ਗਾਂਧੀਆਂ ’ਤੇ ਵਾਰ ਪਰ ਕਾਂਗਰਸ ਅਤੀ ਜ਼ਰੂਰੀ

Sunday, Dec 12, 2021 - 03:53 AM (IST)

ਗਾਂਧੀਆਂ ’ਤੇ ਵਾਰ ਪਰ ਕਾਂਗਰਸ ਅਤੀ ਜ਼ਰੂਰੀ

ਸਈਦ ਨਕਵੀ 
ਇਕ ਕ੍ਰਮ ’ਚ ਇਕਨਾਮਿਸਟ, ਮਮਤਾ ਬੈਨਰਜੀ ਅਤੇ ਪ੍ਰਸ਼ਾਂਤ ਕਿਸ਼ੋਰ ਨੇ ਗਾਂਧੀਆਂ ਦੀ ਤਿਕੜੀ ਦੀ ਠੋਡੀ ’ਤੇ ਤਿਹਰਾ ਵਾਰ ਕੀਤਾ ਪਰ ਉਨ੍ਹਾਂ ਨੂੰ ਬਾਹਰ ਨਾ ਕੱਢ ਸਕੇ। ਅਸਲ ’ਚ ਰਾਹੁਲ ਗਾਂਧੀ ਧਿਆਨ ਦਿੱਤੇ ਬਗੈਰ ਲੰਦਨ ਪਹੁੰਚ ਗਏ ਜਿੱਥੇ ਉਨ੍ਹਾਂ ਨੇ ‘ਦਿ ਇਕਨਾਮਿਸਟ’ ਅਤੇ ‘ਦਿ ਫਾਇਨਾਂਸ਼ੀਅਲ ਟਾਈਮਸ’ ਵਰਗੇ ਅਖਬਾਰਾਂ ਦੇ ਸੰਪਾਦਕਾਂ ਨਾਲ ਮੁਲਾਕਾਤ ਕੀਤੀ। ਹੁਣ ਰੱਬ ਹੀ ਜਾਣੇ ਕਿ ਹੋਰ ਕਿਸ-ਕਿਸ ਨਾਲ ਮੁਲਾਕਾਤ ਕੀਤੀ।

ਹਾਲੀਆ ਹਮਲੇ ਗਾਂਧੀਆਂ (ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ) ’ਤੇ ਕੀਤੇ ਗਏ ਪਰ ਕਾਂਗਰਸ ’ਤੇ ਨਹੀਂ। ਦੋਵਾਂ ਨੂੰ ਅਲੱਗ ਕਰਨਾ ਜ਼ਰੂਰੀ, ਗਤੀਸ਼ੀਲ ਅਤੇ ਸਿਆਸੀ ਪ੍ਰਕਿਰਿਆ ਹੈ। ਸੰਘਵਾਦੀ ਜੋ ਕਿ ਗਾਂਧੀਆਂ ਅਤੇ ਕਾਂਗਰਸ ਨੂੰ ਜੌੜੇ ਲੋਕਾਂ ਦੀ ਮੰਡਲੀ ਮੰਨਦੇ ਹਨ।

ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਕਿਹਾ ਹੈ ਕਿ ਯੂ. ਪੀ. ਏ. ਦੇ ਬਰਾਬਰ ਇਕ ਫਰੰਟ ਖੁਦ ਹੀ ਹਾਰ ਜਾਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਲਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼ ਵੰਡੀ ਜਾਵੇਗੀ। ਰਾਊਤ ਤੋਂ ਹੋਰ ਕੁਝ ਆਸ ਵੀ ਨਹੀਂ ਕੀਤੀ ਜਾ ਸਕਦੀ। ਆਖਿਰਕਾਰ ਸ਼ਿਵ ਸੈਨਾ ਨੂੰ ਮਹਾਰਾਸ਼ਟਰ ’ਚ ਸਰਕਾਰ ਚਲਾਉਣ ਲਈ ਕਾਂਗਰਸ ਦਾ ਸਮਰਥਨ ਜ਼ਰੂਰੀ ਹੈ।

ਸੰਜੇ ਰਾਉਤ ਦੀ ਇਹ ਖੇਤਰੀ ਮਜਬੂਰੀ ਹੈ। ਇਹ ਉਨ੍ਹਾਂ ਦਾ ਦਿੱਲੀ ’ਚ ਸੱਤਾ ਹਾਸਲ ਕਰਨ ਦਾ ਰੋਡਮੈਪ ਨਹੀਂ। ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਜਿਹੀ ਕੋਈ ਮਜਬੂਰੀ ਨਹੀਂ। ਮਮਤਾ ਨੇ ਭਾਜਪਾ, ਸੀ. ਪੀ. ਐੱਮ. ਅਤੇ ਕਾਂਗਰਸ ਦੀ ਆਪਣੇ ਸੂਬੇ ’ਚ ਕਿਰਕਿਰੀ ਕੀਤੀ ਹੈ। ਪੱਛਮੀ ਬੰਗਾਲ ’ਚ ਮਮਤਾ ਦੇ ਵਿਰੋਧੀਆਂ ’ਚ 2 ਅਪੰਗ ਰਾਸ਼ਟਰੀ ਵਿਰੋਧੀ ਪਾਰਟੀਆਂ ਹਨ। ਇਨ੍ਹਾਂ ’ਚੋਂ ਦੋਵੇਂ ਕਾਂਗਰਸ ਅਤੇ ਸੀ. ਪੀ. ਐੱਮ. ਖੁਦ ਨੂੰ ਹਰਾਉਣ ਵਾਲਾ ਜਨੂੰਨ ਲਈ ਬੈਠੀਆਂ ਹਨ। ਉਨ੍ਹਾਂ ਨੂੰ ਆਪਣੇ ਆਪ ਨੂੰ ਮੁੜ ਜੀਵਤ ਕਰਨ ਦਾ ਦਰਦ ਸਤਾ ਰਿਹਾ ਹੈ। ਸੀ. ਪੀ. ਐੱਮ. ਪੱਛਮੀ ਬੰਗਾਲ ’ਚ ਅਤੇ ਰਾਸ਼ਟਰੀ ਤੌਰ ’ਤੇ ਕਾਂਗਰਸ ਦਰਦ ਝੱਲ ਰਹੀ ਹੈ। ਦੋਵੇਂ ਪਾਰਟੀਆਂ ਹੀ ਬੇਅਸਰ ਲੱਗ ਰਹੀਆਂ ਹਨ।

ਮਮਤਾ ਅਤੇ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੋਵੇਂ ਹੀ ਦਾਅਵੇ ਕਰ ਸਕਦੇ ਹਨ ਪਰ ਦੋਵਾਂ ਦੇ ਵੱਖ-ਵੱਖ ਪੈਮਾਨੇ ਹਨ। ਦੋਵਾਂ ਨੇ ਭਾਜਪਾ ਅਤੇ ਕਾਂਗਰਸ ਦੀ ਕਿਰਕਿਰੀ ਕੀਤੀ ਹੈ। ਪੱਛਮੀ ਬੰਗਾਲ ’ਚ ਮਮਤਾ ਇੰਨੀ ਜ਼ਿਆਦਾ ਚੋਟੀ ’ਤੇ ਹੈ ਕਿ ਹੁਣ ਉਹ ਰਾਸ਼ਟਰੀ ਪੱਧਰ ’ਤੇ ਆਪਣਾ ਵਿਸਤਾਰ ਚਾਹੁੰਦੀ ਹੈ। ਟੀ. ਐੱਮ. ਸੀ. ਦਾ ਖੌਫ ਗੁਆਂਢੀ ਸੂਬੇ ਤ੍ਰਿਪੁਰਾ ’ਚ ਵੀ ਦਿਖਾਈ ਦੇ ਰਿਹਾ ਹੈ। ਮਮਤਾ ਇਕ ਵਾਰ ਕਾਂਗਰਸ ਦੇ ਨਾਲ ਸੀ ਜਿਸ ਨੂੰ ਉਨ੍ਹਾਂ ਨੇ 1997 ’ਚ ਛੱਡ ਦਿੱਤਾ। ਮੈਨੂੰ ਮਿਰਜ਼ਾ ਗਾਲਿਬ ਦਾ ਸ਼ੇਅਰ ਯਾਦ ਆ ਰਿਹਾ ਹੈ-

‘ਜੋ ਵਹਾਂ ਨਹੀਂ ਪਰ ਵਹਾਂ ਕੇ ਨਿਕਾਲੇ ਹੁਏਂ ਤੋ ਹੈਂ’

ਆਖਿਰਕਾਰ ਟੀ. ਐੱਮ. ਸੀ. (ਤ੍ਰਿਣਮੂਲ ਕਾਂਗਰਸ) ਕਾਂਗਰਸ ਦਾ ਹੀ ਖੇਤਰੀ ਐਡੀਸ਼ਨ ਹੈ। ਜੋ ਕਾਂਗਰਸੀ ਮੌਜੂਦਾ ਲੀਡਰਸ਼ਿਪ ਤੋਂ ਨਾਰਾਜ਼ ਹਨ ਉਨ੍ਹਾਂ ਦਾ ਸਵਾਗਤ ਖੁੱਲ੍ਹੇ ਦਿਲ ਨਾਲ ਮਮਤਾ ਕਰ ਰਹੀ ਹੈ। 23 ਕਾਂਗਰਸੀ ਨੇਤਾਵਾਂ ਨੇ ਲੀਡਰਸ਼ਿਪ ’ਤੇ ਸਵਾਲ ਚੁੱਕੇ। ਵਧੇਰੇ ਕਾਂਗਰਸੀ ਵਰਕਰਾਂ, ਵੋਟਰਾਂ, ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਦੀ ਝੌਂਪੜੀ ’ਚ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਨਿਸ਼ਾਨ ਅਤੇ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਪੋਸਟਰ ਸਜੇ ਹੁੰਦੇ ਸਨ। ਹੁਣ ਅਜਿਹੇ ਪਾਰਟੀ ਦੇ ਯਤੀਮਾਂ ’ਤੇ ਮਮਤਾ ਦੀਆਂ ਅੱਖਾਂ ਗੱਡੀਆਂ ਹੋਈਆਂ ਹਨ। ਮਮਤਾ ਗਾਂਧੀਆਂ ਨੂੰ ਨਿਚੋੜਣਾ ਚਾਹੁੰਦੀ ਹੈ ਅਤੇ ਉਨ੍ਹਾਂ ’ਤੇ ਵਾਧੂ ਦਬਾਅ ਬਣਾਉਣਾ ਚਾਹੁੰਦੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਮਤਾ ਦੀ ਕਾਂਗਰਸ ਨਾਲ ਕੋਈ ਸਬੰਧ ਨਹੀਂ ਪਰ ਉਹ ਵੀ ਦਿੱਲੀ ਨਾਲ ਲੱਗਦੇ ਸੂਬਿਆਂ ’ਚ ਕਾਂਗਰਸ ਵੱਲੋਂ ਖਾਲੀ ਕੀਤੀਆਂ ਗਈਆਂ ਥਾਵਾਂ ਵੱਲ ਟਿਕਟਿਕੀ ਲਗਾ ਕੇ ਦੇਖ ਰਹੇ ਹਨ। ਉਨ੍ਹਾਂ ਨੇ ਗੋਆ ਦੀ ਯਾਤਰਾ ਕੀਤੀ ਅਤੇ ਉੱਥੇ ਆਪਣੀ ਛਾਪ ਛੱਡਣੀ ਚਾਹੀ। ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਮਮਤਾ ਅਤੇ ਕੇਜਰੀਵਾਲ ਦੀਆਂ ਅਜਿਹੀਆਂ ਕੋਸ਼ਿਸ਼ਾਂ ਨਾਲ ਭਾਜਪਾ ਨੂੰ ਹੀ ਫਾਇਦਾ ਮਿਲੇਗਾ। ਕਾਂਗਰਸ ਨੂੰ ਪ੍ਰੇਸ਼ਾਨ ਕਰਨ ਨਾਲ ਭਾਜਪਾ ਨੂੰ ਮਦਦ ਮਿਲੇਗੀ। ਗਾਂਧੀਆਂ ਨੂੰ ਹੱਠੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੜੀਵਾਰ ਚੋਣ ਹਾਰਨ ਦੀ ਆਦਤ ਪੈ ਗਈ ਹੈ। ਯਕੀਨੀ ਤੌਰ ’ਤੇ ਫੋਕਸ ਪ੍ਰਿਯੰਕਾ ਗਾਂਧੀ ਵਢੇਰਾ ’ਤੇ ਲਖੀਮਪੁਰ ਖੀਰੀ ’ਚ ਸੀ। ਉਨ੍ਹਾਂ ਨੇ ਗੰਗਾ ’ਚ ਡੁਬਕੀ ਲਗਾਈ ਅਤੇ ਕਿਸਾਨਾਂ ਦਾ ਸਮਰਥਨ ਕੀਤਾ। ਵਿਰੋਧੀ ਲਾਈਨ ’ਚ ਕਮਜ਼ੋਰ ਲਾਲਸਾ ਰੱਖਣ ਵਾਲੇ ਲੋਕਾਂ ’ਤੇ ਪ੍ਰਿਯੰਕਾ ਦੀ ਨਜ਼ਰ ਹੈ। ਵਿਨੋਬਾ ਭਾਵੇ ਦੇ ਬਾਰੇ ’ਚ ਕਿਹਾ ਜਾਂਦਾ ਸੀ,‘‘ਕੋਈ ਨਹੀਂ ਜਾਣਦਾ ਸੀ ਕਿ ਉਹ ਕਦੋਂ ਆਪਣੀ ਛੜੀ ਚੁੱਕਣਗੇ ਅਤੇ ਚੱਲ ਪੈਣਗੇ।’’

ਬੰਗਾਲੀ ਰਾਸ਼ਟਰਵਾਦ ਨੂੰ ਢੁੱਕਵੀਂ ਹਵਾ ਦੇਣ ਨਾਲ ਮਮਤਾ ਨੂੰ ਸੂਬੇ ’ਚ 30 ਫੀਸਦੀ ਮੁਸਲਮਾਨਾਂ ਦਾ ਸਮਰਥਨ ਹਾਸਲ ਹੋਇਆ ਜਿਸ ਨਾਲ ਉਹ ਭਾਜਪਾ ਦੇ ਧਰੁਵੀਕਰਨ ਦੇ ਇਰਾਦੇ ਨੂੰ ਰੋਕਣ ’ਚ ਸਫਲ ਹੋਏ। ਇਸੇ ਕਾਰਨ ਉਨ੍ਹਾਂ ਨੂੰ ਸਿੱਧਾ-ਸਾਧਾ ਇਕ ‘ਚੰਗਾ’ ਹਿੰਦੂ ਕਾਰਡ ਖੇਡਣਾ ਹੋਵੇਗਾ ਤਾਂ ਕਿ ਇਕ ਬੁਰੇ ਹਿੰਦੂ ਨੂੰ ਬੇਅਸਰ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਰਾ ਜ਼ਰੂਰ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਨਹਿਰੂਵਾਦੀ ਉਦਾਸੀਨਤਾ ਦਾ ਭਗਵਾਕਰਨ ਕਰ ਦਿੱਤਾ। ਕੇਰਲ ’ਚ ਸੀ. ਪੀ. ਐੱਮ. ਦੇ ਪਿਨਾਰਾਈ ਵਿਜਯਨ ਸਮੇਤ ਹਰੇਕ ਰਾਸ਼ਟਰੀ ਪਾਰਟੀ ਜਨਤਕ ਜ਼ਿੰਦਗੀ ’ਚ ਹਿੰਦੂ ਧਰਮ ਪ੍ਰਤੀ ਸੁਚੇਤ ਨਜ਼ਰ ਆ ਰਹੀ ਹੈ।

ਅਸਲੀਅਤ ਇਹ ਹੈ ਕਿ ਕੇਜਰੀਵਾਲ ਦਿੱਲੀ ਦੀ ਸਟੇਜ ਨੂੰ ਸੰਭਾਲ ਰਹੇ ਹਨ ਜੋ ਉਨ੍ਹਾਂ ਦੀ ਅਪੰਗਤਾ ਦੇ ਨਾਲ-ਨਾਲ ਉਨ੍ਹਾਂ ਦਾ ਫਾਇਦਾ ਵੀ ਹੈ। ਫਾਇਦਾ ਸਪੱਸ਼ਟ ਹੈ ਕਿਉਂਕਿ ਦਿੱਲੀ ਇਕੋ-ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਅਤੇ ਕੇਜਰੀਵਾਲ ਆਪਣੇ ਆਪ ਨੂੰ ਰਾਸ਼ਟਰ ਦੇ ਤੌਰ ’ਤੇ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਰਾਸ਼ਟਰੀ ਮਨਸੂਬਾ ਹਾਲਾਂਕਿ ਕੇਂਦਰ ਦੇ ਸ਼ਾਸਨ ਨੂੰ ਮਾਤ ਨਹੀਂ ਦੇ ਸਕਦਾ। ਇਸ ਲਈ ਦਿੱਲੀ ਦੇ ਉਪ ਰਾਜਪਾਲ ਕੇਜਰੀਵਾਲ ਦੇ ਹੱਥ ਪਿੱਛੋਂ ਬੰਨ੍ਹ ਦਿੰਦੇ ਹਨ ਪਰ ਜਿੱਥੇ ਕਿਤੇ ਵੀ ਰਸਤਾ ਨਜ਼ਰ ਆਉਂਦਾ ਹੈ ਕੇਜਰੀਵਾਲ ਚੱਲ ਪੈਂਦੇ ਹਨ।

ਉਹ ਇਕ ਦੇ ਬਾਅਦ ਇਕ ਯਾਤਰਾ ਕਰਦੇ ਹਨ। ਆਪਣੀ ਪਹੁੰਚ ਤੱਕ ਰਾਮ ਮੰਦਰ ਦਾ ਇਕ ਵਾਅਦਾ ਕਰਦੇ ਹਨ ਅਤੇ ਆਪਣੇ ਆਪ ਨੂੰ ‘ਆਪਕਾ ਬੇਟਾ ਕੇਜਰੀਵਾਲ’ ਕਹਿਣ ਦੇ ਨਾਲ-ਨਾਲ ਹਨੂਮਾਨ ਚਾਲੀਸਾ ਵੀ ਪੜ੍ਹ ਦਿੰਦੇ ਹਨ। ਬਿਨਾਂ ਸ਼ੱਕ ਪਾਣੀ, ਸਸਤੀ ਬਿਜਲੀ, ਸਥਾਨਕ ਕਲੀਨਿਕ, ਸਰਕਾਰੀ ਸਕੂਲਾਂ ’ਤੇ ਫੋਕਸ ਅਤੇ ਇਕ ਨਵੇਂ ਬ੍ਰਾਂਡ ਨਿਊ ਮਾਡਲ ਦਾ ਭਰੋਸਾ ਦਿਵਾਉਂਦੇ ਹਨ ਪਰ ਮੁਸਲਮਾਨਾਂ ਨੂੰ ਉਹ ਕਦੀ ਵੀ ਮਾਬ ਲਿੰਚਿੰਗ ਅਤੇ ਲਵ ਜਿਹਾਦ ਨਾ ਹੋਣ ਦੇ ਬਾਰੇ ’ਚ ਯਕੀਨ ਨਹੀਂ ਦਿਵਾਉਂਦੇ ਹਨ।

‘ਆਪ’ ਉੱਤਰ-ਪੂਰਬੀ ਦਿੱਲੀ ’ਚ ਦੰਗਿਆਂ ਦੇ ਬਾਰੇ ’ਚ ਕੁਝ ਨਹੀਂ ਬੋਲਦੀ ਪਰ ਇਸ ਚੁੱਪੀ ਲਈ ਵੀ ਇਕ ਚਲਾਕ ਕਾਰਨ ਹੈ ਕਿਉਂਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਭਾਜਪਾ ‘ਆਪ’ ’ਤੇ ਮੁਸਲਿਮ ਸਮਰਥਕ ਖੇਡ ਖੇਡਣ ਦਾ ਦੋਸ਼ ਲਗਾਵੇਗੀ ਅਤੇ ਵੋਟਾਂ ਦਾ ਧਰੁਵੀਕਰਨ ਕਰੇਗੀ। ਜਦ ਤੱਕ ਮੌਜੂਦਾ ਵੰਡਣ ਦੀ ਸਿਆਸਤ ਚੱਲਦੀ ਹੈ ਤਦ ਤੱਕ ਮੁਸਲਮਾਨਾਂ ਨੂੰ ਗੰਢ ਬੰਨ੍ਹਣੀ ਹੋਵੇਗੀ।

ਵਿਰੋਧੀ ਧਿਰ ’ਚ ਸਾਰੇ ਜਾਣਦੇ ਹਨ ਕਿ ਦੇਸ਼ ’ਚ 2024 ’ਚ ਅਜਿਹੀ ਕੋਈ ਵੀ ਭਰੋਸੇਯੋਗ ਵਿਰੋਧੀ ਧਿਰ ਨਹੀਂ ਹੈ ਜੋ ਕਾਂਗਰਸ ਦੇ ਬਿਨਾਂ ਜਿੱਤ ਸਕੇ। ਇਸ ਗੱਲ ਨੂੰ ਲੈ ਕੇ ਟੀ. ਐੱਮ. ਸੀ., ‘ਆਪ’ ਅਤੇ ਹੋਰ ਪਾਰਟੀਆਂ ਸਹਿਮਤ ਹੋਣਗੀਆਂ।


author

Bharat Thapa

Content Editor

Related News