਲ ਸਾਡੇ ਹਸਪਤਾਲਾਂ ਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਵਧੇਰੇ ਡਾਕਟਰ ਅਤੇ ਨਰਸਾਂ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਪਰ ਕੁਝ ਕੁ ਅਪਵਾਦਾਂ ਨੂੰ ਛੱਡ ਕੇ ਸਾਰੇ ਹਸਪਤਾਲ ਇਸ ਸੰਕਟ ’ਚ ਵੀ ਪੈਸਾ ਬਣਾਉਣ ’ਚ ਲੱਗੇ ਹੋਏ ਹਨ। ਸਿਰਫ ਜਾਂਚ ਦੇ ਲਈ ਇਕ ਗਰੀਬ ਆਦਮੀ ਨੂੰ ਆਪਣੀ ਮਹੀਨੇ ਭਰ ਦੀ ਤਨਖਾਹ ਦੇ ਦੇਣੀ ਪੈਂਦੀ ਹੈ ਅਤੇ ਜੇਕਰ ਉਸਨੂੰ ਦਾਖਲ ਹੋਣਾ ਪਵੇ ਤਾਂ ਇਲਾਜ ਖਰਚ ਦੀ ਰਕਮ ਸੁਣ ਕੇ ਉਸਦਾ ਦਮ ਨਿਕਲ ਜਾਵੇਗਾ। ਮੈਂ ਤਾਂ ਕਹਿੰਦਾ ਹਾਂ ਕਿ ਹਰੇਕ ਕੋਰੋਨਾ ਮਰੀਜ਼ ਦਾ ਇਲਾਜ ਮੁਫਤ ਹੋਣਾ ਚਾਹੀਦਾ ਹੈ। ਦੁਨੀਆ ’ਚ ਸਭ ਤੋਂ ਜ਼ਿਆਦਾ ਅਤੇ ਜਲਦੀ ਠੀਕ ਹੋਣ ਵਾਲੇ ਮਰੀਜ਼ ਭਾਰਤ ’ਚ ਹੀ ਹੈ। ਗੰਭੀਰ ਮਰੀਜ਼ਾਂ ਦੀ ਗਿਣਤੀ ਤਾਂ ਘੱਟ ਹੀ ਹੈ। ਉਨ੍ਹਾਂ ’ਤੇ ਖਰਚ ਕਿੰਨਾ ਹੋਵੇਗਾ? 20 ਲੱਖ ਕਰੋੜ ਨਹੀਂ, ਮੁਸ਼ਕਲ ਨਾਲ ਇਕ ਅੱਧਾ ਲੱਖ ਕਰੋੜ ਰੁਪਏ ! ਸਰਕਾਰ ਇਹ ਹਿੰਮਤ ਕਿਉਂ ਨਹੀਂ ਕਰਦੀ? ਇੰਨਾ ਤਾਂ ਕਰ ਹੀ ਸਕਦੀ ਹੈ ਕਿ ਇਲਾਜ ਦੇ ਨਾਮ ’ਤੇ ਚੱਲ ਰਹੀ ਲੁੱਟ-ਮਾਰ ਉਹ ਤੁਰੰਤ ਬੰਦ ਕਰਵਾ ਦੇਵੇ। ਜਾਂਚ ਦਵਾਈ, ਕਮਰਾ ਅਤੇ ਪੂਰੇ ਇਲਾਜ ਦੀ ਰਕਮ ’ਤੇ ਕੰਟ੍ਰੋਲ ਲਗਵਾ ਦੇਵੇ। ਰਾਸ਼ੀ ਤੈਅ ਕਰ ਦੇਵੇ । ਗੈਰ-ਸਰਕਾਰੀ ਹਸਪਤਾਲਾਂ ਦਾ ਦਮ ਨਹੀਂ ਘੋਟਣਾ ਹੈ ਪਰ ਉਹ ਵੀ ਮਰੀਜ਼ਾਂ ਦਾ ਦਮ ਨਾ ਘੁੱਟਣ, ਇਹ ਦੇਖਣਾ ਜ਼ਰੂਰੀ ਹੈ।


Bharat Thapa

Content Editor

Related News