ਦਰੀਆਪੁਰ ਰਜਵਾਹੇ ਤੋਂ ਅਣਪਛਾਤੇ ਵਿਅਕਤੀ ਦਾ ਲਾਸ਼ ਬਰਾਮਦ, ਪੁਲਿਸ ਨੇ ਸ਼ਨਾਖਤ ਲਈ ਮੁਰਦਾਘਰ ''ਚ ਰੱਖੀ
Tuesday, Sep 06, 2022 - 06:27 PM (IST)

ਬੁਢਲਾਡਾ (ਬਾਂਸਲ) : ਇੱਥੋ ਨੇੜਲੇ ਪਿੰਡ ਦਰੀਆਪੁਰ ਖੁਰਦ ਵਾਲੇ ਸੂਏ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਦਰੀਆਪੁਰ ਨਜਦੀਕ ਰੇਲਵੇ ਬੁਰਜੀ ਨੰ. 224— 20/22 ਨਜ਼ਦੀਕ ਰਜਵਾਹੇ 'ਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : CM ਮਾਨ ਨੇ ਸਹਿਕਾਰੀ ਅਦਾਰੇ ਵੱਲੋਂ ਬਣਾਏ ਲੀਚੀ ਸ਼ਹਿਦ, ਲੀਚੀ ਜੈਮ, ਮਾਰਕਪਿਕ ਤੇ ਮਾਰਕਫਿਨਾਇਲ ਕੀਤੇ ਜਾਰੀ
ਮ੍ਰਿਤਕ ਦੀ ਉਮਰ ਕਰੀਬ 45 ਤੋਂ 50 ਸਾਲ ਹੈ। ਲਾਸ਼ ਨੂੰ 72 ਘੰਟਿਆ ਲਈ ਸਥਾਨਕ ਸਿਵਲ ਹਸਪਤਾਲ ਦੀ ਮੁਰਦਾਘਰ 'ਚ ਸ਼ਨਾਖਤ ਲਈ ਰੱਖਵਾ ਦਿੱਤਾ ਹੈ। ਮ੍ਰਿਤਕ ਦੇ ਲਾਲ ਰੰਗ ਦਾ ਲੋਅਰ ਪਹਿਨਿਆ ਹੋਇਆ ਹੈ। ਜਿਸ ਦੀ ਸ਼ਨਾਖਤ ਲਈ ਰੇਲਵੇ ਚੌਂਕੀ ਬੁਢਲਾਡਾ ਜਾਂ ਇਨ੍ਹਾਂ 9501577841 ,9417349990 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।