ਕਰਜ਼ੇ ਨੇ ਇਕ ਹੋਰ ਘਰ ''ਚ ਵਿਛਾਏ ਸੱਥਰ, 2 ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ
Friday, May 12, 2023 - 12:54 PM (IST)

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੋਗੇਵਾਲ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਮਿਸਤਰੀ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ (30) ਵਜੋਂ ਹੋਈ ਹੈ ਤੇ ਉਹ ਲੱਕੜ ਦੇ ਮਿਸਤਰੀ ਵਜੋਂ ਕੰਮ ਕਰਦਾ ਸੀ। ਪਿੰਡ ਵਾਸੀਆਂ ਮੁਤਾਬਕ ਉਸਦੇ ਸਿਰ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ਸੀ। ਉਕਤ ਕਰਜ਼ਾ ਨਾ ਮੋੜ ਸਕਣ ਕਾਰਨ ਅਤੇ ਕੰਮ ਧੰਦੇ ’ਚ ਵੀ ਕੋਈ ਮੁਨਾਫਾ ਨਾ ਹੁੰਦਾ ਦੇਖ ਸੁਖਪਾਲ ਸਿੰਘ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ- ਮੁਕਤਸਰ 'ਚ ਦਿਲ ਝੰਜੋੜਣ ਵਾਲੀ ਘਟਨਾ, ਅੱਗ ਦੀ ਲਪੇਟ 'ਚ ਆਉਣ ਕਾਰਨ 1 ਸਾਲਾ ਮਾਸੂਮ ਦੀ ਤੜਫ਼-ਤੜਫ਼ ਕੇ ਮੌਤ
ਸੁਖਪਾਲ ਸਿੰਘ ਦੇ ਰਿਸ਼ਤੇਦਾਰ ਜੀਵਨ ਸਿੰਘ ਮੁਤਾਬਕ ਇਸੇ ਪ੍ਰੇਸ਼ਾਨੀ ’ਚ ਬੀਤੇ ਦਿਨੀਂ ਉਸਨੇ ਆਪਣੇ ਘਰ ਦੇ ਇਕ ਕੋਨੇ ’ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਬੀਤੇ ਦਿਨ ਤਲਵੰਡੀ ਸਾਬੋ ਸਿਵਲ ਹਸਪਤਾਲ ’ਚ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਸ.ਬਾਦਲ ਦੇ ਦਿਹਾਂਤ ਮਗਰੋਂ ਸੁਖਬੀਰ ਤੇ ਮਨਪ੍ਰੀਤ 'ਚ ਵਧਣ ਲੱਗੀਆਂ ਨਜ਼ਦੀਕੀਆਂ, ਪਾਸ਼ ਤੇ ਦਾਸ ਦੀ ਯਾਦ 'ਚ ਲਗਾਏ ਬੂਟੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।