ਮਨਰੇਗਾ ''ਚ ਠੇਕੇਦਾਰੀ ਸਿਸਟਮ ਖਿਲਾਫ਼ 26 ਨਵੰਬਰ ਨੂੰ ਸੰਘਰੇੜੀ ''ਚ ਧਰਨਾ
Saturday, Nov 22, 2025 - 06:11 PM (IST)
ਬੁਢਲਾਡਾ (ਬਾਂਸਲ) : ਮਨਰੇਗਾ ਠੇਕੇਦਾਰੀ ਸਿਸਟਮ ਦੇ ਵਿਰੋਧ ਵਿਚ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਅੱਗੇ 5 ਦਸੰਬਰ ਨੂੰ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਗੜੱਦੀ, ਕਣਕਵਾਲ ਚਹਿਲ ਦੋਦੜਾ, ਭਾਜੜਾਂ ਆਦਿ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਕਾਮਰੇਡ ਭੋਲਾ ਸਿੰਘ ਗੜੱਦੀ ਨੇ ਮਨਰੇਗਾ ਕਾਨੂੰਨ ਬਣਾਉਣ ਲਈ ਦੇਸ ਵਿਚ ਤਿੱਖੇ ਸੰਘਰਸ਼ ਕੀਤੇ। ਇਨ੍ਹਾਂ ਸੰਘਰਸ਼ਾਂ ਦੀ ਬਦੌਲਤ ਕਰੋੜਾਂ ਲੋਕਾਂ ਨੂੰ ਮਨਰੇਗਾ ਤਹਿਤ ਰੋਜ਼ਗਾਰ ਮਿਲਿਆ ਜਿਸ ਨਾਲ ਗਰੀਬਾਂ ਦਾ ਘਰੇਲੂ ਰੋਜ਼ਮਰ੍ਹਾ ਗੁਜ਼ਾਰਾ ਵਧੀਆ ਚਲਦਾ ਸੀ ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਨੂੰ ਬੰਦ ਕਰਨ ਦੀ ਸ਼ੁਰੂਆਤ ਪੰਜਾਬ ਤੋਂ ਕਰ ਦਿੱਤੀ।
ਆਗੂਆਂ ਨੇ ਕਿਹਾ ਮਨਰੇਗਾ ਬੰਦ ਹੋਣ 'ਤੇ ਭਗਵੰਤ ਮਾਨ ਸਰਕਾਰ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ ਅਤੇ ਉਲਟਾ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਂਦੀ ਗਈ ਤੇ ਹੁਣ ਜੋ ਵੀ ਮਨਰੇਗਾ ਦਾ ਕੰਮ ਚਲਦਾ ਹੈ ਉਹ ਠੇਕੇਦਾਰੀ ਸਿਸਟਮ ਨਾਲ ਚੱਲ ਰਿਹਾ ਹੈ। ਇਸ ਵਿਚ ਕਮਜ਼ੋਰ ਆਦਮੀਆਂ ਨੂੰ ਕੰਮ ਤੇ ਨਹੀਂ ਲਾਇਆ ਜਾ ਰਿਹਾ ਹੈ ਆਗੂਆਂ ਨੇ ਕਿਹਾ ਇਸ ਨਾਲ ਪੰਜਾਬ ਵਿਚ ਵੱਡੀ ਗਿਣਤੀ ਵਿਚ ਬੇਰੋਜ਼ਗਾਰੀ ਹੋ ਗਈ ਤੇ ਗਰੀਬਾਂ ਦੇ ਚੁੱਲ੍ਹੇ ਠੰਡੇ ਹੋ ਗਏ। ਠੇਕੇਦਾਰੀ ਸਿਸਟਮ ਖਿਲਾਫ਼ ਜੋ ਸਰਕਾਰੀ ਅਧਿਕਾਰੀ ਆਪਣੇ ਚਹੇਤਿਆਂ ਨੂੰ ਮਨਰੇਗਾ ਤਹਿਤ ਕੰਮ ਚਲਾਉਣ ਲਈ ਟੈਡਰ ਪਾਕੇ ਕੰਮ ਚਲਾਉਣ ਲਈ ਉਤਸ਼ਾਹਿਤ ਕਰ ਰਹੇ ਹਨ ਇਸ ਖਿਲਾਫ਼ ਨਹਿਰੀ ਵਿਭਾਗ ਦਫਤਰ ਸੰਘਰੇੜੀ ਵਿਖੇ 26-ਨਵੰਬਰ ਨੂੰ ਧਰਨਾ ਦਿੱਤਾ ਜਾਵੇਗਾ ਅਤੇ ਮੀਹਾਂ ਨਾਲ ਨੁਕਸਾਨੇ ਗਏ ਘਰਾਂ ਦੇ ਸਹੀ ਸਰਵੇ ਨਾ ਹੋਣ, ਮਨਰੇਗਾ ਚੋਂ ਠੇਕੇਦਾਰੀ ਸਿਸਟਮ ਬੰਦ ਹੋਣ ਖਿਲਾਫ਼ ਅਤੇ ਬੇਘਰਿਆਂ ਨੂੰ ਪਲਾਟ ਦੇਣ ਆਟਾ ਦਾਲ ਕਾਰਡ ਬਹਾਲ ਕਰਾਉਣ ਸਬੰਧੀ 5-ਦਸੰਬਰ ਨੂੰ ਮਾਨਸਾ ਕਚਹਿਰੀਆਂ ਵਿਚ ਡੀ ਸੀ ਦਫ਼ਤਰ ਅੱਗੇ ਧਰਨਾ ਲਾਇਆ ਜਾਵੇਗਾ। ਇਸ ਨੁੱਕੜ ਮੀਟਿੰਗਾਂ ਵਿੱਚ ਕਾਮਰੇਡ ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ।
