ਹਵਾਈ ਫਾਇਰ ਕਰਨ ''ਤੇ ਅਣਪਛਾਤਿਆਂ ''ਤੇ ਮਾਮਲਾ ਦਰਜ
Wednesday, Aug 21, 2024 - 05:54 PM (IST)

ਬਠਿੰਡਾ (ਸੁਖਵਿੰਦਰ) : ਝਟਕਈ ਦੀ ਕੁੱਟਮਾਰ ਕਰਕੇ ਹਵਾਈ ਫਾਇਰ ਕਰਨ ‘ਤੇ ਕੈਂਟ ਪੁਲਸ ਵਲੋਂ ਤਿੰਨ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਵਾਸੀ ਗਿੱਦੜਵਾਹਾ ਹਾਲ ਅਬਾਦ ਭੁੱਚੋਂ ਖੁਰਦ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਰਣਜੀਤ ਸਿੰਘ ਭਾਊ ਦੇ ਮੀਟ ਕਾਰਨਰ 'ਤੇ ਝਟਕਈ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਤਿੰਨ ਅਣਪਛਾਤੇ ਉਸਦੀ ਦੁਕਾਨ 'ਤੇ ਆਏ ਅਤੇ ਉਸ ਨੂੰ ਦੁਕਾਨ ਤੋਂ ਬਾਹਰ ਲੈ ਗਏ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਦੁਕਾਨ ਦੇ ਸ਼ਟਰ 'ਤੇ ਫਾਇਰ ਦਾਗੇ। ਉਕਤ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਸ਼ਿਕਾਇਤ ਕਰਨ ‘ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਵਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।