ਲੈਟਰ ਬੰਬ ਦੇ ਇਕ ਸਾਲ ਬਾਅਦ ਸਿੱਬਲ ਨੇ ਵਿਰੋਧੀ ਏਕਤਾ ’ਤੇ ਹੱਥ ਅਜ਼ਮਾਇਆ
Sunday, Aug 15, 2021 - 03:54 AM (IST)

ਵਰਿੰਦਰ ਕਪੂਰ ਸਿੱਧੀਆਂ ਗੱਲਾਂ
ਰਾਜ ਸਭਾ ਦੇ ਕਾਂਗਰਸ ਮੈਂਬਰ ਕਪਿਲ ਸਿੱਬਲ ਇਕ ਸਫਲ ਵਕੀਲ ਹਨ। ਹਾਲ ਦੇ ਦਿਨਾਂ ’ਚ ਉਨ੍ਹਾਂ ਨੇ ਆਪਣੀ ਹੀ ਪਾਰਟੀ ’ਚ ਲੀਡਰਸ਼ਿਪ ਦੇ ਸਵਾਲ ’ਤੇ ਕੁਝ ਸਪੱਸ਼ਟਤਾ ਲਿਆਉਣ ਦਾ ਅਸੰਭਵ ਕਾਰਜ ਆਪਣੇ ਹੱਥ ’ਚ ਲਿਆ ਹੈ। ਲੈਟਰ ਦੇ ਪਿੱਛੇ ਮੁੱਖ ਪ੍ਰਸਤਾਵਕ ਦੇ ਰੂਪ ’ਚ ਗਾਂਧੀਆਂ ਨੂੰ ਪਾਰਟੀ ’ਤੇ ਆਪਣੀ ਪਕੜ ਨੂੰ ਢਿੱਲਾ ਕਰਨ ਅਤੇ ਜ਼ਮੀਨੀ ਪੱਧਰ ’ਤੇ ਕਾਂਗਰਸ ਮੁਖੀ ਦੇ ਪੱਧਰ ਤੱਕ ਇਕ ਪਾਰਦਰਸ਼ੀ ਸੰਗਠਨਾਤਮਕ ਚੋਣ ਦੀ ਇਜਾਜ਼ਤ ਦੇਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੇ ਸਭ ਤੋਂ ਦਲੇਰੀ ਵਾਲਾ ਕਦਮ ਚੁੱਕਿਆ। ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿੱਥੇ ਚਾਪਲੂਸੀ ਅਤੇ ਹਾਂ ’ਚ ਹਾਂ ਮਿਲਾਉਣੀ ਪਸਰੀ ਹੋਈ ਹੈ। ਅਜਿਹੇ ਹਾਲਾਤਾਂ ’ਚ ਸਿੱਬਲ ਵੱਲੋਂ ਸੰਚਾਲਿਤ ਪੱਤਰ ’ਤੇ ਦਸਤਖਤ ਕਰਨ ਵਾਲਿਆਂ ਦੀ ਗਿਣਤੀ ਦਾ ਸੰਕੇਤ ਦਿੰਦੇ ਹੋਏ 23 ਲੋਕਾਂ ਦਾ ਸਮੂਹ ਕਾਫੀ ਹਲਕਾ ਹੋ ਗਿਆ ਹੈ।
ਸੋਨੀਆ ਗਾਂਧੀ, ਬੇਟੇ ਰਾਹੁਲ ਅਤੇ ਬੇਟੀ ਪ੍ਰਿਯੰਕਾ ਵਢੇਰਾ ਨੇ ਡਰੇ ਹੋਏ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ। ਫਿਲਹਾਲ ਉਹ ਸਾਰੇ ਜਾਣੇ-ਪਛਾਣੇ ਮਰਦ ਅਤੇ ਔਰਤਾਂ ਹਨ ਜਿਨ੍ਹਾਂ ਦੇ ਨਾਲ ਗਾਂਧੀ ਪਰਿਵਾਰ ਦੀ ਜਲਦੀ ਹੀ ਸੱਤਾ ’ਚ ਵਾਪਸੀ ਹੋਣੀ ਚਾਹੀਦੀ ਹੈ। ਕਾਂਗਰਸ ਦੇ ਹਲਕਿਆਂ ’ਚ ਕੁਝ ਉਤਸ਼ਾਹ ਦੇ ਇਲਾਵਾ ਸਿੱਬਲ ਦੀ ਪਹਿਲ ਤੋਂ ਕੁਝ ਹੋਰ ਨਹੀਂ ਨਿਕਲਿਆ।
ਹਮੇਸ਼ਾ ਦੇ ਵਾਂਗ ਸੰਗਠਨਾਤਮਕ ਚੋਣ ਦੇ ਲਈ ਪ੍ਰੋਗਰਾਮ ਤਿਆਰ ਕਰਨ ਦੇ ਲਈ ਇਕ ਪਾਰਟੀ ਪੈਨਲ ਦੇ ਗਠਨ ਦੇ ਨਾਲ ਮਾਮਲੇ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਗਿਆ ਹੈ। ਇਸ ਦੌਰਾਨ ਸੋਨੀਆ ਗਾਂਧੀ ਆਪਣੀ ਖਰਾਬ ਸਿਹਤ ਅਤੇ ਪਾਰਟੀ ਨੂੰ ਸੰਭਾਲਣ ਦੇ ਕੰਮ ਤੋਂ ਮੁਕਤ ਹੋਣ ਦੀਆਂ ਉਤਸ਼ਾਹੀ ਬੇਨਤੀਆਂ ਦੇ ਬਾਵਜੂਦ ਅੰਤਰਿਮ ਪ੍ਰਧਾਨ ਦੇ ਰੂਪ ’ਚ ਬਣੀ ਹੋਈ ਹੈ। ਉਹ ਵੀ ਖਾਸ ਕਰ ਕੇ ਇਸ ਸੰਕਟਪੂਰਨ ਸਮੇਂ ’ਚ।
ਹੁਣ ਲੈਟਰ ਬੰਬ ਦੇ ਇਕ ਸਾਲ ਦੇ ਬਾਅਦ ਕਪਿਲ ਸਿੱਬਲ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਹਰ ਕਰਨ ਦੇ ਲਈ ਵਿਰੋਧੀ ਆਗੂਆਂ ਦੇ ਪ੍ਰੇਰਕ ਸਮੂਹ ਨੂੰ ਇਕ ਮੰਚ ’ਤੇ ਇਕੱਠਿਆਂ ਲਿਆਉਣ ਦੀ ਪਹਿਲ ਕੀਤੀ ਹੈ। ਆਪਣੇ ਜਨਮ ਦਿਨ ਦੀ ਖੁਸ਼ੀ ਦੇ ਮੌਕੇ ਦੀ ਵਰਤੋਂ ਵਿਰੋਧੀ ਨੇਤਾਵਾਂ ਨੂੰ ਇਕਜੁਟ ਕਰਨ ਦੇ ਲਈ ਕੀਤੀ ਗਈ।
ਆਮਤੌਰ ’ਤੇ ਪਾਰਟੀ ਦੇ ਵੋਟਰਾਂ ਨੂੰ ਅਜਿਹੀ ਖੁਸ਼ੀ ਦੇ ਮੌਕੇ ’ਤੇ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਹੈ। ਅੱਜ ਦੀ ਕੌੜੀ ਸਿਆਸਤ ’ਚ ਭਾਜਪਾ ਦੇ ਮੰਤਰੀਆਂ ਦੀ ਗੈਰ-ਹਾਜ਼ਰੀ ਨੂੰ ਸਮਝਿਆ ਜਾ ਸਕਦਾ ਹੈ, ਓਧਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਵੱਡੇ ਨੇਤਾਵਾਂ ਦੀ ਗੈਰ-ਮੌਜੂਦਗੀ ਹੀ ਥੋੜ੍ਹੇ ਔਖੇ ਕਰਨ ਵਾਲੇ ਸਵਾਲ ਖੜ੍ਹੇ ਕਰਦੀ ਹੈ। ਇਸ ਮੌਕੇ ’ਤੇ ਕਾਂਗਰਸ ਦਾ ਕੋਈ ਵੀ ਸੀਨੀਅਰ ਆਗੂ ਸ਼ਾਮਲ ਨਹੀਂ ਹੋਇਆ ਇੱਥੋਂ ਤੱਕ ਕਿ ਜੀ-23 ਦੇ ਕੁਝ ਨੇਤਾ ਵੀ ਉਨ੍ਹਾਂ ਦੀ ਗੈਰ-ਹਾਜ਼ਰੀ ਦੇ ਕਾਰਨ ਪ੍ਰਮੁੱਖ ਸਨ। ਫਿਰ ਵੀ ਸਿੱਬਲ ਨੇ ਵਾਈ.ਐੱਸ.ਆਰ. ਕਾਂਗਰਸ, ਤੇਦਪਾ, ਟੀ.ਆਰ.ਐੱਸ., ਬੀਜਦ, ਸ਼੍ਰੋਅਦ ਆਦਿ ਸਮੇਤ ਵੱਖ-ਵੱਖ ਖੇਤਰੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਇਕੱਠਾ ਕੀਤਾ। ਇਹ ਸਾਰੀਆਂ ਪਾਰਟੀਆਂ ਕਾਂਗਰਸ ਨਾਲ ਆਪਣੇ-ਆਪਣੇ ਹਲਕੇ ’ਚ ਸਖਤ ਮੁਕਾਬਲਾ ਕਰਨਗੀਆਂ। ਆਂਧਰਾ ਪ੍ਰਦੇਸ਼, ਤੇਲਿੰਗਾਨਾ, ਓਡਿਸ਼ਾ ਅਤੇ ਪੰਜਾਬ ’ਚ ਕਾਂਗਰਸ ਉਪਰੋਕਤ ਪਾਰਟੀਆਂ ਦੇ ਵਿਰੁੱਧ ਚੋਣ ਲੜਦੀ ਹੈ। ਅਜਿਹੀਆਂ ਗੱਲਾਂ ਤੋਂ ਇਕ ਸੁਖਾਵੀਂ ਸ਼ਾਮ ’ਚ ਸਭ ਕੁਝ ਹੱਲ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ। ਸਿੱਬਲ ਬੇਸ਼ੱਕ ਹੀ ਸ਼ਾਲੀਨ ਮੇਜ਼ਬਾਨ ਹੋਣ ਪਰ ਉਹ ਨਾ ਤਾਂ ਆਪਣੀ ਸਿਆਸੀ ਹੁਨਰ ਦੇ ਲਈ ਜਾਣੇ ਜਾਂਦੇ ਹਨ ਅਤੇ ਨਾ ਹੀ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਆਪਣੇ ਵੋਟਰਾਂ ’ਤੇ ਆਪਣੀ ਪਕੜ ਦੇ ਲਈ ਜਾਣੇ ਜਾਂਦੇ ਹਨ।
ਬੇਸ਼ੱਕ ਸਿਆਸਤ ’ਚ ਵੀ ਚੰਗੇ ਲੋਕਾਂ ਦੇ ਲਈ ਥਾਂ ਹੈ। ਸਿੱਬਲ ’ਚ ਮਜ਼ਬੂਤ ਕਾਂਗਰਸ ਦੀ ਅਗਵਾਈ ਨੂੰ ਸੱਚ ਬੁਲਾਉਣ ਦੀ ਹਿੰਮਤ ਹੋ ਸਕਦੀ ਹੈ ਪਰ ਉਹ ਇਸ ਦੇ ਵਿਰੁੱਧ ਬਗਾਵਤ ਦੇ ਮੋਹਰੀ ਨਹੀਂ ਹੋ ਸਕਦੇ ਕਿਉਂਕਿ ਇਕ ਸਿਆਸੀ ਆਗੂ ਦੇ ਰੂਪ ’ਚ ਆਪਣੇ ਸਾਰੇ ਸਾਲਾਂ ’ਚ ਉਹ ਜ਼ਮੀਨੀ ਪੱਧਰ ’ਤੇ ਆਪਣੇ ਲਈ ਸਮਰਥਣ ਬਣਾਉਣ ’ਚ ਸਫਲ ਰਹੇ। ਸੰਸਦੀ ਸੀਟ ਦੇ ਲਈ ਵੀ ਉਹ ਪਾਰਟੀ ਲੀਡਰਸ਼ਿਪ ਦੇ ਤਰਸ ’ਤੇ ਨਿਰਭਰ ਹਨ।
ਜੇਕਰ ਤੁਸੀਂ ਕਾਂਗਰਸ ਦੇ ਸਾਰੇ 23 ਨਾਰਾਜ਼ ਆਗੂਆਂ ’ਤੇ ਵਿਚਾਰ ਕਰੋ ਤਾਂ ਇਕ ਗੱਲ ਜੋ ਸਾਰਿਆਂ ਦੇ ਲਈ ਇਕੋ ਜਿਹੀ ਹੈ ਉਹ ਇਹ ਹੈ ਕਿ ਉਨ੍ਹਾਂ ਨੂੰ ਕੇਂਦਰੀ ਜਾਂ ਸੂਬੇ ਦੇ ਵਿਧਾਇਕ ਬਣੇ ਰਹਿਣ ਦੇ ਲਈ ਗਾਂਧੀ ਪਰਿਵਾਰ ਦੇ ਅਸ਼ੀਰਵਾਦ ਦੀ ਲੋੜ ਹੈ ਅਤੇ ਇਹ ਸਿੱਬਲ ਦੇ ਲਈ ਵੀ ਸੱਚ ਹੈ। ਯਕੀਨੀ ਤੌਰ ’ਤੇ ਹੀ ਸਿੱਬਲ ਭੋਜ ’ਚ ਮਹਿਮਾਨਾਂ ਦੇ ਦਰਮਿਆਨ ਲਗਭਗ ਇਕ ਮਤ ਸੀ ਕਿ ਦੇਸ਼ ’ਚ ਤਬਦੀਲੀ ਦੇ ਲਈ ਸਾਰੇ ਤਿਆਰ ਹਨ। ਸੱਤਾਧਾਰੀ ਪਾਰਟੀ ਨੇ ਵੱਖ-ਵੱਖ ਗਲਤ ਕਦਮਾਂ ਜਿਵੇਂ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਖਪਤਕਾਰ ਕੀਮਤਾਂ ’ਚ ਉਛਾਲ ਦੇ ਕਾਰਨ ਹਰਮਨ ਪਿਆਰਤਾ ਗੁਆ ਦਿੱਤੀ ਹੈ। ਇਸ ਦੇ ਇਲਾਵਾ ਸਰਕਾਰ ਗੈਰ-ਸੰਗਠਿਤ ਖੇਤਰ ’ਚ ਨੌਕਰੀਆਂ ਦੀ ਗਿਣਤੀ ਅਤੇ ਪੇਗਾਸਸ ਜਾਸੂਸੀ ਮਾਮਲੇ ਤੋਂ ਵੀ ਪ੍ਰੇਸ਼ਾਨ ਹੈ।
ਉਦਾਹਰਣ ਵਜੋਂ ਰਾਜਸਥਾਨ ’ਚ ਮਤਭੇਦ ਰੱਖਣ ਵਾਲੇ ਸਚਿਨ ਪਾਇਲਟ ਵਰਗੇ ਨੇਤਾ ਅਤੇ ਛੱਤੀਸਗੜ੍ਹ ’ਚ ਟੀ.ਐੱਸ. ਸਿੰਘਦੇਵ ਨੇ ਹਾਈ ਕਮਾਨ ਦੇ ਡਰ ਤੋਂ ਡਰਦੇ ਹੋਏ ਸਿੱਬਲ ਦੀ ਕੈਂਪੇਨ ’ਚ ਹਿੱਸਾ ਨਹੀਂ ਲਿਆ। ਗਾਂਧੀ ਪਰਿਵਾਰ ਦੇ ਲਈ ਖੁੱਲ੍ਹੇ ਤੌਰ ’ਤੇ ਮਤਭੇਦ ਰੱਖਣ ਦੇ ਬਾਵਜੂਦ ਕਿਸੇ ਵੀ ਸੱਤਾਧਾਰੀ ਕਾਂਗਰਸੀ ਮੁੱਖ ਮੰਤਰੀ ਨੇ ਪਾਰਟੀ ’ਚ ਅੰਦਰੂਨੀ ਲੋਕਤੰਤਰ ਦੇ ਬਾਰੇ ’ਚ ਗੱਲ ਨਹੀਂ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੰਯਮ ਵਰਤੀ ਬੈਠੇ ਹਨ। ਮੋਦੀ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਮਕਸਦ ਅਤੇ ਏਕਤਾ ਦੀ ਭਾਵਨਾ ਨੇ ਅਗਵਾਈ ਦੇ ਸਵਾਲ ’ਤੇ ਜ਼ਰਾ ਜਿੰਨਾ ਵੀ ਅਸਰ ਨਹੀਂ ਪਾਇਆ। ਕੁਝ ਮਹਿਮਾਨਾਂ ਨੇ ਤਾਂ ਗਾਂਧੀ ਪਰਿਵਾਰ ਨੂੰ ਮੰਤਰੀ ਮੰਨਣ ’ਚ ਕੋਈ ਕਸਰ ਨਹੀਂ ਛੱਡੀ।
ਮਮਤਾ ਬੈਨਰਜੀ ਜਦੋਂ ਤੱਕ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਾਜੈਕਟ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਅਜਿਹੇ ਮੰਚ ’ਤੇ ਆਉਣ ਲਈ ਤਿਆਰ ਨਹੀਂ ਹੋਵੇਗੀ ਅਤੇ ਦੂਸਰੇ ਪਾਸੇ ਸ਼ਰਦ ਪਵਾਰ ਵੀ ਸਭ ਤੋਂ ਚੰਗੇ ਅਹੁਦੇ ਦੀ ਕਾਮਨਾ ’ਚ ਜੋ ਕਿ ਰਾਸ਼ਟਰਪਤੀ ਦਾ ਹੋ ਸਕਦਾ ਹੈ, ਅੱਗੇ ਨਹੀਂ ਵੱਧ ਸਕਣਗੇ। ਸਿੱਬਲ ਭਾਵੇਂ ਜਿੰਨੇ ਵੀ ਇਸ ਤਰ੍ਹਾਂ ਦੇ ਡਿਨਰ ਕਰਦੇ ਰਹਿਣ ਪਰ ਵਿਰੋਧੀ ਏਕਤਾ ਉਦੋਂ ਤੱਕ ਸਾਹਮਣੇ ਨਹੀਂ ਆਵੇਗੀ ਜਦੋਂ ਤੱਕ ਉਹ ਸਾਰੇ ਇਕਜੁੱਟ ਨਹੀਂ ਹੋ ਜਾਂਦੇ।