ਨਹੀਂ ਰੁਕ ਰਿਹਾ ਚਿੱਟੇ ਦਾ ਕਹਿਰ, ਬਠਿੰਡਾ ''ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Friday, Mar 10, 2023 - 11:58 AM (IST)

ਚਾਉਕੇ (ਮਾਰਕੰਡਾ) : ਪੰਜਾਬ ’ਚ ਚਿੱਟੇ ਦੇ ਕਹਿਰ ਕਾਰਨ ਆਏ ਦਿਨ ਨੌਜਵਾਨਾਂ ਦੀਆਂ ਮੌਤ ਹੋ ਰਹੀਆਂ ਹਨ। ਸਥਾਨਕ ਪਿੰਡ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (30) ਪੁੱਤਰ ਧੰਨਾ ਸਿੰਘ ਵਜੋਂ ਹੋਈ ਹੈ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਦੇ ਭਰਾ ਸਾਬਕਾ ਫੌਜੀ ਦਲੇਰ ਸਿੰਘ ਨੇ ਦੱਸਿਆ ਕਿ ਅਸੀਂ ਮਨਜੀਤ ਸਿੰਘ ਨੂੰ ਵੱਖ-ਵੱਖ ਨਸ਼ਾ ਛੁਡਾਊ ਸੈਂਟਰਾਂ ਤੇ ਹਸਪਤਾਲਾਂ ’ਚੋਂ ਉਸਦਾ ਨਸ਼ਾ ਛੁਡਾਉਣ ਦੀ ਦਵਾਈ ਖੁਆਈ ਸੀ।
ਇਹ ਵੀ ਪੜ੍ਹੋ- ਨਸ਼ੇ ਨੇ ਮੁੜ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ
ਬੀਤੀ ਰਾਤ ਉਸਨੇ ਚਿੱਟੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਮਨਜੀਤ ਸਿੰਘ ਵੈਲਡਿੰਗ ਦਾ ਮਿਸਤਰੀ ਸੀ। ਮ੍ਰਿਤਕ ਦੇ ਭਰਾ ਸਾਬਕਾ ਫੌਜੀ ਦਲੇਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਹੋਲੀ ਮੌਕੇ ਦੋ ਘਰਾਂ 'ਚ ਪਏ ਵੈਣ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਏ ਮਾਪਿਆਂ ਦੇ ਦੋ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।