ਸਦੀ ਦਾ ਵਿਆਹ, ਜਿਸ ਨੇ ਦੁਨੀਆ ਨੂੰ ਆਕਰਸ਼ਿਤ ਕੀਤਾ
Wednesday, Jul 17, 2024 - 02:01 PM (IST)
ਅਸੀਂ ਅਜਿਹੇ ਯੁੱਗ ’ਚ ਜੀਅ ਰਹੇ ਹਾਂ ਜਿੱਥੇ ਕਾਰੋਬਾਰ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਉਸ ਨੂੰ ਸਨਮਾਨ ਦਿੱਤਾ ਜਾਂਦਾ ਹੈ। ਜਦ ਕਿਸੇ ਭਾਰਤੀ ਨੂੰ ਦੇਸ਼ ਦਾ ਸਭ ਤੋਂ ਅਮੀਰ ਆਦਮੀ ਦੱਸਿਆ ਜਾਂਦਾ ਹੈ ਤਾਂ ਉਸ ਦੇ ਜ਼ਿਆਦਾਤਰ ਨਾਗਰਿਕ ਇਸ ਆਦਮੀ ਦੀ ਦੂਰਦਰਸ਼ਿਤਾ ਨੂੰ ਸਨਮਾਨ ਦਿੰਦੇ ਹਨ। ਜਦ ਅਜਿਹਾ ਆਦਮੀ ਆਪਣੇ ਬੇਟੇ ਦੇ ਵਿਆਹ ਦਾ ਜਸ਼ਨ ਮਨਾਉਂਦੇ ਹੋਏ ਆਪਣੀ ਦੌਲਤ ਦਾ ਜਨਤਕ ਪ੍ਰਦਰਸ਼ਨ ਕਰਦਾ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਨੇ ਇਸ ਨੂੰ ਕਮਾਇਆ ਹੈ।
ਜਦ ਮਹਿਮਾਨਾਂ ਨੂੰ ਲਿਆਉਣ-ਲਿਜਾਣ ਲਈ 3 ਫਾਲਕਨ-2000 ਜੈੱਟ ਕਿਰਾਏ ’ਤੇ ਲਏ ਜਾਂਦੇ ਹਨ ਅਤੇ ਇਸ ਆਯੋਜਨ ਲਈ 100 ਤੋਂ ਜ਼ਿਆਦਾ ਨਿੱਜੀ ਜਹਾਜ਼ਾਂ ਦਾ ਇਸਤੇਮਾਲ ਕੀਤੇ ਜਾਣ ਦੀ ਉਮੀਦ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ‘ਕਿਉਂ ਨਹੀਂ’ ਇਹ ਆਦਮੀ ਇਸ ਦਾ ਖਰਚਾ ਚੁੱਕ ਸਕਦਾ ਹੈ। ਇਹ ਸਿਤਾਰਿਆਂ ਨਾਲ ਭਰੀਆਂ ਰਾਤਾਂ ਦੀ ਇਕ ਲੜੀ ਰਹੀ ਹੈ, ਜਿਸ ’ਚ ਸੋਸ਼ਲ ਮੀਡੀਆ ’ਤੇ ਲਾੜੇ ਦੀ ਮਾਂ ਅਤੇ ਉਸ ਦੇ ਮਹਿਮਾਨਾਂ ਵੱਲੋਂ ਪਹਿਨੇ ਗਏ ਸ਼ਾਨਦਾਰ ਡਿਜ਼ਾਈਨਰ ਪਹਿਰਾਵਿਆਂ ਅਤੇ ਮਨਮੋਹਕ ਕੀਮਤੀ ਪੱਥਰਾਂ ਦੀ ਝਲਕ ਦਿਖਾਈ ਦਿੰਦੀ ਹੈ।
3 ਮਹੀਨਿਆਂ ਤੱਕ ਚੱਲੇ ਪ੍ਰੀ-ਵੈਡਿੰਗ ਈਵੈਂਟ ’ਚ ਪੂਰੀ ਦੁਨੀਆ ਦੇ ਗਾਇਕ, ਬਾਲੀਵੁੱਡ ਸਿਤਾਰੇ, ਗਲੋਬਲ ਕਾਰੋਬਾਰੀ ਸ਼ੋਅਜ਼ ਅਤੇ ਕਰੂਜ਼ ’ਚ ਸ਼ਾਮਲ ਹੋਏ। ਪੈਸਾ ਬੋਲਦਾ ਹੈ ਅਤੇ ਕਿਵੇਂ! ਰਿਹਾਨਾ ਲਈ ਇਕ ਦੁਖਦਾਇਕ ਤੌਰ ’ਤੇ ਫਿੱਕੇ ਪ੍ਰਦਰਸ਼ਨ ਅਤੇ ਜਸਟਿਨ ਬੀਬਰ ਤੇ ਬੈਕਸਟ੍ਰੀਟ ਬੁਆਇਜ਼ ਦੇ ਇੰਨੇ ਫਿੱਕੇ ਨਹੀਂ ਪ੍ਰਦਰਸ਼ਨ ਲਈ ਕੁਝ 100 ਕਰੋੜ ਪਰ ਅਸੀਂ ਕੌਣ ਹੁੰਦੇ ਹਾਂ ਇਸ ’ਤੇ ਟਿੱਪਣੀ ਕਰਨ ਲਈ। ਅਤੇ ਫਿਰ ਏ. ਆਰ. ਰਹਿਮਾਨ, ਸ਼ੰਕਰ ਮਹਾਦੇਵਨ, ਸੋਨੂੰ ਨਿਗਮ, ਸ਼੍ਰੇਆ ਘੋਸ਼ਾਲ ਅਤੇ ਹੋਰ ਸੰਗੀਤਕਾਰਾਂ ਨੇ ਵਿਆਹ ’ਚ ਕੀ ਤਮਾਸ਼ਾ ਖੜ੍ਹਾ ਕੀਤਾ। ਮੈਂ ਸਲਮਾਨ, ਸ਼ਾਹਰੁਖ, ਪ੍ਰਿਅੰਕਾ, ਰਣਵੀਰ, ਰਣਬੀਰ, ਆਲੀਆ ਅਤੇ ਲਗਭਗ ਹਰ ਦੂਜੇ ਅਦਾਕਾਰ ਵਰਗੇ ਕਈ ਬਾਲੀਵੁੱਡ ਸਿਤਾਰਿਆਂ ਵਿਚਾਲੇ ਇਕ ਸ਼ਾਂਤਚਿਤ ਰਜਨੀਕਾਂਤ ਨੂੰ ਇਕ ਹਿੱਪ ਸ਼ੇਕਿੰਗ ਨੰਬਰ ’ਤੇ ਨੱਚਦੇ ਹੋਏ ਵੀ ਦੇਖਿਆ। ਹਾਂ, ਮਾਰਕ ਜ਼ੁਕਰਬਰਗ, ਟੋਨੀ ਬਲੇਅਰ, ਕਿਮ ਕਾਰਦਾਸ਼ੀਅਨ ਅਤੇ ਸਾਡੇ ਆਪਣੇ ਪ੍ਰਧਾਨ ਮੰਤਰੀ ਉਨ੍ਹਾਂ ਲੋਕਾਂ ’ਚ ਸਨ ਜਿਨ੍ਹਾਂ ਨੇ ਇਸ ਮੌਕੇ ਦੀ ਸ਼ੋਭਾ ਵਧਾਈ।
ਇਸ ਤਰ੍ਹਾਂ ਦੇ ਸਮਾਰੋਹਾਂ ਨੇ ਭਾਰਤ ਨੂੰ ਪੂਰੀ ਦੁਨੀਆ ’ਚ ਉਮੀਦਾਂ ਦੇ ਨਕਸ਼ੇ ’ਤੇ ਲਿਆ ਖੜ੍ਹਾ ਕੀਤਾ ਪਰ ਕਿਤੇ ਨਾ ਕਿਤੇ ਤੁਹਾਨੂੰ ਹੈਰਾਨੀ ਹੁੰਦੀ ਹੈ, ਜਦ ਬੀ. ਕੇ. ਸੀ. (ਬਾਂਦਰਾ-ਕੁਰਲਾ ਕੰਪਲੈਕਸ) ’ਚ ਸਾਰੇ ਦਫਤਰ ਜਾਣ ਵਾਲਿਆਂ ਨੂੰ 4 ਦਿਨਾਂ ਤੱਕ ਦਫਤਰ ਨਾ ਆਉਣ ਲਈ ਕਿਹਾ ਗਿਆ ਕਿਉਂਕਿ ਵਿਆਹ ਲਈ ਜਗ੍ਹਾ ਬੰਦ ਸੀ, ਜਦ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਜਨਤਕ ਪ੍ਰੋਗਰਾਮ ਦਾ ਦਰਜਾ ਦਿੱਤਾ, ਜਦ ਸ਼ਹਿਰ ਜਾਣ ਵਾਲਿਆਂ ਨੂੰ ਲੰਬੇ ਟ੍ਰੈਫਿਕ ਜਾਮ ’ਚ ਬੈਠਣ ਲਈ ਮਜਬੂਰ ਹੋਣਾ ਪਿਆ ਤਾਂ ਤੁਹਾਨੂੰ ਦੇਸ਼ ਦੇ ਸਭ ਤੋਂ ਅਮੀਰ ਆਦਮੀ ਦੀ ਦੂਰਦਰਸ਼ਿਤਾ ’ਤੇ ਹੈਰਾਨੀ ਹੁੰਦੀ ਹੈ।
ਕੀ ਉਹ ਖਰਚ ਕੀਤੀ ਗਈ ਰਕਮ (ਲਗਭਗ 4000 ਕਰੋੜ) ਦਾ ਕੁਝ ਹਿੱਸਾ ਸਕੂਲ ਬਣਾਉਣ, ਵਜ਼ੀਫਾ, ਪ੍ਰੋਗਰਾਮਾਂ, ਲੋੜਵੰਦ ਦੇਸ਼ਵਾਸੀਆਂ ਨੂੰ ਦੇ ਕੇ ਵਿਆਹ ਵਾਲੇ ਜੋੜੇ ਅਨੰਤ ਅਤੇ ਰਾਧਿਕਾ ਲਈ ਆਜੀਵਨ ਵਿਰਾਸਤ ਬਣਾਉਣ ’ਚ ਲਗਾ ਸਕਦਾ ਸੀ, ਅਸਲ ਵਿਆਹ ਤੋਂ ਪਹਿਲਾਂ ਅਤੇ ਬਾਅਦ ’ਚ ਹੋਣ ਵਾਲੇ ਕਈ ਸ਼ਾਨਦਾਰ ਪ੍ਰੋਗਰਾਮਾਂ ਦੀ ਬਜਾਏ ਅਤੇ ਫਿਰ ਯਾਦਗਾਰ ਜਸ਼ਨ ਮਨਾਉਣ ਦੀ ਬਜਾਏ। ਮੈਨੂੰ ਹੈਰਾਨੀ ਹੈ! ਹਾਲਾਂਕਿ ਅਸੀਂ ਸੁਣਿਆ ਹੈ ਕਿ ਲੰਡਨ ’ਚ ਵਿਆਹ ਤੋਂ ਬਾਅਦ ਜਸ਼ਨ ਜਾਰੀ ਰਹਿਣਗੇ। ਚੰਗਾ ਹੈ, ਭਗਵਾਨ ਰਾਜਾ ਦੀ ਰੱਖਿਆ ਕਰੇ।