5 ਸਾਲਾ ਪੁੱਤ ਸਣੇ ਮਾਂ ਤੇ ਨਾਨੀ ਲਈ ਗ਼ਰੀਬੀ ਬਣੀ ਕਾਲ, ਸੁੱਤਿਆਂ ਪਿਆਂ ਨੂੰ ਲੈ ਗਈ ਮੌਤ

Tuesday, Sep 26, 2023 - 04:31 PM (IST)

5 ਸਾਲਾ ਪੁੱਤ ਸਣੇ ਮਾਂ ਤੇ ਨਾਨੀ ਲਈ ਗ਼ਰੀਬੀ ਬਣੀ ਕਾਲ, ਸੁੱਤਿਆਂ ਪਿਆਂ ਨੂੰ ਲੈ ਗਈ ਮੌਤ

ਬਾਲਿਆਂਵਾਲੀ (ਜ.ਬ.) : ਪਿੰਡ ਢੱਡੇ ਵਿਖੇ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ 3 ਜਣਿਆਂ ਦੀ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਿੰਦਰਪਾਲ ਕੌਰ (65) ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਉਸ ਦੀ ਧੀ ਮਨਜੀਤ ਕੌਰ (30) ਆਪਣੇ ਸਹੁਰੇ ਪਿੰਡ ਰਤੀਆ ਤੋਂ ਆ ਕੇ ਆਪਣੀ ਮਾਂ ਨਾਲ ਰਹਿ ਰਹੀ ਸੀ। ਮਨਜੀਤ ਕੌਰ ਦਾ 5 ਸਾਲਾ ਪੁੱਤ ਪ੍ਰਭਜੋਤ ਸਿੰਘ ਵੀ ਉਸ ਦੇ ਨਾਲ ਆਇਆ ਹੋਇਆ ਸੀ। ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਛੱਤ ਦੇ ਡਿੱਗਣ ਨਾਲ ਉਕਤ ਤਿੰਨਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੂੰ ਪਤਾ ਲੱਗਣ ’ਤੇ ਲਾਸ਼ਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ।

ਇਹ ਵੀ ਪੜ੍ਹੋ :  ਕਿਸਾਨਾਂ ਲਈ ਵੱਡੀ ਰਾਹਤ ਦੀ ਖ਼ਬਰ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਜ਼ਿਕਰਯੋਗ ਹੈ ਕਿ ਸ਼ਿੰਦਰਪਾਲ ਕੌਰ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਬਹੁਤ ਹੀ ਗ਼ਰੀਬ ਪਰਿਵਾਰ ਹੋਣ ਕਾਰਨ ਉਕਤ ਔਰਤ ਮਜ਼ਦੂਰੀ ਦਾ ਕੰਮ ਕਰ ਕੇ ਆਪਣਾ ਢਿੱਡ ਭਰਦੀ ਸੀ। ਉਸ ਦੇ 6 ਧੀਆਂ ਸਨ ਅਤੇ ਸਾਰੀਆਂ ਹੀ ਵਿਆਹੀਆਂ ਹੋਈਆਂ ਸਨ ਅਤੇ ਉਨ੍ਹਾਂ ’ਚੋਂ 2 ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਛੱਤ ਡਿੱਗਣ ਦਾ ਕਾਰਨ ਘਰ ਦੀ ਮਾੜੀ ਹਾਲਤ ਅਤੇ ਲੋਹੇ ਦੇ ਗਾਡਰਾਂ ਨੂੰ ਲੱਗਿਆ ਜੰਗ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਥਾਣਾ ਬਾਲਿਆਂਵਾਲੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News