ਕੋਰੋਨਾ ਕਦੋਂ ਖ਼ਤਮ ਹੋਵੇਗਾ ਤੇ ਬੱਚਿਆਂ ਮਾਸਕ ਪਾਉਣ ਜਾਂ ਨਾ- ਜਾਣੋ WHO ਦਾ ਜਵਾਬ -5 ਅਹਿਮ ਖ਼ਬਰਾਂ

08/23/2020 7:07:24 AM

ਬਿਨਾਂ ਮਾਸਕ ਦੇ ਮੁਸਕਰਾ ਰਹੀ ਬੱਚੀ
Getty Images

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੋਰੋਨਾ 2 ਸਾਲ ਦੇ ਸਮੇਂ ਦੌਰਾਨ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 1918 ਦੇ ਸਪੈਨਿਸ਼ ਫਲੂ ਨੂੰ ਵੀ ਖ਼ਤਮ ਹੋਣ ਵਿੱਚ ਦੋ ਸਾਲ ਲੱਗ ਗਏ ਸਨ।

ਜਨੇਵਾ ਵਿੱਚ ਬੋਲਦਿਆਂ ਟੇਡਰੋਸ ਨੇ ਉਮੀਦ ਪ੍ਰਗਟਾਈ ਹੈ ਕਿ ਦੋ ਸਾਲਾਂ ਤੋਂ ਘੱਟ ਸਮੇਂ ਵਿਚ ਕੋਰੋਨਾਵਾਇਰਸ ਮਹਾਂਮਾਰੀ ਖ਼ਤਮ ਹੋ ਜਾਵੇਗੀ।

ਵਿਸ਼ਵ ਸਿਹਤ ਸੰਗਠਨ ਨੇ ਮੰਨਿਆਂ ਹੈ ਕਿ ਬੱਚੇ ਵਾਇਰਸ ਕਿੰਨਾ ਕੁ ਫੈਲਾਉਂਦੇ ਹਨ ਇਸ ਬਾਰੇ ਹਾਲੇ ਸਪੱਸ਼ਟਤਾ ਨਹੀਂ ਹੈ ਪਰ ਇਸ ਗੱਲ ਦੇ ਸਬੂਤ ਹਨ ਕਿ ਕਿਸ਼ੋਰ ਬਾਲਗਾਂ ਵਾਂਗ ਹੀ ਵਾਇਰਸ ਫੈਲਾਉਂਦੇ ਹਨ।

ਸੰਗਠਨ ਨੇ ਇਹ ਵੀ ਕਿਹਾ ਹੈ ਕਿ ਪੰਜ ਸਾਲ ਤੋਂ ਛੋਟੇ ਬੱਚਿਆਂ ਨੂੰ ਮਾਸਕ ਨਹੀਂ ਪਾਉਣਾ ਚਾਹੀਦਾ। ਉੱਥੇ ਹੀ ਛੇ ਤੋਂ 11 ਸਾਲ ਦੇ ਬੱਚਿਆਂ ਲਈ ਤਾਕੀਦ ਕੀਤੀ ਗਈ ਹੈ ਕਿ ਰਿਸ਼ਤੇਦਾਰ ਉਨ੍ਹਾਂ ਦੀ ਮਾਸਕ ਪਾਉਣ ਅਤੇ ਲਾਹੁਣ ਵਿੱਚ ਮਦਦ ਕਰਨ ਅਤੇ ਹਾਲਾਤ ਮੁਤਾਬਕ ਉਨ੍ਹਾਂ ਧਿਆਨ ਰੱਖਣ।

ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ 60 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨੂੰ ਤੋਂ ਕੱਪੜੇ ਦਾ ਅਤੇ ਉਸ ਤੋਂ ਵੱਡੇ ਜਾਂ ਹੋਰ ਬੀਮਾਰੀਆਂ ਨਾਲ ਪੀੜਤਾਂ ਨੂੰ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਪਾਕਿਸਤਾਨ : ਦਾਊਦ, ਹਾਫਿਜ਼ ਸਈਅਦ ਤੇ ਲੱਖਵੀ ਅੱਤਵਾਦੀਆਂ ਦੀ ਸੂਚੀ ਕਿਉਂ ਕਰਨੇ ਪਏ ਸ਼ਾਮਲ

ਕਈ ਦਹਾਕਿਆਂ ਦੀ ਨਾਂਹਨੁੱਕਰ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਨੇ ਦਾਊਦ ਇਬਰਾਹੀਮ ਸਣੇ ਭਾਰਤ ਵਿਚ ਹੋਏ 26/11 ਦੇ ਅੱਤਵਾਦੀ ਹਮਲਿਆਂ ਲ਼ਈ ਜ਼ਿੰਮੇਵਾਰ ਸਮਝੇ ਜਾਂਦੇ ਸੰਗਠਨ ਲਸ਼ਕਰ-ਏ-ਤਾਇਬਾ ਦੇ ਆਪਰੇਸ਼ਨ ਮੁਖੀ ਜ਼ਕੀ-ਉਰ-ਰਹਿਮਾਨ ਅਤੇ ਕੁਝ ਹੋਰ ਤਾਲੀਬਾਨੀ ਆਗੂਆਂ ਨੂੰ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੋਵੇ, ਸਾਲ 2019 ਵਿਚ ਵੀ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇੱਕ ਅਜਿਹੀ ਹੀ ਸੂਚੀ ਜਾਰੀ ਕੀਤੀ ਸੀ, ਪਰ ਉਦੋਂ ਇਸ ਦਾ ਬਹੁਤਾ ਗੰਭੀਰ ਨੋਟਿਸ ਨਹੀਂ ਲਿਆ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਤਬਲੀਗ਼ੀ ਜਮਾਤ ਦੇ ਵਿਦੇਸ਼ੀਆਂ ਨੂੰ ''ਬਲੀ ਦਾ ਬੱਕਰਾ'' ਬਣਾਇਆ ਗਿਆ - ਬੰਬੇ ਹਾਈ ਕੋਰਟ

ਤਬਲੀਗ਼ੀ ਜਮਾਤ
Getty Images

ਬੰਬੇ ਹਾਈ ਕੋਰਟ ਨੇ ਚਰਚਿਤ ਤਬਲੀਗ਼ੀ ਜਮਾਤ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ।

ਅਦਾਲਤ ਨੇ ਦਿੱਲੀ ਦੇ ਨਿਜ਼ਾਮੂਦੀਨ ਦੇ ਮਰਕਜ਼ ਵਿੱਚ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ''ਚ ਹਿੱਸਾ ਲੈਣ ਵਾਲੇ 29 ਵਿਦੇਸ਼ੀ ਨਾਗਰਿਕਾਂ ਵਿਰੁੱਧ ਦਾਇਰ ਕੀਤੀ ਗਈ ਐਫ਼ਆਈਆਰ ਨੂੰ ਰੱਦ ਕਰ ਦਿੱਤਾ ਹੈ।

ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ "ਮੀਡੀਆ ਵਿਚ ਮਰਕਜ਼ ''ਚ ਸ਼ਾਮਲ ਵਿਦੇਸ਼ੀ ਲੋਕਾਂ ਬਾਰੇ ਇੱਕ ਪ੍ਰੋਪੋਗੈਂਡਾ ਚਲਾਇਆ ਗਿਆ ਸੀ ਅਤੇ ਅਜਿਹੀ ਤਸਵੀਰ ਬਣਾਈ ਗਈ ਸੀ ਕਿ ਇਹ ਲੋਕ ਕੋਵਿਡ -19 ਬਿਮਾਰੀ ਦਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹਨ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਮਰੀਕੀ ਚੋਣਾ : ਕਮਲਾ ਹੈਰਿਸ, ਜੋ ਬਾਈਡਨ ਦੀ ਤਾਕਤ ਬਣੇਗੀ ਜਾਂ ਕਮਜ਼ੋਰੀ

ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡਨ ਨੇ ਮਾਰਚ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਉੱਪ ਰਾਸ਼ਟਰਪਤੀ ਲਈ ਕਿਸੇ ਔਰਤ ਨੂੰ ਚੁਣਨਗੇ।

ਇਸ ਤੋਂ ਬਾਅਦ ਹੀ ਰਨਿੰਗ ਮੇਟ (ਯਾਨਿ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ) ਵਜੋਂ ਕਮਲਾ ਹੈਰਿਸ ਦੌੜ ਵਿੱਚ ਕਾਫੀ ਅੱਗੇ ਸਨ।

ਉਹ ਇੱਕ ਸੁਰੱਖਿਅਤ ਅਤੇ ਪ੍ਰੈਕਟੀਕਲ ਚੋਣ ਸੀ ਹੁਣ ਉਹ ਡੈਮੋਕ੍ਰੇਟਿਕ ਪਾਰਟੀ ਦੀ ਉੱਤਰਾਧਿਕਾਰੀ ਬਣਨ ਦੀ ਹੈਸੀਅਤ ਵਿੱਚ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ

ਸਾਲ 1925 ਸੀ, ਅਸਮ ਦੇ ਨੌਗਾਓਂ ਵਿੱਚ ਅਸਮ ਸਾਹਿਤ ਦੀ ਬੈਠਕ ਹੋ ਰਹੀ ਸੀ। ਇਸ ਬੈਠਕ ਵਿੱਚ ਔਰਤਾਂ ''ਚ ਸਿੱਖਿਆ ਨੂੰ ਵਧਾਵਾ ਦੇਣ ਦੀ ਚਰਚਾ ਕੀਤੀ ਜਾ ਰਹੀ ਸੀ ਅਤੇ ਕੁੜੀਆਂ ਵਿੱਚ ਸਿੱਖਿਆ ਦੇ ਵਿਸਥਾਰ ''ਤੇ ਜ਼ੋਰ ਦਿੱਤਾ ਜਾ ਰਿਹਾ ਸੀ।

ਇਸ ਬੈਠਕ ਵਿੱਚ ਪੁਰਸ਼ ਅਤੇ ਔਰਤਾਂ ਦੋਵੇਂ ਮੌਜੂਦ ਸਨ ਪਰ ਔਰਤਾਂ, ਪੁਰਸ਼ਾਂ ਤੋਂ ਵੱਖ ਕਾਨਿਆਂ ਦੇ ਬਣੇ ਪਰਦੇ ਪਿੱਛੇ ਬੈਠੀਆਂ ਹੋਈਆਂ ਸਨ।

ਚੰਦਰਪ੍ਰਭਾ ਸੈਕਿਆਨੀ ਮੰਚ ''ਤੇ ਚੜ੍ਹੀ ਅਤੇ ਮਾਈਕ ''ਤੇ ਸ਼ੇਰਨੀ ਵਾਂਗ ਗਰਜਦੀ ਆਵਾਜ਼ ਵਿੱਚ ਕਿਹਾ, "ਤੁਸੀਂ ਪਰਦੇ ਪਿੱਛੇ ਕਿਉਂ ਬੈਠੀਆਂ ਹੋ" ਅਤੇ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

https://www.youtube.com/watch?v=P3yjcs469iM

https://www.youtube.com/watch?v=gZvjAI1k_xc

https://www.youtube.com/watch?v=weUJVr89_nk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''80036d36-3849-4fc4-85e9-e1578b86b576'',''assetType'': ''STY'',''pageCounter'': ''punjabi.india.story.53878312.page'',''title'': ''ਕੋਰੋਨਾ ਕਦੋਂ ਖ਼ਤਮ ਹੋਵੇਗਾ ਤੇ ਬੱਚਿਆਂ ਮਾਸਕ ਪਾਉਣ ਜਾਂ ਨਾ- ਜਾਣੋ WHO ਦਾ ਜਵਾਬ -5 ਅਹਿਮ ਖ਼ਬਰਾਂ'',''published'': ''2020-08-23T01:36:38Z'',''updated'': ''2020-08-23T01:36:38Z''});s_bbcws(''track'',''pageView'');

Related News