ਮਸ਼ਹੂਰ ਮਨੋਵਿਗਿਆਨੀ ਡੇਨੀਅਲ ਕਾਹਨੇਮੈਨ ਦਾ ਨਿਊਜਰਸੀ ''ਚ ਦੇਹਾਂਤ

Friday, Mar 29, 2024 - 12:24 PM (IST)

ਮਸ਼ਹੂਰ ਮਨੋਵਿਗਿਆਨੀ ਡੇਨੀਅਲ ਕਾਹਨੇਮੈਨ ਦਾ ਨਿਊਜਰਸੀ ''ਚ ਦੇਹਾਂਤ

ਨਿਊਜਰਸੀ (ਰਾਜ ਗੋਗਨਾ)- ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਡੇਨੀਅਲ ਕਾਹਨੇਮੈਨ (90) ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਇਹ ਐਲਾਨ ਨਿਊਜਰਸੀ ਰਾਜ ਦੀ  ਪ੍ਰਿੰਸਟਨ ਯੂਨੀਵਰਸਿਟੀ ਨੇ ਕੀਤਾ ਹੈ। ਡੇਨੀਅਲ ਕਾਹਨੇਮੈਨ ਉਥੇ ਸੰਨ 1993 ਤੋਂ ਕੰਮ ਕਰ ਰਹੇ ਸਨ। ਉਹ ਵਿਹਾਰਕ ਅਰਥ ਸ਼ਾਸਤਰ ਦੇ ਸਮਾਨਾਰਥੀ ਸਨ। ਭਾਵੇਂ ਉਨ੍ਹਾਂ ਨੇ ਅਰਥ ਸ਼ਾਸਤਰ ਦਾ ਅਧਿਐਨ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ

ਉਨ੍ਹਾਂ ਦੀ ਪੁਸਤਕ ‘ਥਿੰਕਿੰਗ, ਫਾਸਟ ਐਂਡ ਸਲੋ’ ਬਹੁਤ ਹੀ ਮਸ਼ਹੂਰ ਹੈ। ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਐਲਡਰ ਸ਼ਫਿਰ ਨੇ ਕਿਹਾ ਕਿ ਡੇਨੀਅਲ ਕਾਹਨੇਮੈਨ ਦੇ ਸਿਧਾਂਤਾਂ ਨੇ ਸਮਾਜਿਕ ਵਿਗਿਆਨ ਨੂੰ ਬਹੁਤ ਹੱਦ ਤੱਕ ਬਦਲ ਕੇ ਰੱਖ ਦਿੱਤਾ ਸੀ। ਕਾਹਨੇਮੈਨ ਦਾ ਜਨਮ 1934 ਵਿੱਚ ਤੇਲ ਅਵੀਵ, ਇਜ਼ਰਾਈਲ ਦੇ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਸੰਯੁਕਤ ਰਾਸ਼ਟਰ; ਭਾਰਤ 'ਚ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News