ਜਾਅਲੀ ਟਿਕਟਾਂ ਦੇ ਮਾਮਲੇ ''ਚ ਟਰੈਵਲ ਏਜੰਟ ਖ਼ਿਲਾਫ ਮਾਮਲਾ ਦਰਜ

Saturday, Apr 13, 2024 - 06:20 PM (IST)

ਬੁਢਲਾਡਾ (ਬਾਂਸਲ) : ਸਥਾਨਕ ਸਿਟੀ ਪੁਲਸ ਵੱਲੋਂ ਜਾਅਲੀ ਹਵਾਈ ਟਿਕਟਾਂ ਵਾ ਫਰਜ਼ੀ ਦੇਣ ਵਾਲੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮੋਜੀਆਂ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਬੁਢਲਾਡਾ ਦੇ ਵਾਰਡ ਨੰ. 4 ਵਿਚ ਰਹਿਣ ਵਾਲਾ ਅਮਿਤ ਕੁਮਾਰ ਪੁੱਤਰ ਸੁਨੀਤ ਕੁਮਾਰ ਨੇ ਬਾਹਰਲੇ ਦੇਸ਼ ਵਿਚ ਭੇਜਣ ਵਾਲੀਆਂ ਜਾਅਲੀ ਟਿਕਟਾਂ ਦੇਣ ਦੇ ਸੰਬੰਧ ਵਿਚ 49 ਲੱਖ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੋਸਤਾਂ ਨੂੰ ਲੈ ਕੇ ਦਿੱਲੀ ਏਅਰਪੋਰਟ ਵਿਖੇ ਗਿਆ ਜਿੱਥੇ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਇਹ ਟਿਕਟਾਂ ਜਾਅਲੀ ਤੇ ਫਰਜ਼ੀ ਹਨ। 

ਉਨ੍ਹਾਂ ਕਿਹਾ ਕਿ ਅਮਿਤ ਕੁਮਾਰ ਨੂੰ ਉਸਦੀ ਡਿਮਾਂਡ ਅਨੁਸਾਰ 49 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾਏ ਸਨ। ਪ੍ਰੰਤੂ ਹੁਣ ਪੈਸੇ ਵਾਪਸ ਕਰਨ ਤੋਂ ਆਨਾ-ਕਾਨੀ ਕਰ ਰਿਹਾ ਹੈ। ਉਨ੍ਹਾਂ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਸਾਡੇ ਨਾਲ ਸਿੱਧੇ ਤੌਰ 'ਤੇ ਜਾਅਲੀ ਟਿਕਟਾਂ ਦੇ ਕੇ ਲੱਖਾਂ ਦੀ ਠੱਗੀ ਮਾਰ ਲਈ ਗਈ ਹੈ। ਡੀ.ਐਸ.ਪੀ. ਬੁਢਲਾਡਾ ਦੀ ਪੜਤਾਲ ਤੋਂ ਬਾਅਦ ਅਮਿਤ ਕੁਮਾਰ ਖ਼ਿਲਾਫ 420, 406 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ ਜੋ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ।


Anuradha

Content Editor

Related News