ਬੀਬੀ ਭੱਟੀ ਅਤੇ ਐੱਸ.ਡੀ.ਐੱਮ ਬੁਢਲਾਡਾ ਨੇ ਸਾਂਝੇ ਤੌਰ ''ਤੇ ਸ਼ਹਿਰ ਬੁਢਲਾਡਾ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

09/10/2020 4:04:01 PM

ਬੁਢਲਾਡਾ (ਮਨਜੀਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਢਲਾਡਾ ਸ਼ਹਿਰ ਨੂੰ ਵਿਕਾਸ ਪਖੋਂ ਸੁੰਦਰ ਬਣਾਉਣ ਲਈ ਸੜਕਾਂ ਅਤੇ ਨਵੀਨੀਕਰਨ ਕਰਨ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਇਸ ਨੂੰ ਮੁੱਖ ਰੱਖਦਿਆਂ 60 ਫੁੱਟ ਚੌੜੀ ਸੜਕ ਬਣਾਉਣ ਦਾ ਕੰਮ ਕੇ.ਕੇ ਗੌੜ ਦੇ ਬੁੱਤ ਤੋਂ ਕੁਲਾਣਾ ਚੌਂਕ ਤੱਕ ਦਾ ਕੰਮ ਸ਼ੁਰੂ ਅੱਜ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਅਤੇ ਐੱਸ.ਡੀ.ਐੱਮ. ਬੁਢਲਾਡਾ ਸਾਗਤ ਸੇਤੀਆ ਨੇ ਅੱਜ ਟੱਕ ਕੇ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸੜਕ ਤੇ 50 ਲੱਖ ਰੁਪਏ ਖਰਚ ਆਉਣ ਦੇ ਅਨੁਮਾਨ ਹਨ ਅਤੇ ਇਹ ਸੜਕ ਬਣਨ ਨਾਲ ਜਿੱਥੇ ਵੱਡੀ ਪੱਧਰ ਤੇ ਲੋਕਾਂ ਦੀ ਟ੍ਰੈਫਿਕ ਸਮੱਸਿਆ ਹੱਲ ਹੋਵੇਗੀ। ਉੱਥੇ ਹੀ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਪੂਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹੋਰ ਸੜਕਾਂ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਬਾਜੀਗਰ ਬਸਤੀ ਨੇੜੇ ਡੀ.ਏ.ਵੀ ਪਬਲਿਕ ਸਕੂਲ ਵਾਲੀ ਗਲੀ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮਾਰਕਿਟ ਕਮੇਟੀ ਬੁਢਲਾਡਾ ਦੇ ਉੱਪ ਚੇਅਰਮੈਨ ਰਾਜ ਭੱਠਲ, ਸਿਆਸੀ ਸਲਾਹਕਾਰ ਪ੍ਰਵੇਸ਼ ਮਲਹੋਤਰਾ, ਨਗਰ ਕੋਂਸਲ ਦੇ ਈ.ਓ ਵਿਜੈ ਕੁਮਾਰ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿਰਕ, ਜੇ.ਈ ਗੁਰਜੰਟ ਸਿੰਘ, ਕਾਲਾ ਖੱਤਰੀ, ਸੁਖਬੀਰ ਸਿੰਘ ਬਾਬਾ, ਆੜ੍ਹਤੀਆ ਯੁਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਵੀ ਮੌਜੂਦ ਸਨ।


Shyna

Content Editor

Related News