ਸਮਝੌਤਾ ਰੇਲ ਧਮਾਕਾ : ਫ਼ੈਸਲਾ ਸੁਣਾਏ ਜਾਣ ਦਾ ਰਾਹ ਪੱਧਰਾ

03/20/2019 4:45:32 PM

ਪਾਕਿਸਤਾਨੀ ਮਹਿਲਾ ਰਾਹਿਲਾ ਵਕੀਲ
BBC
ਪਾਕਿਸਤਾਨੀ ਮਹਿਲਾ ਰਾਹਿਲਾ ਨੇ ਭਾਰਤੀ ਵਕੀਲ ਜ਼ਰੀਏ ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਕਿਹਾ ਕਿ ਮਾਮਲੇ ਨਾਲ ਜੁੜੇ ਪਾਕਿਸਤਾਨੀ ਗਵਾਹਾਂ ਨੂੰ ਬੁਲਾਇਆ ਜਾਵੇ

ਸਮਝੌਤਾ ਰੇਲ ਗੱਡੀ ਬੰਬ ਧਮਾਕੇ ਦੇ ਮਾਮਲੇ ਵਿਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨੀ ਔਰਤ ਰਾਹਿਲਾ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਰਾਹਿਲਾ ਨੇ 9 ਮਾਰਚ ਨੂੰ ਇਸ ਕੇਸ ਦਾ ਫ਼ੈਸਲਾ ਸੁਣਾਏ ਜਾਣ ਦੀ ਪੇਸ਼ੀ ਮੌਕੇ ਉਸ ਦਾ ਪੱਖ ਸੁਣਨ ਦੀ ਅਪੀਲ ਕੀਤੀ ਸੀ।

ਅਦਾਲਤ ਨੇ ਰਾਹਿਲਾ ਦੇ ਵਕੀਲ ਦੀ ਅਰਜ਼ੀ ਉੱਤੇ ਸਾਰੀਆਂ ਧਿਰਾਂ ਤੋਂ ਜਵਾਬ ਲੈਣ ਲਈ ਕਾਰਵਾਈ 14 ਮਾਰਚ ਉੱਤੇ ਪਾ ਦਿੱਤੀ ਸੀ। ਦੋ ਵਾਰ ਕਾਰਵਾਈ ਅੱਗੇ ਪੈਣ ਤੋਂ ਬਾਅਦ ਅੱਡ ਅਦਾਲਤ ਨੇ ਰਾਹਿਲਾ ਦੀ ਅਰਜ਼ੀ ਰੱਦ ਕਰ ਦਿੱਤੀ।

ਅਦਾਲਤ ਦੇ ਇਸ ਕਦਮ ਨਾਲ ਸਮਝੌਤਾ ਬਲਾਸਟ ਮਾਮਲੇ ਉੱਤੇ ਫੈਸਲਾ ਸੁਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ।



Related News