ਦੋ ਨਾਬਾਲਗਾਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਇਕ ਵਿਅਕਤੀ ਨੂੰ 25 ਸਾਲ ਦੀ ਸਜ਼ਾ ਤੇ ਜੁਰਮਾਨਾ

09/20/2022 6:24:10 PM

ਬੁਢਲਾਡਾ (ਬਾਂਸਲ) : ਫਾਸਟ ਟ੍ਰੈਕ ਅਦਾਲਤ ਵੱਲੋਂ ਦੋ ਨਾਬਾਲਗਾਂ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ 25 ਸਾਲ ਦੀ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਬੋਹਾ ਦੀ ਪੁਲਸ ਨੇ 4 ਅਕਤੂਬਰ 2021 ਨੂੰ ਪਿੰਡ ਰਿਉਂਦ ਖੁਰਦ ਵਾਸੀ ਰਾਮਦੀਪ ਖ਼ਿਲਾਫ਼ ਦੋ ਨਾਬਾਲਗਾਂ ਨਾਲ ਆਪਣੇ ਘਰ ਬੁਲਾ ਕੇ ਕਣਕ ਦੇ ਢੋਲ ’ਚੋਂ ਕਣਕ ਕੱਢਣ ਦੇ ਬਹਾਨੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਧਾਰਾ 376 ਏ, ਬੀ ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਸੁਣਵਾਈ ਲਈ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮੈਡਮ ਮਨਜੋਤ ਕੌਰ ਦੀ ਫਾਸਟ ਟਰੈਕ ਕੋਰਟ ਵੱਲੋਂ ਸਰਕਾਰੀ ਵਕੀਲ ਜਸਵੀਰ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਰਾਮਦੀਪ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ 6 ਪੋਕਸੋ ਐਕਟ ਤਹਿਤ 25 ਸਾਲ ਦੀ ਸਜ਼ਾ ਅਤੇ 2 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਉਣ ਤੋਂ ਇਲਾਵਾ ਸਰਕਾਰ ਨੂੰ ਵੀ ਦੋਵਾਂ ਪੀੜਤ ਨਾਬਾਲਗਾਂ ਨੂੰ 6—6 ਲੱਖ ਰੁਪਏ ਸਰਕਾਰੀ ਸਹਾਇਤਾ ਦੇਣ ਦਾ ਹੁਕਮ ਵੀ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਉਕਤ ਦੋ ਲੱਖ ਰੁਪਏ ਜੁਰਮਾਨੇ ਦੀ ਰਾਸ਼ੀ ’ਚੋਂ ਵੀ ਦੋਵਾਂ ਨਾਬਾਲਗਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖ਼ਰੀਦ, CM ਮਾਨ ਨੇ ਕਿਹਾ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕੇਗੀ ਸਰਕਾਰ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਝੇ ਕਰੋ। 


Simran Bhutto

Content Editor

Related News