ਮਾਸੂਮ ਭੈਣ-ਭਰਾ ਦੀ ਬਲੀ ਦੇਣ ਦਾ ਮਾਮਲਾ, 7 ਵਿਅਕਤੀ ਦੋਸ਼ੀ ਕਰਾਰ
Tuesday, Mar 21, 2023 - 11:38 AM (IST)

ਬਠਿੰਡਾ (ਵਰਮਾ) : ਪਿੰਡ ਕੋਟਫੱਤਾ ਵਿਖੇ ਮਾਸੂਮ ਅਨਸੂਚਿਤ ਜਾਤੀ ਨਾਲ ਸਬੰਧਤ ਭਰਾ-ਭੈਣ ਬਲੀ ਮਾਮਲੇ ਦੇ 7 ਦੋਸ਼ੀਆਂ ਨੂੰ ਬੀਤੇ ਦਿਨ ਮਾਣਯੋਗ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਐਕਸ਼ਨ ਕਮੇਟੀ ਦੇ ਅਹੁਦੇਦਾਰ ਪਰਮਜੀਤ ਸਿੰਘ, ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਮਰਨ ਵਾਲੇ ਬੇਕਸੂਰਾਂ ਨੂੰ ਇਨਸਾਫ਼ ਦੀ ਆਸ ਹੈ, ਜਦਕਿ ਕੇਸ ਲੜ ਰਹੇ ਪ੍ਰਸਿੱਧ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਉਹ 23 ਮਾਰਚ ਨੂੰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰਨਗੇ। ਜ਼ਿਲ੍ਹਾ ਵਧੀਕ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਅਦਾਲਤ ਨੇ ਸੁਮੇਧ ਸੈਣੀ ਤੇ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਦਾ ਫ਼ੈਸਲਾ ਰੱਖਿਆ ਸੁਰੱਖਿਅਤ
ਜ਼ਿਕਰਯੋਗ ਹੈ ਕਿ 8 ਮਾਰਚ 2017 ਨੂੰ ਪਿੰਡ ਕੋਟਫੱਤਾ ਵਿਖੇ ਬੱਚਿਆਂ ਦੀ ਖਾਤਿਰ 2 ਮਾਸੂਮ ਸਕੇ ਭੈਣ-ਭਰਾ ਰਣਜੋਧ ਸਿੰਘ (8) ਅਤੇ ਅਨਾਮਿਕਾ (3) ਨੂੰ ਦਾਦੀ ਨੇ ਆਪਣੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਬਲੀਦਾਨ ਕਰ ਦਿੱਤਾ ਸੀ, ਜਿਸ ਵਿਚ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲੱਖੀ ਬਾਬਾ, ਦਾਦੀ ਨਿਰਮਲ ਕੌਰ, ਚਾਚੀ ਅਮਨਦੀਪ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਤਾ ਰੋਜ਼ੀ ਕੌਰ, ਚਾਚਾ ਗੁਰਪ੍ਰੀਤ ਸਿੰਘ, ਚਾਚੀ ਗਗਨਦੀਪ ਕੌਰ ਸ਼ਾਮਲ ਸਨ।
ਇਹ ਵੀ ਪੜ੍ਹੋ- ਮਲੋਟ ’ਚ ਵੱਡੀ ਵਾਰਦਾਤ, ਕੁੜੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਰਿਵਾਰ ਨੇ ਨੌਜਵਾਨ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।