ਬਠਿੰਡਾ 'ਚ ਰੇਲਵੇ ਲਾਈਨ ਤੋਂ ਸ਼ੱਕੀ ਹਾਲਾਤ 'ਚ ਮਿਲੀ ਥਾਣੇਦਾਰ ਦੀ ਲਾਸ਼, ਮੱਥੇ 'ਤੇ ਸੱਟ ਦਾ ਨਿਸ਼ਾਨ

Monday, Jul 25, 2022 - 12:42 PM (IST)

ਬਠਿੰਡਾ 'ਚ ਰੇਲਵੇ ਲਾਈਨ ਤੋਂ ਸ਼ੱਕੀ ਹਾਲਾਤ 'ਚ ਮਿਲੀ ਥਾਣੇਦਾਰ ਦੀ ਲਾਸ਼, ਮੱਥੇ 'ਤੇ ਸੱਟ ਦਾ ਨਿਸ਼ਾਨ

ਬਠਿੰਡਾ (ਵਿਜੇ ਵਰਮਾ, ਬਾਂਸਲ) : ਬਠਿੰਡਾ ਤੋਂ ਵੋਮੈਨ ਥਾਣਾ 'ਚ ਲੱਗੇ ਥਾਣੇਦਾਰ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਰੇਲਵੇ ਪੁਲਸ ਥਾਣਾ ਨੂੰ ਸੂਚਨਾ ਮਿਲੀ ਕੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਰੇਲਵੇ ਲਾਈਨ ਕਿਨਾਰੇ ਪਈ ਹੈ।

ਇਹ ਵੀ ਪੜ੍ਹੋ- ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ

ਜਾਣਕਾਰੀ ਮਿਲਣ 'ਤੋਂ ਜਦੋਂ ਪੁਲਸ ਨੇ ਮੌਕੇ 'ਤੇ ਆ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਉਕਤ ਲਾਸ਼ ਮਹਿਲਾ ਥਾਣੇ ਵਿਚ ਤੈਨਾਤ ਥਾਣੇਦਾਰ ਗੁਰਮੇਲ ਸਿੰਘ (50) ਪੁੱਤਰ ਲਾਭ ਸਿੰਘ ਨਿਵਾਸੀ ਦੀਪ ਨਗਰ ਬਠਿੰਡਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਮੱਥੇ 'ਤੇ ਸੱਟ ਵੱਜੀ ਹੋਈ ਸੀ, ਜਿਸ ਤੋਂ ਜਾਪਦਾ ਹੈ ਕਿ ਉਸ ਦਾ ਕਤਲ ਕਰ ਕੇ ਇਸ ਨੂੰ ਖ਼ੁਦਕੁਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੇਲਵੇ ਪੁਲਸ ਨੇ ਦੱਸਿਆ ਕਿ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਨੇ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Simran Bhutto

Content Editor

Related News