ਘਰ ਅੱਗੇ ਬੈਠੀ ਬਜ਼ੁਰਗ ਔਰਤ ਤੋਂ ਦਿਨ ਦਿਹਾੜੇ ਲੁੱਟ
Sunday, Dec 01, 2024 - 06:17 PM (IST)
ਭੁੱਚੋ ਮੰਡੀ (ਨਾਗਪਾਲ) : ਸਥਾਨਕ ਮਹੇਸ਼ਵਰੀ ਸਟ੍ਰੀਟ ਵਿਚ ਦਿਨ ਦਿਹਾੜੇ ਘਰ ਅੱਗੇ ਬੈਠੀ ਬਜ਼ੁਰਗ ਮਹਿਲਾ ਦੀ ਅਣਪਛਾਤੇ ਕਾਰ ਸਵਾਰ ਸੋਨੇ ਦੀ ਚੂੜੀ ਝਪਟ ਕੇ ਫਰਾਰ ਹੋ ਗਏ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਰ ਦੇ ਅੱਗੇ ਬੈਠੀ ਇਸ ਬਜ਼ੁਰਗ ਮਹਿਲਾ ਕੋਲ ਇਕ ਕਾਰ ਆ ਕੇ ਰੁਕੀ ਅਤੇ ਉਨ੍ਹਾਂ ਨੇ ਮਹਿਲਾ ਨੂੰ ਕੁੱਝ ਪੁੱਛਣ ਲਈ ਬੁਲਾਇਆ।
ਇਸ ਦੌਰਾਨ ਜਦੋਂ ਉਕਤ ਮਹਿਲਾ ਦੇ ਘਰ ਦੀਆਂ ਪੌੜੀਆ ਉਤਰਣ ਲੱਗੀ ਤਾਂ ਕਾਰ ਸਵਾਰਾ ਨੇ ਬਜ਼ੁਰਗ ਨੂੰ ਧੱਕਾ ਮਾਰਿਆ ਅਤੇ ਉਹ ਥੱਲੇ ਡਿੱਗ ਪਈ। ਇਸ ਦੌਰਾਨ ਉਸ ਦੇ ਹੱਥ ਵਿਚ ਪਾਈ ਸੋਨੇ ਦੀ ਚੂੜੀ ਝਪਟ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਜਾਚ ਸ਼ੁਰੂ ਕੀਤੀ।