ਬੇਸਹਾਰਾ ਪਸ਼ੂਆਂ ਦੀ ਚਪੇਟ ''ਚ ਆਉਣ ਕਾਰਣ ਬਜ਼ੁਰਗ ਦੀ ਮੌਤ
Wednesday, Aug 07, 2024 - 05:41 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ 'ਤੇ ਅੱਜ ਸਵੇਰੇ ਬੇਸਹਾਰਾ ਪਸ਼ੂਆਂ ਦੀ ਚਪੇਟ 'ਚ ਆਉਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਜ਼ੁਰਗ ਬਲਦੇਵ ਸਿੰਘ ਸਵੇਰੇ ਆਪਣੇ ਸਾਈਕਲ 'ਤੇ ਸਤ ਨਿਰੰਕਾਰੀ ਭਵਨ ਜਾ ਰਿਹਾ ਸੀ ਜਦੋਂ ਉਹ ਲੜਕਿਆਂ ਦੇ ਸਕੂਲ ਕੋਲ ਪਹੁੰਚਿਆ ਜਿੱਥੇ ਅਕਸਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ, ਅਚਾਨਕ ਉਨ੍ਹਾਂ ਦੀ ਚਪੇਟ ਵਿਚ ਆਉਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸ ਦੌਰਾਨ ਬਜ਼ੁਰਗ ਨੂੰ ਤੁਰੰਤ ਮਾਨਸਾ ਹਸਪਤਾਲ ਵਿਖੇ ਲਿਜਾਇਆ ਗਿਆ, ਉੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਿੱਥੇ ਰਸਤੇ 'ਚ ਜਾਂਦੇ ਹੀ ਬਜ਼ੁਰਗ ਦੀ ਮੌਤ ਹੋ ਗਈ, ਇਸ ਬੇਵਕਤੀ ਮੌਤ 'ਤੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।