ਹਿੰਦੂਆਂ ਦੇ ਕਤਲੇਆਮ ਨੂੰ ਦੇਖਦੇ ਰਹੇ ਭਾਜਪਾ-ਮੋਦੀ

03/03/2020 1:41:24 AM

ਵਿਸ਼ਣੂ ਗੁਪਤ

ਦਿੱਲੀ ਦੇਸ਼ ਦੀ ਰਾਜਧਾਨੀ ਹੈ, ਜਿਥੇ ਪ੍ਰਧਾਨ ਮੰਤਰੀ ਬੈਠਦੇ ਹਨ, ਗ੍ਰਹਿ ਮੰਤਰੀ ਬੈਠਦੇ ਹਨ, ਨਰਿੰਦਰ ਮੋਦੀ ਸਰਕਾਰ ਹਿੰਦੂਆਂ ਦੀ ਸਰਕਾਰ ਕਹੀ ਜਾਂਦੀ ਹੈ, ਕਦੀ ਨਰਿੰਦਰ ਮੋਦੀ ਵੀ ਹਿੰਦੂਆਂ ਦੀ ਹੋਂਦ ਦੇ ਬਲ ’ਤੇ ਸਿਆਸਤ ਦੇ ਸਿਰਮੌਰ ਬਣੇ ਸਨ, ਪ੍ਰਧਾਨ ਮੰਤਰੀ ਵੀ ਨਰਿੰਦਰ ਮੋਦੀ ਹਿੰਦੂਆਂ ਦੀ ਏਕਤਾ ਦੇ ਕਾਰਣ ਬਣੇ ਸਨ। ਦਿੱਲੀ ਦੇ ਹਿੰਦੂਆਂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਨੂੰ ਸਮਰਥਨ ਦਿੱਤਾ ਸੀ, ਇੰਨਾ ਹੀ ਨਹੀਂ ਸਗੋਂ ਦਿੱਲੀ ਦੀਆਂ ਸੱਤੇ ਲੋਕ ਸਭਾ ਸੀਟਾਂ ਭਾਜਪਾ ਦੀ ਝੋਲੀ ’ਚ ਪਾਈਆਂ ਸਨ। ਦਿੱਲੀ ਦੇ ਹਿੰਦੂਆਂ ਨੂੰ ਇਹ ਕਦੀ ਖਦਸ਼ਾ ਨਹੀਂ ਸੀ ਕਿ ਔਖੇ ਸਮੇਂ ’ਚ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਉਂਣਗੇ, ਜਦੋਂ ਉਨ੍ਹਾਂ ਦਾ ਗਿਣ-ਮਿੱਥ ਕੇ ਕਤਲੇਆਮ ਕੀਤਾ ਜਾਵੇਗਾ, ਉਦੋਂ ਨਰਿੰਦਰ ਮੋਦੀ ਦੀ ਸਰਕਾਰ ਤਮਾਸ਼ਬੀਨ ਬਣੀ ਰਹੇਗੀ, ਕਤਲੇਆਮ ਕਰਨ ਵਾਲੇ ਦੰਗਾਕਾਰੀਆਂ ਨੂੰ ਪੂਰੀ ਖੁੱਲ੍ਹ ਦੇ ਦੇਵੇਗੀ, ਨਰਿੰਦਰ ਮੋਦੀ ਸਰਕਾਰ ਦੀ ਪੁਲਸ ਤਮਾਸ਼ਬੀਨ ਬਣੇਗੀ। ਨਰਿੰਦਰ ਮੋਦੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਅਸਫਲ ਰਹਿਣਗੀਆਂ, ਉਨ੍ਹਾਂ ਨੂੰ ਗਿਣੇ-ਮਿੱਥੇ ਕਤਲੇਆਮ ਦੀ ਪਹਿਲਾਂ ਸੂਚਨਾ ਹੀ ਨਹੀਂ ਹੋਵੇਗੀ? ਹੁਣ ਦਿੱਲੀ ਦੇ ਹਿੰਦੂ ਦੋ ਤਰ੍ਹਾਂ ਦੀ ਸੋਚ ਦਾ ਜਵਾਬ ਲੱਭਣ ਦੀ ਕੋਸ਼ਿਸ਼ ’ਚ ਲੱਗੇ ਹਨ। ਪਹਿਲੀ ਸੋਚ ਉਨ੍ਹਾਂ ਦੀ ਇਹ ਹੈ ਕਿ ਜੇਕਰ ਕਤਲੇਆਮ ਪਹਿਲਾਂ ਗਿਣਿਆ-ਮਿੱਥਿਆ ਸੀ ਤਾਂ ਫਿਰ ਦਿੱਲੀ ਪੁਲਸ ਅਤੇ ਹੋਰ ਖੁਫੀਆ ਏਜੰਸੀਆਂ ਨੂੰ ਪਹਿਲਾਂ ਸੂਚਨਾ ਕਿਉਂ ਨਹੀਂ ਮਿਲ ਸਕੀ ਸੀ? ਦੂਸਰੀ ਸੋਚ ਇਹ ਹੈ ਕਿ ਜੇਕਰ ਦਿੱਲੀ ਪੁਲਸ ਅਤੇ ਹੋਰ ਖੁਫੀਆ ਏਜੰਸੀਆਂ       ਨੂੰ ਉਨ੍ਹਾਂ ਦੇ ਕਤਲੇਆਮ ਦੀ ਪਹਿਲਾਂ ਸੂਚਨਾ ਸੀ ਤਾਂ ਫਿਰ ਉਨ੍ਹਾਂ ਦੇ ਕਤਲੇਆਮ ਨੂੰ ਰੋਕਣ ਦੀ ਜ਼ਿੰਮੇਵਾਰੀ ਨਰਿੰਦਰ ਮੋਦੀ ਸਰਕਾਰ ਨੇ ਕਿਉਂ ਨਹੀਂ ਚੁੱਕੀ? ਕੱਟੜ ਹਿੰਦੂ ਵੀ ਡਰੇ ਹੋਏ ਹਨ, ਜੋ ਕੱਟੜ ਹਿੰਦੂ ਭਾਜਪਾ ਦੇ ਸਮਰਥਕ ਨਹੀਂ ਸਨ ਅਤੇ ਕਾਂਗਰਸ, ਕਮਿਊਨਿਸਟ ਅਤੇ ਅਰਵਿੰਦ ਕੇਜਰੀਵਾਲ ਦੇ ਸਮਰਥਕ ਸਨ, ਉਨ੍ਹਾਂ ਦੀ ਭਾਸ਼ਾ ਬਦਲ ਗਈ ਹੈ, ਉਹ ਵੀ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਹਨ। ਉਨ੍ਹਾਂ ਦੀ ਵੀ ਸੋਚ ਇਹੀ ਹੈ ਕਿ ਅਖੌਤੀ ਧਰਮ ਨਿਰਪੱਖਤਾ ਕੀ ਹਿੰਦੂਤਵ ਨੂੰ ਖਤਮ ਕਰਨ ਲਈ ਹੈ, ਹਿੰਦੂਆਂ ਦੇ ਕਤਲੇਆਮ ਕਰਵਾਉਣ ਲਈ ਹੈ?

ਆਜ਼ਾਦ ਸਮੀਖਿਆ ਇਹੀ ਹੈ ਕਿ ਇਹ ਦੰਗਾ ਨਹੀਂ ਸੀ ਸਗੋਂ ਹਿੰਦੂਆਂ ਦਾ ਕਤਲੇਆਮ ਸੀ। ਬੰਦੂਕਾਂ ਕਿਨ੍ਹਾਂ ਲੋਕਾਂ ਨੇ ਚਲਾਈਆਂ, ਛੋਟੇ ਹਥਿਆਰ ਕਿਹੜੇ ਲੋਕਾਂ ਨੇ ਚਲਾਏ, ਦੇਸੀ ਰਾਕੇਟ ਲਾਂਚਰ ਕਿਹੜੇ ਲੋਕਾਂ ਨੇ ਚਲਾਏ, ਆਈ. ਬੀ. ਦੇ ਨੌਜਵਾਨ ਦੇ ਸਰੀਰ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਛਲਣੀ ਕਰਨ ਵਾਲੇ ਕਿਹੜੇ ਲੋਕ ਸਨ, ਦਿੱਲੀ ਪੁਲਸ ਦੇ ਹੌਲਦਾਰ ਰਤਨ ਲਾਲ ਦੀ ਮੌਤ ਕਿਹੜੇ ਲੋਕਾਂ ਦੀ ਗੋਲੀ ਨਾਲ ਹੋਈ, ਆਈ. ਪੀ. ਐੱਸ. ਅਧਿਕਾਰੀ ਕਿਹੜੇ ਲੋਕਾਂ ਦੀ ਪੱਥਰਬਾਜ਼ੀ ’ਚ ਜ਼ਖਮੀ ਹੋਏ ਹਨ? ਹੁਣ ਇਹ ਤਾਂ ਲਾਈਵ ਵੀ ਦੇਖਿਆ ਗਿਆ ਹੈ। ਕਿਨ੍ਹਾਂ ਦੇ ਘਰਾਂ ’ਚ ਅਤੇ ਕਿਨ੍ਹਾਂ ਦੀਆਂ ਛੱਤਾਂ ’ਤੇ ਦੇਸੀ ਰਾਕੇਟ ਲਾਂਚਰ ਮਿਲੇ ਹਨ, ਕਿਨ੍ਹਾਂ ਦੇ ਘਰਾਂ ਅਤੇ ਛੱਤਾਂ ’ਤੇ ਗੁਲੇਲਾਂ ਮਿਲੀਆਂ ਹਨ, ਕਿਨ੍ਹਾਂ ਦੇ ਘਰਾਂ ਦੀਆਂ ਛੱਤਾਂ ’ਤੇ ਪੱਥਰ ਮਿਲੇ ਹਨ, ਕਿੰਨੇ ਘਰਾਂ ਅਤੇ ਛੱਤਾਂ ’ਤੇ ਪੈਟਰੋਲ ਬੰਬ ਮਿਲੇ ਹਨ, ਕਿਨ੍ਹਾਂ ਦੇ ਘਰਾਂ ਅਤੇ ਕਿਨ੍ਹਾਂ ਦੀਆਂ ਛੱਤਾਂ ’ਤੇ ਤੇਜ਼ਾਬ ਮਿਲਿਆ ਹੈ? ਟਿਊਸ਼ਨ ਗਈਆਂ 5 ਹਿੰਦੂ ਲੜਕੀਆਂ ਨੂੰ ਕਿਹੜੇ ਲੋਕਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਵੀ ਸਪੱਸ਼ਟ ਹੋ ਗਿਆ ਹੈ। ਦੰਗਿਆਂ ਵਾਲੇ ਇਲਾਕੇ ’ਚ ਇਕ ਵਰਗ ਦੇ ਬੱਚੇ ਦੰਗਿਆਂ ਵਾਲੇ ਦਿਨ ਸਕੂਲ ਕਿਉਂ ਨਹੀਂ ਗਏ ਸਨ, ਇਹ ਸਭ ਵੀ ਸਪੱਸ਼ਟ ਹੋ ਗਿਆ ਹੈ। ਸੜਕਾਂ ’ਤੇ ਇੰਨੇ ਪੱਥਰ ਪਏ ਹਨ, ਜਿਨ੍ਹਾਂ ਨੂੰ ਚੁੱਕਣ ’ਚ ਦਿੱਲੀ ਨਗਰ ਨਿਗਮ ਨੂੰ ਬੜੀਆਂ ਅੌੌਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਨਗਰ ਨਿਗਮ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਸਿਰਫ ਕੁਝ ਹੀ ਸੜਕਾਂ ਤੋਂ 50 ਟਨ ਤੋਂ ਵੱਧ ਪੱਥਰ ਅਤੇ ਹੋਰ ਮਲਬਾ ਚੁੱਕਿਆ ਜਾ ਚੁੱਕਾ ਹੈ। ਕੁਝ ਸੜਕਾਂ ’ਤੇ ਕੋਈ ਇਕ ਨਹੀਂ ਸਗੋਂ 50 ਟਨ ਪੱਥਰ ਅਤੇ ਹੋਰ ਮਲਬਾ ਮਿਲਣਾ ਕੀ ਸੰਕੇਤ ਦਿੰਦਾ ਹੈ, ਸੰਕੇਤ ਤਾਂ ਇਹੀ ਦਿੰਦਾ ਹੈ, ਇਹ ਦੰਗਾ, ਇਹ ਕਤਲੇਆਮ ਕਿੰਨਾ ਭਿਆਨਕ ਸੀ, ਕਿੰਨਾ ਪਹਿਲਾਂ ਮਿੱਥਿਆ ਸੀ, ਅਜਿਹੇ ਕਤਲੇਆਮ ਕਰਨ ਵਾਲੇ ਸਮੂਹ ਦੇ ਲੋਕ ਕੀ ਸ਼ਾਂਤੀ ਦੇ ਕਦੇ ਪੱਖ ’ਚ ਹੋ ਸਕਦੇ ਹਨ? ਦੰਗਿਆਂ ਦੇ ਦਿਨ ਦੀਆਂ ਹਾਲਤਾਂ ਸਿਰਫ ਕਾਰਣ ਨਹੀਂ ਰਹੀਆਂ ਹਨ? ਦੰਗਿਆਂ ਦੇ ਦਿਨ ਦੀਆਂ ਹਾਲਤਾਂ ਨੂੰ ਕਾਰਣ ਮੰਨਣ ਵਾਲੇ ਲੋਕਾਂ ਨੂੰ ਸਿਰਫ ਇਕ ਨਹੀਂ ਸਗੋਂ ਕਈ ਹਾਲਤਾਂ ਅਤੇ ਕਈ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ? ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਹਥਿਆਰ ਰਾਤੋ-ਰਾਤ ਜਾਂ ਫਿਰ ਮਿੰਟਾਂ-ਮਿੰਟਾਂ ’ਚ ਤਿਆਰ ਨਹੀਂ ਹੁੰਦੇ, ਕਈ ਟਨ ਪੱਥਰ ਕੋਈ ਮਿੰਟਾਂ-ਮਿੰਟਾਂ ’ਚ ਜਮ੍ਹਾ ਨਹੀਂ ਹੋ ਸਕਦੇ। ਗੁਲੇਲਾਂ ਕੋਈ ਮਿੰਟਾਂ -ਮਿੰਟਾਂ ’ਚ ਤਿਆਰ ਨਹੀਂ ਹੁੰਦੀਆਂ, ਦੇਸੀ ਰਾਕੇਟ ਲਾਂਚਰ ਕੋਈ ਮਿੰਟਾਂ ’ਚ ਤਿਆਰ ਨਹੀਂ ਹੁੰਦੇ, ਕੰਧਾਂ ’ਚ ਰਾਕੇਟ ਲਾਂਚਰਾਂ ਨੂੰ ਫਿਕਸ ਕਰਨ ਦੇ ਕੰਮ ਮਿੰਟਾਂ ’ਚ ਨਹੀਂ ਹੁੰਦੇ, ਪੈਟਰੋਲ ਬੰਬ ਮਿੰਟਾਂ ’ਚ ਤਿਆਰ ਨਹੀਂ ਹੁੰਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਸ਼ਾਂਤੀਪਸੰਦ ਵਿਅਕਤੀ ਇਸ ਤਰ੍ਹਾਂ ਦਾ ਖਤਰਨਾਕ ਮਾਰੂ ਹਥਿਆਰ ਦਾ ਨਿਰਮਾਣ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤਰ੍ਹਾਂ ਦੇ ਮਾਰੂ ਹਥਿਆਰਾਂ ਨੂੰ ਇਕੱਠਿਆਂ ਕਰ ਸਕਦਾ ਹੈ। ਕੋਈ ਅੱਤਵਾਦੀ ਸੰਗਠਨ, ਕੋਈ ਅਪਰਾਧੀ ਸਮੂਹ ਅਤੇ ਕੋਈ ਹਿੰਸਕ ਸਮੂਹ ਹੀ ਦੇਸੀ ਰਾਕੇਟ ਲਾਂਚਰ, ਦੇਸੀ ਗੁਲੇਲਾਂ, ਪੈਟਰੋਲ ਬੰਬ ਬਣਾ ਸਕਦੇ ਹਨ, ਅਜਿਹੇ ਸਮੂਹ ਹੀ ਤੇਜ਼ਾਬ ਇਕੱਠਾ ਕਰ ਸਕਦੇ ਹਨ, ਅਜਿਹੇ ਸਮੂਹ ਹੀ ਤੇਜ਼ਾਬੀ ਹਮਲੇ ਕਰ ਸਕਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਖਤਰਨਾਕ ਅਤੇ ਮਾਰੂ ਹਥਿਆਰ, ਜਿਨ੍ਹਾਂ ਨਾਲ ਹਿੰਦੂਆਂ ਦਾ ਕਤਲੇਆਮ ਹੋਇਆ ਹੈ, ਕੋਈ ਸਾਰੇ ਘਰਾਂ ’ਚ ਤਾਂ ਨਹੀਂ ਬਣੇ ਹੋਣਗੇ, ਕਿਤੇ ਇਕ-ਦੋ ਥਾਵਾਂ ’ਤੇ ਹੀ ਬਣੇ ਹੋਣਗੇ? ਫਿਰ ਅਜਿਹੇ ਖਤਰਨਾਕ ਅਤੇ ਮਾਰੂ ਹਥਿਆਰ ਕਿੱਥੇ ਬਣੇ ਹੋਣਗੇ, ਬਣਾਉਣ ਵਾਲੇ ਕਿਹੜੇ ਲੋਕ ਹੋਣਗੇ ਅਤੇ ਫਿਰ ਅਜਿਹੇ ਖਤਰਨਾਕ ਅਤੇ ਮਾਰੂ ਹਥਿਆਰਾਂ ਨੂੰ ਘਰ-ਘਰ ਕਿਵੇਂ ਪਹੁੰਚਾਇਆ ਗਿਆ ਹੋਵੇਗਾ, ਘਰ-ਘਰ ਪਹੁੰਚਾਉਣ ਵਾਲੇ ਕਿਹੜੇ ਲੋਕ ਹੋਣਗੇ?

ਹੁਣ ਜਿਹੜੇ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਘਰਾਂ ’ਚੋਂ ਇਹ ਸਾਰੇ ਹਥਿਆਰ ਮਿਲੇ ਹਨ ਅਤੇ ਜਿਨ੍ਹਾਂ ’ਤੇ ਹਿੰਦੂਆਂ ਦੇ ਕਤਲੇਆਮ ਦੇ ਦੋਸ਼ ਲੱਗੇ ਹਨ, ਉਹ ਤਰਕ ਕਿਵੇਂ ਦੇ ਰਹੇ ਹਨ, ਇਹ ਵੀ ਦੇਖ ਲਓ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ’ਚ ਤਬਾਹੀ ਦੇ ਜੋ ਖਤਰਨਾਕ ਅਤੇ ਮਾਰੂ ਹਥਿਆਰ ਮਿਲੇ ਹਨ, ਉਹ ਕਿੱਥੋਂ ਆਏ, ਇਹ ਉਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਤੋਂ ਕਿਹੜੇ ਲੋਕ ਪੱਥਰਬਾਜ਼ੀ ਕਰ ਰਹੇ ਸਨ, ਕਿਹੜੇ ਲੋਕ ਰਾਕੇਟ ਸੁੱਟ ਰਹੇ ਸਨ, ਕਿਹੜੇ ਲੋਕ ਤੇਜ਼ਾਬ ਸੁੱਟ ਰਹੇ ਸਨ, ਇਹ ਵੀ ਨਹੀਂ ਪਤਾ ਹੈ। ਇਹ ਕਹਿ ਰਹੇ ਹਨ ਕਿ ਬਾਹਰੀ ਲੋਕ ਸਨ ਪਰ ਬਾਹਰੀ ਲੋਕ ਕਿਵੇਂ ਉਨ੍ਹਾਂ ਦੇ ਘਰਾਂ ’ਚ ਇਕੱਠੇ ਕੀਤੇ ਗਏ ਸਨ, ਉਹ ਇਹ ਦੱਸਣ ਲਈ ਤਿਆਰ ਹੀ ਨਹੀਂ ਹਨ। ਹੁਣ ਜੋ ਮੀਡੀਆ ’ਚ ਲਾਈਵ ਤਸਵੀਰਾਂ ਆਈਆਂ ਹਨ ਅਤੇ ਜੋ ਵੀਡੀਓ ਵਾਇਰਲ ਹੋਏ ਹਨ, ਉਨ੍ਹਾਂ ਤੋਂ ਸਪੱਸ਼ਟ ਹੈ ਕਿ ਕੋਈ ਇਕ ਦਿਨ-ਦੋ ਦਿਨ ਦੀ ਇਹ ਕਾਰਸਤਾਨੀ ਨਹੀਂ ਸੀ ਸਗੋਂ ਮਹੀਨਿਆਂ ਤੋਂ ਇਸ ਦੀ ਤਿਆਰੀ ਕੀਤੀ ਸੀ। ਸਿਰਫ ਆਮ ਆਦਮੀ ਪਾਰਟੀ ਦਾ ਮੁਸਲਿਮ ਆਗੂ ਕੌਂਸਲਰ ਹੀ ਨਹੀਂ ਸਗੋਂ ਕਾਂਗਰਸ ਦੇ ਸਾਬਕਾ ਕੌਂਸਲਰ ਦੀ ਦੰਗਾਈ ਭੂਮਿਕਾ ਦੇ ਸਾਰੇ ਪ੍ਰਮਾਣ ਹਨ। ਅਜੇ ਦਿੱਲੀ ਪੁਲਸ ਦੰਗਿਆਂ ’ਚ ਮਾਰੇ ਗਏ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰ ਰਹੀ ਪਰ ਜਦੋਂ ਖੁਲਾਸਾ ਦਿੱਲੀ ਪੁਲਸ ਕਰੇਗੀ, ਉਦੋਂ ਲੋਕ ਨਾ ਸਿਰਫ ਹੈਰਾਨ ਹੋਣਗੇ ਸਗੋਂ ਉਨ੍ਹਾਂ ਦੇ ਅੰਦਰ ਡਰ ਵੀ ਕਾਇਮ ਹੋ ਜਾਵੇਗਾ। ਇਹ ਸਾਰਿਆਂ ਨੂੰ ਪਤਾ ਹੈ ਕਿ 95 ਫੀਸਦੀ ਹਿੰਦੂ ਹੀ ਕਤਲੇਆਮ ਦੇ ਸ਼ਿਕਾਰ ਹਨ। ਮੁਸਲਿਮ ਭਾਈਚਾਰੇ ’ਚੋਂ ਸਿਰਫ 2-4 ਲੋਕ ਹੀ ਮੌਤ ਦੇ ਸ਼ਿਕਾਰ ਹੋਏ ਹੋਣਗੇ। ਜਿਸ ਤਰ੍ਹਾਂ ਦੀ ਖੇਡ ਪਹਿਲਾਂ ਹੁੰਦੀ ਸੀ, ਉਸੇ ਤਰ੍ਹਾਂ ਦੀ ਖੇਡ ਅਜੇ ਵੀ ਹੋ ਰਹੀ ਹੈ। ਹਿੰਦੂਆਂ ਦੇ ਕਤਲੇਆਮ ਦੇ ਗੁਨਾਹਗਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਪਿਲ ਮਿਸ਼ਰਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਦਾ ਬਿਆਨ ਕਪਿਲ ਮਿਸ਼ਰਾ ਨੇ ਦਿੱਤਾ ਸੀ, ਉਸ ਤੋਂ ਵੀ ਖਤਰਨਾਕ ਬਿਆਨ ਤਾਂ ਰੋਜ਼ ਮੁਸਲਿਮ ਆਗੂ ਦੇ ਰਹੇ ਸਨ। ਉਸ ਤਰ੍ਹਾਂ ਦੇ ਬਿਆਨ ਤਾਂ ਸ਼ਾਹੀਨ ਬਾਗ ’ਚ ਬੈਠੇ ਮੁਸਲਮਾਨਾਂ ਦੇ ਆਗੂ ਦੇ ਰਹੇ ਸਨ। ਕਪਿਲ ਮਿਸ਼ਰਾ ਨੇ ਸਿਰਫ ਚਿਤਾਵਨੀ ਦਿੱਤੀ ਸੀ। ਕਪਿਲ ਮਿਸ਼ਰਾ ਦੇ ਪ੍ਰਦਰਸ਼ਨ ਸਮੂਹ ’ਤੇ ਪੱਥਰਬਾਜ਼ੀ ਅਤੇ ਦੰਗੇ ਤਾਂ ਮੁਸਲਿਮ ਫਿਰਕੇ ਦੇ ਲੋਕਾਂ ਨੇ ਸ਼ੁਰੂ ਕੀਤੇ ਸਨ।

ਦਿੱਲੀ ਦੇ ਹਿੰਦੂ ਬੇਹੱਦ ਡਰੇ ਹੋਏ ਹਨ। ਮੁਸਲਿਮ ਬਹੁਗਿਣਤੀ ਇਲਾਕਿਆਂ ’ਚੋਂ ਆਪਣੀ ਜਾਇਦਾਦ ਵੇਚ ਕੇ ਭੱਜਣ ਲੱਗਣਗੇ। ਕਤਲੇਆਮ ਦਾ ਸ਼ਿਕਾਰ ਕੌਣ ਹੋਣਾ ਚਾਹੇਗਾ? ਬਹੁਗਿਣਤੀ ਵਾਲੇ ਲੋਕਾਂ ’ਚ ਰਹਿਣ ਦਾ ਹੁਣ ਅਰਥ ਕਦੇ ਵੀ ਕਤਲੇਆਮ ਦਾ ਸ਼ਿਕਾਰ ਹੋਣਾ ਹੋ ਗਿਆ ਹੈ। ਮੁਸਲਿਮ ਅਪਰਾਧੀਆਂ ਨੇ ਜਿਸ ਤਰ੍ਹਾਂ ਕੈਰਾਨਾ ’ਚ ਹਿੰਦੂਆਂ ਨਾਲ ਸਲੂਕ ਕੀਤਾ ਸੀ ਅਤੇ ਕੈਰਾਨਾ ਤੋਂ ਹਿੰਦੂਆਂ ਨੂੰ ਖਾਲੀ ਕਰਾਉਣ ’ਚ ਸਫਲ ਵੀ ਹੋਏ, ਉਸੇ ਤਰ੍ਹਾਂ ਦੀ ਹਾਲਤ ਹੁਣ ਦਿੱਲੀ ’ਚ ਬਣੀ ਹੈ। ਹਿੰਦੂਆਂ ਦੇ ਸਾਹਮਣੇ ਹੁਣ ਬਦਲ ਕੀ ਹੈ? ਪਹਿਲਾਂ ਭਾਜਪਾ ਅਤੇ ਮੋਦੀ ’ਤੇ ਉਨ੍ਹਾਂ ਨੇ ਭਰੋਸਾ ਕੀਤਾ ਸੀ ਪਰ ਹੁਣ ਭਾਜਪਾ ਅਤੇ ਮੋਦੀ ਵੀ ਦਿੱਲੀ ’ਚ ਹਿੰਦੂਆਂ ਦੇ ਕਤਲੇਆਮ ’ਤੇ ਤਮਾਸ਼ਬੀਨ ਬਣੇ ਰਹੇ। ਵਿਰੋਧੀ ਪਾਰਟੀਆਂ ਪਹਿਲਾਂ ਤੋਂ ਹੀ ਹਿੰਦੂ ਵਿਰੋਧੀ ਅਤੇ ਮੁਸਲਿਮ ਪੱਖੀ ਹਨ। ਜੇਕਰ ਿਹੰਦੂਆਂ ’ਚ ਡਰ ਦਾ ਹੱਲ ਨਾ ਕੀਤਾ ਗਿਆ ਤਾਂ ਫਿਰ ਹਿੰਦੂ ਵੀ ਕੱਟੜਵਾਦ ਦੇ ਰਸਤੇ ’ਤੇ ਚੱਲ ਸਕਦੇ ਹਨ। ਭਾਜਪਾ ਅਤੇ ਮੋਦੀ ਲਈ ਵੀ ਸਵੈ-ਮੰਥਨ ਦਾ ਸਮਾਂ ਹੈ।


Bharat Thapa

Content Editor

Related News