ਪ੍ਰਿੰਸ ਫਿਲਿਪ: ਡਿਊਕ ਆਫ ਐਡਿਨਬਰਾ ਦੇ ਦੇਹਾਂਤ ਤੋਂ ਬਾਅਦ ਯੂਕੇ ਭਰ ''''ਚ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ

04/10/2021 11:20:28 AM

ਪ੍ਰਿੰਸ ਫਿਲਿਪ
BBC
ਪ੍ਰਿੰਸ ਫਿਲਿਪ ਦਾ 99 ਸਾਲਾਂ ਦੀ ਉਮਰ ਵਿੱਚ ਦੋਹਾਂਤ ਹੋਇਆ ਹੈ

ਡਿਊਕ ਆਫ਼ ਐਡਿਨਬਰਾ ਦੇ ਦੇਹਾਂਤ ਨੂੰ ਦਰਸਾਉਣ ਲਈ ਯੂਕੇ ਭਰ ਵਿੱਚ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਹ ਸਲਾਮੀ ਜਿਬਰਾਲਟਰ ਅਤੇ ਸਮੁੰਦਰੀ ਜੰਗੀ ਜਹਾਜ਼ਾਂ ਤੋਂ ਦਿੱਤੀ ਜਾਵੇਗੀ।

ਪ੍ਰਿੰਸ ਫਿਲਿਪ, ਮਹਾਰਾਣੀ ਐਲਿਜ਼ਾਬੇਥ II ਦੇ ਪਤੀ, ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। 73 ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ ਸੀ।

ਪ੍ਰਿੰਸ ਫਿਲਿਪ ਦਾ ਦੇਹਾਂਤ 99 ਸਾਲਾਂ ਦੀ ਉਮਰ ਵਿੱਚ ਹੋਇਆ ਹੈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸ਼ਾਹੀ ਮੈਂਬਰ ਸਨ।

ਇਹ ਵੀ ਪੜ੍ਹੋ

ਸਲਾਮੀ ਦੇਣ ਵਾਲੀਆਂ ਬੈਟਰੀਆਂ ਲੰਡਨ, ਐਡਿਨਬਰਾ, ਕਾਰਡਿਫ ਅਤੇ ਬੇਲਫਾਸਟ ਸ਼ਹਿਰਾਂ ਵਿੱਚ 12:00 ਬੀਐਸਟੀ ਤੋਂ ਹਰ ਮਿੰਟ ਵਿੱਚ ਇੱਕ ਗੇੜ ''ਚ 41 ਰਾਊਂਡ ਫਾਇਰ ਕਰਨਗੀਆਂ।

ਇਸ ਦੀ ਜਾਣਕਾਰੀ ਯੂਕੇ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਹੈ।

ਰੌਇਲ ਨੇਵੀ ਸਮੁੰਦਰੀ ਜਹਾਜ਼, ਜਿਸ ਵਿੱਚ ਐਚਐਮਐਸ ਡਾਇਮੰਡ ਅਤੇ ਐਚਐਮਐਸ ਮੌਨਟ੍ਰੋਸ ਵੀ ਸ਼ਾਮਲ ਹਨ, ਡਿਊਕ ਦੇ ਸਨਮਾਨ ਵਿੱਚ ਸਲਾਮੀ ਦੇਣਗੇ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨੇਵਲ ਅਫਸਰ ਵਜੋਂ ਸੇਵਾ ਨਿਭਾਈ ਸੀ ਅਤੇ ਲੌਰਡ ਹਾਈ ਐਡਮਿਰਲ ਦੇ ਅਹੁਦੇ ''ਤੇ ਵੀ ਰਹੇ।

ਸਲਾਮੀ ਦੇਣ ਦੀ ਰਸਮ ਆਨਲਾਈਨ ਅਤੇ ਟੀਵੀ ''ਤੇ ਪ੍ਰਸਾਰਿਤ ਕੀਤੀ ਜਾਵੇਗੀ ਅਤੇ ਜਨਤਾ ਨੂੰ ਘਰ ਤੋਂ ਹੀ ਇਸ ਨੂੰ ਵੇਖਣ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਸ਼ੁੱਕਰਵਾਰ ਨੂੰ ਡਿਊਕ ਦੇ ਦੇਹਾਂਤ ਦਾ ਐਲਾਨ ਕਰਦਿਆਂ ਬਕਿੰਘਮ ਪੈਲੇਸ ਨੇ ਕਿਹਾ, "ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਹਾਰਾਣੀ ਆਪਣੇ ਪਤੀ ਦੇ ਦੇਹਾਂਤ ਦਾ ਐਲਾਨ ਕਰਦੇ ਹਨ।"

"ਸ਼ਾਹੀ ਪਰਿਵਾਰ ਉਨ੍ਹਾਂ ਦੇ ਜਾਣ ਦੇ ਸੋਗ ਵਿੱਚ ਦੁਨੀਆ ਭਰ ਦੇ ਲੋਕਾਂ ਨੂੰ ਸ਼ਾਮਲ ਕਰਦਾ ਹੈ।"

ਬੀਬੀਸੀ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਿੰਸ ਫਿਲਿਪ ਦੇ ਜੀਵਨ ਬਾਰੇ ਦੱਸਦਿਆਂ ਪ੍ਰਿੰਸ ਆਫ਼ ਵੇਲਜ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਹੈਰਾਨ ਕਰਨ ਵਾਲੀਆਂ ਪ੍ਰਾਪਤੀਆਂ ਨਾਲ ਭਰਪੂਰ ਸੀ।

ਚੀਫ ਡਿਫੈਂਸ ਸਟਾਫ ਦੇ ਮੁਖੀ ਜਨਰਲ ਸਰ ਨਿਕ ਕਾਰਟਰ ਨੇ ਕਿਹਾ ਕਿ ਡਿਊਕ ਸੁਰੱਖਿਆ ਬਲਾਂ ਲਈ ਇੱਕ "ਮਹਾਨ ਮਿੱਤਰ, ਪ੍ਰੇਰਣਾਸਰੋਤ ਅਤੇ ਰੋਲ ਮਾਡਲ" ਸੀ।

1901 ਵਿੱਚ ਮਹਾਰਾਣੀ ਵਿਕਟੋਰੀਆ ਅਤੇ 1965 ਵਿੱਚ ਵਿੰਸਟਨ ਚਰਚਿਲ ਦੀ ਮੌਤ ਦੇ ਮੌਕੇ ''ਤੇ ਵੀ ਇਸੇ ਤਰ੍ਹਾਂ ਦੀ ਸਲਾਮੀ ਦਿੱਤੀ ਗਈ ਸੀ।

ਡਿਊਕ ਦੇ ਅੰਤਮ ਸੰਸਕਾਰ ਦੇ ਅੰਤਮ ਵੇਰਵੇ ਵੀ ਇਸ ਹਫ਼ਤੇ ਦੇ ਅੰਤ ਤੱਕ ਜਾਰੀ ਹੋਣ ਦੀ ਉਮੀਦ ਹੈ।

ਕਾਲਜ ਆਫ਼ ਆਰਮਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੰਤਿਮ ਸੰਸਕਾਰ ਵਿੰਡਸਰ ਵਿੱਚ ਸੇਂਟ ਜਾਰਜ ਦੇ ਚੈਪਲ ਵਿਖੇ ਹੋਏਗਾ, ਪਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪ੍ਰਬੰਧਾਂ ਵਿੱਚ ਸੋਧ ਕੀਤੀ ਗਈ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮਰਜ਼ੀ ਅਨੁਸਾਰ, ਡਿਊਕ ਦਾ ਰਾਜਸੀ ਅੰਤਿਮ ਸੰਸਕਾਰ (state funeral) ਨਹੀਂ ਹੋਵੇਗਾ।

ਜਨਤਾ ਨੂੰ "ਅਫ਼ਸੋਸ ਨਾਲ" ਮਹਾਂਮਾਰੀ ਦੇ ਕਾਰਨ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ, ਅਤੇ ਇਹ ਸਮਝਿਆ ਜਾ ਰਿਹਾ ਹੈ ਕਿ ਮਹਾਰਾਣੀ ਸੰਸਕਾਰ ਅਤੇ ਰਸਮੀ ਪ੍ਰਬੰਧਾਂ ਬਾਰੇ ਵਿਚਾਰ ਕਰ ਰਹੇ ਹਨ।

ਯੂਕੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਕਿਹਾ ਗਿਆ ਹੈ ਕਿ ਉਹ ਡਿਊਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਿਊਕ ਦੇ ਅੰਤਮ ਸੰਸਕਾਰ ਤੋਂ ਅਗਲੇ ਦਿਨ, ਸਵੇਰੇ 08:00 ਵਜੇ (ਬੀਐਸਟੀ) ਤੱਕ ਅੱਧੀ-ਮਸਤਕ ''ਤੇ ਅਧਿਕਾਰਤ ਝੰਡੇ ਉਤਾਰਨਗੇ।

ਵੈਸਟਮਿੰਸਟਰ ਐਬੇ ਨੇ ਸ਼ੁੱਕਰਵਾਰ ਨੂੰ 18:00 ਬੀਐਸਟੀ ਤੋਂ ਡਿਊਕ ਦੀ ਜ਼ਿੰਦਗੀ ਦੇ ਹਰ ਸਾਲ ਦਾ ਸਨਮਾਨ ਕਰਨ ਲਈ ਹਰ 60 ਸਕਿੰਟ ਵਿੱਚ ਇੱਕ ਵਾਰ ਇਸ ਦੇ ਟੈਨਰ ਦੀ ਘੰਟੀ ਵਜਾਈ ਜਾਵੇਗੀ।

ਗ੍ਰੈਂਡ ਨੈਸ਼ਨਲ ਤੋਂ ਪਹਿਲਾਂ, ਐਂਟਰੀ ਰੇਸਕੋਰਸ ਵਿਖੇ ਡਿਊਕ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਜਾਵੇਗਾ ਕਿਉਂਕਿ ਡਿਊਕ ਜੋਕੀ ਕਲੱਬ ਦੇ ਆਨਰੇਰੀ ਮੈਂਬਰ ਵੀ ਸਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''16ab5ec6-f191-42a4-ac81-decd67c9232d'',''assetType'': ''STY'',''pageCounter'': ''punjabi.international.story.56699921.page'',''title'': ''ਪ੍ਰਿੰਸ ਫਿਲਿਪ: ਡਿਊਕ ਆਫ ਐਡਿਨਬਰਾ ਦੇ ਦੇਹਾਂਤ ਤੋਂ ਬਾਅਦ ਯੂਕੇ ਭਰ \''ਚ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ'',''published'': ''2021-04-10T05:45:06Z'',''updated'': ''2021-04-10T05:49:41Z''});s_bbcws(''track'',''pageView'');

Related News