ਦੀਪਕ ਟੀਨੂੰ ਫ਼ਰਾਰ ਮਾਮਲਾ : ਅਦਾਲਤ ਨੇ ਰੱਦ ਕੀਤੀ ਬਰਖ਼ਾਸਤ SI ਪ੍ਰਿਤਪਾਲ ਦੀ ਜ਼ਮਾਨਤ ਅਰਜ਼ੀ
Friday, Jan 13, 2023 - 11:45 AM (IST)
ਮਾਨਸਾ (ਜੱਸਲ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਨੂੰ ਫ਼ਰਾਰ ਕਰਵਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਮਾਨਸਾ ਸੀ. ਆਈ. ਏ. ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ, ਜੋ ਮਾਨਸਾ ਅਦਾਲਤ ਵਿਚ ਲਾਈ ਗਈ ਸੀ, ਉਹ ਬੀਤੇ ਦਿਨ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨਵਜੋਤ ਕੌਰ ਵਲੋਂ ਰੱਦ ਕਰ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਦੀ ਮਾਨਸਾ ਪੁਲਸ ਕਸਟੱਡੀ ਵਿੱਚੋਂ ਫਰਾਰੀ ਦੇ ਮਾਮਲੇ ਵਿੱਚ ਬਰਖ਼ਾਸਤ ਕੀਤੇ ਗਏ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਨੇ ਚਰਚਾ ਕਰਦਿਆਂ, ਉਸ ਦੀ ਜ਼ਮਾਨਤੀ ਅਰਜ਼ੀ ਰੱਦ ਕਰ ਦਿੱਤਾ ਹੈ। ਜਿਸ ਮਾਮਲੇ ਵਿੱਚ ਉਸ ਵੇਲੇ ਸੀ. ਆਈ. ਏ. ਇੰਚਾਰਜ ਵਜੋਂ ਤਾਇਨਾਤ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਲਈ ਬਣੀ SIT ਦਾ ਮੈਂਬਰ ਵੀ ਸੀ।
ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ ਕੀਤਾ ਸੰਬੋਧਨ, ਕਹੀਆਂ ਅਹਿਮ ਗੱਲਾਂ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜ਼ਦ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖ਼ਾਸਮ-ਖ਼ਾਸ ਦੀਪਕ ਟੀਨੂੰ ਸੀ. ਆਈ. ਏ. ਮਾਨਸਾ ਦੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। ਉਸ ਵੇਲੇ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਟੀਨੂੰ ਦੇ ਨਾਲ ਸੀ, ਜਿਸ ਕਾਰਨ ਪੁਲਸ ਨੇ ਕਾਰਵਾਈ ਕਰਦਿਆਂ ਪ੍ਰਿਤਪਾਲ ਸਿੰਘ ਨੂੰ ਬਰਖ਼ਾਸਤ ਕਰਕੇ ਉਸ ਨੂ ਗ੍ਰਿਫ਼ਤਾਰ ਕੀਤੇ ਸੀ। ਜਿਸ ਤੋਂ ਬਾਅਦ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਅਜਮੇਰ ਤੋਂ ਕਾਬੂ ਕਰ ਲਿਆ ਸੀ। ਫਿਰ ਮਾਨਸਾ ਪੁਲਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ ਅਤੇ ਹੁਣ ਗੈਂਗਸਟਰ ਟੀਨੂੰ ਪੰਜਾਬ ਪੁਲਸ ਦੀ ਹਿਰਾਸਤ 'ਚ ਹੈ।
ਇਹ ਵੀ ਪੜ੍ਹੋ- ਗੁਆਂਢ 'ਚ ਰਹਿੰਦੇ ਮੁੰਡੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, ਬੈੱਡ 'ਚ ਬੇਹੋਸ਼ ਪਈ ਕੁੜੀ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।