ਪਾਣੀ ਬਚਾਉਣ ਦੇ ਪ੍ਰਾਚੀਨ ਤੌਰ ਤਰੀਕਿਆਂ ਨੂੰ ਮੁੜਸੁਰਜੀਤ ਕਰਨਾ ਹੋਵੇਗਾ

Tuesday, May 20, 2025 - 05:36 PM (IST)

ਪਾਣੀ ਬਚਾਉਣ ਦੇ ਪ੍ਰਾਚੀਨ ਤੌਰ ਤਰੀਕਿਆਂ ਨੂੰ ਮੁੜਸੁਰਜੀਤ ਕਰਨਾ ਹੋਵੇਗਾ

ਮੈਂ ਅਕਸਰ ਸੋਸ਼ਲ ਮੀਡੀਆ ਨਹੀਂ ਦੇਖਦੀ ਹਾਂ। ਬਹੁਤ ਸਮਾਂ ਖਪਾਊ ਹੈ ਪਰ ਕਦੇ-ਕਦੇ ਉਨ੍ਹਾਂ ਚੀਜ਼ਾਂ ’ਤੇ ਨਜ਼ਰ ਪੈ ਜਾਂਦੀ ਹੈ ਕਿ ਤੁਹਾਨੂੰ ਸ਼ੇਅਰ ਕਰਨਾ ਵੀ ਚੰਗਾ ਲੱਗਦਾ ਹੈ। ਇਕ ਵੀਡੀਓ ਦੇਖਿਆ, ਜਿਸ ’ਚ ਇਕ ਗਲਹਿਰੀ ਇਕ ਆਦਮੀ ਦਾ ਪਿੱਛਾ ਕਰ ਰਹੀ ਸੀ। ਉਹ ਵਾਰ-ਵਾਰ ਉਸ ਦੀ ਪੈਂਟ ’ਤੇ ਪੰਜੇ ਮਾਰਦੀ। ਆਦਮੀ ਰੁਕ ਗਿਆ ਅਤੇ ਫਿਰ ਉਸਦੀ ਸਮਝ ’ਚ ਆਇਆ। ਉਸ ਨੇ ਹੱਥ ’ਚ ਫੜੀ ਪਾਣੀ ਦੀ ਬੋਤਲ ਖੋਲ੍ਹੀ ਅਤੇ ਗਲਹਿਰੀ ਦੇ ਮੂੰਹ ’ਤੇ ਲਗਾ ਦਿੱਤੀ।

ਗਲਹਿਰੀ ਪਾਣੀ ਪੀਣ ਲੱਗੀ, ਪੀਂਦੀ ਹੀ ਗਈ। ਪਤਾ ਨਹੀਂ ਕਦੋਂ ਤੋਂ ਪਿਆਸੀ ਸੀ। ਹਾਲਾਂਕਿ ਬੋਤਲ ’ਚੋਂ ਪਾਣੀ ਪੀਣ ’ਚ ਉਸ ਨੂੰ ਦਿੱਕਤ ਆ ਰਹੀ ਸੀ। ਦੂਜੀ ਵੀਡੀਓ ’ਚ ਇਕ ਪੁਲਸ ਵਾਲਾ ਬੇਹੋਸ਼ ਕਾਂ ਦੇ ਦਿਲ ’ਤੇ ਮਾਲਿਸ਼ ਕਰ ਕੇ ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਉਪਰ ਪਾਣੀ ਦੇ ਛਿੱਟੇ ਮਾਰ ਰਿਹਾ ਸੀ ਅਤੇ ਕਾਂ ਬਚ ਗਿਆ ਸੀ।

ਗਰਮੀਆਂ ਦਾ ਮੌਸਮ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਬਰ ਆਉਂਦੀਆਂ ਹਨ ਕਿ ਪੀਣ ਲਾਇਕ ਪਾਣੀ ਦੀ ਬੇਹੱਦ ਕਮੀ ਹੈ। ਜਦੋਂ ਆਦਮੀਆਂ ਲਈ ਪਾਣੀ ਹੀ ਨਹੀਂ ਤਾਂ ਜਾਨਵਰਾਂ, ਪੰਛੀਅਾਂ ਅਤੇ ਫਸਲਾਂ ਦੀ ਪਰਵਾਹ ਕੌਣ ਕਰੂ।

ਆਪਣੇ ਦੇਸ਼ ’ਚ ਨਦੀਆਂ ਦੀ ਕੋਈ ਕਮੀ ਨਹੀਂ ਪਰ ਅਕਸਰ ਉਨ੍ਹਾਂ ਦੇ ਪਾਣੀ ਦੇ ਬਾਰੇ ’ਚ ਖਬਰਾਂ ਆਉਂਦੀਆਂ ਹਨ ਕਿ ਬਹੁਤ ਸਾਰੀਆਂ ਨਦੀਆਂ ਦਾ ਪਾਣੀ ਈ-ਲੈਵਲ ਦਾ ਵੀ ਨਹੀਂ ਹੈ। ਭਾਵ ਆਦਮੀਆਂ, ਜਾਨਵਰਾਂ ਦੇ ਪੀਣ ਲਾਇਕ ਤਾਂ ਕੀ ਨਹਾਉਣ ਤੱਕ ਲਈ ਠੀਕ ਨਹੀਂ। ਅਖੀਰ ਇਨ੍ਹਾਂ ਨਦੀਆਂ ਦਾ ਇਹ ਹਾਲ ਕਿਵੇਂ ਹੋਇਆ। ਜਿਨ੍ਹਾਂ ਨੂੰ ਅਸੀਂ ਦੇਵੀ ਮੰਨਦੇ ਹਾਂ, ਉਨ੍ਹਾਂ ਨੂੰ ਇੰਨਾ ਪ੍ਰਦੂਸ਼ਿਤ ਕਰਨ ਬਾਰੇ ’ਚ ਕਿਵੇਂ ਸੋਚਿਆ।

ਇਕ ਅਰਸੇ ਤੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕਦੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪਾਣੀ ਦੇ ਕਾਰਨ ਹੋਵੇਗਾ। ਪੱਛਮੀ ਦੇਸ਼ਾਂ ’ਚ ਲੋਕ ਨਦੀਆਂ ਨੂੰ ਦੇਵੀ ਨਹੀਂ ਮੰਨਦੇ ਪਰ ਉਹ ਅਪਣੇ ਜਲ ਸਰੋਤਾਂ ਦੀ ਪੂਰੀ ਦੇਖਭਾਲ ਕਰਦੇ ਹਨ। ਸ਼ਹਿਰ ਦੇ ਵਿਚੋ-ਵਿਚ ਵਹਿਣ ਵਾਲੀ ਨਦੀਆਂ ਵੀ ਇੰਨੀਆਂ ਸਾਫ-ਸੁਥਰੀਆਂ ਹਨ ਕਿ ਤੁਸੀਂ ਉਪਰ ਖੜ੍ਹੇ ਹੋ ਕੇ ਉਨ੍ਹਾਂ ਦੇ ਤਲ ਨੂੰ ਦੇਖ ਸਕਦੇ ਹੋ। ਮੱਛੀਆਂ ਦੀਆਂ ਅਠਖੇਲੀਆਂ ਦਾ ਆਨੰਦ ਉਠਾ ਸਕਦੇ ਹਨ।

ਸਵਿਜ਼ਰਟਰਲੈਂਡ ’ਚ ਸਰਕਾਰ ਨੇ ਆਪਣੇ ਪਾਣੀ ਦਾ ਬਿਹਤਰੀਨ ਇੰਤਜ਼ਾਮ ਕਰ ਰੱਖਿਆ ਹੈ ਪਰ ਆਪਣੇ ਦੇਸ਼ ’ਚ ਇੱਧਰ ਬਾਰਿਸ਼ ਹੋਈ, ਉੱਧਰ ਸੜਕਾਂ ਫਿਰ ਪਹਿਲੇ ਦੀ ਤਰ੍ਹਾਂ। ਉਹ ਬੂੰਦ-ਬੂੰਦ ਬਚਾਉਂਦੇ ਹਨ। ਉਨ੍ਹਾਂ ਦੇ ਬਾਰੇ ’ਚ ਇਕ ਰਿਪੋਰਟ ਪੜ੍ਹ ਰਹੀ ਸੀ, ਜਿਸ ’ਚ ਦੱਸਿਆ ਸੀ ਕਿ ਅਜੇ ਉਨ੍ਹਾਂ ਨੇ ਭਵਿੱਖ ਦੇ 80 ਸਾਲ ਦੇ ਲਈ ਪਾਣੀ ਨੂੰ ਬਚਾਉਣ ਦੀਆਂ ਯੋਜਨਾਵਾਂ ਬਣਾਈਆਂ ਹੋਈਆਂ ਹਨ। ਉਹ ਸਿਰਫ ਯੋਜਨਾਵਾਂ ਹੀ ਨਹੀਂ ਬਣਾਉਂਦੇ, ਉਨ੍ਹਾਂ ਦਾ ਲਾਗੂ ਵੀ ਕਰਦੇ ਹਨ। ਇਸ ਦੇ ਮੁਕਾਬਲੇ ਆਪਣੇ ਦੇਸ਼ ’ਚ ਦੇਖੋ। ਦਿੱਲੀ ਵਰਗੇ ਨਗਰ ’ਚ ਬਾਰਿਸ਼ ਦੇ ਬਾਅਦ ਜਲ ਪਰਲੋ ਜਿਹੀ ਆ ਜਾਂਦੀ ਹੈ। ਸੜਕਾਂ ’ਤੇ ਇੰਨਾ ਪਾਣੀ ਭਰ ਜਾਂਦਾ ਹੈ ਕਿ ਟ੍ਰੈਫਿਕ ਜਾਮ ਹੋ ਜਾਂਦਾ ਹੈ।

ਅਜਿਹਾ ਕਿਉਂ ਨਹੀਂ ਹੋ ਸਕਦਾ ਕਿ ਬਾਰਿਸ਼ ਤੋਂ ਪਹਿਲਾਂ ਹੀ ਅਸੀਂ ਇਸ ਤਰ੍ਹਾਂ ਦੇ ਪਾਣੀ ਨੂੰ ਸੁਰੱਖਿਅਤ ਕਰਨ ’ਤੇ ਵਿਚਾਰ ਕਰੀਏ। ਮੀਂਹ ਦੇ ਪਾਣੀ ਦੀ ਸੰਭਾਲ ਦੀਆਂ ਸਿਰਫ ਗੱਲਾਂ ਹੀ ਨਾ ਰਹਿ ਜਾਣ। ਗਰਮੀਆਂ ਦੇ ਦਿਨਾਂ ’ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਪਾਣੀ ਦੀ ਕਮੀ ਦੀਆਂ ਖਬਰਾਂ ਆਉਂਦੀਆਂ ਹਨ। ਕਈ ਜਗ੍ਹਾ ’ਤੇ ਤਾਂ ਨਦੀਆਂ ਹੋਣ ਦੇ ਬਾਵਜੂਦ ਟੈਂਕਰਾਂ ਰਾਹੀਂ ਪਾਣੀ ਪਹੁੰਚਾਉਣਾ ਪੈਂਦਾ ਹੈ।

ਨਦੀਆਂ ਦੀ ਸਫਾਈ ਦੇ ਅਕਸਰ ਪ੍ਰਣ ਲਏ ਜਾਂਦੇ ਹਨ ਪਰ ਅਰਬਾਂ-ਖਰਬਾਂ ਖਰਚ ਹੋਣ ਦੇ ਬਾਵਜੂਦ ਨਦੀਆਂ ਸਾਫ ਨਹੀਂ ਹੁੰਦੀਆਂ। ਆਖਿਰ ਕਿਉਂ। ਸਾਲਾਂ ਪਹਿਲਾਂ ਯਮੁਨਾ ਦੇ ਬਾਰੇ ’ਚ ਪੜ੍ਹਿਆ ਸੀ, ਹੁਣ ਤੱਕ ਉਸ ਦੀ ਸਫਾਈ ਦੀਆਂ 100 ਯੋਜਨਾਵਾਂ ਬਣਾਈਆਂ ਜਾ ਚੁੱਕੀਆਂ ਹਨ, ਅਰਬਾਂ ਖਰਚ ਹੋ ਚੁੱਕਾ ਹੈ ਪਰ ਯਮੁਨਾ ਦੇ ਕੋਲੋਂ ਲੰਘੀਏ ਤਾਂ ਅਜਿਹਾ ਲੱਗਦਾ ਹੈ ਕਿ ਕਿਸੇ ਗੰਦੇ ਨਾਲੇ ਦੇ ਕੋਲੋਂ ਲੰਘ ਰਹੇ ਹਾਂ।

ਆਪਣੇ ਦੇਸ਼ ’ਚ ਲੋਕ ਪਾਣੀ ਸਟੋਰੇਜ ਅਤੇ ਉਸ ਦੀ ਸੁਰੱਖਿਆ ਕਰਨ ਬਾਰੇ ਨਹੀਂ ਜਾਣਦੇ, ਅਜਿਹਾ ਨਹੀਂ ਹੈ। ਮਸ਼ਹੂਰ ਲੇਖਕ ਅਨੁਪਮ ਮਿਸ਼ਰ ਨੇ ਰਾਜਸਥਾਨ ’ਚ ਪਾਣੀ ਦੀ ਮੈਨੇਜਮੈਂਟ ਬਾਰੇ 2 ਬੇਹੱਦ ਚੰਗੀਆਂ ਕਿਤਾਬਾਂ ਲਿਖੀਆਂ ਹਨ-‘ਅਾਜ ਭੀ ਖਰੇ ਹੈਂ ਤਾਲਾਬ’ ਅਤੇ ‘ਰਾਜਸਥਾਨ ਕੀ ਰਜਤ ਬੂੰਦੇ’। ਇੱਥੇ ਦੱਸ ਦਈਏ ਕਿ ਦੇਸ਼ ’ਚ ਰਾਜਸਥਾਨ ’ਚ ਸਭ ਤੋਂ ਘੱਟ ਵਰਖਾ ਹੁੰਦੀ ਹੈ ਪਰ ਘਰਾਂ ’ਚ ਅਕਸਰ ਪਾਣੀ ਦੀ ਕਮੀ ਨਹੀਂ ਹੁੰਦੀ। ਲੋਕ ਬਾਰਿਸ਼ ਦੀ ਇਕ-ਇਕ ਬੂੰਦ ਨੂੰ ਆਪਣੇ ਇੱਥੇ ਸੁਰੱਖਿਅਤ ਕਰ ਲੈਂਦੇ ਹਨ।

ਜਿੱਥੋਂ ਵੀ ਪਾਣੀ ਵਹਿੰਦਾ ਹੈ, ਉੱਥੇ ਅਜਿਹੀਂਆਂ ਕੰਡੀਆਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ’ਚ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਤਰੀਕੇ ਦੱਸੇ ਹਨ। ਜੇਕਰ ਤੁਹਾਨੂੰ ਕੁਝ ਦਹਾਕੇ ਪਹਿਲਾਂ ਪਿੰਡਾਂ ਦਾ ਜੀਵਨ ਯਾਦ ਹੋਵੇ, ਤਾਂ ਉਥੇ ਹਰ ਪਿੰਡ ’ਚ ਇਕ ਪੂਲ ਹੁੰਦਾ ਸੀ। ਉਸ ’ਚ ਪਿੰਡ ਦਾ ਪਾਣੀ ਇਕੱਠਾ ਹੋ ਜਾਂਦਾ ਸੀ। ਇਸ ਨਾਲ ਭੂ-ਗਰਭ ਜਲ ਵੀ ਹੇਠਾਂ ਨਹੀਂ ਜਾਂਦਾ ਸੀ। ਪਸ਼ੂਆਂ., ਪੰਛੀਆਂ ਦੇ ਪਾਣੀ ਦੀ ਕਮੀ ਨਹੀਂ ਹੁੰਦੀ ਸੀ। ਬਹੁਤ ਸਾਰੇ ਖੂਹ ਹੁੰਦੇ ਸਨ। ਜਿੱਥੇ ਲੋਕ ਨਾ ਸਿਰਫ ਨਹਾਉਂਦੇ ਸਨ ਸਗੋਂ ਘਰ ਦੀ ਵਰਤੋਂ ਲਈ ਪਾਣੀ ਲੈ ਆਉਂਦੇ ਸਨ ਪਰ ਇਹ ਸਭ ਕੰਮ ਮਿਹਨਤ ਮੰਗਦੇ ਸਨ।

ਪਹਾੜਾਂ ’ਚ ਵੀ ਪਾਣੀ ਪ੍ਰਬੰਧ ਕਰਨ ਲਈ ਬਹੁਤ ਸਾਰੇ ਤਰੀਕੇ ਮੌਜੂਦ ਹਨ। ਜਿੱਥੇ ਪਾਣੀ ਵਹਿ ਕੇ ਆਉਂਦਾ ਹੈ, ਉੱਥੇ ਉਸ ਨੂੰ ਇਕੱਠਾ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ ਪਰ ਇਨ੍ਹੀਂ ਦਿਨੀਂ ਪਾਣੀ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ। ਉੱਤਰਾਖੰਡ ’ਚ ਦੂਧਾਤੋਲੀ ਪਿੰਡ ਦੇ ਕੋਲ ਇਕ ਮਾਸਟਰ ਸਚਿਦਾਨੰਦ ਨੇ ਆਸ ਪਾਸ ਦੇ ਪਿੰਡਾਂ ’ਚ ਪਾਣੀ ਬਚਾਉਣ ਦੇ ਪ੍ਰਾਚੀਨ ਤੌਰ ’ਤੇ ਤਰੀਕਿਆਂ ਨੂੰ ਦੁਬਾਰਾ ਜੀਵਤ ਕੀਤਾ ਹੈ।

ਇਹ ਵੀ ਕੋਈ ਕੰਮ ਦਿਲਚਸਪ ਨਹੀਂ ਕਿ ਜਦੋਂ ਤੋਂ ਸਰਕਾਰਾਂ ਨੇ ਪਾਣੀ ਦੀ ਮੈਨੇਜਮੈਂਟ ਨੂੰ ਆਪਣੇ ਹੱਥ ’ਚ ਲਿਆ ਹੈ, ਲੋਕਾਂ ਨੇ ਪਾਣੀ ਵਲੋਂ ਮੂੰਹ ਮੋੜ ਲਿਆ ਹੈ ਪਰ ਕੋਈ ਚਾਹੇ ਤਾਂ ਸਚਿਦਾਨੰਦ ਵਰਗੇ ਲੋਕਾਂ ਨੂੰ ਸ਼ਾਮਲ ਕਰ ਕੇ ਬਹੁਤ ਕੁਝ ਕਰ ਸਕਦਾ ਹੈ।

ਸ਼ਮਾ ਸ਼ਰਮਾ


author

Rakesh

Content Editor

Related News