ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਵਾਲੇ ਟੀਕਾ ਲਾਉਣ ਕਾਰਨ ਨੌਜਵਾਨ ਦੀ ਮੌਤ

08/08/2022 5:47:09 PM

ਬਠਿੰਡਾ :  ਪੰਜਾਬ 'ਚ ਨਸ਼ੇ ਨੇ ਕਹਿਰ ਕਾਰਨ ਆਏ ਦਿਨ ਕੋਈ ਨਾ ਕੋਈ ਨੌਜਵਾਨ ਆਪਣੀ ਜਾਨ ਗੁਆਹ ਰਿਹਾ ਹੈ। ਅਜਿਹੀ ਹੀ ਜਾਣਕਾਰੀ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ । ਮਿਲੀ ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਹੋਟਲ ਦੇ ਬਾਥਰੂਮ 'ਚੋਂ ਬਰਾਮਦ ਹੋਈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਫਿਰੋਜ਼ਪੁਰ ਹਾਲ ਆਬਾਦੀ ਬਠਿੰਡਾ ਦੇ ਤੌਰ 'ਤੇ ਹੋਈ ਹੈ। ਉੱਥੇ ਹੀ ਕੋਤਵਾਲੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਮਰੀਕ ਸਿੰਘ ਰੋਡ 'ਤੇ ਪੈਂਦੇ ਹੋਟਲ ਦੇ ਬਾਥਰੂਮ 'ਚ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਹੈ। ਜਿਸ ਤੋਂ ਬਾਅਦ ਸੰਸਥਾਂ ਦੇ ਮੈਂਬਰਾਂ ਨੇ ਮੌਕੇ 'ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਿਆ ਸੀ, ਜੋ ਕਿ ਉਸ ਦੀ ਲਾਸ਼ ਦੇ ਕੋਲੋਂ ਬਰਾਮਦ ਕੀਤੀ ਹੋਇਆ। ਇਸ ਤੋਂ ਬਾਅਦ ਜਦੋਂ ਸੰਸਥਾ ਮੈਂਬਰ ਨੌਜਵਾਨ ਅਰਸ਼ਦੀਪ ਨੂੰ ਪੁਲਸ ਦੀ ਹਾਜ਼ਿਰੀ 'ਚ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸੰਬੰਧੀ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਵਾਲਿਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News