ਡੈਨਾਮਰਕ ਦੇ ਸ਼ੌਪਿੰਗ ਮਾਲ ਵਿੱਚ ਗੋਲੀਬਾਰੀ ਕਾਰਨ ਕਈ ਜ਼ਖ਼ਮੀ

07/03/2022 11:31:03 PM

ਡੈਨਮਾਰਕ
EPA
ਸ਼ੂਟਿੰਗ ਮਗਰੋਂ ਮਾਲ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ

ਪੁਲਿਸ ਮੁਤਾਬਕ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਇੱਕ ਸ਼ੌਪਿੰਗ ਸੈਂਟਰ ਵਿੱਚ ਗੋਲੀਬਾਰੀ ਹੋਈ ਹੈ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ਵਿੱਚ ਕਿੰਨੇ ਲੋਕ ਮਾਰੇ ਗਏ ਹਨ ਜਾਂ ਕਿੰਨੇ ਜ਼ਖਮੀ ਹੋਏ ਹਨ।

ਹਥਿਆਰਬੰਦ ਦਸਤੇ ਸ਼ਹਿਰ ਦੇ ਦੱਖਣ ਇਲਾਕੇ ਵਿੱਚ ਸਥਿਤ ਇਸ ਸ਼ੌਪਿੰਗ ਸੈਂਟਰ ਵੱਲ ਰਵਾਨਾ ਕਰ ਦਿੱਤੇ ਗਏ ਹਨ।

ਇਲਾਕੇ ਵੱਲ ਨੂੰ ਜਾਂਦੀਆਂ ਸਾਰੀਆਂ ਸੜਕਾਂ, ਮੈਟਰੋ ਦੀਆਂ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ ਉੱਪਰ ਪਹੁੰਚ ਚੁੱਕੇ ਹਨ।

ਚਸ਼ਮਦੀਦ ਐਮਿਲੀ ਜੋਸੇਫ਼ੀਨ ਨੇ ਜਾਈਵਲੈਂਡਸ ਅਖ਼ਬਾਰ ਨੂੰ ਦੱਸਿਆ, ''''''''ਸਾਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਅਚਾਨਕ ਭਗਦੜ ਮੱਚ ਗਈ।''''''''

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੱਕ ਦੇ ਆਧਾਰ ਉੱਤੇ ਇੱਖ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਡੈਨਮਾਰਕ
EPA

ਇਹ ਵੀ ਪੜ੍ਹੋ:

https://www.youtube.com/watch?v=P7l3U_dR15Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News