Drink and Drive ਕਰਨ ਵਾਲਿਆਂ ਨੂੰ ਲੱਗੇਗਾ ਜ਼ੁਰਮਾਨਾ ਤੇ 3 ਮਹੀਨਿਆਂ ਲਈ ਲਾਇਸੈਂਸ ਵੀ ਕੀਤਾ ਜਾਵੇਗਾ ਸਸਪੈਂਡ

Wednesday, Dec 07, 2022 - 05:26 PM (IST)

ਬੁਢਲਾਡਾ (ਬਾਂਸਲ) : ਧੁੰਦ ਦੌਰਾਨ ਸੜਕ ਹਾਦਸੇ ਰੋਕਣ ਲਈ ਸੂਬਾ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ। ਇਸ ਦੇ ਇਲਾਵਾ ਵਿਆਹ ਦੇ ਸੀਜ਼ਨ ਵਿਚ ਰਾਤ ਸਮੇਂ ਧੁੰਦ ਕਾਰਨ ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਵੱਲੋਂ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਉਨ੍ਹਾਂ ਮੈਰਿਜ ਪੈਲੇਸਾਂ ਦੇ ਬਾਹਰ ਵਿਸ਼ੇਸ਼ ਨਾਕਾਬੰਦੀ ਕਰਨ ਨੂੰ ਕਿਹਾ ਗਿਆ ਹੈ। ਇਸ ਨਾਕਾਬੰਦੀ 'ਚ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਸੁੰਘ ਕੇ ਪਕੜਨ ਵਾਲੀ ਮਸ਼ੀਨ (ਬ੍ਰੀਥ ਐਨਾਲਾਈਜ਼ਰ) ਦੀ ਸਹਾਇਤਾ ਨਾਲ ਵਾਹਨ ਚਾਲਕਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਵਿਜੀਲੈਂਸ ਵੱਲੋਂ ਸਵਾ ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀਅਰ ਬਰਾਂਚ ਅਧਿਕਾਰੀ ਗ੍ਰਿਫ਼ਤਾਰ

ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਨੇ ਸ਼ਰਾਬ ਦਾ ਸੇਵਨ ਕੀਤਾ ਹੈ, ਉਹ ਵਾਹਨ ਨਾ ਚਲਾਉਣ। ਬੁਢਲਾਡਾ ਅਤੇ ਇਸ ਦੇ ਆਸ-ਪਾਸ ਖੇਤਰਾਂ 'ਚ ਕਰੀਬ ਇੱਕ ਦਰਜਨ ਮੈਰਿਜ ਪੈਲੇਸ ਹਨ ,ਜਿੱਥੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਰਾਤ 8 ਵਜੇ ਤੋਂ ਬਾਅਦ ਨਾਕਾਬੰਦੀ ਕਰ ਕੇ ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਸ਼ਰਾਬ ਦਾ ਸੇਵਨ ਕਰ ਕੇ ਵਾਹਨ ਚਲਾਉਣ 'ਤੇ ਜ਼ੁਰਮਾਨਾ ਅਤੇ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਸਸਪੈਂਡ ਹੋ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 
 


Anuradha

Content Editor

Related News