ਕੱਪੜੇ ਦੀ ਦੁਕਾਨ 'ਚੋਂ ਲੱਖਾਂ ਦੀ ਨਕਦੀ ਚੋਰੀ, ਨਾਟਕੀ ਅੰਦਾਜ 'ਚ ਦੁਕਾਨਦਾਰ ਕੋਲ ਪੁੱਜੀ
Saturday, Sep 05, 2020 - 05:18 PM (IST)
ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਅੰਦਰ ਥੋਕ ਕੱਪੜੇ ਦੀ ਦੁਕਾਨ ਤੇ ਹੋਈ ਲੱਖਾਂ ਦੀ ਚੋਰੀ ਵਾਲੀ ਰਾਸ਼ੀ ਨਾਟਕੀ ਢੰਗ 'ਚ ਦੁਕਾਨਦਾਰ ਕੋਲ ਪੁੱਜ ਗਈ। ਜਿਸ ਤੇ ਦੁਕਾਨਦਾਰ ਚੋਰਾਂ ਖ਼ਿਲਾਫ਼ ਪੁਲਸ ਕੋਲ ਕਾਰਵਾਈ ਕਰਨ ਦੀ ਬਜਾਏ ਆਪਣੇ ਹੱਥ ਪਿੱਛੇ ਖਿੱਚ ਲਏ।
ਘਟਨਾ ਨੂੰ ਅੰਜਾਮ ਦੇਣ ਸਮੇਂ ਇਕ ਨਾਬਾਲਗ ਸਮੇਤ ਤਿੰਨ ਵਿਅਕਤੀ ਸ਼ਾਮਲ ਦੱਸੇ ਜਾ ਰਹੇ ਸਨ। ਨਕਦੀ ਚੋਰੀ ਹੋਈ ਤਾਂ ਇਕ ਨੇ ਪੈਸੇ ਇਕੱਠੇ ਕਰਕੇ ਘਰ ਦੇ ਕੂਲਰ 'ਚ ਲੁਕਾ ਦਿੱਤੇ। ਜਦੋਂ ਉਸਦਾ ਪਤਾ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੇ ਭਰਾ ਨੂੰ ਪਤਾ ਚੱਲਿਆ ਤਾਂ ਉਸਨੇ ਕੱਪੜੇ ਦੀ ਦੁਕਾਨ ਤੇ ਹੋ ਰਹੀ ਪੁਲਸ ਦੀ ਹਿੱਲਜੁੱਲ ਨੂੰ ਮੱਦੇਨਜ਼ਰ ਰੱਖਦਿਆਂ ਕੁਝ ਘੰਟਿਆਂ ਬਾਅਦ ਹੀ ਚੋਰੀ ਹੋਏ ਪੈਸੇ ਕੂਲਰ 'ਚੋਂ ਕੱਢ ਕੇ ਦੁਕਾਨਦਾਰ ਦੇ ਹੱਥ ਫੜ੍ਹਾ ਦਿੱਤੇ। ਪੁਲਸ ਭਾਵੇਂ ਚੋਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਬਜਿੱਦ ਸੀ ਪਰ ਦੁਕਾਨਦਾਰ ਦੇ ਮਾਲਕ ਨੇ ਚੋਰਾਂ ਖ਼ਿਲਾਫ਼ ਕਾਰਵਾਈ ਨਾ ਕਰਾਉਣ ਕਾਰਨ ਸ਼ਹਿਰ ਦੇ ਲੋਕਾਂ 'ਚ ਦੁਕਾਨਦਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਲੋਕਾਂ ਨੇ ਐੱਸ.ਐੱਸ.ਪੀ. ਮਾਨਸਾ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਇਲਾਵਾ ਦੁਕਾਨਦਾਰ ਸਮੇਤ ਸਾਰਿਆਂ ਦੇ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਦੀ ਜਾਵੇ।