19 ਨਵੀਆਂ ਐੱਸ. ਯੂ. ਵੀ ਲੈ ਕੇ ਆਵੇਗੀ ਫਾਕਸਵੈਗਨ
Sunday, Jun 25, 2017 - 12:31 PM (IST)

ਜਲੰਧਰ- ਫਾਕਸਵੈਗਨ ਗਲੋਬਲੀ ਪੱਧਰ 'ਤੇ ਆਪਣੇ ਪ੍ਰੋਡਕਟ ਪੋਰਟਫੀਲਓ ਨੂੰ ਵਧਾਉਣ 'ਤੇ ਫੋਕਸ ਕਰ ਰਹੀ ਹੈ। ਅਜਿਹੇ 'ਚ ਕੰਪਨੀ ਆਪਣੀ ਨਵੀਂ ਜਨਰੇਸ਼ਨ ਕਾਰਸ ਨੂੰ ਬਾਜ਼ਾਰ 'ਚ ਅਗੇ ਰੱਖ ਰਹੀ ਹੈ। ਫਾਕਸਵੈਗਨ ਨੇ ਹਾਲ ਹੀ 'ਚ ਆਪਣੀ ਨਵੀਂ ਜਨਰੇਸ਼ਨ ਪੋਲੋ ਹੈਚਬੈਕ ਨੂੰ ਬਰਲਿਨ 'ਚ ਹੋਏ ਫਰੈਂਕਫਰਟ ਮੋਟਰ ਸ਼ੋਅ ਦੌਰਾਨ ਪੇਸ਼ ਕੀਤਾ। ਕੰਪਨੀ ਦਾ ਫੋਕਸ ਹੁਣ SUV ਬਣਾਉਣ 'ਚ ਬਦਲਾਵ ਅਤੇ ਗਲੋਬਲ ਟਰੈਂਡਸ ਨੂੰ ਬਦਲਣ 'ਚ ਹੈ। ਕੰਪਨੀ ਨੇ ਇਸ ਸਮੇਂ ਗਲੋਬਲ ਮਾਰਕੀਟਸ 'ਚ 4 ਨਵੀਂ SUV- ਟਿਗਵਾਨ, ਟੂਅਰੇਗ, ਐਟਲਸ ਅਤੇ ਟਿਗਵਾਨ ਆਲ ਸਪੇਸ ਨੂੰ ਉਤਾਰਿਆ ਹੋਇਆ ਹੈ। ਭਾਰਤ 'ਚ ਇਨ੍ਹਾਂ ਚੋਂ ਟਿਗਵਾਨ ਲਾਂਚ ਕੀਤੀ ਜਾਵੇਗੀ।
ਕੰਪਨੀ ਨੇ ਕਿਹਾ
ਫਾਕਸਵੈਗਨ ਗਲੋਬਲ ਟ੍ਰੇਂਡ 'ਚ SUV ਦੇ ਲਈ ਰੁਝੇਵਾਂ ਵੇਖਦੇ ਹੋਏ ਬਾਜ਼ਾਰ 'ਚ SUV ਨੂੰ ਲੈ ਕੇ ਵੱਡੀ ਖੇਲ ਖੇਡਣ ਜਾ ਰਹੀ ਹੈ। ਫਾਕਸਵੈਗਨ ਬਰੈਂਡ ਬੋਰਡ ਦੇ ਚੇਅਰਮੈਨ ਡਾ. ਹਰਬਰਟ ਡੀਸ ਨੇ ਕਿਹਾ, ਫਾਕਸਵੈਗਨ ਸਾਲ 2020 ਤੱਕ 19 SUV ਬਾਜ਼ਾਰ ਚ ਉਤਾਰਣ ਜਾ ਰਿਹਾ ਹੈ ਅਤੇ ਇਹ ਸਭ ਤੋਂ ਪਹਿਲਾਂ ਆਪਣੀ “-ਰੋਕ ਨਾਲ ਕਰੇਗੀ ਜੋ ਇਸ ਸਾਲ ਦੇ ਅੰਤ ਤੱਕ ਲਾਂਚ ਕੀਤੀ ਜਾਵੇਗੀ।
SUV ਸੈਗਮੇਂਟ 'ਚ ਹੋਵੇਗੀ 40 ਫੀਸਦੀ ਹਿੱਸੇਦਾਰੀ :
4 SUV ਨੂੰ ਲੈ ਕੇ ਫਾਕਸਵੈਗਨ ਹੁਣ ਤਿੰਨ ਸਾਲਾਂ 'ਚ ਆਪਣੇ ਪੋਰਟਫੀਲਓ 'ਚ 19 SUV ਤੱਕ ਵਧਾਉਣ ਜਾ ਰਹੀ ਹੈ। ਡੀਸ ਦੇ ਮੁਤਾਬਕ ਫਾਕਸਵੈਗਨ 2020 ਤੱਕ SUV ਸੈਗਮੇਂਟ 'ਚ ਆਪਣੀ 40 ਫੀਸਦੀ ਹਿੱਸੇਦਾਰੀ ਕਰ ਲਵੇਂਗੀ। ਇਸ ਸਾਲ ਸਭ ਤੋਂ ਪਹਿਲਾਂ “-ਰੋਕ ਉਤਾਰੀ ਜਾਵੇਗੀ ਜੋ ਵਰਸੇਟਾਇਲ MQ2 ਪਲੇਟਫਾਰਮ 'ਤੇ ਬਣੀ ਹੋਵੇਗੀ।
T-ਰੋਕ ਦਾ ਪਾਵਰ ਸਪੈਸੀਫਿਕੇਸ਼ਨ :
ਫਾਕਸਵੈਗਨ ਨਵੀਂ T-ਰੋਕ 'ਚ 113bhp ਵਾਲਾ 1.0 ਲਿਟਰ ਟਰਬੋਚਾਰਜਡ ਪੈਟਰੋਲ, 1.5 ਲਿਟਰ TSI ਈਵੋ ਪੈਟਰੋਲ ਅਤੇ 1.6 ਲਿਟਰ ਅਤੇ 2.0 ਲਿਟਰ ਡੀਜ਼ਲ ਇੰਜਣ ਦੇਵੇਗੀ। ਫ੍ਰੰਟ ਵ੍ਹੀਲ ਅਤੇ ਫੋਰ ਵ੍ਹੀਲ ਡਰਾਈਵ ਆਪਸ਼ਨ ਵਾਲੀ ਇਹ ਕਾਰ 6 ਸਪੀਡ ਮੈਨੂਅਲ ਅਤੇ 7 ਸਪੀਡ DSG ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੋਵੇਗੀ।