ਕਿਰਾਏ ਦੇ ਮਕਾਨ ਵਿਚ ਰਹਿ ਰਹੇ ਪਤੀ-ਪਤਨੀ ਦੀ ਹੈਰਾਨ ਕਰਨ ਵਾਲੀ ਕਰਤੂਤ

Wednesday, Nov 20, 2024 - 06:09 PM (IST)

ਕਿਰਾਏ ਦੇ ਮਕਾਨ ਵਿਚ ਰਹਿ ਰਹੇ ਪਤੀ-ਪਤਨੀ ਦੀ ਹੈਰਾਨ ਕਰਨ ਵਾਲੀ ਕਰਤੂਤ

ਬਠਿੰਡਾ (ਸੁਖਵਿੰਦਰ) : ਕਮਲਾ ਨਹਿਰੂ ਕਾਲੋਨੀ ’ਚ ਕਿਰਾਏ ’ਤੇ ਰਹਿ ਰਹੇ ਇਕ ਜੋੜੇ ਨੇ ਉਕਤ ਮਕਾਨ ਦਾ ਸਮਾਨ ਵੇਚ ਕੇ ਮਕਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਸ ਸਬੰਧ ’ਚ ਪਤੀ-ਪਤਨੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ । ਥਾਣਾ ਕੈਂਟ ਵਿਖੇ ਜਗਰੂਪ ਸਿੰਘ ਵਾਸੀ ਕੋਟੜਾ ਕੌੜਾ ਨੇ ਦੱਸਿਆ ਕਿ ਮੁਲਜ਼ਮ ਰਾਜੇਸ਼ ਕੁਮਾਰ ਵਾਸੀ ਮੂਨਕ ਜ਼ਿਲ੍ਹਾ ਸੰਗਰੂਰ ਆਪਣੀ ਪਤਨੀ ਨਾਲ ਕਮਲਾ ਨਹਿਰੂ ਕਲੋਨੀ ਸਥਿਤ ਆਪਣੇ ਮਕਾਨ ਵਿਚ ਕਿਰਾਏ ’ਤੇ ਰਹਿੰਦਾ ਸੀ।

ਉਸਨੇ ਦੱਸਿਆ ਕਿ ਉਕਤ ਘਰ ਵਿਚ ਉਸਦਾ ਕੁੱਝ ਸਮਾਨ ਵੀ ਪਿਆ ਸੀ। ਉਕਤ ਜੋੜੇ ਨੇ ਬਿਨਾਂ ਪੁੱਛੇ ਆਪਣਾ ਸਮਾਨ ਵੇਚ ਦਿੱਤਾ ਅਤੇ ਉਨ੍ਹਾਂ ਦੇ ਮਕਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News