ਕਿਸਾਨ ਅੰਦੋਲਨ: ਕੰਕਰੀਟ ਤੇ ਨੁਕੀਲੇ ਕਿੱਲਾਂ ਵਾਲੇ ਬੈਰੀਕੇਡਾਂ ਬਾਰੇ ਸੋਸ਼ਲ ਮੀਡੀਆ ’ਤੇ ਕੀ ਚਰਚਾ ਹੋ ਰਹੀ ਹੈ

02/02/2021 10:34:22 PM

ਗਾਜ਼ੀਪੁਰ ਬਾਰਡਰ
Getty Images

ਕਿਸਾਨਾਂ ਦੇ ਧਰਨਾ ਸਥਾਨ ਵਾਲੇ ਦਿੱਲੀ ਨਾਲ ਲਗਦੇ ਬਾਰਡਰਾਂ ''ਤੇ ਵੱਖਰੀ ਤਰ੍ਹਾਂ ਦੇ ਬੈਰੀਕੇਡ ਲਗਾਏ ਗਏ ਹਨ। ਸਿੰਘੂ ਬਾਰਡਰ ਦੇ ਨੇੜੇ ਸੜਕ ਪੁੱਟ ਦਿੱਤੀ ਗਈ ਹੈ ਅਤੇ ਸਟੇਜ ਦੇ ਅੱਗੇ ਸੀਮੇਂਟ ਅਤੇ ਸਰੀਏ ਪਾ ਕੇ ਬੈਰੀਕੇਡਿੰਗ ਕੀਤੀ ਗਈ ਹੈ।

ਗਾਜ਼ੀਪੁਰ ਬਾਰਡਰ ''ਤੇ ਵੀ ਯੂਪੀ ਤੋਂ ਦਿੱਲੀ ਜਾਣ ਵਾਲੇ ਰਸਤਿਆਂ ''ਤੇ ਕਈ ਤਰੀਕਿਆਂ ਦੇ ਬਾੜ ਲਗਾਏ ਗਏ ਹਨ, ਇਨ੍ਹਾਂ ਵਿੱਚ ਸੜਕ ''ਤੇ ਗੱਡੇ ਨੁਕੀਲੇ ਕਿੱਲ ਵੀ ਸ਼ਾਮਿਲ ਹਨ।

ਟੀਕਰੀ ਬਾਰਡਰ ''ਤੇ ਕੰਕਰੀਟ ਦੇ ਸਲੈਬ ਲਗਾਏ ਹਨ ਅਤੇ ਸੜਕ ''ਤੇ ਨੁਕੀਲੇ ਸਰੀਏ ਗੱਡੇ ਗਏ ਹਨ। ਇਸ ਕਾਰਵਾਈ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਵੀ ਲੋਕ ਵੱਖੋ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ-

ਇੱਕ ਟਵਿੱਟਰ ਯੂਜ਼ਰ ਨਵੂ ਨੇ ਲਿਖਿਆ, "ਜਬ ਜਬ ਹਾਕਿਮ ਡਰਤਾ ਹੈ, ਤਬ ਘੇਰਾਬੰਦੀ ਕਰਤਾ ਹੈ, ਅੰਨਦਾਤਾ ਕੇ ਆਗੇ ਫਿਰ ਵੋ, ਲੋਹੇ ਕੀ ਕੀਲੇਂ ਰਖਤਾ ਹੈ!"

https://twitter.com/avdeep_/status/1356455353194409986

ਮਾਨਿਕ ਗੋਇਲ ਨਾਮੀਂ ਟਵਿਟਰ ਯੂਜ਼ਰ ਨੇ ਲਿਖਿਆ, "ਸ਼ਾਇਦ ਅਪਨੇ ਖੁਦਾ ਹੋਨੇ ਕਾ ਯਕੀਨ ਡਗਮਗਾਨੇ ਲਗਾ ਹੈ, ਤਭੀ ਅਪਨੇ ਕਿਲ੍ਹੇ ਕੇ ਚਾਰੋਂ ਓਰ ਦੀਵਾਰੇ ਖੜ੍ਹੀ ਕਰਵਾਨੇ ਲਗੇ ਹੈ।"

https://twitter.com/TheManikGoyal/status/1356414533393215489

ਨਵਜਿੰਦਰ ਕੌਰ ਨਾਮ ਦੀ ਟਵਿਟਰ ਯੂਜ਼ਰ ਨੇ ਲਿਖਿਆ, "ਸਾਫ ਹੈ ਕਿ ਸਰਕਾਰ ਹੁਣ ਡਰੀ ਹੋਈ ਹੈ। ਫੈਂਸਿੰਗ ਇਸ ਦਾ ਸਬੂਤ ਹੈ ਪਰ ਕਿਸਾਨ ਵੀ ਸਪੱਸ਼ਟ ਹਨ ਕਿ ਉਹਨਾਂ ਨੂੰ ਜੰਗ ਨਹੀਂ ਚਾਹੀਦੀ ''ਕਾਲੇ ਕਾਨੂੰਨਾਂ'' ਦੀ ਵਾਪਸੀ ਚਾਹੀਦੇ ਹਨ।"

https://twitter.com/NavjinderK/status/1356441981992361984

ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ, "ਸ਼ਾਂਤਮਈ ਪ੍ਰਦਰਸ਼ਨ ਜਾਂ ਜੰਗ?? ਕਿਸਾਨਾਂ ਦੀ ਅਵਾਜ਼ ਦਬਾਉਣ ਲਈ। ਨੁਕੀਲੀਆਂ ਕਿੱਲਾਂ ਅਤੇ ਬੈਰੀਕੇਡ ਖੜ੍ਹੇ ਕਰਨੇ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। "

https://twitter.com/Kisanektamorcha/status/1356414555199401987

ਟਰੈਕਟਰ ਟੂ ਟਵਿਟਰ ਦੇ ਹੈਂਡਲ ਤੋਂ ਹੋਈਆਂ ਕਈ ਪੋਸਟਾਂ ਵਿੱਚੋਂ ਇੱਕ ਸੀ, "ਕੀ ਭਾਰਤ ਸਰਕਾਰ ਨੇ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਲਈ ਵੀਜ਼ਾ ਲਿਆਂਦਾ ਹੈ? ਮਾਫ਼ ਕਰਨਾ, ਪਿਛਲੇ ਦੋ ਹਫਤਿਆਂ ਤੋਂ ਧਰਨੇ ਵਾਲੀ ਥਾਂ ਨਹੀਂ ਗਏ ਅਤੇ ਸੁਣਿਆ ਹੈ ਕਿ ''ਗਰੇਟ ਵਾਲ ਆਫ ਈਗੋ'' ਯਾਨਿ ਹਉਮੈ ਦੀ ਉੱਚੀ ਦੀਵਾਰ ਖੜ੍ਹੀ ਕਰ ਦਿੱਤੀ ਗਈ ਹੈ।"

https://twitter.com/Tractor2twitr/status/1356462308407431173

ਦੱਸ ਦੇਈਏ ਕਿ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿਟਰ ਵੀ ਉਹਨਾਂ ਟਵਿੱਟਰ ਹੈਂਡਲਜ਼ ਵਿੱਚੋਂ ਹਨ ਜਿਨ੍ਹਾਂ ਨੂੰ ਕੁਝ ਸਮੇਂ ਲਈ ਵਿਦਹੈਲਡ ਕਰ ਦਿੱਤਾ ਗਿਆ ਸੀ।

ਇੱਕ ਟਵਿੱਟਰ ਯੂਜ਼ਰ ਰਿਮੀ ਕੌਰ ਨੇ ਲਿਖਿਆ ਕਿ ਇਹ ਦਿੱਲੀ ਬਾਰਡਰ ''ਤੇ ਕੀਤੀ ਇਹ ਫੈਂਸਿੰਗ ਉਹਨਾਂ ਦੀ ਅਵਾਜ਼ ਨੂੰ ਹੋਰ ਤਾਕਤਵਰ ਅਤੇ ਉੱਚਾ ਬਣਾਏਗੀ।

https://twitter.com/hansra9/status/1356437325857906689

ਰਿਸ਼ਭ ਰਾਜ ਨਾਮ ਦੇ ਟਵਿਟਰ ਯੂਜ਼ਰ ਨੇ ਦਿੱਲੀ ਬਾਰਡਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, "ਦੁਚਿੱਤੀ ਵਿੱਚ ਨਾ ਆਓ। ਇਹ ਬਸ ਕੇਂਦਰ ਸਰਕਾਰ ਕਿਸਾਨਾਂ ਨਾਲ ਨਜਿੱਠ ਰਹੀ ਹੈ। ਕਿੱਲ ਗੱਡ ਕੇ ਅਤੇ ਬੈਰੀਕੇਡਿੰਗ ਖੜ੍ਹੀ ਕੀਤੀ ਜਾ ਰਹੀ ਤਾਂ ਕਿ ਕਿਸਾਨਾਂ ਦੀ ਅਵਾਜ਼ ਦਬਾਈ ਜਾ ਸਕੇ ਅਤੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਿਆ। ਧੰਨਵਾਰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੀ ਚੀਨ ਅਤੇ ਪਾਕਿਸਤਾਨ ਨੂੰ ਭਾਰਤ ਦਾਖ਼ਲ ਹੋਣੋਂ ਰੋਕਣ ਲਈ ਸੜਕ ''ਤੇ ਬੈਰੀਕੇਡ ਖੜ੍ਹੇ ਕਰਨ ਲਈ। "

https://twitter.com/Irajrishabh/status/1356483115087089665

ਟਵਿੱਟਰ ਯੂਜ਼ਰ ਸੀਵੀ ਰਘੂ ਕੁਮਾਰ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਸਰਕਾਰ ਕਿਸਾਨਾਂ ਨਾਲ ਨਜਿੱਠ ਰਹੀ ਸੀ ਪਰ ਉਸ ਮਗਰੋਂ ਇਹ ਕੇਵਲ ਕਾਨੂੰਨ ਵਿਵਸਥਾ ਦਾ ਵਿਸ਼ਾ ਹੈ।

https://twitter.com/C_V_Raghu/status/1356504724405514240

ਟਵਿੱਟਰ ਯੂਜ਼ਰ ਚੰਦਨ ਝਾਅ ਨੇ ਦਿੱਲੀ ਪੁਲਿਸ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪੁਲਿਸ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ।

https://twitter.com/chunnujha/status/1356492132337483777

ਮੰਗਲਵਾਰ ਸਵੇਰ ਤੋਂ ਹੀ ਟਵਿੱਟਰ ''ਤੇ #FencingLikeChinaPak ਟਰੈਂਡ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=bL41BtfOVeI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''81e2f8cc-b108-4650-8dca-da776a95c89d'',''assetType'': ''STY'',''pageCounter'': ''punjabi.india.story.55907117.page'',''title'': ''ਕਿਸਾਨ ਅੰਦੋਲਨ: ਕੰਕਰੀਟ ਤੇ ਨੁਕੀਲੇ ਕਿੱਲਾਂ ਵਾਲੇ ਬੈਰੀਕੇਡਾਂ ਬਾਰੇ ਸੋਸ਼ਲ ਮੀਡੀਆ ’ਤੇ ਕੀ ਚਰਚਾ ਹੋ ਰਹੀ ਹੈ'',''published'': ''2021-02-02T16:53:36Z'',''updated'': ''2021-02-02T16:53:36Z''});s_bbcws(''track'',''pageView'');

Related News