yamaha ਨੇ ਪੇਸ਼ ਕੀਤੀ ਰੇਟਰੋ ਲੁੱਕ ਵਾਲੀ ਨਵੀਂ ਬਾਈਕ ‘XSR700’

Wednesday, Sep 27, 2017 - 02:35 PM (IST)

yamaha ਨੇ ਪੇਸ਼ ਕੀਤੀ ਰੇਟਰੋ ਲੁੱਕ ਵਾਲੀ ਨਵੀਂ ਬਾਈਕ ‘XSR700’

ਜਲੰਧਰ- ਬਾਈਕ ਦੀ ਦੁਨੀਆ 'ਚ ਮਾਡਰਨ ਕਲਾਸਿਕ ਦਾ ਟ੍ਰੇਂਡ ਪਿਛਲੇ ਕੁੱਝ ਸਾਲਾਂ 'ਚ ਫਿਰ ਤੋਂ ਮਸ਼ਹੂਰ ਹੋ ਗਿਆ ਹੈ ਜਿਸਦੇ ਚੱਲਦੇ ਜਾਪਾਨੀ ਬਾਈਕ ਮੇਕਰ ਯਾਮਾਹਾ ਨੇ ਨਵੀਂ XSR700 ਪੇਸ਼ ਕੀਤੀ ਹੈ ਜਿ. ਨੂੰ ਵੇਖ ਤੁਸੀਂ ਜਰੂਰ ਕਹੋਗੇ, ਵਾਹ ਕੀ ਬਿਹਤਰੀਨ ਬਾਈਕ ਹੈ। 2018 ਲਾਈਨਅਪ ਦੀ ਇਹ ਬਾਈਕ ਦਰਅਸਲ ਯਾਮਾਹਾ ਦੀ 70 ਦੇ ਦੌਰ ਦੀ ਬਾਈਕ XS650 ਵਰਗੀ ਹੀ ਹੈ। ਮਤਲਬ ਉਸ ਦੌਰ ਦੀ ਸਿੰਪਲ ਬਾਈਕ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ।PunjabKesari

XSR700 ਦਰਅਸਲ ਮਸ਼ਹੂਰ ਸੀਰੀਜ਼ FZ-07 'ਤੇ ਅਧਾਰਿਤ ਹੈ ਅਤੇ ਇਸ ਬਾਈਕ ਨੂੰ ਕੰਪਨੀ ਨੇ ਯਾਮਾਹਾ XSR900 ਤੋਂ ਹੇਠਾਂ ਟੈਗ ਕੀਤਾ ਹੈ। ਜਾਣਕਾਰ ਦਸ ਰਹੇ ਹਨ ਕਿ XSR900 ਬਾਈਕ ਦੀ ਤਰ੍ਹਾਂ ਹੀ ਯਾਮਾਹਾ ਦੀ XSR700 ਵੀ ਕੰਪਨੀ ਦੇ ਕਲਾਸਿਕ 'XS' ਸੀਰੀਜ ਤੋਂ ਪ੍ਰੇਰਿਤ ਹੈ ਜੋ ਕਿ 60 ਦੇ ਦੌਰ ਦੀ ਹੈ। ਯਾਮਾਹਾ ਦੀ ਨਵੀਂ ਰੈਟਰੋ ਲੁੱਕ ਬਾਈਕ 'ਚ ਪੁਰਾਣੇ ਜਮਾਨੇ ਦੇ ਹੀ ਰਾਊਂਡ ਹੈੱਡਲੈਂਪ, ਫਿਊਲ ਟੈਂਕ ਸ਼ੇਪ, ਸੀਟ ਅਤੇ ਇੱਥੋ ਤੱਕ ਕਿ ਐਲਮੀਨੀਅਮ ਵਰਕ ਸਭ ਕੁਝ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ।PunjabKesari

ਯਾਮਾਹਾ XSR700 'ਚ ਕੰਪੈਕਟ 689cc ਦਾ ਇੰਜਣ ਹੈ ਅਤੇ ਇਸ ਦੇ ਨਾਲ ਟਵੀਨ ਸਿਲੇਂਡਰ ਇੰਜਣ ਹੈ ਜੋ ਕਿ 75ps ਦੀ ਪਾਵਰ ਅਤੇ 68nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਇੰਜਣ ਨੂੰ 6 ਸਪੀਡ ਟਰਾਂਸਮਿਸ਼ਨ ਤੋਂ ਪੇਅਰ ਕੀਤਾ ਗਿਆ ਹੈ। ਮੋਟਰਸਾਈਕਲ 'ਚ ਸਟੀਲ ਫਰੇਮ, ਮਾਡਰਨ ਸਸਪੇਂਸ਼ਨ ਕੰਪੋਨੇਂਟ, ਟਰਿਪਲ ਡਿਸਕ ਬ੍ਰੇਕ ਏ. ਬੀ. ਐੱਸ ਸਟੈਂਡਰਡ ਦੇ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਲ. ਸੀ. ਡੀ ਇੰਸਟਰੂਮੇਂਟ ਪੈਨਲ ਵੀ ਦਿੱਤਾ ਗਿਆ ਹੈ। ਹਾਲਾਂਕਿ ਯਾਮਾਹਾ ਇੰਡੀਆ ਨੇ ਅਜਿਹੀ ਕਿਸੇ ਯੋਜਨਾ ਦੇ ਬਾਰੇ 'ਚ ਨਹੀਂ ਦੱਸਿਆ ​ਹੈ ਕਿ ਇਹ ਪ੍ਰੋਡਕਟ ਭਾਰਤ 'ਚ ਲਾਂਚ ਕੀਤਾ ਜਾਵੇਗਾ ਕਿ ਨਹੀਂ ਫਿਲਾਹਾਲ ਇਸ ਬਾਰੇ 'ਚ ਕੁਝ ਵੀ ਕਹਿਣਾ ਗਲਤ ਹੋਵੇਗਾ।PunjabKesari


Related News