ਟੋਇਟਾ ਭਾਰਤ 'ਚ ਇਸ ਸਾਲ ਲਾਂਚ ਕਰੇਗੀ ਨਵੀਂ ਲੈਂਡ ਕਰੂਜ਼ਰ Prado

02/17/2018 3:56:29 PM

ਜਲੰਧਰ-ਆਟੋ ਐਕਸਪੋ 'ਚ ਪੇਸ਼ ਹੋਈ ਟੋਇਟਾ ਦੀ ਸੇਡਾਨ ਕਾਰ ਯਾਰਿਸ ਨੂੰ ਮਿਲੇ ਵਧੀਆ ਰਿਸਪੋਂਸ ਤੋਂ ਬਾਅਦ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਕੰਪਨੀ ਇਸ ਸਾਲ ਆਪਣੀ ਨਵੀਂ ਲੈਂਡ ਕਰੂਜ਼ਰ Prado ਨੂੰ ਲਾਂਚ ਕਰਨ ਜਾ ਰਹੀਂ ਹੈ। 

 

ਫੀਚਰਸ-

ਪਿਛਲੇ ਸਾਲ ਫ੍ਰੈਂਕਫਰਟ ਮੋਟਰ ਸ਼ੋਅ 'ਚ ਟੋਇਟਾ ਨੇ ਨਵੀਂ ਲੈਂਡ ਕਰੂਜ਼ਰ ਨੂੰ ਸ਼ੋਅਕੇਸ ਕੀਤਾ ਗਿਆ ਸੀ। ਮੌਜੂਦਾ ਮਾਡਲ ਦੇ ਮੁਕਾਬਲੇ 'ਚ ਇਹ ਕਾਫੀ ਨਵਾਂ ਅਤੇ ਸਪੋਰਟੀ ਨਜ਼ਰ ਆਇਆ ਹੈ। ਰਿਪੋਰਟ ਅਨੁਸਾਰ ਯੂਰੋਪੀਅਨ ਮਾਰਕੀਟ 'ਚ ਟੋਇਟਾ ਦੀ ਲੈਂਡ ਕਰੂਜ਼ਰ Prado ਤਿੰਨ ਇੰਜਣ ਆਪਸ਼ਨਜ਼ ਦੇ ਨਾਲ ਆਉਦੀ ਹੈ, ਜਿਸ 'ਚ 2.7 ਲੀਟਰ ਪੈਟਰੋਲ , 2.8 ਲੀਟਰ ਡੀਜ਼ਲ ਅਤੇ 4.0 ਲੀਟਰ ਡੀਜ਼ਲ ਇੰਜਣ ਸ਼ਾਮਿਲ ਹਨ। ਇਹ ਸਾਰੇ ਇੰਜਣ ਬੇਹੱਦ ਪਾਵਰਫੁੱਲ ਹਨ। ਇਨ੍ਹਾਂ 'ਚ 5 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦਾ ਆਪਸ਼ਨ ਦਿੱਤਾ ਹੈ, ਪਰ ਭਾਰਤੀ ਕਾਰ ਬਾਜ਼ਾਰ 'ਚ ਲਾਂਚ ਹੋਣ ਵਾਲੀ ਲੈਂਡ ਕਰੂਜ਼ਰ Prado 'ਚ 4.5 ਲੀਟਰ ਟਰਬੋਚਾਰਜ਼ਡ V8 ਲੀਟਰ ਇੰਜਣ ਲੱਗਾ ਹੋਵੇਗਾ, ਜੋ 262bhp ਦਾ ਪਾਵਰ ਅਤੇ 650 Nm ਦਾ ਟਾਰਕ ਦੇਵੇਗਾ। ਇਸ ਇੰਜਣ ਦੇ ਨਾਲ 6 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਲੱਗਾ ਹੋਵੇਗਾ। ਇਸ ਦੇ ਨਾਲ ਹੀ ਇਸ 'ਚ ਆਲ-ਵਹੀਲ ਡਰਾਇਵ ਸਿਸਟਮ ਲੱਗਾ ਹੋਵੇਗਾ।

 

ਫੀਚਰਸ ਦੀ ਗੱਲ ਕਰੀਏ ਤਾਂ ਨਵੀਂ ਲੈਂਡ ਕਰੂਜ਼ਰ Prado 'ਚ ਨਵਾਂ 5 ਸਲਾਟ ਗਿਰਲ , ਨਵਾਂ ਬੰਪਰ , ਐਂਗਲਰ ਫਾਗ ਲੈਂਪ , ਮਲਟੀਪਲ ਔਲਾਏ ਵ੍ਹੀਲ, ਨਵਾਂ LED ਸਟਾਪ ਲਾਈਟ , ਨਵਾਂ ਐਰਕਸਟੀਰਿਅਰ  ਕਲਰ, ਨਵਾਂ ਡੈਸ਼ਬੋਰਡ ਸਟਾਈਲਿੰਗ , ਨਵਾਂ ਇੰਸਟਰੂਮੈਂਟ ਕਲਸਟਰ ਅਤੇ ਸੈਂਟਰ ਕੰਸੋਲ ਵਰਗੇ ਫੀਚਰਸ ਤਾਂ ਮਿਲਣਗੇ, ਇਸ ਦੇ ਨਾਲ ਇਸ 'ਚ 8 ਇੰਚ ਦਾ ਇੰਫੋਟੇਨਮੈਂਟ ਬਲੂਟੁੱਥ ਕੁਨੈਕਟੀਵਿਟੀ , ਐਂਡਵਾਂਸ ਵੌਇਸ Recognition ਫੰਕਸ਼ਨ, 4.2 ਇੰਚ TFT ਕਲਰ ਮਲਟੀ ਇਨਫਾਰਮੇਸ਼ਨ ਡਿਸਪਲੇਅ, ਨਵਾਂ ਲੈਦਰ ਕਲੈਡ ਗਿਅਰ ਲੀਵਰ, ਆਟੋਮੈਟਿਕ ਕਲਾਈਮੇਂਟ ਕੰਟਰੋਲ , ਟੋਇਟਾ ਸੇਫਟੀ ਸੈਂਸ, ਟਾਇਰ ਪ੍ਰੈਂਸ਼ਰ ਵਾਰਨਿੰਗ ਸਿਸਟਮ , ਬਲਾਇੰਡ ਸਪਾਟ ਮੋਨੀਟਰ ਅਤੇ ਰਿਅਰ ਟ੍ਰੈਫਿਕ ਅਲਰਟ ਵਰਗੇ ਫੀਚਰਸ ਮੌਜੂਦ ਹੋਣਗੇ।

 

ਕੀਮਤ ਅਤੇ ਉਪਲੱਬਧਤਾ- ਕੰਪਨੀ ਨੇ ਇਸ ਦੀ ਕੀਮਤ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ ਅਤੇ ਉਮੀਦ ਹੈ ਕਿ ਲਾਂਚਿੰਗ ਦੇ ਸਮੇਂ ਕੀਮਤ ਬਾਰੇ ਜਾਣਕਾਰੀ ਮਿਲ ਜਾਵੇਗੀ।


Related News