ਡਾ. ਹਰਦੀਪ ਸ਼ਰਮਾ ਨੂੰ ਕੀਤਾ ਸਭ ਤੋਂ ਵਧ ਅਪਰੇਸ਼ਨ ਕਰਨ ਲਈ ਸਨਮਾਨਿਤ

07/12/2018 4:23:22 PM

ਬੁਢਲਾਡਾ (ਬਾਂਸਲ)—ਸਿਹਤ ਵਿਭਾਗ ਪੰਜਾਬ ਵੱਲੋਂ ਵਿਸ਼ਵ ਆਬਾਦੀ ਦਿਵਸ ਸਬੰਧੀ ਆਨੰਦਪੁਰ ਸਾਹਿਬ ਵਿਖੇ ਹੋਏ ਰਾਜ ਪੱਧਰੀ ਸਮਾਰੋਹ ਦੌਰਾਨ ਸਬ-ਡਵੀਜ਼ਨਲ ਹਸਪਤਾਲ ਵਿਖੇ ਤਾਇਨਾਤ ਡਾ. ਹਰਦੀਪ ਸ਼ਰਮਾ ਅਪਰੇਸ਼ਨਾਂ ਦੇ ਮਾਹਰ ਨੂੰ ਪਿਛਲੇ ਇਕ ਸਾਲ ਦੌਰਾਨ ਪਰਿਵਾਰ ਭਲਾਈ ਦੇ ਸਭ ਤੋਂ ਵਧ ਓਪਰੇਸ਼ਨ ਕਰਨ ਦੇ ਬਦਲੇ ਸਨਮਾਨਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਉਹ ਜ਼ਿਲਾ ਮਾਨਸਾ ਅੰਦਰ ਇਕੱਲੇ ਹੀ ਪਰਿਵਾਰ ਭਲਾਈ ਕੇਸਾਂ ਦੇ ਲੈਪਰੋਸਕੋਪਿਕ ਸਰਜਨ ਹਨ ਅਤੇ ਉਨ੍ਹਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਪਿਛਲੇ ਇਕ ਸਾਲ ਅੰਦਰ 1067 ਪਰਿਵਾਰ ਭਲਾਈ ਦੇ ਕਾਮਯਾਬ ਓਪਰੇਸ਼ਨ ਕੀਤੇ ਹਨ। ਉਨ੍ਹਾਂ  ਨੇ ਦੱਸਿਆ ਕਿ ਬੁਢਲਾਡਾ ਵਿਖੇ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਲੈਪਰੋਸਕੋਪਿਕ ਨਲਬੰਦੀ ਅਤੇ ਪੁਰਸ਼ਾਂ ਦੀ ਚੀਰਾ ਰਹਿਤ ਨਸਬੰਦੀ ਦੇ ਓਪਰੇਸ਼ਨ ਕੀਤੇ ਜਾਂਦੇ ਹਨ।


Related News