ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਨੇੜੇ ਇੱਕ ਨੌਜਵਾਨ ''ਤੇ ਪੇਚਕਸ ਨਾਲ ਹਮਲਾ, ਗੰਭੀਰ ਜ਼ਖਮੀ
Monday, Jul 28, 2025 - 06:40 PM (IST)

ਬਠਿੰਡਾ- ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਨੇੜੇ ਇੱਕ ਨੌਜਵਾਨ 'ਤੇ ਪੇਚਕਸ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ 'ਤੇ ਥਾਣਾ ਸਿਵਿਲ ਲੈਣ ਦੀ ਪੁਲਸ ਪਾਰਟੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕੁੜੀ ਵੱਲੋਂ ਪਿਛਲੇ ਦਿਨੀਂ ਲਵ ਮੈਰਿਜ ਕਰਵਾਈ ਸੀ ਅਤੇ ਅੱਜ ਉਹ ਬਠਿੰਡਾ ਦੀ ਕੋਰਟ 'ਚ ਦੋਵੇਂ ਪਤੀ-ਪਤਨੀ ਪਹੁੰਚੇ ਤਾਂ ਮੁੰਡੇ 'ਤੇ ਕੁਝ ਨੌਜਵਾਨਾਂ ਵੱਲੋਂ ਪੇਚਕਸ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਨੇੜੇ ਦੇ ਲੋਕਾਂ ਵੱਲੋਂ ਉਸ ਮੁੰਡੇ ਨੂੰ ਛੁਡਵਾ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸਐਚ ਓ ਹਰਜੋਤ ਸਿੰਘ ਨੇ ਕਿਹਾ ਸਾਡੇ ਵੱਲੋਂ ਮੁੰਡੇ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।