54 ਲੱਖ ਦਾ ਸੋਨਾ ਰੱਖਣ ਦੇ ਮਾਮਲੇ ’ਚ 18 ਲੱਖ ਦਾ ਜੁਰਮਾਨਾ
Friday, Jul 21, 2023 - 10:26 AM (IST)

ਬਠਿੰਡਾ (ਵਰਮਾ) : ਰੇਲਵੇ ਪੁਲਸ ਵਲੋਂ ਪਿਛਲੇ ਦਿਨੀਂ ਦੋ ਵਿਅਕਤੀਆਂ ਕੋਲੋਂ ਫੜੇ ਗਏ ਕਰੀਬ 54 ਲੱਖ ਰੁਪਏ ਦੇ ਸੋਨੇ ਦੇ ਮਾਮਲੇ ’ਚ ਆਬਕਾਰੀ ਤੇ ਕਰ ਵਿਭਾਗ ਵਲੋਂ ਕਰੀਬ 18 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 28 ਜੂਨ ਨੂੰ ਰੇਲਵੇ ਪੁਲਸ ਵਲੋਂ ਇਕ ਵਿਅਕਤੀ ਤੋਂ ਬਿਨਾਂ ਬਿੱਲ ਤੋਂ 702.200 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ, ਜਦ ਕਿ 2 ਜੁਲਾਈ ਨੂੰ ਮੁੜ ਇਕ ਵਿਅਕਤੀ ਤੋਂ ਬਿਨਾਂ ਬਿੱਲ ਤੋਂ 328.650 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਸੋਨੇ ਬਾਰੇ ਆਬਕਾਰੀ ਤੇ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਇਹ ਸੋਨਾ ਰੇਲਵੇ ਗੋਦਾਮ ਵਿਚ ਸੁਰੱਖਿਅਤ ਰੱਖਿਆ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ
ਉਨ੍ਹਾਂ ਕਿਹਾ ਕਿ ਹੁਣ ਵਿਭਾਗ ਵੱਲੋਂ 28 ਜੂਨ ਨੂੰ ਜ਼ਬਤ ਕੀਤੇ ਗਏ ਸੋਨੇ ਦੇ ਬਦਲੇ ਪਾਰਟੀ ਨੂੰ 12.57 ਲੱਖ ਰੁਪਏ ਅਤੇ 2 ਜੁਲਾਈ ਨੂੰ ਜ਼ਬਤ ਕੀਤੇ ਗਏ ਸੋਨੇ ਦੇ ਬਦਲੇ 5.89 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਕਤ ਸੋਨਾ ਏ.ਸੀ.ਐੱਸ.ਟੀ ਡਵੀਜ਼ਨ ਅਤੇ ਐੱਸ.ਟੀ.ਓ. ਭੁਪਿੰਦਰਜੀਤ ਸਿੰਘ ਦੀ ਹਾਜ਼ਰੀ ਵਿਚ ਵਿਭਾਗ ਨੂੰ ਸੌਂਪਿਆ ਗਿਆ।
ਇਹ ਵੀ ਪੜ੍ਹੋ : ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ, ਦੱਸੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਨ